Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਅੰਤਰਰਾਸ਼ਟਰੀ

ਸੈਮਸੰਗ ਵੱਲੋਂ ਚੀਨ ਵਿੱਚ ਉਤਪਾਦਨ ਕਰਨਾ ਬੰਦ

October 04, 2019 07:41 AM

ਸਿਓਲ, 3 ਅਕਤੂਬਰ (ਪੋਸਟ ਬਿਊਰੋ)- ਸੈਮਸੰਗ ਇਲੈਕਟ੍ਰਾਨਿਕ ਕਾਰਪੋਰੇਸ਼ਨ ਨੇ ਚੀਨ ਤੋਂ ਆਪਣਾ ਮੋਬਾਈਲ ਸੈੱਟ ਦਾ ਕਾਰੋਬਾਰ ਸਮੇਟ ਲਿਆ ਹੈ। ਦੁਨੀਆ ਦੀ ਇਸ ਸਭ ਤੋਂ ਵੱਡੀ ਮੋਬਾਈਲ ਫੋਨ ਨਿਰਮਾਤਾ ਕੰਪਨੀ ਨੇ ਕਿਹਾ ਕਿ ਚੀਨ ਵਿੱਚ ਉਸ ਦੇ ਕਾਰੋਬਾਰ ਲਈ ਠੀਕ ਸਥਿਤੀਆਂ ਨਹੀਂ ਰਹਿ ਗਈਆਂ। ਇਸ ਲਈ ਉਸਨੇ ਇਥੋਂ ਮੋਬਾਈਲ ਫੋਨ ਬਣਾੳਣਾ ਪੂਰੀ ਤਰ੍ਹਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਦੀ ਆਖਰੀ ਫੈਕਟਰੀ ਨੇ ਵੀ ਉਤਪਾਦਨ ਬੰਦ ਕਰ ਦਿੱਤਾ ਹੈ।
ਵਰਨਣ ਯੋਗ ਹੈ ਕਿ ਸੈਮਸੰਗ ਨੂੰ ਚੀਨ ਵਿੱਚ ਸਥਾਨਕ ਕੰਪਨੀਆਂ ਕਾਰਨ ਵੱਡਾ ਨੁਕਸਾਨ ਪਹੁੰਚ ਰਿਹਾ ਸੀ। ਇਥੇ ਬਹੁਤੇ ਖਪਤਕਾਰ ਦੇਸੀ ਕੰਪਨੀਆਂ ਦੇ ਬਣਾਏ ਬਜਟ ਫੋਨ ਵਿੱਚ ਰੁਚੀ ਦਿਖਾ ਰਹੇ ਸਨ। ਪ੍ਰੀਮੀਅਮ ਫੋਨ ਮਾਰਕੀਟ ਵਿੱਚ ਐਪਲ ਨੇ ਦਬਦਬਾ ਕਾਇਮ ਕਰ ਰੱਖਿਆ ਹੈ। ਇਸ ਲਈ ਸੈਮਸੰਗ ਲਈ ਸੰਭਾਵਨਾਵਾਂ ਘੱਟ ਗਈਆਂ ਸਨ। ਸਾਲ 2013 ਵਿੱਚ ਚੀਨ ਦੇ ਮੋਬਾਈਲ ਫੋਨ ਮਾਰਕੀਟ ਵਿੱਚ ਸੈਮਸੰਗ ਦੀ ਹਿੱਸੇਦਾਰੀ ਲਗਭਗ 15 ਫੀਸਦੀ ਸੀ, ਜੋ ਸਿਮਟ ਕੇ ਇਕ ਫੀਸਦੀ ਦੇ ਨੇੜੇ ਰਹਿ ਗਈ ਹੈ। ਇਸ ਤੋਂ ਬਿਨਾ ਚੀਨ ਵਿੱਚ ਪਹਿਲਾਂ ਦੇ ਮੁਕਾਬਲੇ ਖਰਚੇ ਵੱਧ ਗਏ ਹਨ। ਇਕੋਨਾਮਿਕ ਸਲੋ ਡਾਊਟਨ ਕਾਰਨ ਵੀ ਇਸ ਦਾ ਕਾਰੋਬਾਰ ਪ੍ਰਭਾਵਿਤ ਹੁੰਦਾ ਹੈ। ਚੀਨ-ਅਮਰੀਕਾ ਵਿਚਕਾਰ ਜਾਰੀ ਟ੍ਰੇਡ ਵਾਰਨ ਕਾਰਨ ਕਾਰੋਬਾਰ ਲਗਾਤਾਰ ਪ੍ਰਭਾਵਿਤ ਹੋ ਰਿਹਾ ਹੈ।
ਚੀਨ ਵਿਚਲੀਆਂ ਸਾਰੀਆਂ ਕੰਪਨੀਆਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਜਾਪਾਨ ਦੀ ਕੰਪਨੀ ਸੋਨੀ ਵੀ ਚੀਨ ਵਿੱਚ ਸਮਾਰਟਫੋਨ ਉਤਪਾਦਨ ਬੰਦ ਕਰਨ ਦੀ ਗੱਲ ਕਹਿ ਚੁੱਕੀ ਹੈ। ਸੋਨੀ ਅੱਗੇ ਲਈ ਸਿਰਫ ਥਾਈਲੈਂਡ ਵਿੱਚ ਸਮਾਰਟਫੋਨ ਦਾ ਉਤਪਾਦਨ ਕਰੇਗੀ। ਐਪਲ ਇਥੇ ਆਪਣਾ ਉਤਪਾਦਨ ਜਾਰੀ ਰੱਖੇਗੀ।
ਸੈਮਸੰਗ ਨੇ ਆਪਣੀ ਪ੍ਰੋਡਕਸ਼ਨ ਯੂਨਿਟ ਨੂੰ ਤਬਦੀਲ ਕਰਨ ਬਾਰੇ ਜ਼ਿਆਦਾ ਨਹੀਂ ਦੱਸਿਆ। ਕੰਪਨੀ ਨੇ ਕਿਹਾ ਕਿ ਉਹ ਆਪਣੇ ਉਤਪਾਦਨ ਪਲਾਂਟਾਂ ਨੂੰ ਗਲੋਬਲ ਮਾਰਕੀਟ ਦੇ ਹਿਸਾਬ ਨਾਲ ਕਿਸੇ ਦੂਜੀ ਥਾਂ ਲੈ ਜਾਵੇਗੀ। ਉਹ ਭਾਰਤ ਵਰਗੇ ਘੱਟ ਲਾਗਤ ਵਾਲੇ ਦੇਸ਼ਾਂ ਵਿੱਚ ਆਪਣਾ ਕਾਰੋਬਾਰ ਲਗਾਤਾਰ ਫੈਲਾ ਰਹੀ ਹੈ। ਸੈਮਸੰਗ ਦੇ ਇਸ ਕਦਮ ਨਾਲ ਭਾਰਤ ਵਿੱਚ ਉਸ ਦੀ ਵਧਦੀ ਰੁਚੀ ਵਜੋਂ ਦੇਖਿਆ ਜਾ ਰਿਹਾ ਹੈ। ਕੰਪਨੀ ਨੇ ਪਿਛਲੇ ਦੋ-ਤਿੰਨ ਸਾਲਾ ਦੌਰਾਨ ਭਾਰਤ ਦੇ ਬਾਜ਼ਾਰ ਵਿੱਚ ਮੈਨੂਫੈਕਚਰਿੰਗ ਵਿੱਚ ਗਲਬਾ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਸਰਕਾਰ ਦੀ ਸਕਾਰਤਮਕ ਨੀਤੀਆਂ ਕਾਰਨ ਕੰਪਨੀ ਭਾਰਤ ਨੂੰ ਮੈਨੂਫੈਕਚਰਿੰਗ ਹੱਬ ਵਜੋਂ ਦੇਖਦੀ ਹੈ। ਸੈਮਸੰਗ ਨੇ 1992 ਵਿੱਚ ਚੀਨ ਦੇ ਹੋਈਝੋ ਵਿੱਚ ਪਲਾਂਟ ਲਾਇਆ ਸੀ। ਦੱਖਣੀ ਕੋਰੀਆਈ ਮੀਡੀਆ ਮੁਤਾਬਕ ਸੈਮਸੰਗ ਦੇ ਇਸ ਪਲਾਂਟ ਨੇ 2017 ਵਿੱਚ 6,000 ਲੋਕਾਂ ਨੂੰ ਰੁਜ਼ਗਾਰ ਦਿੱਤਾ ਤੇ 63 ਕਰੋੜ ਯੂਨਿਟ ਉਤਪਾਦਨ ਕੀਤਾ ਅਤੇ ਇਸ ਸਾਲ ਗਲੋਬਲ ਪੱਧਰ 'ਤੇ ਇਸ ਨੇ 39.4 ਕਰੋੜ ਹੈਂਡਸੈਟ ਬਣਾਏ ਸਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇ ਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰ ਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ' ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀ ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ ਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ