Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਅੰਤਰਰਾਸ਼ਟਰੀ

ਰਾਫੇਲ ਜਹਾਜ਼ ਮੀਟਿਓਰ ਅਤੇ ਸਕਾਲਪ ਮਿਜ਼ਾਈਲਾਂ ਨਾਲ ਲੈਸ ਕਰ ਕੇ ਸਪਲਾਈ ਕੀਤੇ ਜਾਣਗੇ

October 07, 2019 08:40 AM

ਪੈਰਿਸ, 6 ਅਕਤੂਬਰ, (ਪੋਸਟ ਬਿਊਰੋ)- ਭਾਰਤ ਨੂੰ ਪਹਿਲਾ ਰਾਫੇਲ ਜੈੱਟ ਜਹਾਜ਼ ਮਿਲਣ ਤੋਂ ਪਹਿਲਾਂ ਯੂਰਪੀ ਮਿਜ਼ਾਈਲ ਨਿਰਮਾਤਾ ਐੱਮ ਬੀ ਡੀ ਏ ਨੇ ਐਲਾਨ ਕੀਤਾ ਹੈ ਕਿ ਇਸ ਦੇਸ਼ ਲਈ ਖ਼ਾਸ ਤੌਰ ਉੱਤੇ ਬਣਾਏ ਗਏ ਅਤਿ ਆਧੁਨਿਕ 36 ਰਾਫੇਲ ਜਹਾਜ਼ ਮੀਟਿਓਰ ਅਤੇ ਸਕਾਲਪ ਮਿਜ਼ਾਈਲਾਂ ਨਾਲ ਲੈਸ ਹੋਣਗੇ। ਇਨ੍ਹਾਂ ਮਿਜ਼ਾਈਲਾਂ ਦੀ ਬੇਜੋੜ ਮਾਰਕ ਸਮਰੱਥਾ ਨਾਲ ਹਵਾਈ ਖੇਤਰ ਵਿੱਚ ਭਾਰਤੀ ਹਵਾਈ ਫ਼ੌਜ ਦਾ ਦਬਦਬਾ ਹੋ ਜਾਵੇਗਾ।
ਰੱਖਿਆ ਮੰਤਰੀ ਰਾਜਨਾਥ ਸਿੰਘ ਦੁਸਹਿਰੇ ਦੇ ਦਿਨ ਮੰਗਲਵਾਰ ਭਾਰਤ ਦਾ ਪਹਿਲਾ ਰਾਫੇਲ ਜਹਾਜ਼ ਹਾਸਲ ਕਰਨ ਲਈ ਪੈਰਿਸ ਜਾਣਗੇ। ਉਹ ਹਰ ਸਾਲ ਦੁਸਹਿਰੇ ਮੌਕੇ ਸ਼ਸਤਰ ਪੂਜਾ ਕਰਦੇ ਹਨ, ਐਤਕੀਂ ਉਹ ਪੈਰਿਸ ਵਿਚ ਪੂਰੇ ਵਿਧੀ-ਵਿਧਾਨ ਨਾਲ ਸ਼ਸਤਰ ਪੂਜਾ ਕਰਨਗੇ। ਐੱਮ ਬੀ ਡੀ ਏ ਦੇ ਭਾਰਤ ਵਿੱਚ ਮੁਖੀ ਲੁਈਸ ਪੇਦੇਵਿਚ ਨੇ ਐਤਵਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਦੀ ਬਣਾਈ ਮੀਟਿਓਰ ਮਿਜ਼ਾਈਲ ਟੀਚੇ ਨੂੰ ਲੈਨਜ਼ ਵਿਚ ਦੇਖੇ ਬਿਨਾਂ ਵਿੰਨ੍ਹ ਸਕਦੀ ਹੈ। ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਅਤੇ ਕਦੇ ਨਾ ਖੁੰਝਣ ਵਾਲੀਆਂ ਮੀਟਿਓਰ ਮਿਜ਼ਾਈਲਾਂ ਅਤੇ ਸਕਾਲਪ ਕਰੂਜ਼ ਮਿਜ਼ਾਈਲਾਂ 36 ਰਾਫੇਲ ਜਹਾਜ਼ਾਂ ਵਿੱਚ ਲੱਗੇ ਸਭ ਤੋਂ ਘਾਤਕ ਹਥਿਆਰ ਹੋਣਗੇ। ਇਸ ਦੇ ਨਾਲ ਹੀ ਭਾਰਤ ਨੇ ਇਨ੍ਹਾਂ ਜਹਾਜ਼ਾਂ ਦਾ ਸੌਦਾ ਕੁਲ 59,000 ਕਰੋੜ ਰੁਪਏ ਦਾ ਕੀਤਾ ਹੈ ਅਤੇ ਸਕਾਲਪ ਤੇ ਮੀਟਿਓਰ ਮਿਜ਼ਾਈਲਾਂ ਭਾਰਤੀ ਹਵਾਈ ਫ਼ੌਜ ਲਈ ‘ਗੇਮਚੇਂਜਰ` ਸਾਬਤ ਹੋਣ ਵਾਲੀਆਂ ਹਨ। ਰਾਫੇਲ ਜਹਾਜ਼ ਦੇ ਆਉਣ ਨਾਲ ਭਾਰਤ ਨੂੰ ਨਵੀਆਂ ਸਮੱਰਥਾਵਾਂ ਹਾਸਲ ਹੋਣਗੀਆਂ ਜੋ ਪਹਿਲਾਂ ਕਦੇ ਨਹੀਂ ਸਨ। ਭਾਰਤ ਨੇ 36 ਜਹਾਜ਼ਾਂ ਦਾ ਇਹ ਸੌਦਾ ਤਿੰਨ ਸਾਲ ਪਹਿਲਾਂ ਫਰਾਂਸ ਦੀ ਪ੍ਰਮੁੱਖ ਜੰਗੀ ਜਹਾਜ਼ ਬਣਾਉਣ ਵਾਲੀ ਕੰਪਨੀ ਦਾਸੋ ਐਵੀਏਸ਼ਨ ਨਾਲ ਕੀਤਾ ਸੀ।
ਲੁਈਸ ਪੇਦੇਵਿਚ ਨੇ ਕਿਹਾ ਕਿ ਭਾਰਤ ਨੂੰ ਦਿੱਤਾ ਜਾਣ ਵਾਲਾ ਰਾਫੇਲ ਬੇਹੱਦ ਉੱਨਤ ਕਿਸਮ ਦੇ ਹਥਿਆਰਾਂ ਨਾਲ ਲੈਸ ਹੈ। ਟੀਚੇ ਨੂੰ ਬਿਨਾਂ ਦੇਖੇ ਤਬਾਹ ਕਰਨ ਵਿਚ ਮੀਟਿਓਰ ਮਿਜ਼ਾਈਲ ਦੀ ਦੁਨੀਆ ਵਿਚ ਕੋਈ ਦੂਜੀ ਮਿਸਾਲ ਨਹੀਂ ਹੈ, ਜਦ ਕਿ ਸਕਾਲਪ ਮਿਜ਼ਾਈਲ ਬਹੁਤ ਦੂਰ ਤਕ ਮਾਰ ਕਰ ਸਕਦੀ ਹੈ। ਇਨ੍ਹਾਂ ਦੋਵਾਂ ਮਿਜ਼ਾਈਲਾਂ ਨਾਲ ਰਾਫੇਲ ਜੰਗੀ ਜਹਾਜ਼ ਖੇਤਰ ਵਿਚ ਭਾਰਤ ਦੀ ਧਾਕ ਜਮਾ ਦੇਵੇਗਾ। ਮੀਟਿਓਰ ਮਿਜ਼ਾਈਲ ਨੂੰ ਬੀ ਵੀ ਆਰ ਦੀ ਅਗਲੀ ਪੀੜ੍ਹੀ ਦੀ ਮਿਜ਼ਾਈਲ (ਬੀ ਵੀ ਆਰ ਏ ਏ ਐੱਮ) ਕਿਹਾ ਜਾਂਦਾ ਹੈ। ਕੰਪਨੀ ਨੇ ਇਹੋ ਜਿਹੀ ਮਿਜ਼ਾਈਲ ਯੂਰਪੀ ਦੇਸ਼ ਬ੍ਰਿਟੇਨ, ਜਰਮਨੀ, ਇਟਲੀ, ਫਰਾਂਸ, ਸਪੇਨ ਤੇ ਸਵੀਡਨ ਦੇ ਸਾਹਮਣੇ ਦਰਪੇਸ਼ ਖ਼ਤਰਿਆਂ ਨੂੰ ਧਿਆਨ ਵਿਚ ਰੱਖ ਕੇ ਬਣਾਈ ਹੈ। ਇਸ ਦਾ ਭਾਵ ਹੈ ਕਿ ਮੀਟਿਓਰ ਮਿਜ਼ਾਈਲ ਏਸ਼ੀਆ ਵਿੱਚ ਭਾਰਤ ਤੋਂ ਬਿਨਾ ਕਿਸੇ ਹੋਰ ਦੇਸ਼ ਕੋਲ ਨਹੀਂ ਹੋਵੇਗੀ। ਐਡਵਾਂਸ ਸਰਗਰਮ ਰਡਾਰ ਤੋਂ ਨਿਰਦੇਸ਼ਿਤ ਹੋਣ ਵਾਲੀ ਇਹ ਮਿਜ਼ਾਈਲ ਹਰ ਮੌਸਮ ਵਿੱਚ ਹਰ ਕਿਸਮ ਦੇ ਟੀਚੇ ਨੂੰ ਵਿੰਨ੍ਹ ਸਕਦੀ ਹੈ ਅਤੇ ਇਹ ਹਵਾ ਵਿੱਚ ਆਪਣੀ ਤੇਜ਼ ਰਫ਼ਤਾਰ ਨਾਲ ਉਡਦੇ ਜੈੱਟ ਜਹਾਜ਼ਾਂ ਤੋਂ ਲੈ ਕੇ ਛੋਟੇ ਮਨੁੱਖ ਰਹਿਤ ਜਹਾਜ਼ਾਂ ਤੇ ਕਰੂਜ਼ ਮਿਜ਼ਾਈਲਾਂ ਨੂੰ ਅਸਮਾਨ ਵਿਚ ਹੀ ਤਬਾਹ ਕਰਨ ਦੇ ਸਮਰੱਥ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ