Welcome to Canadian Punjabi Post
Follow us on

29

March 2024
 
ਕੈਨੇਡਾ

ਹੈਮਿਲਟਨ ਹਾਈ ਸਕੂਲ ਦੇ ਬਾਹਰ ਹੋਏ ਹਮਲੇ ਵਿੱਚ ਟੀਨੇਜਰ ਦੀ ਹੋਈ ਮੌਤ

October 08, 2019 07:02 AM

ਹੈਮਿਲਟਨ, 7 ਅਕਤੂਬਰ (ਪੋਸਟ ਬਿਊਰੋ) : ਸੋਮਵਾਰ ਦੁਪਹਿਰ ਨੂੰ ਹੈਮਿਲਟਨ ਦੇ ਹਾਈ ਸਕੂਲ ਦੇ ਬਾਹਰ ਹੋਏ ਹਮਲੇ ਵਿੱਚ ਇੱਕ 14 ਸਾਲਾ ਲੜਕੇ ਦੀ ਮੌਤ ਹੋ ਗਈ।
ਇਹ ਘਟਨਾ ਪਾਰਕਡੇਲ ਐਵਨਿਊ ਸਾਊਥ ਤੇ ਮੇਨ ਸਟਰੀਟ ਈਸਟ ਨੇੜੇ ਸਰ ਵਿੰਸਟਨ ਚਰਚਿਲ ਸੈਕੰਡਰੀ ਸਕੂਲ ਦੇ ਬਾਹਰ ਵਾਪਰੀ। ਪੁਲਿਸ ਨੇ ਦੱਸਿਆ ਕਿ ਜਿਸ ਸਮੇਂ ਹਮਲਾ ਹੋਇਆ ਤਾਂ ਲੜਕੇ ਦੀ ਮਾਂ ਵੀ ਮੌਕੇ ਉੱਤੇ ਮੌਜੂਦ ਸੀ। ਉਸ ਦੀ ਮਾਂ ਨੂੰ ਡੂੰਘਾ ਸਦਮਾ ਲੱਗਿਆ ਹੈ। ਪੈਰਾਮੈਡਿਕਸ ਅਨੁਸਾਰ ਲੜਕੇ ਨੂੰ ਜਾਨਲੇਵਾ ਸੱਟਾਂ ਲੱਗੀਆਂ ਸਨ ਤੇ ਉਸ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ। ਪੁਲਿਸ ਅਨੁਸਾਰ ਦੁਪਹਿਰ 3:40 ਵਜੇ ਦੇ ਨੇੜੇ ਤੇੜੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਹੋਇਆਂ ਲੜਕੇ ਨੇ ਦਮ ਤੋੜ ਦਿੱਤਾ।
ਪੁਲਿਸ ਵੱਲੋਂ ਇਹ ਪੁਸ਼ਟੀ ਕੀਤੀ ਗਈ ਹੈ ਕਿ ਮ੍ਰਿਤਕ ਸਰ ਵਿੰਸਟਨ ਚਰਚਿਲ ਸੈਕੰਡਰੀ ਸਕੂਲ ਦਾ ਵਿਦਿਆਰਥੀ ਸੀ। ਇਸ ਸਬੰਧ ਵਿੱਚ ਤਿੰਨ ਟੀਨੇਜ ਮਸ਼ਕੂਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਪੁਲਿਸ ਦੋ ਹੋਰ ਮਸ਼ਕੂਕਾਂ ਦੀ ਭਾਲ ਕਰ ਰਹੀ ਹੈ। ਪੁਲਿਸ ਵੱਲੋਂ ਜਾਰੀ ਕੀਤੀ ਗਈ ਪਹਿਲੀ ਮਸ਼ਕੂਕ ਦੀ ਪਛਾਣ ਅਨੁਸਾਰ ਉਹ ਸਿਆਹ ਨਸਲ ਦੀ, ਲੰਮੇਂ ਕਾਲੇ ਵਾਲਾਂ ਵਾਲੀ ਕੁੜੀ ਹੈ, ਜਿਸ ਨੇ ਕਾਲੇ ਰੰਗ ਦਾ ਕੋਟ, ਕਾਲੀ ਟੀ-ਸ਼ਰਟ-ਜਿਸ ਉੱਤੇ ਚਿੱਟੇ ਰੰਗ ਨਾਲ ਕੁੱਝ ਲਿਖਿਆ ਸੀ, ਕਾਲੇ ਰੰਗ ਦੇ ਚਿੱਟੇ ਤਸਮਿਆਂ ਵਾਲੇ ਜੁੱਤੇ ਪਾਏ ਹੋਏ ਸਨ।
ਪੁਲਿਸ ਨੇ ਦੱਸਿਆ ਕਿ ਦੂਜਾ ਮਸ਼ਕੂਕ ਗੋਰੇ ਰੰਗ ਦਾ ਟੀਨੇਜ ਲੜਕਾ ਹੈ ਜਿਸ ਨੇ ਚਿੱਟੇ ਰੰਗ ਦੇ ਜੁੱਤੇ, ਗੂੜ੍ਹੇ ਰੰਗ ਦੀ ਪੈਂਟ, ਗ੍ਰੇਅ ਰੰਗ ਦੀ ਲੰਮੀਆਂ ਬਾਹਾਂ ਵਾਲੀ ਸ਼ਰਟ ਤੇ ਕਾਲੇ ਰੰਗ ਦਾ ਬੈਕਪੈਕ ਪਾਇਆ ਹੋਇਆ ਸੀ। ਪੁਲਿਸ ਨੇ ਆਖਿਆ ਕਿ ਉਨ੍ਹਾਂ ਕੋਲ ਘਟਨਾ ਦੀ ਸਾਰੀ ਵੀਡੀਓ ਵੀ ਹੈ ਤੇ ਉਨ੍ਹਾਂ ਮਸ਼ਕੂਕਾਂ ਨੂੰ ਆਤਮ-ਸਮਰਪਣ ਕਰਨ ਲਈ ਵੀ ਆਖਿਆ ਹੈ। ਅਜੇ ਤੱਕ ਕੋਈ ਚਾਰਜਿਜ਼ ਨਹੀਂ ਲਾਏ ਗਏ ਹਨ। ਸੋਮਵਾਰ ਰਾਤ ਨੂੰ ਜਾਂਚਕਾਰਾਂ ਨੇ ਦੱਸਿਆ ਕਿ ਮ੍ਰਿਤਕ ਤੇ ਮਸ਼ਕੂਕਾਂ ਵਿੱਚ ਰਿਸ਼ਤਾ ਸੀ ਪਰ ਇਹ ਰਿਸ਼ਤਾ ਕਿਹੋ ਜਿਹਾ ਸੀ ਇਸ ਬਾਰੇ ਉਹ ਕੋਈ ਵੇਰਵਾ ਮੁਹੱਈਆ ਨਹੀਂ ਕਰਵਾ ਸਕੇ।
ਇਸ ਇਲਾਕੇ ਦੇ ਕਈ ਸਕੂਲਾਂ ਤੇ ਡੇਅਕੇਅਰਜ਼ ਨੂੰ ਥੋੜ੍ਹੀ ਦੇਰ ਲਈ ਹੋਲਡ ਤੇ ਸਕਿਓਰ ਆਰਡਰ ਤਹਿਤ ਰੱਖਿਆ ਗਿਆ ਹੈ ਕਿਉਂਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਵਾਸੀਆਂ ਨੂੰ ਇਲਾਕੇ ਤੋਂ ਦੂਰ ਰਹਿਣ ਲਈ ਆਖਿਆ ਗਿਆ ਹੈ। ਜਾਂਚਕਾਰਾਂ ਦਾ ਕਹਿਣਾ ਹੈ ਕਿ ਉਹ ਇਸ ਇਲਾਕੇ ਵਿੱਚ ਅਜੇ ਵੀ ਸਬੂਤਾਂ ਦੀ ਭਾਲ ਕਰ ਰਹੇ ਹਨ। ਉਨ੍ਹਾਂ ਨੂੰ ਅਜਿਹੇ ਚਾਕੂ ਦੀ ਵੀ ਤਲਾਸ਼ ਹੈ ਜਿਹੜਾ ਇਸ ਘਟਨਾ ਵਿੱਚ ਵਰਤਿਆ ਗਿਆ ਹੋਵੇ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਵਾਲੀ ਥਾਂ ਦੇ ਨੇੜੇ ਇੱਕ ਪੈਪਰ ਸਪਰੇਅ ਕੈਨ ਮਿਲਿਆ ਹੈ। ਪੁਲਿਸ ਵੱਲੋਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਇਸ ਇਲਾਕੇ ਵਿੱਚ ਕੋਈ ਸਬੂਤ ਮਿਲਦਾ ਹੈ ਤਾਂ ਉਸ ਨੂੰ ਨਾ ਛੂਹਣ ਤੇ ਉਸੇ ਸਮੇਂ ਜਾਂਚਕਾਰਾਂ ਨੂੰ ਸੱਦਿਆ ਜਾਵੇ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼