Welcome to Canadian Punjabi Post
Follow us on

29

March 2024
 
ਮਨੋਰੰਜਨ

ਕਲਾਕਾਰਾਂ ਲਈ ਚੰਗਾ ਹੈ ਇਹੀ ਸਮਾਂ : ਸੋਨਲ ਚੌਹਾਨ

October 04, 2019 08:16 AM

ਅਭਿਨੇਤਰੀ ਸੋਨਲ ਚੌਹਾਨ ਨੇ 2008 ਵਿੱਚ ਫਿਲਮ ‘ਜੰਨਤ’ ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਅੱਗੋਂ ਉਹ ਵੀ ਵੈਬਸ ਸ਼ੋਅ ਵਿੱਚ ਦਿਖਾਈ ਦੇਵੇਗੀ। ਸੋਨਲ ਕਹਿੰਦੀ ਹੈ, ‘‘ਮੌਜੂਦਾ ਸਮੇਂ ਵਿੱਚ ਵੈਬ ਵਰਲਡ ਤੇ ਫਿਲਮਾਂ ਦੋਵੇਂ ਬਦਲਾਅ ਦੇ ਦੌਰ 'ਚੋਂ ਗੁਜ਼ਰ ਰਹੀਆਂ ਹਨ, ਜੋ ਵਾਕਈ ਚੰਗੀ ਗੱਲ ਹੈ। ਇਸ ਸਮੇਂ ਕਲਾਕਾਰਾਂ ਦੇ ਬਹੁਤ ਸਾਰੇ ਮੌਕੇ ਹਨ, ਕਿਉਂਕਿ ਐਕਟਿੰਗ ਦੇ ਕਈ ਮਾਧਿਅਮ ਸਾਹਮਣੇ ਆ ਰਹੇ ਹਨ। ਇਸ ਲਈ ਜ਼ਰੂਰੀ ਨਹੀਂ ਹੈ ਕਿ ਫਿਲਮਾਂ ਵਿੱਚ ਮੌਕਾ ਨਾ ਮਿਲੇ, ਤਾਂ ਤੁਸੀਂ ਕਿਤੇ ਹੋਰ ਕੁਝ ਨਹੀਂ ਕਰ ਸਕਦੇ।” ‘ਜੰਨਤ’ ਨਾਲ ਬਾਲੀਵੁੱਡ ਡੈਬਿਊ ਕਰਨ ਦੇ ਬਾਦ ਸੋਨਲ ਨੇ ਹਿੰਦੀ ਫਿਲਮਾਂ ਦੇ ਇਲਾਵਾ ਤੇਲਗੂ, ਕੰਨੜ ਅਤੇ ਤਮਿਲ ਫਿਲਮਾਂ ਵਿੱਚ ਵੀ ਕੰਮ ਕੀਤਾ।
ਦੂਸਰੇ ਕਲਾਕਾਰਾਂ ਵਾਂਗ ਸੋਨਲ ਨੇ ਵੀ ਡਿਜੀਟਲ ਵਰਲਡ ਵਿੱਚ ਕਦਮ ਰੱਖਿਆ ਹੈ। ਉਹ ਕਹਿੰਦੀ ਹੈ, ‘‘ਮੈਂ ਇਹ ਨਹੀਂ ਕਹਿੰਦੀ ਕਿ ਵੈਬ ਵਿੱਚ ਕੰਟੈਂਟ ਹਿੰਦੀ ਫਿਲਮਾਂ ਤੋਂ ਜ਼ਿਆਦਾ ਬਿਹਤਰ ਹੈ, ਪ੍ਰੰਤੂ ਕਈ ਸ਼ੋਜ਼ ਬੜੇ ਅਮੇਜਿੰਗ ਬਣ ਰਹੇ ਹਨ। ਫਿਲਮਾਂ ਵਿੱਚ ਵੀ ਅੱਗੋਂ ਕੰਟੈਂਟ 'ਤੇ ਚੋਖਾ ਕੰਮ ਹੋ ਰਿਹਾ ਹੈ। ਕੁਝ ਫਿਲਮਾਂ ਬਹੁਤ ਚੰਗੀਆਂ ਬਣ ਰਹੀਆਂ ਹਨ। ਇਸ ਦਾ ਵੱਡਾ ਕ੍ਰੈਡਿਟ ਦਰਸ਼ਕਾਂ ਨੂੰ ਜਾਂਦਾ ਹੈ, ਕਿਉਂਕ ਦਰਸ਼ਕ ਸਮਝਦਾਰ ਹੋ ਗਏ ਹਨ ਤੇ ਚੰਗੇ ਕੰਟੈਂਟ ਨੂੰ ਸਵੀਕਾਰ ਕਰਦੇ ਹਨ। ਇਹ ਮਹੱਤਵ ਪੂਰਨ ਨਹੀਂ ਰਿਹਾ ਕਿ ਫਿਲਮ ਵਿੱਚ ਵੱਡੇ ਸਟਾਰ ਹੀ ਹੋਣ।” ਡਿਜੀਟਲ ਪ੍ਰੋਜੈਕਟ ‘ਸਕਾਇਫਾਇਰ’ ਦੇ ਬਾਰੇ ਸੋਨਲ ਕਹਿੰਦੀ ਹੈ, ‘‘ਮੈਂ ‘ਸਕਾਇਫਾਇਰ’ ਦਾ ਹਿੱਸਾ ਇਸ ਲਈ ਬਣੀ ਕਿ ਇਸ ਪੂਰੇ ਸ਼ੋਅ ਵਿੱਚ ਪੂਰੀ ਟੀਮ ਨਾਲ ਕੰਮ ਕਰਨ ਵਿੱਚ ਬਹੁਤ ਮਜ਼ਾ ਆ ਰਿਹਾ ਸੀ, ਫਿਲਮ ਵਿੱਚ ਮੇਰਾ ਕਿਰਦਾਰ ਬਹੁਤ ਚੈਲੇਂਜਿੰਗ ਹੈ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ