Welcome to Canadian Punjabi Post
Follow us on

28

March 2024
 
ਪੰਜਾਬ

ਛਾਪੇ ਬਹਾਨੇ ਠੱਗੀ ਕਰਨ ਵਾਲਾ ਨਾਰਕੋਟਿਕਸ ਸੈਲ ਦਾ ਮੁਖੀ ਤੇ ਛੇ ਮੁਲਾਜ਼ਮ ਸਸਪੈਂਡ

October 06, 2019 02:31 AM

ਮਾਹਿਲਪੁਰ੍ਹ, 5 ਅਕਤਬੂਰ (ਪੋਸਟ ਬਿਊਰੋ)- ਏਥੋਂ ਨੇੜਲੇ ਪਿੰਡ ਪੈਂਸਰਾਂ ਵਿੱਚ ਨਾਰਕੋਟਿਕਸ ਸੈਂਲ ਦੀ ਟੀਮ ਵੱਲੋਂ ਇੱਕ ਦੁਕਾਨ 'ਤੇ ਮਾਰੇ ਗਏ ਛਾਪੇ ਬਾਰੇ ਥਾਣਾ ਮਾਹਿਲਪੁਰ ਦੀ ਟੀਮ ਨੇ ਨਾਰਕੋਟਿਕਸ ਟੀਮ ਦੇ ਮੁਖੀ ਦਿਲਬਾਗ ਸਿੰਘ 'ਤੇ ਨਸ਼ਾ ਵਿਰੋਧੀ ਐਕਟ ਅਤੇ ਐਕਸਾਈਜ਼ ਤੇ ਟੈਕਸੇਸ਼ਨ ਐਕਟ ਦੀਆਂ ਧਾਰਾਵਾਂ ਦਾ ਕੇਸ ਦਰਜ ਕਰ ਲਿਆ ਹੈ।
ਇਸ ਬਾਰੇ ਪਤਾ ਲੱਗਾ ਹੈ ਕਿਜਿਹੜੀ ਗੱਡੀ ਪੈਂਸਰਾਂ ਪਿੰਡ ਵਿੱਚ ਛਾਪਾ ਮਾਰਨ ਗਈ ਟੀਮ ਕੋਲ ਸੀ, ਉਹ ਐਂਟੀ ਨਾਰਕੋਟਿਕਸ ਟੀਮ ਦੀ ਸੀ। ਥਾਣਾ ਮੁਖੀ ਇਕਬਾਲ ਸਿੰਘ ਨੇ ਦੱਸਿਆ ਕਿ 2 ਅਕਤੂਬਰ ਦੀ ਸ਼ਾਮ ਪਿੰਡ ਪੈਂਸਰਾਂ ਤੋਂ ਥਾਣੇ ਨੂੰ ਸੂਚਨਾ ਮਿਲੀ ਕਿ ਪਿੰਡ ਵਿੱਚ ਨਾਰਕੋਟਿਕਸ ਸੈਂਲ ਦੀ ਟੀਮ, ਜਿਸ 'ਚ ਦਿਲਬਾਗ ਸਿੰਘ ਐਸ ਆਈ, ਥਾਣੇਦਾਰ ਹਰੀਸ਼ ਕੁਮਾਰ, ਗੁਰਮੀਤ ਸਿੰਘ ਥਾਣੇਦਾਰ, ਰਾਕੇਸ਼ ਕੁਮਾਰ, ਧਰਮਿੰਦਰ ਸਿੰਘ ਅਤੇ ਮਹਿਲਾ ਕਰਮਚਾਰੀ ਰਾਜਵੀਰ ਕੌਰ ਸ਼ਾਮਲ ਸਨ, ਨੇ ਇੱਕ ਦੁਕਾਨ ਉੱਤੇ ਛਾਪਾ ਮਾਰਿਆ ਸੀ, ਪ੍ਰੰਤੂ ਪਿੰਡ ਵਾਸੀਆਂ ਨੇ ਦੁਕਾਨ ਵਿੱਚੋਂ ਕੁਝ ਵੀ ਨਾ ਮਿਲਣ ਕਾਰਨ ਸਾਰੀ ਟੀਮ ਨੂੰ ਬੰਦੀ ਬਣਾ ਲਿਆ ਹੈ। ਉਨ੍ਹਾਂ ਦੱਸਿਆ ਕਿ ਮਾਹਿਲਪੁਰ ਤੇ ਨੇੜਲੇ ਥਾਣਿਆ ਤੋਂ ਪੁਲਸ ਪਾਰਟੀਆਂ ਮੌਕੇ 'ਤੇ ਪਹੁੰਚ ਗਈਆਂ ਤੇ ਬੰਦੀ ਬਣਾਈ ਟੀਮ ਨੂੰ ਛੁਡਵਾਇਆ, ਪਰ ਥਾਣੇਦਾਰ ਦਿਲਬਾਗ ਦੀ ਕਾਰ ਪਿੰਡ ਵਾਸੀਆਂ ਨੇ ਰੋਕ ਲਈ। ਫਿਰ 3 ਅਕਤੂਬਰ ਦੀ ਸਵੇਰ ਜਦੋਂ ਪੁਲਸ ਪਾਰਟੀ ਕਾਰ ਲੈਣ ਗਈ ਤਾਂ ਲੋਕਾਂ ਵੱਲੋਂ ਕਾਰ ਫੋਲਣ ਦੀ ਜ਼ਿੱਦ 'ਤੇ ਤਲਾਸ਼ੀ ਦੌਰਾਨ ਉਸ 'ਚੋਂ 750 ਗ੍ਰਾਮ ਚੁਰਾ ਪੋਸਤ ਦੇ ਤਿੰਨ ਪੈਕਟ, ਚਾਰ ਚਿੱਟੇ ਰੰਗ ਦੇ ਪਾਊਡਰ ਦੀਆਂ ਪੁੜੀਆਂ ਤੇ ਚਾਰ ਬੋਤਲਾਂ ਸ਼ਰਾਬ ਦੀਆਂ ਮਿਲੀਆਂ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਛਾਪੇਮਾਰੀ ਟੀਮ ਨੇ ਖੁਦ ਨਸ਼ਾ ਰੱਖਣਾ ਦੀ ਨੀਤ ਨਾਲ ਇਹ ਸਾਰਾ ਅਡੰਬਰ ਰਚਿਆ ਸੀ, ਜਿਸ ਨੂੰ ਉਨ੍ਹਾਂ ਬੇਪਰਦ ਕਰ ਦਿੱਤਾ ਹੈ।
ਥਾਣਾ ਮੁਖੀ ਇਕਬਾਲ ਸਿੰਘ ਨੇ ਦੱਸਿਆ ਕਿ ਇਹ ਟੀਮ ਐਸ ਟੀ ਐਫ ਦੀ ਨਹੀਂ ਸੀ,ਪਰਬਹੁਤੇ ਲੋਕਾਂ ਨੂੰ ਇਸ ਦਾ ਭਰਮ ਪੈ ਗਿਆ ਸੀ। ਉਨ੍ਹਾਂ ਕਿਹਾ ਕਿ ਨਾਰਕੋਟਿਕਸ ਸੈਂਲ ਦੇ ਟੀਮ ਇੰਚਾਰਜ ਦਿਲਬਾਗ ਸਿੰਘ ਦੀ ਕਾਰ ਹੋਣ ਕਰਕੇ ਉਨ੍ਹਾਂ 'ਤੇ ਨਸ਼ਾ ਵਿਰੋਧੀ ਐਕਟ ਅਤੇ ਐਕਸਾਈਜ਼ ਐਂਡ ਟੈਕਸੇਸ਼ਨ ਐਕਟ ਦੀਆਂ ਧਾਰਾਵਾਂ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਦੌਰਾਨ ਜ਼ਿਲ੍ਹਾ ਪੁਲਸ ਮੁਖੀ ਗੌਰਵ ਗਰਗ ਵੱਲੋਂ ਨਾਰਕੋਟਿਕਸ ਸੈਂਲ ਦੇ ਛੇ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ, ਜਿਨ੍ਹਾਂ 'ਚ ਛਾਪਾ ਟੀਮ ਦੇ ਇੰਚਾਰਜ ਦਿਲਬਾਗ ਸਿੰਘ, ਥਾਣੇਦਾਰ ਹਰੀਸ਼ ਕੁਮਾਰ, ਥਾਣੇਦਾਰ ਗੁਰਮੀਤ ਸਿੰਘ, ਰਾਕੇਸ਼ ਕੁਮਾਰ, ਧਰਮਿੰਦਰ ਸਿੰਘ ਅਤੇ ਰਾਜਵੀਰ ਕੌਰ ਸ਼ਾਮਲ ਹਨ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ