Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਫਿਲਮਾਂ ਹਾਰ-ਜਿੱਤ ਦੀ ਖੇਡ ਨਹੀਂ : ਆਲੀਆ ਭੱਟ

October 03, 2019 10:14 AM

ਆਲੀਆ ਭੱਟ ਨੇ ਆਪਣੀ ਸਫਲਤਾ ਦਾ ਸਿਹਰਾ ਹਮੇਸ਼ਾ ਆਪਣੀ ਲਗਨ ਤੇ ਮਿਹਨਤ ਨੂੰ ਦਿੱਤਾ ਹੈ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਘੱਟ ਸਮੇਂ ਵਿੱਚ ਮਾਇਆ ਨਗਰੀ ਵਿੱਚ ਅਪਾਰ ਸਫਲਤਾ ਹਾਸਲ ਕਰਨ ਅਤੇ ਹਰ ਫਿਲਮ ਵਿੱਚ ਆਪਣੀ ਐਕਟਿੰਗ ਦੀ ਤਾਰੀਫ ਹੋਣ 'ਤੇ ਉਸ ਨੂੰ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਤਾਂ ਵੀ ਉਸ ਦਾ ਕੁਝ ਇਹੀ ਜਵਾਬ ਸੀ। ਉਸ ਦਾ ਕਹਿਣਾ ਸੀ, ‘‘ਇਹੀ ਕਹਾਂਗੀ ਕਿ ਮੈਂ ਸਿਰਫ ਆਪਣਾ ਕੰਮ ਕਰਦੀ ਹਾਂ, ਮਿਹਨਤ ਕਰਦੀ ਹਾਂ। ਮੇਰੇ ਹੱਥ ਵਿੱਚ ਸਿਰਫ ਇੰਨਾ ਹੈ। ਜੇ ਕਲਾਕਾਰਾਂ, ਸਮੀਖਿਅਕਾਂ ਅਤੇ ਦਰਸ਼ਕਾਂ ਨੂੰ ਮੇਰਾ ਕੰਮ ਪਸੰਦ ਆਉਂਦਾ ਹੈ ਤਾਂ ਇਸ ਨੂੰ ਆਪਣੀ ਖੁਸ਼ ਕਿਸਮਤੀ ਕਹਾਂਗੀ। ਉਨ੍ਹਾਂ ਦੀ ਇਹ ਚਾਹਤ ਤੇ ਮੇਰੇ ਪ੍ਰਤੀ ਉਨ੍ਹਾਂ ਦਾ ਪਿਆਰ ਮੇਰੇ ਲਈ ਐਵਾਰਡ ਤੋਂ ਘੱਟ ਨਹੀਂ ਹੈ।”
ਫਿਰ ਵੀ ਉਸ ਦੀ ਸਫਲਤਾ ਦਾ ਰਾਜ਼ ਜਾਨਣ ਬਾਰੇ ਅਕਸਰ ਸਵਾਲ ਉਠਦੇ ਰਹਿੰਦੇ ਹਨ ਅਤੇ ਹਾਲ ਹੀ 'ਚ ਉਸ ਤੋਂ ਪੁੱਛਿਆ ਗਿਆ ਕਿ ਉਸ ਦੀ ਸਫਲਤਾ ਦਾ ਮੰਤਰ ਕੀ ਹੈ ਤਾਂ ਆਲੀਆ ਨੇ ਕਿਹਾ, ‘‘ਫਿਲਮਾਂ ਮੇਰੇ ਲਈ ਕਿਸੇ ਤਰ੍ਹਾਂ ਦੀ ਰੇਸ ਨਹੀਂ, ਜਿਸ 'ਚ ਮੈਂ ਹਾਰਨਾ ਜਾਂ ਜਿੱਤਣਾ ਹੈ। ਇਹ ਮੇਰੇ ਲਈ ਅਜਿਹੀ ਜਗ੍ਹਾ ਹੈ, ਜਿੱਥੇ ਮੈਂ ਆਪਣੀ ਕ੍ਰਿਏਟੀਵਿਟੀ ਦਿਖਾ ਸਕਾਂ। ਕੋਈ ਫਿਲਮ ਕਰਨ ਤੋਂ ਪਹਿਲਾਂ ਮੈਂ ਸੋਚਦੀ ਹਾਂ ਕਿ ਆਖਿਰ ਕਿਵੇਂ ਮੈਂ ਇਸ ਵਿੱਚ ਬਿਹਤਰ ਕਰਾਂ।” ਉਸ ਨੇ ਕਿਹਾ, ‘‘ਮੈਨੂੰ ਹੈਲਦੀ ਕੰਪੀਟੀਸ਼ਨ ਪਸੰਦ ਹੈ, ਪਰ ਮੈਂ ਅਜਿਹੀ ਨਹੀਂ ਹਾਂ ਕਿ ਸਿਰਫ ਰੇਸ ਵਿੱਚ ਭੱਜ ਰਹੀ ਹਾਂ ਅਤੇ ਆਲੇ ਦੁਆਲੇ ਕੁਝ ਨਹੀਂ ਦੇਖ ਰਹੀ। ਸਮੇਂ ਦੀ ਲੋੜ ਦੇ ਹਿਸਾਬ ਨਾਲ ਮੈਂ ਆਪਣੇ ਕੰਮ 'ਚ ਤਬਦੀਲੀ ਕਰਦੀ ਹਾਂ ਕਿ ਜੇ ਤੁਸੀਂ ਚੰਗਾ ਕਰੋਗੇ ਤਾਂ ਲੋਕ ਤੁਹਾਨੂੰ ਪਸੰਦ ਕਰਨਗੇ, ਜੇ ਖਰਾਬ ਕਰਦੇ ਹੋ ਤਾਂ ਤੁਹਾਡਾ ਪੱਧਰ ਡਿੱਗ ਜਾਂਦਾ ਹੈ।” ਉਸ ਨੇ ਕਿਹਾ, ‘‘ਹਾਲ ਹੀ 'ਚ ਮੈਂ ਇੱਕ ਕਿਤਾਬ ਪੜ੍ਹ ਰਹੀ ਸੀ, ਜਿਸ ਵਿੱਚ ਲਿਖਿਆ ਸੀ ਕਿ ਤੁਸੀਂ ਲਾਈਫ 'ਚ ਖੁਦ ਲਈ ਕੁਝ ਚੀਜ਼ਾਂ ਨਿਰਧਾਰਤ ਕਰਦੇ ਹੋ, ਪਰ ਇਹ ਨਹੀਂ ਕਿ ਜਦੋਂ ਤੁਹਾਨੂੰ ਆਪਣਾ ਟੀਚਾ ਮਿਲ ਜਾੇ ਤਾਂ ਤੁਸੀਂ ਸ਼ਾਂਤੀ ਨਾਲ ਬੈਠ ਗਏ ਅਤੇ ਬੱਸ ਜ਼ਿੰਦਗੀ ਬਿਤਾ ਰਹੇ ਹੋ। ਤੁਹਾਨੂੰ ਹਮੇਸ਼ਾ ਆਪਣੀ ਜ਼ਿੰਦਗੀ ਬਿਹਤਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।”

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ