Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਤੁਲਸੀ-ਮੋਦੀ ਦੀ ਮੁਲਾਕਾਤ ਅਮਰੀਕੀ ਰਾਸ਼ਟਰਪਤੀ ਚੋਣ ਉੱਤੇ ਕੀ ਅਸਰ ਪਾਏਗੀ

October 04, 2019 08:08 AM

-ਰਾਜ ਸਦੋਸ਼
ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਲਈ ਦੌੜ ਵਿੱਚ ਸ਼ਾਮਲ ਡੈਮੋਕ੍ਰੇਟਿਕ ਪਾਰਟੀ ਦੀ ਪਹਿਲੀ ਹਿੰਦੂ ਮਹਿਲਾ ਪਾਰਲੀਮੈਂਟ ਮੈਂਬਰ ਤੁਲਸੀ ਗਬਾਰਡ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਨਵੀਂ ਹਲਚਲ ਪੈਦਾ ਹੋ ਗਈ ਹੈ ਕਿਉਂਕਿ ਉਥੇ ਵਸੇ ਹਿੰਦੂਆਂ ਦਾ ਸਮਰਥਨ ਵੀ ਆਪਣੇ ਆਪ ਵਿੱਚ ਅਹਿਮ ਮੰਨਿਆ ਜਾਂਦਾ ਹੈ। ਤੁਲਸੀ ਗਬਾਰਡ ਕੁਝ ਸਾਲ ਪਹਿਲਾਂ ਦਿੱਲੀ ਵਿੱਚ ਜਮਨਾ ਕਿਨਾਰੇ ਵਾਲੇ ਸਨਾਤਨ ਸੰਸਕ੍ਰਿਤੀ ਸਕੂਲ ਅਕਸ਼ਰਧਾਮ ਵਿਖੇ ਆਈ ਸੀ। ਜੂਨ 2016 ਵਿੱਚ ਜਦੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵਜੋਂ ਅਮਰੀਕਾ ਗਏ ਤਾਂ ਪਾਰਲੀਮੈਂਟ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਨ ਲਈ ਸਥਾਪਤ ਮੰਚ ਤੱਕ ਤੁਲਸੀ ਗਬਾਰਡ ਖੁਦ ਉਨ੍ਹਾਂ ਨੂੰ ਲੈ ਕੇ ਗਈ ਸੀ। ਜਦੋਂ ਮੋਦੀ ਨੇ 2014 ਦੀਆਂ ਚੋਣਾਂ ਪਿੱਛੋਂ ਭਾਰਤ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਤਾਂ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਵਿੱਚ ਤੁਲਸੀ ਗਬਾਰਡ ਸਭ ਤੋਂ ਅੱਗੇ ਸੀ। ਪ੍ਰਧਾਨ ਮੰਤਰੀ ਵਜੋਂ ਮੋਦੀ ਦੀ ਪਹਿਲੀ ਅਮਰੀਕਾ ਯਾਤਰਾ ਵੇਲੇ ਹੋਈ ਮੁਲਾਕਾਤ ਵਿੱਚ ਤੁਲਸੀ ਨੇ ਉਨ੍ਹਾਂ ਨੂੰ ‘ਸ੍ਰੀਮਦ ਭਾਗਵਤ ਗੀਤਾ’ ਦੀ ਕਾਪੀ ਭੇਟ ਕੀਤੀ ਸੀ। ਦੋਵਾਂ ਦੇਸ਼ਾਂ ਭਾਰਤ ਅਤੇ ਅਮਰੀਕਾ ਵਿਚਾਲੇ ਸੰਬੰਧ ਬਿਹਤਰ ਬਣਾਉਣ ਲਈ ਹੋਈ ਗੱਲਬਾਤ ਤੋਂ ਬਾਅਦ ਹਵਾਈ ਖੇਤਰ ਦਾ ਸੰਪਰਕ ਗੋਆ ਰਾਹੀਂ ਵਪਾਰ ਲਈ ਜੁੜਨਾ ਸ਼ੁਰੂ ਹੋਇਆ।
ਤੁਲਸੀ ਗਬਾਰਡ ਉਸ ਦੇਸ਼ ਦੀ ਪਾਰਲੀਮੈਂਟ ਵਿੱਚ ਹਵਾਈ ਹਲਕੇ ਦੀ ਨੁਮਾਇੰਦਾ ਹੈ। ਉਸ ਨੇ ਚਾਰ ਵਾਰ ਜਿੱਤ ਕੇ ਰਿਕਾਰਡ ਬਣਾਇਆ ਹੈ। ਨਾਂ-ਪੱਖੀ ਪ੍ਰਚਾਰ ਦਾ ਸਾਹਮਣਾ ਕਰਦਿਆਂ ਉਹ ਫੌਜੀ ਵਜੋਂ ਡਿਊਟੀ ਨਿਭਾਉਣ ਲਈ ਮੋਰਚੇ 'ਤੇ ਜਾਂਦੀ ਹੈ, ਪਰ ਹਰ ਸਭਾ ਵਿੱਚ ਇਹੋ ਕਹਿੰਦੀ ਹੈ ਕਿ ਜੰਗ ਵਿਕਾਸ ਦੀ ਰੁਕਾਵਟ ਹੈ, ਤਬਾਹੀ ਦੀ ਵਜ੍ਹਾ ਹੈ। 21ਵੀਂ ਸਦੀ 'ਚ ਹਰ ਪਾਸੇ ਸ਼ਾਂਤੀ ਹੋਵੇ ਅਤੇ ਭਾਰਤ-ਅਮਰੀਕਾ ਸੰਬੰਧ ਮਜ਼ਬੂਤ ਬਣਨ। ਇਨ੍ਹਾਂ ਸੂਤਰਾਂ 'ਤੇ ਹੀ ਉਨ੍ਹਾਂ ਦੀ ਮੋਦੀ ਨਾਲ ਮੁਲਾਕਾਤ ਕੇਂਦਰਿਤ ਹੁੰਦੀ ਹੈ। ਆਖਿਰ ਕਿਉਂ ਲੋਕ ਧਰਮ, ਜਾਤ, ਵਰਗ ਦੇ ਨਾਂਅ ਉੱਤੇ ਨਫਰਤ ਫੈਲਾਉਂਦੇ ਹਨ, ਇਹ ਸਵਾਲ ਤੁਲਸੀ ਨੇ ਕਈ ਸਮਾਗਮਾਂ 'ਚ ਉਠਾਏ ਹਨ। ਜਦੋਂ ‘ਹਾਊਡੀ ਮੋਦੀ’ ਪ੍ਰੋਗਰਾਮ ਵਿੱਚ 50,000 ਦੇ ਲਗਭਗ ਲੋਕਾਂ ਨੂੰ ਸੰਬੋਧਨ ਕਰਨ ਲਈ ਮੋਦੀ ਅਮਰੀਕਾ ਪਹੁੰਚੇ ਤਾਂ ਤੁਲਸੀ ਨੇ ਹਾਰ ਪਹਿਨਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਭਾਰਤੀ ਤੇ ਅਮਰੀਕੀ ਹਿੰਦੂਆਂ ਦੇ ਇੱਕ ਮੰਚ 'ਤੇ ਜੁਟਣ ਦੀ ਖੁਸ਼ੀ ਸਾਂਝੀ ਕੀਤੀ।
ਦੂਸਰਾ ਪਾਸਾ ਇਹ ਹੈ ਕਿ ਪਹਿਲੀ ਵਾਰ ਕਿਸੇ ਹਿੰਦੂ ਮਹਿਲਾ ਪਾਰਲੀਮੈਂਟ ਮੈਂਬਰ ਨੇ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਵਿੱਚ ਉਮੀਦਵਾਰ ਬਣ ਕੇ ਭਾਰਤੀਆਂ ਅੰਦਰ ਵੀ ਉਤਸੁਕਤਾ ਪੈਦਾ ਕਰ ਦਿੱਤੀ ਹੈ। ਅਮਰੀਕਾ ਵਿੱਚ ਉਮੀਦਵਾਰ ਦੀ ਚੋਣ ਪ੍ਰਕਿਰਿਆ 'ਤੇ ਭਾਰੀ ਰਕਮ ਖਰਚਣੀ ਪੈਂਦੀ ਹੈ, ਪਰ ਤੁਲਸੀ ਗਬਾਰਡ ਨੇ ਵੱਡੇ ਉਦਯੋਗਿਕ ਅਤੇ ਕਾਰੋਬਾਰੀ ਘਰਾਣਿਆਂ ਤੋਂ ਮਦਦ ਮੰਗਣ ਦੀ ਥਾਂ ਆਮ ਲੋਕਾਂ ਤੋਂ ਚੰਦਾ ਲਿਆ। ਇਨ੍ਹਾਂ 'ਚ ਸਿਰਫ ਪੰਜ-ਪੰਜ ਡਾਲਰ ਦੇਣ ਵਾਲਿਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ। ਉਨ੍ਹਾਂ ਦੇ ਵਿਰੋਧੀ ਕਈ ਵਾਰ ਇਹ ਅਫਵਾਹ ਫੈਲਾਉਣ ਲੱਗੇ ਰਹੇ ਕਿ ਫੰਡਾਂ ਦੀ ਘਾਟ ਕਾਰਨ ਤੁਲਸੀ ਉਮੀਦਵਾਰੀ ਦੀ ਦੌੜ 'ਚ ਪੱਛੜ ਜਾਵੇਗੀ, ਪਰ ਤੁਲਸੀ ਨੇ ਹਾਰ ਨਹੀਂ ਮੰਨੀ ਤੇ ਸਤੰਬਰ ਦਾ ਟੀਚਾ ਪੂਰਾ ਕਰ ਕੇ ਅਕਤੂਬਰ ਵਿੱਚ ਹੋਣ ਵਾਲੀ ਬਹਿਸ 'ਚ ਆਪਣੀ ਥਾਂ ਬਣਾਉਣ ਦੀ ਅਣਥੱਕ ਕੋਸ਼ਿਸ਼ ਕਰ ਰਹੀ ਹੈ।
2002 ਵਿੱਚ 21 ਸਾਲ ਦੀ ਉਮਰ ਵਿੱਚ ਵਿਧਾਇਕ ਵਜੋਂ ਸਿਆਸੀ ਜੀਵਨ ਸ਼ੁਰੂ ਕਰਨ ਵਾਲੀ ਤੁਲਸੀ ਗਬਾਰਡ ਨੇ ਮੋਦੀ ਨਾਲ ਹੋਈ ਤਾਜ਼ਾ ਮੁਲਾਕਾਤ ਤੋਂ ਬਾਅਦ ਕਿਹਾ ਕਿ ‘ਅਸੀਂ ਭਾਰਤ-ਅਮਰੀਕਾ ਰਿਸ਼ਤਿਆਂ ਬਾਰੇ ਰਚਨਾਤਮਕ ਗੱਲਬਾਤ ਕੀਤੀ। ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਤੇ ਏਸ਼ੀਆ ਮਹਾਂਦੀਪ ਵਿੱਚ ਅਮਰੀਕਾ ਦਾ ਸਭ ਤੋਂ ਅਹਿਮ ਭਾਈਵਾਲ ਹੈ। ਅਸੀਂ ਵਿਚਾਰ ਕੀਤਾ ਕਿ ਚੌਗਿਰਦੇ ਦੀ ਸੰਭਾਲ ਤੇ ਆਰਥਿਕ ਸੁਧਾਰਾਂ ਵੱਲ ਈਮਾਨਦਾਰੀ ਨਾਲ ਸਾਂਝੇ ਯਤਨ ਕਰੀਏ, ਐਟਮੀ ਜੰਗ ਦਾ ਖਦਸ਼ਾ ਖਤਮ ਕਰੀਏ, ਅੱਤਵਾਦ ਨੂੰ ਜੜ੍ਹੋਂ ਮਿਟਾਈਏ।” ਇਸ ਤੋਂ ਇਲਾਵਾ ਦੋਵਾਂ ਨੇ ਕਸ਼ਮੀਰ ਦੀ ਸਥਿਤੀ, ਮਨੁੱਖੀ ਅਧਿਕਾਰ ਦੀ ਰੱਖਿਆ, ਮਹਿਲਾ ਸ਼ਕਤੀਕਰਨ, ਗਰੀਬੀ ਦੇ ਖਾਤਮੇ ਅਤੇ ਈਰਾਨ ਨਾਲ ਤਣਾਅ ਖਤਮ ਕਰਨ ਵਰਗੇ ਮੁੱਦਿਆਂ 'ਤੇ ਵੀ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ‘‘ਸਾਡਾ ਵਿਸ਼ਵਾਸ ਹੈ ਕਿ ਵਿਕਾਸਸ਼ੀਲ ਦੇਸ਼ ਸਿਹਤ ਸੇਵਾਵਾਂ ਤੇ ਸਿਖਿਆ ਸਹੂਲਤਾਂ ਵਧਾਉਣ ਵੱਲ ਜ਼ਿਆਦਾ ਧਿਆਨ ਦੇਣ। ਭਾਰਤ ਅਤੇੇ ਅਮਰੀਕਾ ਵਿਚਾਲੇ ਰਿਸ਼ਤੇ ਮਜ਼ਬੂਤ ਬਣਾਉਣ ਦੇ ਸਾਰੇ ਹਾਂ ਪੱਖੀ ਅਤੇ ਰਚਨਾਤਮਕ ਮੌਕੇ ਹੋਣ, ਇਨ੍ਹਾਂ ਦੀ ਨੇਕ-ਨੀਅਤ ਨਾਲ ਸਹੀ ਵਰਤੋਂ ਹੋਣੀ ਚਾਹੀਦੀ ਹੈ। ਅਸੀਂ ਸਦਭਾਵਨਾ ਅਤੇ ਸਨੇਹ ਨਾਲ 21ਵੀਂ ਸਦੀ ਨੂੰ ਭਰਪੂਰ ਬਣਾਈਏ ਅਤੇ ਹਥਿਆਰਾਂ ਦੀ ਦੌੜ ਤੋਂ ਬਚੀਏ।”
ਤੁਲਸੀ ਗਬਾਰਡ ਦਾ ਮੰਨਣਾ ਹੈ ਕਿ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਸਥਿਤੀ ਨਵਾਂ ਮੋੜ ਲੈ ਸਕਦੀ ਹੈ। ਬੇਸ਼ੱਕ ਬੀਤੇ ਮਹੀਨੇ ਇਹ ਕੂੜ ਪ੍ਰਚਾਰ ਕੀਤਾ ਗਿਆ ਕਿ ਫੰਡਾਂ ਦੀ ਘਾਟ ਕਾਰਨ ਤੁਲਸੀ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਵਿੱਚ ਪੱਛੜ ਗਈ ਹੈ, ਪਰ ਤਾਜ਼ਾ ਸਰਵੇਖਣ ਸੰਕੇਤ ਦੇ ਰਹੇ ਹਨ ਕਿ ਉਹ ਆਪਣੇ ਰਾਹ ਦੇ ਰੋੜੇ ਹਟਾਉਣ ਲਈ ਹੁਣ ਨਵੀਂ ਤਾਕਤ ਨਾਲ ਕਦਮ ਅੱਗੇ ਵਧਾ ਸਕੇਗੀ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”