Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਜੇਸਨ ਕੈਨੀ ਨੇ ਪੀਲ ਖੇਤਰ ਦੇ ਉਮੀਦਵਾਰਾਂ ਦੇ ਹੱਕ `ਚ ਕੀਤਾ ਚੋਣ ਪ੍ਰਚਾਰ

October 07, 2019 10:21 AM

  

  

ਬਰੈਂਪਟਨ, 6 ਅਕਤੂਬਰ (ਪੋਸਟ ਬਿਊਰੋ)- ਅਲਬਰਟਾ ਦੇ ਪ੍ਰੀਮੀਅਰ ਤੇ ਫੈਡਰੇਲ ਸਰਕਾਰ ਵਿਚ ਵੱਖ-ਵੱਖ ਵਿਭਾਗਾਂ ’ਚ ਮੰਤਰੀ ਰਹਿ ਚੁੱਕੇ ਸਿਆਸੀ ਆਗੂ ਜੇਸਨ ਕੈਨੀ ਵਲੋਂ ਬਰੈਪਟਨ ਦੇ ਵੱਖ-ਵੱਖ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਚੋਣ ਪ੍ਰਚਾਰ ਕੀਤਾ। ਸ਼ਨਿਚਰਵਾਰ ਦੀ ਸ਼ਾਮ ਨੂੰ ਉਨ੍ਹਾਂ ਅਰਪਨ ਖੰਨਾ ਦੇ ਕੰਪੇਨ ਆਫ਼ਿਸ ’ਚ ਇਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ।ਇਸ ਇਕੱਠ `ਚ ਜੇਸਨ ਕੈਨੀ ਨਾਲ ਹੱਥ ਮਿਲਾਉਣ, ਹੈਲੋ ਕਰਨ ਤੇ ਫੋਟੋਆਂ ਖਿਚਵਾਉਣ ਵਾਲਿਆਂ ਦਾ ਅੱਛਾ-ਖਾਸਾ ਇਕੱਠ ਸੀ।ਕੱਲ੍ਹ ਐਤਵਾਰ ਨੂੰ ਉਨ੍ਹਾਂ ਪਹਿਲਾਂ ਨਾਨਕਸਰ ਗੁਰੂਘਰ ਵਿਖੇ ਰਮਨ ਬਰਾੜ ਦੇ ਹੱਕ `ਚ ਚੋਣ ਪ੍ਰਚਾਰ ਕੀਤੇ ਫੇਰ ਪਵਨਜੀਤ ਗੋਸਲ ਵਲੋਂ ਆਯੋਜਿਤ ਬਾਰਬੀਕਿਊ `ਤੇ ਆ ਕੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ।ਉਨ੍ਹਾਂ ਕਿਹਾ ਕਿ ਮੈਂ ਪਿਛਲੇ ਸਾਲ ਹੀ ਐਲਾਨ ਕਰ ਚੁੱਕਿਆ ਸੀ ਕਿ ਜਸਟਿਨ ਟਰੂਡੋ ਨੂੰ ਹਰਾਉਣ ਲਈ ਮੈਂ ਕੈਨੇਡਾ ਭਰ ਦੇ ਦੌਰੇ ਕਰਾਂਗਾ ਤਾਂ ਜੋ ਕਿ ਲੋਕਾਂ ਨੂੰ ਇਸ ਘਟੀਆ ਰਾਜ ਪ੍ਰਬੰਧ ਤੋਂ ਛੁਟਕਾਰਾ ਮਿਲ ਸਕੇ।ਉਨ੍ਹਾਂ ਕਿਹਾ ਕਿ ਜਸਟਿਨ ਟਰੂਡੋ ਨੇ ਜਿਥੇ ਅਲਬਰਟਾ ਦੀ ਤੇਲ ਇੰਡਸਟਰੀ ਨੂੰ ਖਤਮ ਕੀਤਾ ਹੈ, ਉਥੇ ਹੀ ਪੂਰੇ ਕੈਨੇਡਾ ਭਰ ਦੀ ਆਰਥਿਕਤਾ ਨੂੰ ਖਤਮ ਕਰਨ ’ਤੇ ਤੁਲੇ ਹੋਏ ਹਨ।ਉਨ੍ਹਾਂ ਕਿਹਾ ਕਿ ਲਿਬਰਲ ਦੇ ਹੋਰ ਚਾਰ ਸਾਲਾਂ ਦਾ ਮਤਲਬ ਦੇਸ਼ ਨੂੰ ਇਕ ਵੱਡੇ ਕਰਜ਼ੇ ਵੱਲ ਧੱਕਣਾ ਹੈ।ਆਪਣੇ ਦੌਰੇ ਦੌਰਾਨ ਜੇਸਨ ਕੈਨੀ ਨੇ ਆਪਣੇ ਕਈ ਪੁਰਾਣੇ ਸਿਆਸੀ ਹਰਕਤ ਕਰਤਾਵਾਂ ਨੂੰ ਵੀ ਮਿਲ ਕੇ ਚੋਣ ਪ੍ਰਚਾਰ ਕਰਨ ਲਈ ਉਤਸ਼ਾਹਿਤ ਕੀਤਾ।

 
Have something to say? Post your comment