Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਵਾਤਾਵਰਨ ਪ੍ਰੇਮੀਆਂ ਨੇ ਸ਼ਾਪਿੰਗ ਸੈਂਟਰ 'ਤੇ ਕਬਜ਼ਾ ਜਾ ਕੀਤਾ

October 08, 2019 09:26 AM

ਪੈਰਿਸ, 7 ਅਕਤੂਬਰ (ਪੋਸਟ ਬਿਊਰੋ)- ਪੌਣ-ਪਾਣੀ ਤਬਦੀਲੀ ਉਤੇ ਸਰਕਾਰਾਂ ਦੀ ਉਦਾਸੀਨਤਾ ਖਿਲਾਫ ਕੱਲ੍ਹ ਸ਼ੁਰੂ ਹੋ ਰਹੇ ਕੌਮਾਂਤਰੀ ਅੰਦੋਲਨ ਤੋਂ ਪਹਿਲਾਂ ਪੈਰਿਸ ਦੇ ਇੱਕ ਸ਼ਾਪਿੰਗ ਸੈਂਟਰ 'ਚ ਸੈਕੜੇ ਵਾਤਾਵਰਨ ਪ੍ਰੇਮੀਆਂ ਨੇ ਕਬਜ਼ਾ ਕਰ ਲਿਆ। ਦੱਖਣ-ਪੁੂਰਬੀ ਪੈਰਿਸ ਵਿਚਲੇ ਇਟੈਲੀ-2 ਸ਼ਾਪਿੰਗ ਸੈਂਟਰ 'ਤੇ ਕੱਲ੍ਹ ਜਮ੍ਹਾਂ ਹੋਏ ਵਰਕਰਾਂ ਦੀਆਂ ਪੁਲਸ ਨਾਲ ਅਤੇ ਦੁਕਾਨਦਾਰਾਂ ਨਾਲ ਝੜਪਾਂ ਵੀ ਹੋਈਆਂ। ਜ਼ਬਰਦਸਤੀ ਵੜੇ ਵਰਕਰਾਂ ਨੇ ਸ਼ਾਪਿੰਗ ਸੈਂਟਰ ਦੇ ਰਸਤੇ ਮੇਜ ਅਤੇ ਕੁਰਸੀਆਂ ਨਾਲ ਬੰਦ ਕਰ ਦਿੱਤੇ, ਜਿਨ੍ਹਾਂ 'ਤੇ ਲਿਖਿਆ ਸੀ, ‘ਪੂੰਜੀਵਾਦ ਨੂੰ ਸਾੜੋ, ਪਰ ਪੈਟਰੋਲ ਨਹੀਂ।''
ਸੁਰੱਖਿਆ ਬਲਾਂ ਨੇ ਵਰਕਰਾਂ ਨੂੰ ਪਹਿਲਾਂ ਰਸਤਾ ਖੋਲ੍ਹਣ ਤੇ ਸੈਂਟਰ 'ਚੋਂ ਨਿਕਲਣ ਲਈ ਕਿਹਾ, ਪਰ ਕੋਈ ਅਸਰ ਨਾ ਹੋਣ ਉੱਤੇ ਉਹ ਅੰਦਰ ਦਾਖਲ ਹੋ ਗਏ। ਪੁਲਸ ਨੇ ਵਰਕਰਾਂ ਨੂੰ ਸਮਝਾਉਣ ਦੀਆਂ ਕਾਫੀ ਕੋਸ਼ਿਸ਼ ਕੀਤੀਆਂ, ਪਰ ਉਹ ਨਹੀਂ ਮੰੰਨੇ। ਆਖਰ ਤੜਕੇ ਚਾਰ ਵਜੇ ਵਰਕਰ ਖੁਦ ਬਾਹਰ ਆ ਗਏ। ਜਿ਼ਕਰ ਯੋਗ ਹੈ ਕਿ ਦੁਨੀਆਂ ਦੇ 60 ਸ਼ਹਿਰਾਂ 'ਚ ਬੀਤੀ ਦਿਨਾਂ ਤੋਂ ਐਕਸਟਿੰਕਸ਼ਨ ਰਿਬੇਲੀਅਨ ਮੂਵਮੈਂਟ ਸ਼ੁਰੂ ਹੋ ਰਿਹਾ ਹੈ। ਇਸ ਅੰਦੋਲਨ ਰਾਹੀ ਪੌਣ-ਪਾਣੀ ਤਬਦੀਲੀ ਨੂੰ ਲੈ ਕੇ ਚਿਤਾਵਨੀ ਦਿੱਤੀ ਜਾ ਰਹੀ ਹੈ। ਐਕਸਟਿੰਕਸ਼ਨ ਰਿਬੇਲੀਅਨ ਮੂਵਮੈਂਟ ਇੱਕ ਤਰ੍ਹਾਂ ਅਹਿੰਸਕ ਅੰਦੋਲਨ ਹੈ। ਇਸ ਦੇ ਤਹਿਤ ਭਾਰਤ, ਬਿਊਨਸ ਆਇਰਸ, ਕੇਪਟਾਊਨ ਤੇ ਵਲਿੰਗਟਨ 'ਚ ਪ੍ਰਦਰਸ਼ਨ ਹੋਣਾ ਹੈ। ਐਕਸਟਿੰਕਸ਼ਨ ਰਿਬੇਲੀਅਨ ਦੀ ਵੈਬਸਾਈਟ 'ਚ ਕਿਹਾ ਗਿਆ ਹੈ ਕਿ ‘ਅਸੀਂ ਪੌਣ-ਪਾਣੀ ਅਤੇ ਹਾਲਾਤ ਵੱਸ ਐਮਰਜੈਂਸੀ ਦਾ ਐਲਾਨ ਕੀਤਾ ਹੈ। ਦੁਨੀਆ ਦੀਆਂ ਸਰਕਾਰਾਂ ਨੇ ਇਸ ਬਾਰੇ ਹਾਲੇ ਤੱਕ ਕੁਝ ਨਹੀਂ ਕੀਤਾ।' ਐਕਸਟਿੰਕਸ਼ਨ ਰਿਬੇਲੀਅਨ ਦੀ ਸਥਾਪਨਾ ਪਿਛਲੇ ਸਾਲ ਬ੍ਰਿਟੇਨ ਦੇ ਸਿੱਖਿਆ ਮਾਹਿਰਾਂ ਨੇ ਕੀਤੀ ਸੀ ਤੇ ਇਹ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਵਾਤਾਵਰਨ ਅੰਦੋਲਨ ਬਣ ਗਿਆ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ