Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਸੰਪਾਦਕੀ

ਕਿਉਂ ਕਮਜ਼ੋਰ ਵਿਖਾਈ ਦੇਂਦੀ ਹੈ ਸਥਾਨਕ ਕੰਜ਼ਰਵੇਟਿਵ ਪਾਰਟੀ?

October 05, 2019 12:32 PM

30 ਸਤੰਬਰ ਦਿਨ ਸੋਮਵਾਰ ਨੂੰ 'ਸੀ ਟੀ ਵੀ'(ctv) ਲਈ ਨੈਸ਼ਨਲ ਨਿਊਜ਼ ਕਵਰ ਕਰਨ ਵਾਲੇ ਪੱਤਰਕਾਰ ਗਲੈਨ ਮੈਕਗਰੈਗਰ ਦੇ ਇੱਕ ਟਵੀਟ ਨੂੰ ਸਵਾ ਲੱਖ ਤੋਂ ਵੱਧ ਵਾਰ ਪੜਿਆ ਜਾ ਚੁੱਕਾ ਹੈ ਅਤੇ 700 ਦੇ ਕਰੀਬ ਲੋਕਾਂ ਨੇ ਰੀ-ਟਵੀਟ ਕੀਤਾ ਗਿਆ ਹੈ। ਟਵੀਟ ਸੀ, "ਸ਼ੀਅਰ (ਐਂਡਰੀਊ) ਦੀ ਬਰੈਂਪਟਨ ਈਵੈਂਟ ਵਿੱਚ ਲੋਕਾਂ ਦੀ ਹਾਜ਼ਰੀ ਹੋਰ ਕਿੰਨੀ ਕੁ ਘੱਟ ਹੋ ਸਕਦੀ ਹੈ?" ਉਸਦਾ ਇਸ਼ਾਰਾ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਂਡਰੀਊ ਸ਼ੀਅਰ ਦੀ ਬਰੈਂਪਟਨ ਈਵੈਂਟ ਵਿੱਚ 100 ਤੋਂ ਵੀ ਘੱਟ ਲੋਕਾਂ ਦੀ ਹਾਜ਼ਰੀ ਵੱਲ ਸੀ"। ਗਲੈਨ ਨੇ 8 ਕੁ ਸਕਿੰਟ ਦੀ ਵੀਡੀਓ ਕਲਿੱਪ ਨੂੰ ਇਸ ਢੰਗ ਨਾਲ ਵਿਖਾਇਆ ਹੈ ਕਿ 35 ਮਿੰਟ ਲੇਟ ਚੱਲ ਰਹੇ ਸ਼ੀਅਰ ਲਈ ਬਹੁਤ ਘੱਟ ਲੋਕ ਉਡੀਕ ਕਰ ਰਹੇ ਸਨ। ਇਸ ਟਵੀਟ ਉੱਤੇ ਟਿੱਪਣੀ ਕਰਦੇ ਹੋਏ ਕਿਸੇ ਨੇ ਕਿਹਾ ਹੈ ਕਿ ਐਂਡਰੀਊ ਸ਼ੀਅਰ ਸ਼ਾਇਦ ਲੇਟ ਵੀ ਇਸ ਲਈ ਪੁੱਜੇ ਹੋਣ ਤਾਂ ਜੋ ਥੋੜੇ ਬਹੁਤੇ ਲੋਕ ਪਹੁੰਚ ਜਾਣ।
ਇਸ ਟਵੀਟ ਦਾ ਮਹਿਜ਼ ਇੱਕ ਰੋਲ ਇਹ ਰਿਹਾ ਹੈ ਕਿ ਇਸਨੇ ਪਲ ਪਲ ਸਿਆਸੀ ਰੁਖ ਬਦਲਣ ਵਾਲੇ ਸ਼ਹਿਰ ਬਰੈਂਪਟਨ ਵਿੱਚ ਕੰਜ਼ਰਵੇਟਿਵ ਲੀਡਰ ਦੀ ਪਬਲਿਕ ਤੱਕ ਕਮਜ਼ੋਰ ਪਹੁੰਚ ਨੂੰ ਉਜਾਗਰ ਕੀਤਾ ਹੈ। 2015 ਵਿੱਚ ਬੇਸ਼ੱਕ ਕਿਸੇ ਵੀ ਕੰਜ਼ਰਵੇਟਿਵ ਉਮੀਦਵਾਰ ਨੂੰ ਬਰੈਂਪਟਨ ਵਿੱਚ ਸਫ਼ਲਤਾ ਹਾਸਲ ਨਹੀਂ ਸੀ ਹੋਈ, ਤਾਂ ਵੀ ਉਸ ਵੇਲੇ ਸਟੀਫਨ ਹਾਰਪਰ ਦੀਆਂ ਰੈਲੀਆਂ ਵਿੱਚ ਭਰਵਾਂ ਇੱਕਠ ਜੁੜਦਾ ਸੀ। 2015 ਵਿੱਚ ਪਾਰਟੀ ਦੀ ਹਾਰ ਦਾ ਕਾਰਣ ਲਿਬਰਲ ਪਾਰਟੀ ਦੇ ਹੱਕ ਵਿੱਚ ਉੱਠੀ ਜ਼ਬਰਦਸਤ ਲਹਿਰ ਸੀ। ਇਸਦੇ ਉਲਟ 2019 ਦੀਆਂ ਚੋਣਾਂ ਵਿੱਚ ਬਹੁਤ ਹੀ ਵੱਖਰੀ ਅਤੇ ਦਿਲਚਸਪ ਸਥਿਤੀ ਵੇਖਣ ਨੂੰ ਮਿਲ ਰਹੀ ਹੈ। ਜਿੱਥੇ ਲਿਬਰਲ ਪਾਰਟੀ ਦੇ ਹੱਕ ਵਿੱਚ ਕੋਈ ਜ਼ਿਕਰਯੋਗ ਸਮਰੱਥਨ ਵੇਖਣ ਨੂੰ ਨਹੀਂ ਮਿਲ ਰਿਹਾ ਇਸਦੇ ਬਾਵਜੂਦ ਕੰਜ਼ਰਵੇਟਿਵ ਪਾਰਟੀ ਬਰੈਂਪਟਨ ਵਿੱਚ ਕੋਈ ਹਿਲਜੁਲ ਕਰਦੀ ਵਿਖਾਈ ਨਹੀਂ ਦੇ ਰਹੀ। ਇਸਦਾ ਮੂਲ ਕਾਰਣ ਪਾਰਟੀ ਲੀਡਰ ਐਂਡਰੀਊ ਸ਼ੀਅਰ ਦਾ ਸ਼ਹਿਰ ਦੇ ਵੋਟਰਾਂ ਨਾਲ ਭਾਵਨਾਤਮਿਕ ਰਿਸ਼ਤਾ ਕਾਇਮ ਕਰਨ ਵਿੱਚ ਅਸਮਰੱਥ ਰਹਿਣਾ ਆਖਿਆ ਜਾ ਸਕਦਾ ਹੈ।
ਐਂਡਰੀਊ ਸ਼ੀਅਰ ਨੇ ਹਾਲੇ ਤੱਕ ਬਰੈਂਪਟਨ ਵਿੱਚ ਅਜਿਹਾ ਕੋਈ ਦੌਰਾ ਨਹੀਂ ਕੀਤਾ ਜਿਸ ਨਾਲ ਕਮਿਉਨਿਟੀ ਵਿੱਚ ਚਰਚਾ ਆਰੰਭ ਹੋਈ ਹੋਵੇ। ਉਸ ਕੋਲ ਜੇਸਨ ਕੈਨੀ ਵਰਗਾ ਕਮਿਉਨਿਟੀ ਨੂੰ ਸੰਗਠਿਤ ਕਰਨ ਵਾਲਾ ਆਗੂ ਵੀ ਨਹੀਂ ਹੈ ਅਤੇ ਉਹ ਖੁਦ ਸਟੀਫਨ ਹਾਰਪਰ ਵਾਗੂੰ ਪ੍ਰਭਾਵਸ਼ਾਲੀ ਬੁਲਾਰਾ ਨਹੀਂ ਹੈ। ਕੌਮੀ ਪੱਧਰ ਉੱਤੇ ਇਹ ਗੱਲ ਆਮ ਪ੍ਰਚਿੱਲਿਤ ਹੈ ਕਿ ਗਰਮਜੋਸ਼ੀ ਐਂਡਰੀਊ ਸ਼ੀਅਰ ਦੇ ਸੁਭਾਅ ਦਾ ਹਿੱਸਾ ਨਹੀ ਹੈ।
ਰੇਡੀਓ 770 ਏ ਐਮ ਉੱਤੇ ਰੇਡੀਓ ਖ਼ਬਰਸਾਰ ਵੱਲੋਂ ਪੰਜਾਬੀ ਕਮਿਉਨਿਟੀ ਦਾ ਰਉਂ ਜਾਨਣ ਲਈ ਬੀਤੇ ਦਿਨੀਂ 25 ਕਾਲਾਂ ਮੁਸਲਿਮ ਭਾਈਚਾਰੇ ਵਿਚੋਂ ਲਈਆਂ ਗਈਆਂ ਜਿਹਨਾਂ ਵਿੱਚੋਂ 1 ਨੇ ਵੀ ਕੰਜ਼ਰਵੇਟਿਵ ਪਾਰਟੀ ਦੀ ਤਰਫ਼ਦਾਰੀ ਨਹੀਂ ਕੀਤੀ। ਬੇਸ਼ੱਕ 25 ਕਾਲਾਂ ਦਾ ਸੈਂਪਲ ਸਾਈਜ਼ ਬਹੁਤ ਛੋਟਾ ਹੈ ਜਿਸਨੂੰ ਕਿਸੇ ਰੁਝਾਨ ਦਾ ਲਖਾਇਕ ਨਹੀਂ ਮੰਨਿਆ ਜਾ ਸਕਦਾ ਪਰ ਅਜਿਹੇ ਇੱਕ ਪਾਸੜ ਰੁਝਾਨ ਤੋਂ ਕੰਜ਼ਰਵੇਟਿਵ ਆਗੂ ਵੱਡਾ ਸਬਕ ਸਿੱਖ ਸਕਦੇ ਹਨ।
21 ਅਕਤੂਬਰ ਨੂੰ ਹੋਣ ਜਾ ਰਹੀਆਂ ਚੋਣਾਂ ਵਿੱਚ ਤਿੰਨ ਹਫ਼ਤਿਆਂ ਤੋਂ ਘੱਟ ਸਮਾਂ ਰਹਿ ਗਿਆ ਹੈ ਪਰ ਮੁੱਖ ਧਾਰਾ ਦੇ ਵੱਖ ਵੱਖ ਚੋਣ ਸਰਵੇਖਣ ਬਰੈਂਪਟਨ ਦੀ ਕਿਸੇ ਵੀ ਰਾਈਡਿੰਗ ਵਿੱਚ ਕੰਜ਼ਰਵੇਟਵ ਉਮੀਦਵਾਰਾਂ ਨੂੰ ਜੇਤੂਆਂ ਦੀ ਕਤਾਰ ਵਿੱਚ ਖੜਾ ਨਹੀਂ ਕਰਦੇ। ਬਰੈਂਪਟਨ ਸਾਊਥ, ਬਰੈਂਪਟਨ ਸੈਂਟਰ, ਬਰੈਂਪਟਨ ਵੈਸਟ ਵਿੱਚ ਟੋਰੀਆਂ ਦੇ ਜਿੱਤਣ ਦੇ ਆਸਾਰ ਮਹਿਜ਼ 15%, ਬਰੈਂਪਟਨ ਨੌਰਥ 13% ਅਤੇ ਬਰੈਂਪਟਨ ਈਸਟ ਵਿੱਚ 10% ਚਾਂਸ ਹਨ। ਸੱਚ ਹੈ ਕਿ ਬਹੁਤੀ ਵਾਰ ਚੋਣ ਸਰੇਵਖਣਾਂ ਦਾ ਯਕੀਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਕਈ ਵਾਰ ਇਹ ਸਥਾਨਕ ਕਮਿਉਨਿਟੀ ਦੇ ਜਜ਼ਬਾਤਾਂ ਨੂੰ ਸਮਝਣ ਵਿੱਚ ਅਸਫ਼ਲ ਰਹਿ ਜਾਂਦੇ ਹਨ ਪਰ ਤਾਂ ਵੀ ਕੋਈ ਸੱਚ ਤਾਂ ਇਹ ਸਰਵੇਖਣ ਸਾਬਤ ਕਰ ਹੀ ਰਹੇ ਹਨ।
ਜਦੋਂ ਗੱਲ ਸਥਾਨਕ ਕਮਿਉਨਿਟੀ ਦੇ ਜਜ਼ਬਾਤਾਂ ਨੂੰ ਸਮਝਣ ਦੀ ਆਉਂਦੀ ਹੈ ਤਾਂ ਪੀਲ ਖੇਤਰ ਦੀ ਮੁਸਲਿਮ ਤੇ ਸਿੱਖ ਕਮਿਉਨਿਟੀ ਨਾਲ ਕੰਜ਼ਰਵੇਟਿਵ ਵੱਲੋਂ ਸਬੰਧਾਂ ਨੂੰ ਮਜ਼ਬੂਤ ਬਣਾਉਣ ਵਿੱਚ ਅਸਫ਼ਲ ਰਹਿਣਾ ਇੱਕ ਵਿਸ਼ੇਸ਼ ਮੁੱਦਾ ਹੈ। ਸਿੱਖ ਭਾਈਚਾਰਾ ਸਿਆਸਤ ਪੱਖੋਂ ਹੋਰਾਂ ਨਾਲੋਂ ਕਿਤੇ ਵੱਧ ਸਰਗਰਮ ਹੈ। ਬਰੈਂਪਟਨ ਨੌਰਥ ਤੋਂ ਟੋਰੀ ਉਮੀਦਵਾਰ ਅਰਪਣ ਖੰਨਾ ਤੋਂ ਇਲਾਵਾ ਕੋਈ ਹੋਰ ਟੋਰੀ ਉਮੀਦਵਾਰ ਸ਼ਰਤੀਆ ਦਾਅਵਾ ਸ਼ਾਇਦ ਹੀ ਕਰ ਸਕੇ ਕਿ ਉਸਦਾ ਸਿੱਖ ਭਾਈਚਾਰੇ ਵਿੱਚ ਲਿਬਰਲਾਂ ਅਤੇ ਐਨ ਡੀ ਪੀ ਵਾਗੂੰ ਆਧਾਰ ਮੌਜੂਦ ਹੈ।
ਕੰਜ਼ਰਵੇਟਿਵ ਪਾਰਟੀ ਵੱਲੋਂ ਬਰੈਂਪਟਨ ਵਿੱਚ ਅਪਣਾਈ ਗਈ ਨੁਕਸ ਭਰਪੂਰ ਨੌਮੀਨੇਸ਼ਨ ਪ੍ਰੀਕਿਰਿਆ ਨੇ ਕਿਸ ਕਦਰ ਪਾਰਟੀ ਕੇਡਰ ਦੇ ਹੌਸਲੇ ਪਸਤ ਕੀਤੇ, ਇਸ ਬਾਰੇ ਪੰਜਾਬੀ ਪੋਸਟ ਵੱਲੋਂ ਦੋ-ਤਿੰਨ ਵਿਸਥਾਰਪੂਰਬਕ ਆਰਟੀਕਲ ਲਿਖੇ ਜਾ ਚੁੱਕੇ ਹਨ। ਨੌਮੀਨੇਸ਼ਨਾਂ ਵਿੱਚ ਹੋਈਆਂ ਕੁਤਾਹੀਆਂ ਨੂੰ ਦੂਰ ਕਰਨ ਲਈ ਪਾਰਟੀ ਦੀ ਸੀਨੀਅਰ ਲੀਡਰਸ਼ਿੱਪ ਨੇ ਕੋਈ ਠੋਸ ਉੱਦਮ ਕੀਤਾ ਹੋਵੇ, ਅਜਿਹਾ ਹਾਲ ਤੱਕ ਵੇਖਣ ਵਿੱਚ ਨਹੀਂ ਆਇਆ। ਇਹਨਾਂ ਸਥਿਤੀਆਂ ਨੂੰ ਵੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਬਰੈਂਪਟਨ ਅਤੇ ਇਸਦੇ ਇਰਦ ਪ੍ਰਭਾਵ ਵਾਲੀਆਂ ਰਾਈਡਿੰਗਾਂ ਵਿੱਚ ਟੋਰੀ ਉਮੀਦਵਾਰਾਂ ਨੂੰ ਜਿੱਤਣ ਲਈ ਸਖ਼ਤ ਮਿਹਨਤ ਦੇ ਨਾਲ 2 ਅੱਛੀ ਖਾਸੀ ਕਿਸਮਤ ਦੀ ਲੋੜ ਹੋਵੇਗੀ। ਜੇ ਬਰੈਂਪਟਨ ਵਿੱਚ ਪਾਰਟੀ ਨੂੰ ਹਾਰ ਵੇਖਣੀ ਮਿਲਦੀ ਹੈ ਤਾਂ ਇਸਦਾ ਸਿਹਰਾ ਲਿਬਰਲ ਅਤੇ ਐਨ ਡੀ ਪੀ ਦੀ ਮਕਬੂਲੀਅਤ ਨੂੰ ਘੱਟ ਅਤੇ ਕੰਜ਼ਰਵੇਟਿਵ ਲੀਡਰਸ਼ਿੱਪ ਦੀ ਕਮਜ਼ੋਰੀ ਨੂੰ ਵੱਧ ਜਾਵੇਗਾ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?