Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਨਜਰਰੀਆ

ਲੰਗਰ ਦੀ ਪਰੰਪਰਾ ਅਤੇ ਮਾਨਤਾ ਬਨਾਮ ਸੇਵਾ-ਭੋਜ

October 04, 2019 08:09 AM

-ਜਸਵੰਤ ਸਿੰਘ ਅਜੀਤ
ਅਸੀਂ ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਦੇ ਸਾਮਾਨ 'ਤੇ ਦਿੱਤੇ ਗਏ ਜੀ ਐੱਸ ਟੀ ਦੀ ਪੂਰਤੀ ਵਜੋਂ ਸਰਕਾਰੀ ਗਰਾਂਟ ਲੈਣ ਲਈ ਗੁਰੂਘਰ ਦੇ ਲੰਗਰ ਦੀ ਪਰੰਪਰਾ ਅਤੇ ਮਾਨਤਾ ‘ਸੇਵਾ-ਭੋਜ’ ਦੱਸਣ ਬਾਰੇ ਕੁਝ ਸਵਾਲੀਆ ਨਿਸ਼ਾਨ ਲਾਉਂਦਿਆਂ ਇਸ ਨੂੰ ਸਿੱਖ ਮਾਨਤਾਵਾਂ ਦੇ ਵਿਰੁੱਧ ਆਖਿਆ ਸੀ, ਜਿਸ ਉਤੇ ਕੁਝ ਸੱਜਣਾਂ ਨੇ ਸਵਾਲ ਕੀਤਾ ਹੈ ਕਿ ਜਦ ਲੰਗਰ ਅਤੇ ਸੇਵਾ-ਭੋਜ ਦਾ ਇੱਕੋ ਇੱਕ ਉਦੇਸ਼ ਗਰੀਬਾਂ ਤੇ ਭੁੱਖਿਆਂ ਦੀ ਭੁੱਖ ਮਿਟਾਉਣਾ ਹੈ ਤਾਂ ਇਸ 'ਤੇ ਸਵਾਲ ਕਿਉਂ ਕੀਤਾ ਜਾਂਦਾ ਹੈ। ਜਿੱਥੋਂ ਤੱਕ ਲੰਗਰ ਤੇ ਸੇਵਾ ਭੋਜ ਦਾ ਉਦੇਸ਼ ਗਰੀਬਾਂ, ਭੁੱਖਿਆਂ ਦੀ ਭੁੱਖ ਮਿਟਾਉਣਾ ਹੈ, ਉਸ ਨੂੰ ਦੇਖਦਿਆਂ ਇਨ੍ਹਾਂ ਵਿੱਚ ਸਮਾਨਤਾ ਜ਼ਰੂਰ ਹੈ, ਪਰ ਲੰਗਰ ਪਰੰਪਰਾ ਸ਼ੁਰੂ ਕਰਨ ਦਾ ਉਦੇਸ਼ ਇਸ ਤੋਂ ਬਹੁਤ ਅੱਗੇ ਹੈ। ਇਸ ਪ੍ਰੰਪਰਾ ਦੇ ਉਦੇਸ਼ ਦੀ ਭਾਲ 'ਚ ਜਦੋਂ ਸਿੱਖ ਇਤਿਹਾਸ ਦੇ ਪੰਨੇ ਪਲਟੀਏ ਤਾਂ ਇਸ ਪ੍ਰੰਪਰਾ ਦੇ ਦੋ ਸਰੂਪ ਉਭਰ ਕੇ ਸਾਹਮਣੇ ਆਉਂਦੇ ਹਨ। ਇੱਕ ਉਹ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ‘ਸੱਚਾ ਸੌਦਾ’ ਵਜੋਂ ਪੇਸ਼ ਕੀਤਾ।
ਇਸ ਬਾਰੇ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਗੁਰੂ ਸਾਹਿਬ ਨੇ ਜਿਹੜਾ ਸੱਚਾ ਸੌਦਾ ਕੀਤਾ, ਉਸ ਦਾ ਉਦੇਸ਼ ਭੁੱਖੇ ਸਾਧੂਆਂ ਦੀ ਸਿਰਫ ਭੁੱਖ ਮਿਟਾਉਣਾ ਨਹੀਂ ਸੀ, ਸਗੋਂ ਉਨ੍ਹਾਂ ਨੂੰ ਇਹ ਸਮਝਾਉਣਾ ਵੀ ਸੀ ਕਿ ਪ੍ਰਭੂ-ਪ੍ਰਮਾਤਮਾ ਦੀ ਪ੍ਰਾਪਤੀ ਲਈ ਘਰ ਬਾਰ ਛੱਡ ਕੇ, ਭੁੱਖੇ ਨੰਗੇ ਰਹਿ ਕੇ ਜੰਗਲਾਂ 'ਚ ਭਟਕਣਾ ਅਤੇ ਦੂਜੇ ਪਾਸੇ ਪੇਟ ਦੀ ਭੁੱਖ ਮਿਟਾਉਣ ਲਈ ਉਨ੍ਹਾਂ ਲੋਕਾਂ ਦੇ ਘਰਾਂ ਦੇ ਬੂਹੇ ਖੜਕਾਉਂਦੇ ਫਿਰਨਾ ਕਿੱਥੋਂ ਤੱਕ ਜਾਇਜ਼ ਹੈ, ਜਿਹੜੇ ਮਿਹਨਤ-ਮਜ਼ਦੂਰੀ ਕਰ ਕੇ ਆਪਣਾ ਅਤੇ ਆਪਣੇ ਬੱਚਿਆਂ ਦਾ ਪੇਟ ਪਾਲਦੇ ਹਨ। ਇਸ ਤਰ੍ਹਾਂ ਗੁਰੂ ਸਾਹਿਬ ਨੇ ਉਨ੍ਹਾਂ ਦੀ ਭੁੱਖ ਮਿਟਾਉਣ ਦੇ ਨਾਲ ਉਨ੍ਹਾਂ ਨੂੰ ਗ੍ਰਹਿਸਥ ਜੀਵਨ ਦੀ ਮਹੱਤਤਾ ਵੀ ਸਮਝਾਈ ਸੀ।
ਲੰਗਰ ਦਾ ਦੂਜਾ ਸਰੂਪ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਚਲਾਏ ‘ਪਹਿਲਾਂ ਪੰਗਤ ਪਾਛੇ ਸੰਗਤ’ ਵਜੋਂ ਸਾਹਮਣੇ ਹੈ। ਇਸ ਦਾ ਉਦੇਸ਼ ਗਰੀਬਾਂ ਅਤੇ ਖੁਦ ਨੂੰ ਕਥਿਤ ਤੌਰ ਉੱਤੇ ਉਨ੍ਹਾਂ ਨੂੰ ‘ਨੀਚ’ ਸਮਝਣ ਵਾਲਿਆਂ ਦੇ ਦਿਲਾਂ ਵਿੱਚੋਂ ਹੀਣ-ਭਾਵਨਾ ਮਿਟਾਉਣਾ ਤੇ ਦੂਜੇ ਪਾਸੇ ਅਮੀਰਾਂ ਅਤੇ ਦਿਲ 'ਚ ਹੰਕਾਰ ਪਾਲਣ ਵਾਲੇ ਲੋਕਾਂ ਦੇ ਦਿਲ 'ਚੋਂ ਹਊਮੈ ਦੀ ਭਾਵਨਾ ਖਤਮ ਕਰਨਾ ਹੈ ਤਾਂ ਕਿ ਉਨ੍ਹਾਂ 'ਚ ਬਰਾਬਰੀ ਦੀ ਭਾਵਨਾ ਪੈਦਾ ਹੋਵੇ। ਜਦੋਂ ਅਮੀਰ ਤੇ ਗਰੀਬ ਪੰਗਤ 'ਚ ਇੱਕ ਦੂਜੇ ਨਾਲ ਮਿਲ ਕੇ ਬੈਠਦੇ ਅਤੇ ਲੰਗਰ ਛਕਦੇ ਹਨ ਤਾਂ ਸੁਭਾਵਿਕ ਹੈ ਕਿ ਉਨ੍ਹਾਂ ਦੇ ਮਨ 'ਚ ਘਰ ਕਰ ਚੁੱਕੀ ਆਪਣੇ ਉਚੇ ਜਾਂ ਨੀਚ ਹੋਣ ਦੀ ਭਾਵਨਾ ਮਿਟਣ ਲੱਗਦੀ ਹੈ। ਜਦੋਂ ਉਹ ਪੰਗਤ 'ਚ ਬੈਠ ਕੇ ਲੰਗਰ ਛਕਣ ਤੋਂ ਬਾਅਦ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ ਹਨ ਤੇ ਉਥੇ ਦੀਵਾਨ 'ਚ ਇੱਕ ਦੂਜੇ ਦੇ ਬਰਾਬਰ ਬੈਠਦੇ ਹਨ ਤਾਂ ਉਨ੍ਹਾਂ ਦੇ ਮਨ ਵਿੱਚ ਉਚੇ ਜਾਂ ਨੀਚ ਹੋਣ ਦਾ ਅਹਿਸਾਸ ਬਿਲਕੁਲ ਨਹੀਂ ਹੁੰਦਾ। ਇਸੇ ਉਦੇਸ਼ ਨੂੰ ਸਾਹਮਣੇ ਰੱਖਦਿਆਂ ਅਕਬਰ ਨੂੰ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਜਾਣ ਤੋਂ ਪਹਿਲਾਂ ਪੰਗਤ 'ਚ ਬੈਠ ਕੇ ਲੰਗਰ ਛਕਣ ਲਈ ਕਿਹਾ ਗਿਆ ਸੀ।
ਇੱਕ ਮੁੱਦਾ ਹੋਰ:
ਦੱਸਿਆ ਜਾਂਦਾ ਹੈ ਕਿ ਇਹ ਬੇਯਕੀਨੀ ਦੀ ਸਥਿਤੀ ਵਿੱਚ ਨਗਰ ਕੀਰਤਨ ਨਾਲ ਉਨ੍ਹਾਂ ਸਤਿਗੁਰੂ ਦੇ ਦਰਬਾਰ ਵਿੱਚ ਭੇਟ ਕਰਨ ਲਈ ‘ਸੋਨੇ ਦੀ ਪਾਲਕੀ’ ਬਣਾਈ ਜਾ ਰਹੀ ਹੈ, ਜਿਨ੍ਹਾਂ ਦੇ ਦਰ ਉੱਤੇ ‘ਮਲਿਕ ਭਾਗੋ’ ਨੂੰ ਨਹੀਂ, ‘ਭਾਈ ਲਾਲੋ’ ਨੂੰ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ। ਇਸ ਸੋਨੇ ਦੀ ਪਾਲਕੀ ਲਈ ਇਤਿਹਾਸਕ ਗੁਰਦੁਆਰਿਆਂ ਵਿੱਚ ਦੂਜੀਆਂ ਗੋਲਕਾਂ ਦੇ ਨਾਲ ‘ਸੋਨੇ ਲਈ’ ਸ਼ੀਸ਼ੇ ਦੀਆਂ ਅਜਿਹੀਆਂ ਪਾਰਦਰਸ਼ੀ ਗੋਲਕਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਵਿੱਚ ਪਾਏ ਗਏ ਨੋਟ ਸਾਫ ਦਿਖਾਈ ਦਿੰਦੇ ਹਨ। ਉਨ੍ਹਾਂ ਤੋਂ ਅਜਿਹਾ ਲੱਗਦਾ ਹੈ, ਜਿਵੇਂ ਗੋਲਕ 'ਚ ਪਾਏ ਵੱਡੇ ਨੋਟ (500 ਅਤੇ 2000 ਰੁਪਏ ਵਾਲੇ) ਆਰਥਿਕ ਤੌਰ 'ਤੇ ਕਮਜ਼ੋਰ ‘ਭਾਈ ਲਾਲੋ' ਦੀ ਗਿਣਤੀ ਵਾਲੇ ਸਿੱਖਾਂ, ਸ਼ਰਧਾਲੂਆਂ ਦਾ ਮਜ਼ਾਕ ਉਡਾ ਕੇ ਉਨ੍ਹਾਂ ਨੂੰ ਇਹ ਸੰਦੇਸ਼ ਦੇ ਰਹੇ ਹੋਣ ਕਿ ਦੇਖੋ ਦੂਜੇ ਸ਼ਰਧਾਲੂ ਤਾਂ ਵੱਡੇ ਨੋਟ ਚੜ੍ਹਾ ਰਹੇ ਹਨ ਅਤੇ ਤੁਸੀਂ ਹੋ ਕਿ 5, 10, 20, 50, 100 ਤੇ 200 ਰੁਪਏ ਵਾਲੇ ਨੋਟ ਪਾ ਕੇ ਹੀ ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦੇ ਹੋ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ