Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਕੈਨੇਡਾ

ਲਿਬਰਲਾਂ ਤੇ ਕੰਜ਼ਰਵੇਟਿਵਾਂ ਦਰਮਿਆਨ ਚੱਲ ਰਿਹਾ ਹੈ ਫਸਵਾਂ ਮੁਕਾਬਲਾ : ਨੈਨੋਜ਼

October 08, 2019 07:03 AM

ਟੋਰਾਂਟੋ, 7 ਅਕਤੂਬਰ (ਪੋਸਟ ਬਿਊਰੋ) : ਸਿਆਸੀ ਮਾਹਿਰ ਅਕਸਰ ਇਹ ਮੰਨਦੇ ਰਹੇ ਹਨ ਕਿ ਕੰਜ਼ਰਵੇਟਿਵਾਂ ਨੂੰ ਅਕਸਰ ਵੱਡੀ ਉਮਰ ਦੇ ਲੋਕਾਂ ਦੀ ਵੋਟ ਹਾਸਲ ਹੁੰਦੀ ਹੈ ਤੇ ਕੁੱਝ ਕੁ ਵੋਟਾਂ ਨੌਜਵਾਨਾਂ ਵੱਲੋਂ ਮਿਲਦੀਆਂ ਹਨ।
ਪਰ ਇਨ੍ਹਾਂ ਚੋਣਾਂ ਵਿੱਚ ਇਹ ਫਾਰਮੂਲਾ ਲਾਗੂ ਨਹੀਂ ਹੁੰਦਾ। ਨੈਨੋਜ਼ ਰਿਸਰਚ ਦੇ ਤਾਜ਼ਾ ਅੰਕੜਿਆਂ ਅਨੁਸਾਰ ਲੱਗਭਗ ਹਰ ਉਮਰ ਵਰਗ ਦੇ ਵੋਟਰਾਂ ਵਿੱਚ ਲਿਬਰਲਾਂ ਤੇ ਕੰਜ਼ਰਵੇਟਿਵਾਂ ਦਰਮਿਆਨ ਫਸਵਾਂ ਮੁਕਾਬਲਾ ਚੱਲ ਰਿਹਾ ਹੈ। ਪੋਲਸਟਰ ਨਿੱਕ ਨੈਨੋਜ਼ ਨੇ ਸੋਮਵਾਰ ਨੂੰ ਦੱਸਿਆ ਕਿ ਹਰੇਕ ਉਮਰ ਵਰਗ ਵਿੱਚ ਕਿਸੇ ਵੀ ਪਾਰਟੀ ਨੂੰ ਲੈ ਕੇ ਸਪਸ਼ਟ ਐਡਵਾਂਟੇਜ ਨਜ਼ਰ ਨਹੀਂ ਆਈ। ਅੰਕੜਿਆਂ ਨੂੰ ਵੇਖਦਿਆਂ ਹੋਇਆਂ ਅਜੇ ਤੱਕ ਇਹ ਤਸਵੀਰ ਸਪਸ਼ਟ ਨਹੀਂ ਹੋਈ ਕਿ ਨੌਜਵਾਨ, ਦਰਮਿਆਨੀ ਉਮਰ ਦੇ ਲੋਕ ਜਾਂ ਬਜੁ਼ਰਗ ਅਕਸਰ ਕਿਹੜੀ ਪਾਰਟੀ ਨੂੰ ਜਿੱਤਦਾ ਹੋਇਆ ਵੇਖਣਾ ਚਾਹੁੰਦੇ ਹਨ।
ਨੈਨੋਜ਼ ਰਿਸਰਚ ਵੱਲੋਂ ਦੋਵਾਂ ਪਾਰਟੀਆਂ ਦਰਮਿਆਨ ਜਿਹੜਾ ਸੱਭ ਤੋਂ ਵੱਡਾ ਫਰਕ ਵੇਖਣ ਨੂੰ ਮਿਲਿਆ ਹੈ ਉਹ ਹੈ 18 ਤੋਂ 29 ਸਾਲ ਦੇ ਉਮਰ ਵਰਗ ਦੇ ਲੋਕਾਂ ਦਰਮਿਆਨ, ਜਿੱਥੇ ਲਿਬਰਲਾਂ ਨੂੰ 32 ਫੀ ਸਦੀ ਵੋਟਰਾਂ ਵੱਲੋਂ ਸਮਰਥਨ ਹਾਸਲ ਹੋ ਰਿਹਾ ਹੈ ਉੱਥੇ ਕੰਜ਼ਰਵੇਟਿਵਾਂ ਨੂੰ 26 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਹੈ। ਜਿਹੜੇ ਵੋਟਰਾਂ ਆਪਣੇ 30ਵਿਆਂ ਵਿੱਚ ਹਨ ਉਨ੍ਹਾਂ ਕੋਲੋਂ ਦੋਵਾਂ ਪਾਰਟੀਆਂ ਨੂੰ 29 ਫੀ ਸਦੀ ਸਮਰਥਨ ਮਿਲ ਰਿਹਾ ਹੈ ਭਾਵ ਇਸ ਉਮਰ ਵਰਗ ਦੇ ਲੋਕਾਂ ਵਿੱਚ ਦੋਵਾਂ ਪਾਰਟੀਆਂ ਨੂੰ ਲੈ ਕੇ ਟਾਈ ਹੈ। ਜਿਹੜੇ ਵੋਟਰ 40 ਸਾਲ ਦੇ ਹਨ ਉਨ੍ਹਾਂ ਵੱਲੋਂ ਲਿਬਰਲਾਂ ਨੂੰ ਜੇ 36 ਫੀ ਸਦੀ ਸਮਰਥਨ ਦਿੱਤਾ ਜਾ ਰਿਹਾ ਹੈ ਤਾਂ ਕੰਜ਼ਰਵੇਟਿਵਾਂ ਨੂੰ 34 ਫੀ ਸਦੀ ਸਮਰਥਨ ਅਜਿਹੇ ਉਮਰ ਵਰਗ ਦੇ ਲੋਕਾਂ ਕੋਲੋਂ ਹਾਸਲ ਹੋ ਰਿਹਾ ਹੈ।
50 ਸਾਲ ਦੇ ਉਮਰ ਵਰਗ ਦੇ ਲੋਕਾਂ ਦਾ ਝੁਕਾਅ ਬਹੁਤਾ ਕੰਜ਼ਰਵੇਟਿਵਾਂ ਵੱਲ ਹੈ, ਇਨ੍ਹਾਂ ਵੱਲੋਂ ਕੰਜ਼ਰਵੇਟਿਵਾਂ ਨੂੰ ਜੇ 39 ਫੀ ਸਦੀ ਸਮਰਥਨ ਦਿੱਤਾ ਜਾ ਰਿਹਾ ਹੈ ਤਾਂ ਲਿਬਰਲਾਂ ਨੂੰ 35 ਫੀ ਸਦੀ ਸਮਰਥਨ ਦਿੱਤਾ ਜਾ ਰਿਹਾ ਹੈ। 60 ਸਾਲ ਤੇ ਇਸ ਤੋਂ ਵੱਧ ਉਮਰ ਵਰਗ ਦੇ ਲੋਕਾਂ ਵੱਲੋਂ ਦੋਵਾਂ ਪਾਰਟੀਆਂ ਨੂੰ ਦਿੱਤਾ ਜਾਣ ਵਾਲਾ ਸਮਰਥਨ 37 ਫੀ ਸਦੀ ਹੈ ਤੇ ਇੱਥੇ ਵੀ ਟਾਈ ਪੈ ਰਹੀ ਹੈ। ਕੁੱਲ ਮਿਲਾ ਕੇ ਨੌਜਵਾਨ ਵੋਟਰਾਂ ਵੱਲੋਂ ਅਜੇ ਵੀ ਪ੍ਰੋਗਰੈਸਿਵ ਪਾਰਟੀਆਂ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ ਪਰ ਨੈਨੋਜ਼ ਰਿਸਰਚ ਨੇ ਪਾਇਆ ਕਿ ਉਮਰ ਵੱਧਣ ਦੇ ਹਿਸਾਬ ਨਾਲ ਐਨਡੀਪੀ ਤੇ ਗ੍ਰੀਨ ਪਾਰਟੀ ਨੂੰ ਮਿਲਣ ਵਾਲੇ ਸਮਰਥਨ ਵਿੱਚ ਗਿਰਾਵਟ ਵੇਖਣ ਨੂੰ ਮਿਲੀ ਹੈ।
ਨੈਨੋਜ਼ ਰਿਸਰਚ ਵੱਲੋਂ ਪਾਇਆ ਗਿਆ ਕਿ ਲਿਬਰਲਾਂ ਨੂੰ ਮਿਲਣ ਵਾਲਾ ਸਮਰਥਨ, ਜੋ ਕਿ ਪਹਿਲਾਂ 37 ਫੀ ਸਦੀ ਸੀ, ਹੁਣ 34 ਫੀ ਸਦੀ ਰਹਿ ਗਿਆ ਹੈ ਜਦਕਿ ਕੰਜ਼ਰਵੇਟਿਵਾਂ ਨੂੰ ਲਗਾਤਾਰ ਤੀਜੇ ਦਿਨ ਵੀ 33 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਹੈ। ਐਨਡੀਪੀ ਨੂੰ 15 ਫੀ ਸਦੀ ਤੇ ਗ੍ਰੀਨ ਪਾਰਟੀ ਨੂੰ 10 ਫੀ ਸਦੀ ਸਮਰਥਨ ਮਿਲ ਰਿਹਾ ਹੈ। ਬਲਾਕ ਕਿਊਬਿਕੁਆ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ 5 ਫੀ ਸਦੀ ਹੈ ਤੇ ਪੀਪਲਜ਼ ਪਾਰਟੀ ਨੂੰ 2 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ