ਬਦਾਯੂੰ, 3 ਅਕਤੂਬਰ (ਪੋਸਟ ਬਿਊਰੋ)- ਜਿਲ੍ਹੇ ਦੇ ਸਹਿਸਵਾਨ ਥਾਣਾਂ ਖੇਤਰ ਵਿੱਚ ਕਚਹਿਰੀ ਅਹਾਤੇ ਵਿੱਚ ਬੀਤੀ ਦਿਨੀ ਓਦੋਂ ਭਾਜੜ ਮੱਚ ਗਈ ਜਦੋਂ ਅਸਮਾਨ ਤੋਂ ਅਚਾਨਕ ਨੋਟਾਂ ਦੀ ਬਾਰਿਸ਼ ਹੋਣ ਲੱਗੀ। ਲੋਕਾਂ ਦੇਖਿਆ ਕਿ ਇੱਕ ਬਾਂਦਰ ਰੁੱਖ ਉੱਤੇ ਚੜ੍ਹ ਕੇ ਰੁਪਏ ਸੁੱਟ ਰਿਹਾ ਸੀ। ਬਾਂਦਰ ਨੂੰ ਰੁਪਏ ਸੁੱਟਦੇ ਦੇਖ ਕੇ ਮੌਕੇ ਤੇ ਭੀੜ ਇੱਕਠੀ ਹੋ ਗਈ।
ਅਸਲ ਵਿੱਚ ਕਚਹਿਰੀ ਵਿੱਚ ਆਪਣੀ ਜਗ੍ਹਾ ਬੈਠੇ ਵਕੀਲ ਅਤਰ ਸਿੰਘ ਰੁਪਏ ਥੈਲੇ ਵਿੱਚ ਲੈ ਕੇ ਪਹੁੰਚੇ ਅਤੇ ਉਨ੍ਹਾਂ ਨੂੰ ਬੈਂਕ ਵਿੱਚ ਜਮ੍ਹਾ ਕਰਵਾਉਣ ਲਈ ਫਾਰਮ ਭਰ ਰਹੇ ਸਨ। ਇਸ ਦੌਰਾਨ ਖਾਣ ਦੀ ਚੀਜ਼ ਸਮਝ ਕੇ ਇੱਕ ਬਾਂਦਰ ਨੇ ਥੈਲੇ ਨੂੰ ਉਠਾ ਕੇ ਦਰਖਤ ਉਤੇ ਚੜ੍ਹ ਗਿਆ। ਫਿਰ ਉਸ ਨੇ ਥੈਲੇ 'ਚੋਂ ਰੁਪਏ ਕੱਢ ਕੇ ਦੰੰਦਾਂ ਨਾਲ ਵੱਢ-ਵੱਢ ਕੇ ਸੁੱਟਣੇ ਸ਼ੁਰੂ ਕਰ ਦਿੱਤੇ। ਇਹ ਦੇਖ ਕੇ ਉਥੇ ਮੌਜੂਦ ਲੋਕਾਂ ਨੇ ਰੁਪਏ ਚੁੱਕਣੇ ਸ਼ੁਰੂ ਕਰ ਦਿੱਤੇ ਤਾਂ ਵਕੀਲਾਂ ਨੇ ਕਚਹਿਰੀ ਨੂੰ ਘੇਰ ਲਿਆ ਅਤੇ ਲੋਕਾਂ ਤੋਂ 51,000 ਰੁਪਏ ਵਸੂਲ ਕੀਤੇ। ਇਨ੍ਹਾਂ ਵਿੱਚ ਲਗੱਭਗ 10,000 ਰੁਪਏ ਦੇ ਨੋਟ ਫਟੇ ਹੋਏ ਸੀ। ਲੋਕਾਂ ਨੇ ਬਾਂਦਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਬਾਕੀ ਰੁਪਏ ਲੈ ਕੇ ਭੱਜ ਗਿਆ। ਇਸ ਤਮਾਸ਼ੇ ਦੌਰਾਨ ਕੋਰਟ ਵਿੱਚ ਮੌਜੂਦ ਕਿਸੇ ਨੇ ਆਪਣੇ ਮੋਬਾਈਲ ਤੋਂ ਪੂਰੀ ਘਟਨਾ ਨੂੰ ਕੈਦ ਕਰ ਲਿਆ। ਇਹ ਵੀਡਿਓ ਸੋਸ਼ਲ ਮੀਡੀਆ 'ਤੇੇ ਵਾਇਰਸ ਹੋ ਰਹੀ ਹੈ।