Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਕੈਨੇਡਾ

ਕਿਊਬਿਕ ਵਿੱਚ ਲਿਬਰਲਾਂ ਦੀ ਚੜ੍ਹਤ ਬਰਕਰਾਰ : ਨੈਨੋਜ਼ ਸਰਵੇਖਣ

October 03, 2019 05:35 PM

ਟੋਰਾਂਟੋ, 3 ਅਕਤੂਬਰ (ਪੋਸਟ ਬਿਊਰੋ) : ਚੋਣ ਕੈਂਪੇਨ ਦੇ ਪਹਿਲੇ ਅੱਧ ਤੱਕ ਕਿਊਬਿਕ ਵਿੱਚ ਫੈਡਰਲ ਲਿਬਰਲ ਪਾਰਟੀ ਨੇ ਆਪਣੀ ਮਜ਼ਬੂਤ ਚੜ੍ਹਤ ਬਰਕਰਾਰ ਰੱਖੀ ਹੋਈ ਹੈ।
ਨੈਨੋਜ਼ ਰਿਸਰਚ ਵੱਡੋਂ ਕਿਊਬਿਕ ਵਿੱਚ 828 ਵੋਟਰਜ਼ ਉੱਤੇ ਕੀਤੇ ਗਏ ਸਰਵੇਖਣ ਵਿੱਚ ਇਹ ਪੁੱਛਿਆ ਗਿਆ ਕਿ ਜੇ ਅੱਜ ਫੈਡਰਲ ਚੋਣਾਂ ਕਰਵਾਈਆਂ ਜਾਣ ਤਾਂ ਤੁਸੀਂ ਆਪਣੀਆਂ ਮੌਜੂਦਾ ਲੋਕਲ ਵੋਟਿੰਗ ਤਰਜੀਹਾਂ ਦੀ ਦਰਜੇਬੰਦੀ ਕਿਵੇਂ ਕਰੋਂਗੇ? ਇਸ ਦੇ ਜਵਾਬ ਵਿੱਚ ਸਾਹਮਣੇ ਆਇਆ ਕਿ ਪ੍ਰੋਵਿੰਸ ਵਿੱਚ 35.3 ਫੀ ਸਦੀ ਵੋਟਰ ਲਿਬਰਲ ਪਾਰਟੀ ਵੱਲ ਆਪਣਾ ਝੁਕਾਅ ਰੱਖਦੇ ਹਨ, ਜੋ ਕਿ ਪਹਿਲਾਂ ਦੇ ਇੱਕ ਹਫਤੇ ਦੇ ਮੁਕਾਬਲੇ 36.2 ਤੋਂ ਮਾਮੂਲੀ ਘੱਟ ਹੈ। ਪਰ ਅਜੇ ਵੀ ਬਲਾਕ ਕਿਊਬਿਕੁਆ, ਜਿਸ ਨੂੰ 22 ਫੀ ਸਦੀ ਸਮਰਥਨ ਹਾਸਲ ਹੈ, ਨਾਲ ਲਿਬਰਲ ਥੋੜ੍ਹਾ ਅੱਗੇ ਹੀ ਚੱਲ ਰਹੇ ਹਨ।
ਪੋਲਸਟਰ ਨਿੱਕ ਨੈਨੋਜ਼ ਨੇ ਆਖਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਲਿਬਰਲਾਂ ਨੂੰ ਲਾਹਾ ਮਿਲ ਰਿਹਾ ਹੈ ਪਰ ਇੱਕ ਵਾਰੀ ਮਾਂਟਰੀਅਲ ਤੋਂ ਪੈਰ ਬਾਹਰ ਧਰਨ ਉੱਤੇ ਕੰਜ਼ਰਵੇਟਿਵ ਤੇ ਬਲਾਕ ਕਿਊਬਿਕੁਆ ਵਰਗੀਆਂ ਪਾਰਟੀਆਂ ਦੇ ਸਮਰਥਨ ਵਿੱਚ ਕਾਫੀ ਵਾਧਾ ਹੋ ਜਾਂਦਾ ਹੈ। ਨੈਨੋਜ਼ ਨੇ ਆਖਿਆ ਕਿ ਇਹ ਵੀ ਜ਼ਰੂਰੀ ਹੈ ਕਿ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਮਾਂਟਰੀਅਲ ਤੋਂ ਬਾਹਰ ਕੀ ਵਾਪਰ ਰਿਹਾ ਹੈ ਕਿਉਂਕਿ ਚੋਣਾਂ ਦੇ ਨਤੀਜੇ ਇੱਕ ਪ੍ਰੋਵਿੰਸ ਵਿੱਚੋਂ ਹੀ ਨਹੀਂ ਸਗੋਂ ਦੇਸ਼ ਦੀਆਂ ਸਾਰੀਆਂ ਸੀਟਾਂ ਤੋਂ ਹੀ ਤੈਅ ਹੋਣੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਹਕੀਕਤ ਇਹ ਹੈ ਕਿ ਬਹੁਤੀਆਂ ਸੀਟਾਂ, ਜਿਨ੍ਹਾਂ ਨੂੰ ਮਿਲਾ ਕੇ ਫੈਸਲਾ ਹੋਣਾ ਹੈ, ਅਸਲ ਮੁਕਾਬਲਾ ਉੱਥੇ ਹੀ ਹੈ ਤੇ ਉੱਥੇ ਹੀ ਵੋਟਾਂ ਵੰਡੀਆਂ ਜਾਣੀਆਂ ਹਨ।
ਹਾਲਾਂਕਿ ਕਿਊਬਿਕ ਵਿੱਚ ਪਾਰਟੀਆਂ ਨੂੰ ਮਿਲਣ ਵਾਲਾ ਸਮਰਥਨ ਕਾਫੀ ਜ਼ਾਹਿਰਾ ਹੈ ਪਰ ਗ੍ਰੀਨ ਪਾਰਟੀ ਦੇ ਸਮਰਥਨ ਵਿੱਚ ਵਾਧਾ ਹੋਇਆ ਹੈ। ਗ੍ਰੀਨ ਪਾਰਟੀ ਦਾ ਸਮਰਥਨ 5.8 ਫੀ ਸਦੀ ਦੀ ਥਾਂ ਉੱਤੇ 10.1 ਫੀ ਸਦੀ ਤੱਕ ਪਹੁੰਚ ਗਿਆ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼