Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ
 
ਮਨੋਰੰਜਨ

ਛੋਟੇ ਬਜਟ ਵਾਲੀਆਂ ਫਿਲਮ ਦੀ ਵੱਡੀ ਸਟਾਰ ਵਿਦਿਆ ਸਿਨਹਾ

October 03, 2019 10:12 AM

ਭਾਰਤੀ ਫਿਲਮ ਇੰਡਸਟਰੀ 'ਚ ਅਦਾਕਾਰਾ ਵਿਦਿਆ ਸਿਨਹਾ ਨੇ ਆਪਣੇ ਅਭਿਨੈ ਅਤੇ ਆਪਣੀ ਸਾਦਗੀ ਨਾਲ ਸਭ ਦਾ ਮਨ ਮੋਹ ਲਿਆ ਸੀ। ‘ਰਜਨੀਗੰਧਾ’, ‘ਪਤੀ ਪਤਨੀ ਔਰ ਵੋਹ’, ‘ਤੁਮਹਾਰੇ ਲੀਏ’, ‘ਮੀਰਾ’, ‘ਲਵ ਸਟੋਰੀ’, ‘ਬਾਡੀ ਗਾਰਡ’ ਵਰਗੀਆਂ ਫਿਲਮਾਂ ਵਿੱਚ ਕੰਮ ਕਰਨ ਵਾਲੀ ਵਿਦਿਆ ਸਿਨਹਾ ਦਾ ਜਨਮ 15 ਨਵੰਬਰ 1947 ਨੂੰ ਮੁੰਬਈ ਵਿੱਚ ਹੋਇਆ ਸੀ। ਉਸ ਨੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਤੇ ਉਹ ‘ਮਿਸ ਬਾਂਬੇ’ ਵੀ ਰਹਿ ਚੁੱਕੀ ਸੀ। ਮਾਡਲਿੰਗ ਦੌਰਾਨ ਉਸ ਦੀ ਤਸਵੀਰ ਇੱਕ ਫਿਲਮ ਮੈਗਜ਼ੀਨ 'ਚ ਛਪੀ, ਜਿਸ 'ਤੇ ਬਾਸੁ ਚੈਟਰਜੀ ਦੀ ਨਜ਼ਰ ਪੈ ਗਈ ਅਤੇ ਉਨ੍ਹਾਂ ਨੇ ਵਿਦਿਆ ਨੂੰ ਫਿਲਮ ‘ਰਜਨੀਗੰਧਾ’ 'ਚ ਹੀਰੋਇਨਾ ਦਾ ਰੋਲ ਆਫਰ ਕਰ ਦਿੱਤਾ। ਇਸ ਵਿੱਚ ਵਿਦਿਆ ਦੇ ਆਪੋਜ਼ਿਟ ਸਨ ਅਮੋਲ ਪਾਲੇਕਰ ਅਤੇ ਦਿਨੇਸ਼ ਠਾਕੁਰ। ਉਹ ਕਦੇ ਕਿਸੇ ਐਕਟਿੰਗ ਸਕੂਲ ਨਹੀਂ ਗਈ ਸੀ, ਖੈਰ ਦਿਨੇਸ਼ ਠਾਕੁਰ ਨੇ ਫਿਲਮ ਦੀ ਸ਼ੂਟਿੰਗ ਦੌਰਾਨ ਵਿਦਿਆ ਦੀ ਖੂਬ ਮਦਦ ਕੀਤੀ। ਫਿਲਮ ਨੇ ਇਤਿਹਾਸ ਰਚ ਦਿੱਤਾ। ਇਸ ਤੋਂ ਬਾਅਦ ਵਿਦਿਆ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਸੰਜੀਵ ਕੁਮਾਰ, ਸ਼ਸ਼ੀ ਕਪੂਰ, ਵਿਨੋਦ ਖੰਨਾ, ਉਤਮ ਕੁਮਾਰ, ਸ਼ਤਰੂਘਨ ਸਿਨਹਾ, ਵਿਨੋਦ ਮਹਿਰਾ ਵਰਗੇ ਕਈ ਮਸ਼ਹੂਰ ਅਭਿਨੇਤਾਵਾਂ ਨਾਲ ਕੰਮ ਕੀਤਾ, ਜਿਨ੍ਹਾਂ ਦੀ ਸੂਚੀ ਕਾਫੀ ਲੰਬੀ ਹੈ।
1968 ਵਿੱਚ ਜਦੋਂ ਵਿਦਿਆ ਸਿਨਹਾ ਸਿਰਫ 21 ਸਾਲ ਦੀ ਸੀ, ਉਦੋਂ ਉਸ ਦਾ ਵਿਆਹ ਵੈਂਕਟੇਸ਼ਵਰਨ ਅਈਅਰ ਨਾਲ ਹੋ ਗਿਆ। ਇਹ ਉਹ ਦੌਰ ਸੀ, ਜਦੋਂ ਉਹ ਫਿਲਮਾਂ ਵਿੱਚ ਕੰਮ ਨਹੀਂ ਕਰਦੀ ਸੀ, ਪਰ ਪਤੀ ਨੇ ਹੌਸਲਾ ਅਫਜ਼ਾਈ ਕਰ ਕੇ ‘ਰਜਨੀਗੰਧਾ’ ਵਿੱਚ ਕੰਮ ਕਰਨ ਲਈ ਪ੍ਰੇਰਿਤ ਕੀਤਾ। ਲਗਭਗ 12 ਸਾਲ ਵਿਦਿਆ ਲਗਾਤਾਰ ਫਿਲਮਾਂ ਵਿੱਚ ਕੰਮ ਕਰਦੀ ਰਹੀ, ਪਰ ਸੱਤਰ ਦਾ ਦਹਾਕਾ ਆਉਂਦੇ ਆਉਂਦੇ ਮਿਡਲ ਕਲਾਸ ਕਿਰਦਾਰ ਫਿਲਮਾਂ ਵਿੱਚੋਂ ਗਾਇਬ ਹੋਣ ਲੱਗਾ ਅਤੇ ਉਸ ਨੇ ਫਿਲਮਾਂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਨੇ ਆਪਣਾ ਸਮਾਂ ਬੇਟੀ ਜਾਨ੍ਹਵੀ ਤੇ ਪਰਵਾਰ ਨੂੰ ਦਿੱਤਾ। 1996 ਵਿੱਚ ਵਿਦਿਆ ਸਿਨਹਾ ਦੇ ਪਤੀ ਵੈਂਕਟੇਸ਼ਵਰਨ ਕਾਫੀ ਬਿਮਾਰ ਹੋ ਗਏ ਅਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ।
2001 ਵਿੱਚ ਵਿਦਿਆ ਨੇ ਡਾਕਟਰ ਨੇਤਾ ਜੀ ਭੀਮਾਰਾਓ ਸਾਲੁਖੇ ਨਾਲ ਵਿਆਹ ਕਰ ਲਿਆ, ਪਰ ਉਸ ਦਾ ਦੂਸਰਾ ਵਿਆਹ ਲੰਮਾ ਸਮਾਂ ਨਹੀਂ ਟਿਕਿਆ। ਉਸ ਨੇ 2001 ਵਿੱਚ ਹੀ ਤਲਾਕ ਲੈ ਲਿਆ। ਆਪਣੀ ਜ਼ਿੰਦਗੀ ਵਿੱਚ ਆਏ ਉਤਾਰ-ਚੜ੍ਹਾਅ ਕਾਰਨ ਵਿਦਿਆ ਸਿਨਹਾ ਫਿਲਮਾਂ ਨੂੰ ਭੁੱਲ ਗਈ, ਪਰ ਬੇਟੀ ਦੇ ਕਹਿਣ 'ਤੇ ਉਹ ਟੀ ਵੀ ਸੀਰੀਅਲਾਂ ਵੱਲ ਆਈ। 2001 ਵਿੱਚ ਵਿਦਿਆ ਸਿਨਹਾ ਪਹਿਲੀ ਵਾਰ ‘ਬਹੂਰਾਣੀ’ ਵਿੱਚ ਨਜ਼ਰ ਆਈ। ਉਸ ਤੋਂ ਬਾਅਦ ਉਹ ‘ਕਾਵਯਾਂਜਲੀ’, ‘ਨੀਮ ਨੀਮ ਸ਼ਹਿਦ ਸ਼ਹਿਦ’, ‘ਹਾਰ ਜੀਤ’, ‘ਕੁਲਫੀ ਕੁਮਾਰ ਬਾਜੇਵਾਲਾ’ ਆਦਿ ਸੀਰੀਅਲਾਂ ਵਿੱਚ ਨਜ਼ਰ ਆਈ। ਉਹ ਅਜਿਹੀ ਅਦਾਕਾਰਾ ਸੀ, ਜਿਸ ਨੇ ਘੱਟ ਫਿਲਮਾਂ ਦੇ ਬਾਵਜੂਦ ਇੰਡਸਟਰੀ ਵਿੱਚ ਆਪਣਾ ਖਾਸ ਮੁਕਾਮ ਬਣਾ ਲਿਆ। 15 ਅਗਸਤ 2019 ਨੂੰ ਮੁੰਬਈ ਵਿੱਚ ਉਸ ਦਾ ਦਿਹਾਂਤ ਹੋ ਗਿਆ। ਅੱਜ ਵਿਦਿਆ ਸਿਨਾਹ ਭਾਵੇਂ ਸਾਡੇ ਵਿੱਚ ਮੌਜੂਦ ਨਹੀ ਹੈ, ਪਰ ਜਦੋਂ ਕਦੇ ਸਾਦਗੀ ਅਤੇ ਸ਼ਾਲੀਨਤਾ ਦੀ ਗੱਲ ਕੀਤੀ ਜਾਵੇਗੀ, ਵਿਦਿਆ ਸਿਨਹਾ ਸਭ ਤੋਂ ਪਹਿਲਾਂ ਯਾਦ ਆਵੇਗੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ