Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਪੰਜਾਬ

ਕੈਦੀ ਭੱਜਾ ਨਹੀਂ, ਉਸ ਨੂੰ ਇੱਕ ਕਾਂਸਟੇਬਲ ਘਰ ਛੱਡਣ ਗਿਆ ਸੀ

October 07, 2019 09:11 AM

* ਕੋਰਟ ਤੋਂ ਕੈਦੀ ਭੱਜਾ ਦਿਖਾਉਣ ਵਾਲਾ ਸਿਪਾਹੀ ਡਿੱਸਮਿੱਸ

ਲੁਧਿਆਣਾ, 6 ਅਕਤੂਬਰ (ਪੋਸਟ ਬਿਊਰੋ)- ਇਸ ਮਹਾਨਗਰ ਦੀ ਕਚਹਿਰੀ ਵਿੱਚੋਂ ਸ਼ੁੱਕਰਵਾਰ ਫਰਾਰ ਹੋ ਗਏ ਵਿਚਾਰ ਅਧੀਨ ਕੈਦੀ ਦੇ ਬਾਰ ਇੱਕ ਵੱਡਾ ਖੁਲਾਸਾ ਹੋਇਆ ਹੈ। ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਇਹ ਸਾਥੀ ਕੈਦੀ ਕਚਹਿਰੀ ਤੋਂ ਨਹੀਂ, ਆਪਣੇ ਘਰੋਂ ਫਰਾਰ ਹੋਇਆ ਸੀ, ਜਿੱਥੇ ਲਾਲਚ ਵਿੱਚ ਆ ਕੇ ਪੁਲਸ ਦਾ ਇੱਕ ਕਾਂਸਟੇਬਲ ਉਸ ਨੂੰ ਖੁਦ ਲੈ ਕੇ ਗਿਆ ਸੀ। ਫਿਰ ਉਹ ਕੈਦੀ ਮਹਿਲਾ ਤੇ ਤਿੰਨ ਸਾਥੀਆਂ ਸਮੇਤ ਪਟਿਆਲਾ ਪਹੁੰਚ ਗਿਆ। ਜਿੱਥੋਂ ਉਨ੍ਹਾਂ ਨੂੰ ਦਿੱਲੀ ਹੁੰਦੇ ਹੋਏ ਬਾਈ ਏਅਰ ਹੈਦਰਾਬਾਦ ਜਾਣਾ ਸੀ, ਪਰ ਸਮੇਂ 'ਤੇ ਪੁਲਸ ਨੇ ਰੇਡ ਕਰ ਕੇ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਵਿੱਚ ਕੋਤਾਹੀ ਨਿਕਲਣ ਉੱਤੇ ਪੁਲਸ ਕਾਂਸਟੇਬਲ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।
ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਪਿੰਡ ਬਾੜੇਵਾਲ ਅਵਾਣ ਦਾ ਧਰਮਿੰਦਰ ਸਿੰਘ ਉਰਫ ਟਿੰਕੂ, ਟਿੱਬਾ ਦੇ ਸੁਤੰਤਰ ਨਗਰ ਦਾ ਜਸਵੀਰ ਸਿੰਘ ਉਰਫ ਵਿਜੇ ਉਰਫ ਕਾਕਾ, ਉਸ ਦੀ ਪਤਨੀ ਅੰਜੂ ਅਤੇ ਪਿੰਡ ਬਾੜੇਵਾਲ ਅਵਾਣਾ ਦਾ ਦਵਿੰਦਰ ਪਾਲ ਦੇ ਰੂਪ ਵਿੱਚ ਹੋਈ ਹੈ। ਪੁਲਸ ਦੀ ਸੀ ਆਈ ਏ-1 ਟੀਮ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਅਸਲ ਵਿੱਚ ਸ਼ੁੱਕਰਵਾਰ ਸਵੇਰੇ ਹੋਰਾਂ ਕੈਦੀਆਂ ਦੇ ਨਾਲ ਧਰਮਿੰਦਰ ਉਰਫ ਟਿੰਕੂ ਨੂੰ ਅਦਾਲਤ ਵਿੱਚ ਪੇਸ਼ੀ ਉੱਤੇ ਲਿਆਂਦਾ ਗਿਆ। ਏਥੋਂ ਕਾਂਸਟੇਬਲ ਭੁਪਿੰਦਰ ਸਿੰਘ ਉਸ ਨੂੰ ਹਥਕੜੀ ਲਾ ਕੇ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਗਿਆ ਤਾਂ ਪੇਸ਼ੀ ਮਗਰੋਂ ਦੁਪਹਿਰ ਇੱਕ ਵਜੇ ਦੋਸ਼ੀ ਨੇ ਭੁਪਿੰਦਰ ਸਿੰਘ ਨੂੰ ਆਪਣੀ ਬੀਮਾਰ ਮਾਂ ਨੂੰ ਮਿਲਣ ਦਾ ਤਰਲਾ ਮਾਰਿਆ। ਪਹਿਲਾਂ ਤੋਂ ਰਚੀ ਸਾਜ਼ਿਸ ਹੇਠ ਉਸ ਨੇ ਜਸਵੀਰ, ਮੰਜੂ ਤੇ ਦਵਿੰਦਰ ਨੂੰ ਕਚਹਿਰੀ ਸੱਦ ਲਿਆ ਸੀ। ਤਿੰਨੇ ਬ੍ਰੀਜਾ ਕਾਰ ਲੈ ਕੇ ਕਚਹਿਰੀ ਪਹੁੰਚ ਗਏ ਅਤੇ ਕਾਰ ਟਿੰਕੂ ਦੇ ਨਾਂਅ 'ਤੇ ਰਜਿਸਟਰਡ ਹੈ। ਕਾਰ ਵਿੱਚ ਬੈਠ ਕੇ ਪੰਜੇ ਜਣੇ ਧਰਮਿੰਦਰ ਦੇ ਬਾੜੇਵਾਲ ਵਾਲੇ ਘਰ ਪਹੁੰਚੇ। ਉਥੇ ਭੁਪਿੰਦਰ ਨੇ ਧਰਮਿੰਦਰ ਦੀ ਹਥਕੜੀ ਖੋਲ੍ਹ ਕੇ ਕਾਰ ਵਿੱਚ ਰੱਖ ਦਿੱਤੀ। ਦੁਪਹਿਰ ਡੇਢ ਵਜੇ ਦੋਸ਼ੀ ਟਿੰਕੂ ਨੇ ਆਪਣੀ ਮਾਂ ਦੀ ਦਵਾ ਲਿਆਉਣ ਦਾ ਬਹਾਨਾ ਬਣਾਇਆ ਅਤੇ ਸਾਥੀਆਂ ਨਾਲ ਉਥੋਂ ਫਰਾਰ ਹੋ ਗਿਆ।
ਇਸ ਦੇ ਬਾਅਦ ਭੁਪਿੰਦਰ ਨੇ ਸ਼ਾਮ ਚਾਰ ਵਜੇ ਕਚਹਿਰੀ ਵਾਪਸ ਆ ਕੇ ਟਿੰਕੂ ਦੇ ਭੱਜ ਜਾਣ ਦਾ ਰੌਲਾ ਪਾਇਆ ਸੀ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਦੋਸ਼ੀਆਂ ਨੇ ਲੁਧਿਆਣਾੇ ਤੋਂ ਨਿਕਲਣ ਲਈ ਬ੍ਰੀਜਾ ਕਾਰ 'ਤੇ ਫਰਜ਼ੀ ਨੰਬਰ ਪਲੇਟ ਲਵਾਈ ਸੀ। ਪੁਲਸ ਦੀ ਸੀ ਆਈ ਏ ਟੀਮ ਅਤੇ ਐਂਟੀ ਨਾਰਕੋਟਿਕ ਸੈੱਲ ਟੀਮ ਨੇ ਦੋ ਮਹੀਨੇ ਪਹਿਲਾਂ ਸਾਂਝੀ ਕਾਰਵਾਈ ਹੇਠ ਧਰਮਿੰਦਰ ਨੂੰ ਇੱਕ ਕਿਲੋ ਹੈਰੋਇਨ ਤੇ ਸਾਢੇ ਸੱਤ ਲੱਖ ਦੀ ਨਕਦੀ ਨਾਲ ਫੜਿਆ ਸੀ। ਪੁੱਛਗਿੱਛ ਦੇ ਬਾਅਦ ਉਸ ਦੇ ਕਬਜ਼ੇ ਵਿੱਚੋਂ ਦਸ ਦਿਨ ਪਹਿਲਾਂ ਖਰੀਦੀ ਬ੍ਰਾਂਡ ਨਿਊ 17 ਲੱਖ ਕੀਮਤ ਦੀ ਕਾਰ ਵੀ ਮਿਲੀ ਸੀ। ਉਸ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ 11 ਕੇਸ ਦਰਜ ਹਨ। ਪੁਲਸ ਸਾਰੇ ਦੋਸ਼ੀਆਂ ਤੋਂ ਸਖਤੀ ਨਾਲ ਪੁੱਛਗਿੱਛ ਕਰ ਰਹੀ ਹੈ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਮਾਰਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਗਿਰੀਸ਼ ਦਿਆਲਨ ਵੱਲੋਂ ਦਾਣਾ ਮੰਡੀ ਮੋਗਾ ਵਿੱਚ ਖ੍ਰੀਦ ਪ੍ਰਬੰਧਾਂ ਦੀ ਸਮੀਖਿਆ ਬੌਬ ਢਿੱਲੋਂ ਨੂੰ ਪੰਜਾਬੀ ਵਰਲਡ 'ਤੇ ਮਾਣ : ਆਰੀਅਨਜ਼ ਪ੍ਰਸ਼ਾਸ਼ਨ ਵੱਲੋਂ ਪੋਲ ਫ਼ੀਸਦੀ ਵਧਾਉਣ ਲਈ “ਸੀਨੀਅਰ ਸਿਟੀਜ਼ਨ ਮਿਲਣੀ” ਪ੍ਰੋਗਰਾਮ ਆਯੋਜਿਤ ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ `ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ ਲੋਕ ਸਭਾ ਚੋਣਾਂ-2024: 100 ਸਾਲ ਤੋਂ ਉੱਤੇ ਉਮਰ ਦੇ 173 ਵੋਟਰ ਪਾਉਣਗੇ ਐਤਕੀ ਵੋਟਾਂ - ਜ਼ਿਲ੍ਹਾ ਚੋਣ ਅਫ਼ਸਰ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਪ੍ਰਸਿੱਧ ਕਵੀ ਅਮਰੀਕ ਪਲਾਹੀ ਨਾਲ ਰੂ-ਬ-ਰੂ ਅਤੇ ਮਹੀਨਾਵਾਰ ਕਵੀ ਦਰਬਾਰ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟ ਨੇ 7 ਸਕੂਲੀ ਵਾਹਨਾਂ ਦੇ ਕੱਟੇ ਚਲਾਨ