Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਖੂਬਸੂਰਤ ਕੁੜੀ ਦੀ ਮੌਤ ਦੇ ਕਾਰਨ ਈਰਾਨ ਵਿੱਚ ਤਰਥੱਲੀ ਪਿੱਛੋਂ ਕਾਨੂੰਨ ਬਦਲਣਾ ਪਿਆ

October 08, 2019 09:25 AM

ਤਹਿਰਾਨ, 7 ਅਕਤੂਬਰ (ਪੋਸਟ ਬਿਊਰੋ)- ਕਿਹਾ ਜਾਂਦਾ ਹੈ ਕਿ ਖੇਡਾਂ ਪ੍ਰਤੀ ਦੀਵਾਨਗੀ ਨਾ ਮਜ਼ਹਬ ਦੇਖਦੀ ਹੈ ਅਤੇ ਨਾ ਮਹਿਲਾ ਪੁਰਸ਼ ਦਾ ਫਰਕ ਜਾਣਦੀ ਹੈ। ਈਰਾਨ ਦੀ ਇੱਕ ਖੂਬਸੂਰਤ ਫੁੱਟਬਾਲ ਫੈਨ ਇਸ ਤੋਂ ਵਾਕਫ ਸੀ। ਉਹ ਇਸ ਤਰ੍ਹਾਂ ਦੇ ਇਸਲਾਮੀ ਕਾਨੂੰਨਾਂ ਨੂੰ ਚੁਣੌਤੀ ਦੇਣਾ ਚਾਹੁੰਦੀ ਸੀ, ਪਰ ਜਿਊਂਦੇ-ਜੀਅ ਜੋ ਕੁਝ ਨਹੀਂ ਕਰ ਸਕੀ, ਉਸ ਦੀ ਮੌਤ ਪਿੱਛੋਂ ਪੂਰੇ ਈਰਾਨ ਵਿਚ ਇਸ ਨਾਲ ਤਰਥੱਲੀ ਮੱਚ ਗਈ। ਇਸ ਫੁੱਟਬਾਲ ਫੈਨ ਦੀ ਮੌਤ ਪਿੱਛੋਂ ਪੂਰੀ ਦੁਨੀਆ ਵਿਚ ਈਰਾਨ ਦੀ ਜ਼ਬਰਦਸਤ ਬਦਨਾਮੀ ਹੋਈ ਤਾਂ ਇਸ ਪਿੱਛੋਂ ਈਰਾਨ ਨੇ ਆਪਣੇ ਇਸਲਾਮੀ ਕਾਨੂੰਨ ਵਿਚ ਵੱਡਾ ਬਦਲਾਅ ਕੀਤਾ ਹੈ, ਜਿਸ ਦਾ ਪਹਿਲਾ ਅਤੇ ਸਭ ਤੋਂ ਵੱਡਾ ਨਜ਼ਾਰਾ 10 ਅਕਤੂਬਰ ਨੂੰ ਨਜ਼ਰ ਆਉਣ ਵਾਲਾ ਹੈ।
ਈਰਾਨ ਦੀ ਇਸ ਖੂਬਸੂਰਤ ਫੁੱਟਬਾਲ ਫੈਨ ਲੜਕੀ ਸਹਿਰ ਖੋਡਯਾਰੀ (29 ਸਾਲ) ਨੇ ਸਿਰਫ ਇਸ ਲਈ ਮੌਤ ਨੂੰ ਗਲੇ ਲਾ ਲਿਆ ਕਿ ਉਹ ਤਹਿਰਾਨ ਦੇ ਆਜ਼ਾਦੀ ਸਟੇਡੀਅਮ ਵਿਚ ਆਪਣੇ ਪਸੰਦ ਦੀ ਟੀਮ ਨੂੰ ਫੁੱਟਬਾਲ ਮੈਚ ਦੇਖਣਾ ਚਾਹੁੰਦੀ ਸੀ। ਈਰਾਨ ਦੇ ਇਸਲਾਮਿਕ ਕਾਨੂੰਨ ਮੁਤਾਬਕ ਖੇਡ ਮੈਦਾਨ ਵਿਚ ਜਾ ਕੇ ਔਰਤਾਂ ਵੱਲੋਂ ਮੈਚ ਦੇਖਣ ਦੀ ਪਾਬੰਦੀ ਹੈ ਤੇ ਏਦਾਂ ਕਰਨ ਉੱਤੇ ਉਨ੍ਹਾਂ ਨੂੰ ਸਜ਼ਾ ਦੇਣ ਦੀ ਵਿਵਸਥਾ ਹੈ। ਕੰਪਿਊਟਰ ਸਾਇੰਸ ਵਿਚ ਗ੍ਰੈਜੂਏਟ ਸਹਿਰ ਆਪਣੇ ਦੇਸ਼ ਦੇ ਕਾਨੂੰਨ ਬਾਰੇ ਜਾਣਦੀ ਸੀ। ਇਸ ਦੇ ਬਾਵਜੂਦ ਉਹ ਆਪਣੀ ਪਸੰਦ ਦੀ ਫੁੱਟਬਾਲ ਟੀਮ ਨੂੰ ਅੱਖਾਂ ਸਾਹਮਣੇ ਸਟੇਡੀਅਮ ਵਿਚ ਖੇਡਦੇ ਦੇਖਣਾ ਚਾਹੁੰਦੀ ਸੀ। ਮਾਰਚ 2019 ਵਿਚ ਉਸ ਦੀ ਫੇਵਰੇਟ ਫੁੱਟਬਾਲ ਟੀਮ ਐਸਟੇਗਲਲ ਦਾ ਆਜ਼ਾਦੀ ਸਟੇਡੀਅਮ ਵਿਚ ਮੈਚ ਸੀ। ਐਸਟੇਗਲਲ ਵੀ ਈਰਾਨ ਦਾ ਇਕ ਫੁੱਟਬਾਲ ਕਲੱਬ ਹੈ। ਮੈਚ ਦੇਖਣ ਲਈ ਸਹਿਰ ਨੇ ਪੁਰਸ਼ਾਂ ਦੀ ਡ੍ਰੈਸ ਪਹਿਨੀ ਤੇ ਸਿਰ ਉੱਤੇ ਨੀਲੇ ਰੰਗ ਦਾ ਵਿੱਗ ਲਾ ਕੇ ਉਤੇ ਲੰਬਾ ਓਵਰਕੋਟ ਪਾ ਲਿਆ। ਫਿਰ ਸੁਰੱਖਿਆ ਬੰਦੋਦਸਤ ਤੋਂ ਬਚਦੀ ਉਹ ਸਟੇਡੀਅਮ ਵਿਚ ਪਹੁੰਚ ਗਈ, ਪਰ ਮੈਚ ਦੌਰਾਨ ਉਸ ਨੇ ਵਾਲਾਂ ਤੋਂ ਨੀਲੀ ਵਿੱਗ ਲਾਹ ਲਈ। ਪੁਰਸ਼ਾਂ ਦੀ ਡ੍ਰੈਸ ਵਿਚ ਸਟੇਡੀਅਮ ਵਿਚ ਮੈਚ ਵੇਖਦੀ ਸਹਿਰ ਦੀ ਫੋਟੋ ਮੈਚ ਦੌਰਾਨ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ। ਇਸ ਪਿੱਛੋਂ ਸੁਰੱਖਿਆ ਦਸਤਿਆਂ ਨੇ ਉਸ ਨੂੰ ਸਟੇਡੀਅਮ ਅੰਦਰ ਮੈਚ ਦੌਰਾਨ ਹੀ ਗ੍ਰਿਫਤਾਰ ਕਰ ਲਿਆ।
ਫਿਰ ਇਸ ਕੇਸ ਵਿਚ ਕੋਰਟ ਨੇ ਸਹਿਰ ਨੂੰ ਸੰਮਨ ਜਾਰੀ ਕੀਤਾ ਤਾਂ ਸੰਮਨ ਮਿਲਦਿਆਂ ਸਾਰ ਉਹ ਕੋਰਟ ਪਹੁੰਚੀ ਤੇ ਉਥੇ ਕੋਰਟ ਦੇ ਬਾਹਰ ਖੁਦਕੁਸ਼ੀ ਕਰ ਲਈ। ਗੰਭੀਰ ਹਾਲਤ ਵਿਚ ਉਸ ਨੂੰ ਤਹਿਰਾਨ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਸਹਿਰ 90 ਫੀਸਦੀ ਤੋਂ ਵੱਧ ਸੜ ਚੁੱਕੀ ਸੀ। ਇਸ ਲਈ ਹਸਪਤਾਲ ਵਿਚ ਇਲਾਜ ਦੌਰਾਨ ਕਰੀਬ 2 ਹਫਤੇ ਬਾਅਦ ਉਸ ਨੇ ਦਮ ਤੋੜ ਦਿੱਤਾ। ਸਹਿਰ ਚਾਹੁੰਦੀ ਸੀ ਕਿ ਦੁਨੀਆ ਦੀਆਂ ਕਰੋੜਾਂ ਔਰਤਾਂ ਵਾਂਗ ਈਰਾਨ ਵਿਚ ਵੀ ਔਰਤਾਂ ਨੂੰ ਆਪਣੀ ਪਸੰਦੀਦਾ ਟੀਮ ਨੂੰ ਸਟੇਡੀਅਮ ਵਿਚ ਖੇਡਦੇ ਦੇਖਣ ਦਾ ਅਧਿਕਾਰ ਹੋਵੇ। ਔਰਤਾਂ ਆਜ਼ਾਦੀ ਨਾਲ ਸਟੇਡੀਅਮ ਵਿਚ ਮੈਚ ਦਾ ਮਜ਼ਾ ਲੈ ਸਕਣ। ਜਿੰਦਾ ਰਹਿ ਕੇ ਸਹਿਰ ਦੀ ਇਹ ਇੱਛਾ ਪੂਰੀ ਨਹੀਂ ਹੋਈ, ਪਰ ਉਸ ਦੀ ਮੌਤ ਨੇ ਈਰਾਨ ਸਰਕਾਰ ਨੂੰ ਇਸਲਾਮੀ ਕਾਨੂੰਨ ਵਿਚ ਵੱਡਾ ਬਦਲਾਅ ਕਰਨ ਨੂੰ ਮਜਬੂਰ ਕਰ ਦਿੱਤਾ।
ਸਹਿਰ ਦੀ ਮੌਤ ਤੋਂ ਬਾਅਦ ਪੂਰੀ ਦੁਨੀਆ ਨੇ ਸੋਸ਼ਲ ਮੀਡੀਆ ਉੱਤੇ ਈਰਾਨ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢੀ। ਈਰਾਨ ਦੀਆਂ ਔਰਤਾਂ ਨੇ ਇਸ ਵਿਤਕਰੇ ਭਰੇ ਕਾਨੂੰਨ ਖਿਲਾਫ ਆਵਾਜ਼ ਬੁਲੰਦ ਕੀਤੀ। ਦੁਨੀਆ ਭਰ ਦੇ ਫੁੱਟਬਾਲ ਕਲੱਬ ਤੇ ਕਈ ਸੈਲੀਬ੍ਰਿਟੀਜ਼ ਨੇ ਸਹਿਰ ਦੀ ਮੌਤ ਉੱਤੇ ਦੁੱਖ ਜਤਾਉਂਦੇ ਹੋਏ ਈਰਾਨ ਦੇ ਇਸ ਭੇਦਭਾਵ ਪੂਰਨ ਕਾਨੂੰਨ ਦੀ ਨਿੰਦਿਆ ਕੀਤੀ। ਫੀਫਾ ਨੇ ਵੀ ਇਸ ਕਾਨੂੰਨ ਤੇ ਸਹਿਰ ਦੀ ਮੌਤ ਉੱਤੇ ਇਤਰਾਜ਼ ਜਤਾਇਆ ਸੀ। ਚਾਰੇ ਪਾਸੇ ਦਬਾਅ ਤੋਂ ਬਾਅਦ ਈਰਾਨ ਨੇ ਔਰਤਾਂ ਦੇ ਸਟੇਡੀਅਮ ਵਿਚ ਦਾਖਲ ਹੋਣ ਸਬੰਧੀ ਪਾਬੰਦੀ ਹਟਾ ਲਈ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ