Welcome to Canadian Punjabi Post
Follow us on

29

March 2024
 
ਕੈਨੇਡਾ

ਅੰਗਰੇਜ਼ੀ ਦੀ ਬਹਿਸ ਵਿੱਚ ਹਿੱਸਾ ਲੈਣ ਲਈ ਫੈਡਰਲ ਆਗੂ ਓਟਵਾ ਪਹੁੰਚੇ

October 07, 2019 07:22 PM

ਓਟਵਾ, 7 ਅਕਤੂਬਰ (ਪੋਸਟ ਬਿਊਰੋ) : ਅੱਜ ਹੋਣ ਵਾਲੀ ਅੰਗਰੇਜ਼ੀ ਭਾਸ਼ਾ ਦੀ ਬਹਿਸ ਵਿੱਚ ਹਿੱਸਾ ਲੈਣ ਲਈ ਛੇਆਂ ਫੈਡਰਲ ਪਾਰਟੀਆਂ ਦੇ ਆਗੂ ਓਟਵਾ ਪਹੁੰਚ ਚੁੱਕੇ ਹਨ। ਇਸ ਬਹਿਸ ਉੱਤੇ ਚੋਣ ਮੁਹਿੰਮ ਦਾ ਕਾਫੀ ਦਾਰੋਮਦਾਰ ਟਿਕਿਆ ਹੋਇਆ ਹੈ। 11 ਸਤੰਬਰ ਤੋਂ ਜਦੋਂ ਤੋਂ ਚੋਣ ਮੁਹਿੰਮ ਸ਼ੁਰੂ ਹੋਈ ਹੈ ਉਦੋਂ ਤੋਂ ਕੋਈ ਬਹੁਤੀ ਹਿਲਜੁਲ ਵੇਖਣ ਨੂੰ ਨਹੀਂ ਮਿਲੀ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਬਹਿਸ ਨਾਲ ਕਾਫੀ ਹਲਚਲ ਹੋ ਸਕਦੀ ਹੈ।
ਆਗੂ ਅਕਸਰ ਇਸ ਗੱਲ ਦਾ ਖੁਲਾਸਾ ਨਹੀਂ ਕਰਦੇ ਕਿ ਸੱਤਾ ਉੱਤੇ ਕਾਬਜ ਹੋਣ ਤੋਂ ਬਾਅਦ ਉਹ ਕੀ ਕਰਨਗੇ। ਪਰ ਆਪਣੇ ਵਿਰੋਧੀਆਂ ਸਾਹਮਣੇ ਉਹ ਖੁਦ ਨੂੰ ਕਿਸ ਤਰ੍ਹਾਂ ਪੇਸ਼ ਕਰਦੇ ਹਨ ਉਸ ਤੋਂ ਬਾਅਦ ਹੀ ਕਿਸੇ ਵੀ ਪਾਰਟੀ ਦੀ ਕੈਂਪੇਨ ਤਰ ਸਕਦੀ ਹੈ ਜਾਂ ਡੁੱਬ ਸਕਦੀ ਹੈ। ਲਿਬਰਲ ਆਗੂ ਜਸਟਿਨ ਟਰੂਡੋ ਤੇ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਵੱਲੋਂ ਸਵੇਰ ਸਮੇਂ ਓਟਵਾ ਵਿੱਚ ਈਵੈਂਟ ਰੱਖੇ ਗਏ ਹਨ। ਟਰੂਡੋ ਵੱਲੋਂ ਅਧਿਆਪਕਾਂ ਨਾਲ ਫੋਟੋਆਂ ਖਿਚਵਾਈਆਂ ਜਾਣੀਆਂ ਹਨ ਤੇ ਸ਼ੀਅਰ ਵੱਲੋਂ ਡਾਊਨਟਾਊਨ ਹੋਟਲ ਵਿੱਚ ਐਲਾਨ ਕਰਨ ਦਾ ਵਾਅਦਾ ਕੀਤਾ ਗਿਆ ਹੈ।
ਐਨਡੀਪੀ ਆਗੂ ਜਗਮੀਤ ਸਿੰਘ ਤੇ ਗ੍ਰੀਨ ਪਾਰਟੀ ਦੀ ਆਗੂ ਐਲਿਜ਼ਾਬੈੱਥ ਮੇਅ ਤੀਜੇ ਸਥਾਨ ਲਈ ਸੰਘਰਸ਼ ਕਰ ਰਹੇ ਹਨ। ਦੋਵਾਂ ਨੂੰ ਹੀ ਵੈਸਟ ਕੋਸਟ ਤੋਂ ਸੀਟਾਂ ਹਾਸਲ ਕਰਨ ਦੀ ਉਮੀਦ ਹੈ। ਬਲਾਕ ਕਿਊਬਿਕੁਆ ਦੇ ਯਵੇਸ ਫਰੈਂਕੌਇਸ ਬਲੈਂਚੈਟ ਹਾਰ-ਜਿੱਤ ਤੋਂ ਬਹੁਤ ਦੂਰ ਹਨ, ਖਾਸ ਤੌਰ ਉੱਤੇ ਬਹਿਸ ਜਦੋਂ ਅੰਗਰੇਜ਼ੀ ਭਾਸ਼ੀਆਂ ਦੇ ਸਾਹਮਣੇ ਹੋਵੇਗੀ। ਪੀਪਲਜ਼ ਪਾਰਟੀ ਦੇ ਮੈਕਸਿਮ ਬਰਨੀਅਰ ਨੂੰ ਵੱਡੀਆਂ ਪਾਰਟੀਆਂ ਦੇ ਮੁਕਾਬਲੇ ਖੁਦ ਨੂੰ ਤੇ ਖੁਦ ਦੀ ਪਾਰਟੀ ਨੂੰ ਬਦਲ ਵਜੋਂ ਪੇਸ਼ ਕਰਨ ਦਾ ਮੌਕਾ ਮਿਲੇਗਾ।
ਇਸ ਹਫਤੇ ਗੈਟਿਨਿਊ, ਕਿਊਬਿਕ ਵਿੱਚ ਸਥਿਤ ਕੈਨੇਡੀਅਨ ਮਿਊਜ਼ੀਅਮ ਆਫ ਹਿਸਟਰੀ ਦੇ ਥਿਏਟਰ ਵਿੱਚ ਹੋਣ ਵਾਲੀਆਂ ਦੋ ਬਹਿਸਾਂ ਵਿੱਚੋਂ ਇਹ ਅੰਗਰੇਜ਼ੀ ਵਾਲੀ ਪਹਿਲੀ ਬਹਿਸ ਹੈ ਤੇ ਫਰੈਂਚ ਭਾਸ਼ਾ ਦੀ ਦੂਜੀ ਬਹਿਸ ਇਸ ਹਫਤੇ ਵੀਰਵਾਰ ਨੂੰ ਹੋਵੇਗੀ। ਵੋਟਾਂ 21 ਅਕਤੂਬਰ ਨੂੰ ਪੈਣਗੀਆਂ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼