Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਇੰਡੀਆਜ਼ ਮੋਸਟ ਵਾਂਟਿਡ’ ਵਿੱਚ ਬਿਹਾਰੀ ਕਾਪ ਬਣੇ ਹਨ ਅਰਜੁਨ ਕਪੂਰ

October 18, 2018 07:41 AM

ਅਰਜੁਨ ਕਪੂਰ ਨੇ ਪਿੱਛੇ ਜਿਹੇ ਰਾਜ ਕੁਮਾਰ ਗੁਪਤਾ ਦੀ ਅਗਲੀ ਫਿਲਮ ‘ਇੰਡੀਆਜ਼ ਮੋਸਟ ਵਾਂਟਿਡ’ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਹ ਥ੍ਰਿਲਰ ਫਿਲਮ ਹੈ, ਜੋ ਰੀਅਲ ਲਾਈਫ ਇੰਸੀਡੈਂਟ 'ਤੇ ਆਧਾਰਤ ਹੈ। ਇਸ ਵਿੱਚ ਅਰਜੁਨ ਕਪੂਰ ਦੇ ਆਪੋਜ਼ਿਟ ਕੋਈ ਹੀਰੋਇਨ ਨਹੀਂ ਹੈ। ਉਹ ਇਸ ਵਿੱਚ ਇੱਕ ਬਿਹਾਰੀ ਕਾਪ ਦਾ ਕਿਰਦਾਰ ਨਿਭਾ ਰਹੇ ਹਨ, ਜੋ ਬਿਨਾਂ ਇੱਕ ਵੀ ਗੋਲੀ ਚਲਾਏ ਦੇਸ਼ ਦੇ ਸਭ ਤੋਂ ਵਾਂਟਿਡ ਅੱਤਵਾਦੀ ਨੂੰ ਗ੍ਰਿਫਤਾਰ ਕਰਦਾ ਹੈ। ਅਰਜੁਨ ਕਹਿੰਦੇ ਹਨ, ‘ਮੈਂ ਇਸ ਫਿਲਮ ਬਾਰੇ ਬੇਹੱਦ ਐਕਸਾਈਟਿਡ ਹਾਂ। ਰਾਜ ਕੁਮਾਰ ਗੁਪਤਾ ਨੇ ਕਮਾਲ ਦੀ ਥ੍ਰਿਲਰ ਫਿਲਮ ਲਿਖੀ ਹੈ। ਨਾਲ ਜੋ ਦੁਨੀਆ ਉਨ੍ਹਾਂ ਨੇ ਸਿਰਜੀ ਹੈ, ਉਸ ਦੇ ਚਲਦੇ ਹਿੰਦੋਸਤਾਨ ਦੇ ਹਾਰਡਲੈਂਡ ਨੂੰ ਜਾਨਣ-ਸਮਝਣ ਦਾ ਸੁਨਹਿਰੀ ਮੌਕਾ ਮਿਲ ਰਿਹਾ ਹੈ। ਕਵਾਲਿਟੀ ਵਾਈਜ਼ ਇਹ ਬੇਨ ਐਫਲੈਕ ਦੀਆਂ ਥ੍ਰਿਲਰ ਫਿਲਮਾਂ ਵਾਂਗ ਹੈ। ਕੁਝ ਕੁਝ ‘ਆਗਰੋਗ’ ਵਰਗੀ ਵੀ। ਗੋਲੀਬਾਰੀ ਕੀਤੇ ਬਿਨਾਂ ਵਿਲੇਨ ਨੂੰ ਫੜਨ ਦੀ ਗੱਲ ਹੀ ਇਸ ਨੂੰ ਬਾਕੀ ਫਿਲਮਾਂ ਨਾਲੋਂ ਅਲੱਗ ਬਣਾਉਂਦੀ ਹੈ। ਅਰਜੁਨ ਨੇ ਦੱਸਿਆ, ‘ਬਿਹਾਰੀ ਕਾਪ ਦੇ ਰੋਲ ਵਿੱਚ ਅੱਤਵਾਦੀ ਨੂੰ ਫੜਨ ਦਾ ਮੇਰਾ ਪੂਰਾ ਮਿਸ਼ਨ ਤਿੰਨ ਦਿਨ ਦਾ ਹੈ। ਉਨ੍ਹਾਂ ਤਿੰਨ ਦਿਨਾਂ ਵਿੱਚ ਕਿਵੇਂ ਉਸ ਅੱਤਵਾਦੀ ਦਾ ਪਿੱਛਾ ਕਰ ਕੇ ਉਸ ਨੂੰ ਮਾਤ ਦਿੱਤੀ ਜਾਂਦੀ ਹੈ, ਫਿਲਮ ਇਸੇ ਬਾਰੇ ਵਿੱਚ ਹੈ।
ਇਸ ਫਿਲਮ ਦੇ ਇਲਾਵਾ ਅਰਜੁਨ ਡਾਇਰੈਕਟਰ ਦਿਬਾਕਰ ਬੈਨਰ ਦੀ ‘ਸੰਦੀਪ ਔਰ ਪਿੰਕੀ ਫਰਾਰ’ ਵਿੱਚ ਨਜ਼ਰ ਆਉਣਗੇ। ਇਸ ਵਿੱਚ ਉਹ ਗੁਰੂਗਰਾਮ (ਗੁੜਗਾਂਉਂ) ਦੇ ਕਾਪ ਦਾ ਕਿਰਦਾਰ ਨਿਭਾ ਰਹੇ ਹਨ, ਜੋ ਲਾਰਜਨ ਦੈਨ ਲਾਈਫ ਨਹੀਂ ਹੈ। ਜਿਵੇਂ ਆਮ ਪੁਲਸ ਵਾਲਿਆਂ ਵਿੱਚ ਹੁੰਦਾ ਹੈ। ਅਰਜੁਨ ਦੱਸਦੇ ਹਨ, ‘ਫਿਲਮ ਵਿੱਚ ਅਸੀਂ ਵਰਦੀ ਦੇ ਮਹੱਤਵ ਦੇ ਬਾਰੇ ਦੱਸਿਆ ਹੈ। ਸਾਡੇ ਇੰਡੀਆ ਵਿੱਚ ਸੁਪਰ ਹੀਰੋਜ਼ ਵਰਦੀਆਂ ਵਿੱਚ ਹੁੰਦੇ ਹਨ। ਮੇਨਸਟਰੀਮ ਦਾ ਹੀਰੋ ਜਦੋਂ ਵਰਦੀ ਪਹਿਨ ਕੇ ਪਰਦੇ 'ਤੇ ਆਉਂਦਾ ਹੈ ਤਾਂ ਸਕਰੀਨ 'ਤੇ ਉਸ ਦਾ ਕਦ ਕਾਫੀ ਉਚਾ ਹੋ ਜਾਂਦਾ ਹੈ। ਆਈਡੀਅਲੀ ਵਰਦੀ ਭਰੋਸੇ ਤੇ ਵਿਸ਼ਵਾਸ ਨੂੰ ਰਿਪ੍ਰਜੈਂਟ ਕਰਦੀ ਹੈ। ਕੁਝ ਅਜਿਹਾ ਅਸੀਂ ਇਥੇ ਦਿਖਾਇਆ ਹੈ। ਸਾਡੀ ਕਾਪ ਫਿਲਮ ਵਿੱਚ ਇਹ ਮਜ਼ਾਕ ਕਿਤੇ ਦੇਖਣ ਨੂੰ ਨਹੀਂ ਮਿਲੇਗਾ ਕਿ ਹਰ ਕੰਮ ਹੋ ਜਾਣ ਦੇ ਬਾਅਦ ਪੁਲਸ ਸਾਈਟ 'ਤੇ ਆਉਂਦੀ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ