Welcome to Canadian Punjabi Post
Follow us on

29

March 2024
 
ਮਨੋਰੰਜਨ

ਗਜਰਾਓ ਰਾਓ ਬਣਨਗੇ ਭਿ੍ਰਸ਼ਟਾਚਾਰੀ ਨੇਤਾ

October 04, 2019 08:15 AM

ਕਲਾਕਾਰਾਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਉਨ੍ਹਾਂ ਦਾ ਹਰ ਕਿਰਦਾਰ ਪਹਿਲਾਂ ਕਿਰਦਾਰ ਤੋਂ ਅਲੱਗ ਹੋਵੇ, ਤਾਂ ਕਿ ਉਹ ਟਾਈਪਕਾਸਟ ਨਾ ਹੋ ਜਾਣ। ‘ਬਧਾਈ ਹੋ’ ਫਿਲਮ ਵਿੱਚ ਆਯੁਸ਼ਮਾਨ ਖੁਰਾਣਾ ਦੇ ਪਿਤਾ ਦੀ ਭੂਮਿਕਾ ਵਿੱਚ ਬੇਹੱਦ ਪਾਜੀਟਿਵ ਕਿਰਦਾਰ ਵਿੱਚ ਨਜ਼ਰ ਆਉਣ ਵਾਲੇੇ ਅਭਿਨੇਤਾ ਗਜਰਾਜ ਰਾਓ ਅੱਗੋਂ ਆਪਣਾ ਅਕਸ ਬਦਲਣਗੇ ਆ ਰਹੀ ਫਿਲਮ ‘ਲੂਟਕੇਸ’ ਵਿੱਚ। ਫਿਲਮ ਦਾ ਨਿਰਦੇਸ਼ਨ ਰਾਜੇਸ਼ ਕ੍ਰਿਸ਼ਨਨ ਨੇ ਕੀਤਾ ਹੈ।
ਫਿਲਮ ਵਿੱਚ ਆਪਣੇ ਕਿਰਦਾਰ ਦੇ ਬਾਰੇ ਗਜਰਾਜ ਰਾਓ ਨੇ ਕਿਹਾ ਕਿ ਉਹ ਪਾਵਰਫੁੱਲ ਭਿ੍ਰਸ਼ਟ ਨੇਤਾ ਦੇ ਕਿਰਦਾਰ ਵਿੱਚ ਹਨ, ਜਿਸ ਦਾ ਕੁਨੈਕਸ਼ਨ ਅੰਡਰਵਰਲਡ ਅਤੇ ਪੁਲਸ ਅਧਿਕਾਰੀਆਂ ਨਾਲ ਹੁੰਦਾ ਹੈ। ਉਹ ਸਮੰੁਦਰ ਦੇ ਸ਼ਾਰਕ ਦੀ ਤਰ੍ਹਾਂ ਹੈ, ਜਿਸ ਤੋਂ ਸਾਰਿਆਂ ਨੂੰ ਡਰ ਲੱਗਦਾ ਹੈ, ਪਰ ਸਮੁੰਦਰ ਵਿੱਚ ਹੋਰ ਵੀ ਵੱਡੀਆਂ ਮੱਛੀਆਂ ਹਨ, ਜੋ ਉਸ ਉੱਤੇ ਕਾਬੂ ਰੱਖਣ ਦੀ ਕੋਸ਼ਿਸ਼ ਕਰਦੀਆਂ ਹਨ। ਫਿਲਮ ਵਿੱਚ ਵਿਜੇ ਰਾਜ ਅਤੇ ਰਣਵੀਰ ਸ਼ੌਰੀ ਵੀ ਹਨ। ਉਨ੍ਹਾਂ ਨਾਲ ਕੰਮ ਕਰਨ ਬਾਰੇ ਗਜਰਾਜ ਕਹਿੰਦੇ ਹਨ ਕਿ ਇਨ੍ਹਾਂ ਕਲਾਕਾਰਾਂ ਨਾਲ ਕੰਮ ਕਰਨ ਦਾ ਲਾਭ ਇਹ ਹੈ ਕਿ ਤੁਸੀਂ ਆਪਣਾ ਕੰਮ ਸੁਧਾਰ ਸਕੋਗੇ। ‘ਲੂਟਕੇਸ’ ਦੀ ਕਹਾਣੀ ਲਾਲਚ ਵਰਗੀ ਭਾਵਨਾ ਬਾਰੇ ਲਿਖੀ ਗਈ ਹੈ। ਗਜਰਾਜ ਰਾਓ ਮੁਤਾਬਕ ਲਾਲਚ ਇੱਕ ਬੁਨਿਆਦੀ ਭਾਵਨਾ ਹੈ, ਜਿਸ ਨਾਲ ਹਰ ਕੋਈ ਜੁੜਿਆ ਹੋਇਆ ਹੈ। ਫਿਲਮ ਵਿੱਚ ਇਹੀ ਦਿਖਾਉਣ ਦੀ ਕੋਸ਼ਿਸ਼ ਹੈ ਕਿ ਲਾਲਚ ਕਿਵੇਂ ਇੱਕ ਇਨਸਾਨ ਦੇ ਅੰਦਰ ਦੀਆਂ ਖ਼ਾਮੀਆਂ ਸਾਹਮਣੇ ਲੈ ਆਉਂਦਾ ਹੈ। ਇਹ ਫਿਲਮ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ।

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ