Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਬੱਚਿਆਂ ਨਾਲ ਕੰਮ ਕਰ ਕੇ ਬਚਪਨ ਯਾਦ ਆਉਂਦੈ : ਤਨਿਸ਼ਠਾ ਚੈਟਰਜੀ

October 02, 2019 10:35 AM

ਤਨਿਸ਼ਠਾ ਚੈਟਰਜੀ ਫਿਲਮ ‘ਝਲਕੀ’ ਵਿੱਚ ਅਜਿਹੀ ਜਰਨਲਿਸਟ ਬਣੀ ਹੈ, ਜੋ ਇੱਕ ਲੜਕੀ ਦੀ ਮਦਦ ਕਰ ਕੇ ਉਸ ਦੇ ਭਰਾ ਨੂੰ ਬਾਲ ਮਜ਼ਦੂਰੀ ਤੋਂ ਛੁਟਕਾਰਾ ਦਿਵਾਉਂਦੀ ਹੈ। ਜਲਦੀ ਹੀ ਤਨਿਸ਼ਠਾ ਲੇਖਨ-ਨਿਰਦੇਸ਼ਨ ਦੇ ਖੇਤਰ ਵਿੱਚ ਵੀ ਪੈਰ ਰੱਖੇਗੀ। ਪੇਸ਼ ਹਨ ਇਸੇ ਸਿਲਸਿਲੇ ਵਿੱਚ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਇਹ ਫਿਲਮ ਕਰ ਕੇ ਬਾਲ ਮਜ਼ਦੂਰੀ ਦੇ ਬਾਰੇ ਤੁਸੀਂ ਕੀ ਜਾਣਿਆ ਜੋ ਸ਼ਾਕਿੰਗ ਲੱਗਾ?
- ਕਾਫੀ ਕੁਝ ਜਾਣਿਆ ਸਮਝਿਆ। ਇਸ ਦੇ ਇਲਾਵਾ ਮੈਂ ਇਨ੍ਹਾਂ ਸਭ ਚੀਜ਼ਾਂ ਬਾਰੇ ਕੁਝ ਸਾਲਾਂ ਤੋਂ ਕੁਝ ਕੰਮ ਕਰ ਰਹੀ ਹਾਂ। ਸੱਤ ਸਾਲ ਤੋਂ ਦੋ ਬੱਚਿਆਂ ਦੀ ਪੜ੍ਹਾਈ ਲਈ ਸਪਾਂਸਰ ਕਰਦੀ ਸੀ। ਉਹ ਕਾਲਜ ਕਰਨ ਦੇ ਬਾਅਦ ਨੌਕਰੀ ਕਰਨ ਲੱਗ ਗਏ। ਮੇਰਾ ਮੰਨਣਾ ਹੈ ਕਿ ਦੇਸ਼ ਦੇ ਹਰ ਬੱਚੇ ਨੂੰ ਫ੍ਰੀ ਐਜੂਕੇਸ਼ਨ, ਹੈਲਥ ਅਤੇ ਗੁਡ ਫੂਡ ਲਈ ਇਨਵੈਸਟਮੈਂਟ ਸਾਡੇ ਦੇਸ਼ ਦੇ ਲਈ ਸਭ ਤੋਂ ਅਹਿਮ ਇਨਵੈਸਟਮੈਂਟ ਹੈ।
* ਬਾਲੀਵੁੱਡ ਅਤੇ ਟੀ ਵੀ ਵਿੱਚ ਬਾਲ ਕਲਾਕਾਰ ਕੰਮ ਕਰ ਰਹੇ ਹਨ। ਕੀ ਉਨ੍ਹਾਂ ਦੇ ਜੀਵਨ 'ਤੇ ਅਸਰ ਨਹੀਂ ਪੈ ਰਿਹਾ?
-ਬਿਲਕੁਲ, ਅਸਰ ਪੈਂਦਾ ਹੈ। ਇਹ ਮੇਰਾ ਪ੍ਰਸਨਲ ਓਪੀਨੀਅਨ ਹੈ। ਫਿਲਮਾਂ ਵਿੱਚ ਬੱਚੇ ਕੰਮ ਕਰਨ ਦੇ ਬਾਅਦ ਸਕੂਲ ਵੀ ਚਲੇ ਜਾਂਦੇ ਹਨ, ਪਰ ਟੀ ਵੀ ਵਿੱਚ ਕੰਮ ਕਰਦੇ ਹੋਏ ਏਦਾਂ ਨਹੀਂ ਹੁੰਦਾ। ਮੈਂ ਬਚਪਨ ਵਿੱਚ ਇਵੇਂ ਹੀ ਵਿਚਾਲੇ ਥੀਏਟਰ, ਮਿਊਜ਼ਿਕ ਦੇ ਨਾਲ ਪੜ੍ਹਾਈ ਕੀਤੀ। ਇਹ ਇਨਕਰੇਜ ਕਰਦੀ ਹੈ, ਪਰ ਤੁਸੀਂ ਬਚਪਨ ਤੋਂ ਨੌਂ ਤੋਂ ਪੰਜ ਵਜੇ ਤੱਕ ਇੱਕ ਦੇ ਬਾਅਦ ਇੱਕ ਸੀਰੀਅਲ ਕਰਦੇ ਹੋ, ਤਦ ਇਸ ਗੱਲ ਨਾਲ ਮੈਂ ਐਗਰੀ ਨਹੀਂ ਹਾਂ।
* ਕੀ ਮਾਪਿਆਂ 'ਤੇ ਵੀ ਕੁਝ ਡਿਪੈਂਡ ਕਰਦਾ ਹੈ?
- ਮੈਂ ਬਹੁਤ ਵਾਰ ਦੇਖਿਆ ਹੈ ਕਿ ਚਾਈਲਡ ਆਰਟਿਸਟ ਨੂੰ ਵੱਡੇ ਹੋ ਕੇ ਉਹ ਫੇਮ ਨਹੀਂ ਮਿਲਦੀ। ਬਚਪਨ ਵਿੱਚ ਸਟਾਰ ਤਾਂ ਬਣ ਜਾਂਦੇ ਹਨ, ਪਰ ਵੱਡੇ ਹੋ ਕੇ ਉਹ ਉਹੋ ਜਿਹੀ ਜ਼ਿੰਦਗੀ ਜੀਅ ਨਹੀਂ ਪਾਉਂਦੇ। ‘ਹੈਰੀਪਾਟਰ’ ਦੀ ਸਟਾਰ ਨੇ ਵਿੱਚ-ਵਿੱਚ ਆਪਣੀ ਪੜ੍ਹਾਈ ਲਗਾਤਾਰ ਕੀਤੀ ਹੈ। ਅੱਜ ਕੱਲ੍ਹ ਉਹ ਵੱਡੀ ਹੋ ਗਈ ਹੈ। ਸਟਾਰ ਹੋਣ ਦੇ ਬਾਅਦ ਵੀ ਉਹ ਦੋ ਸਾਲ ਦਾ ਪੂਰੀ ਤਰ੍ਹਾਂ ਬ੍ਰੇਕ ਲੈ ਕੇ ਯੂਨੀਵਰਸਿਟੀ ਵਿੱਚ ਮਾਸਟਰ ਡਿਗਰੀ ਲੈ ਰਹੀ ਹੈ। ਇਹ ਗੱਲਾਂ ਮਾਪਿਆਂ 'ਤੇ ਵੀ ਡਿਪੈਂਡ ਕਰਦੀਆਂ ਹਨ ਕਿ ਬੱਚਿਆਂ ਨੂੰ ਸਹੀ ਗਾਈਡਲਾਈਨ ਦੇਣ।
* ਤੁਸੀਂ ਕਾਫੀ ਬੋਲਡ ਰੋਲ ਕਰ ਚੁੱਕੇ ਹੋ। ਆਖਰ ਕਿਵੇਂ ਇੰਨੇ ਗਲੈਮਰਜ਼ ਰੋਲ ਕਰ ਲੈਂਦੇ ਹੋ?
- ਇਹ ਐਕਟਰ ਦੀ ਟਰੇਨਿੰਗ ਹੁੰਦੀ ਹੈ। ਅਸੀਂ ਐਕਟਰ ਹਾਂ, ਸਾਡਾ ਕੰਮ ਇਹੀ ਹੈ ਕਿ ਕਿਸੇ ਨੂੰ ਦੇਖ ਕੇ ਪ੍ਰੇਰਿਤ ਹੋਈਏ। ਜਦ ਮੈਂ ਐੱਨ ਐੱਸ ਡੀ ਵਿੱਚ ਸੀ, ਤਦ ਨਸੀਰ ਸਰ ਦੇ ਨਾਲ ਇੱਕ ਵਰਕਸ਼ਾਪ ਕੀਤਾ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਕਿਸੇ ਇਨਸਾਨ ਅਤੇ ਸਟੋਰੀ ਨੂੰ ਜੱਜ ਨਹੀਂ ਕਰਨਾ ਚਾਹੀਦਾ।
* ਤੁਸੀਂ ਕਾਫੀ ਘੱਟ ਫਿਲਮਾਂ ਕਰ ਰਹੇ ਹੋ। ਅਜਿਹਾ ਕਿਉਂ?
- 2017 ਵਿੱਚ ਮੇਰੀਆਂ ਪੰਜ ਫਿਲਮਾਂ ਰਿਲੀਜ਼ ਹੋਈਆਂ ਸਨ। 2018 ਤੋਂ ਆਪਣੀ ਫਿਲਮ ‘ਰੋਮ ਰੋਮ’ ਬਣਾ ਰਹੀ ਹਾਂ, ਇਸ ਲਈ ਕੋਈ ਫਿਲਮ ਨਹੀਂ ਕੀਤੀ। ਇਸ ਨੂੰ ਖੁਦ ਲਿਖਿਆ ਤੇ ਡਾਇਰੈਕਟ ਕਰ ਰਹੀ ਹਾਂ। ਇਹ ਅਗਲੇ ਸਾਲ ਰਿਲੀਜ਼ ਹੋਵੇਗੀ। ਇਸ ਦਾ ਆਲਮੋਸਟ ਕੰਮ ਹੋ ਚੁੱਕਾ ਹੈ। ਇਸ ਵਿਚ ਮੇਨ ਕਲਾਕਾਰਾਂ ਵਿੱਚ ਨਵਾਜ਼ੂਦੀਨ ਸਿੱਦੀਕੀ ਅਤੇ ਮੈਂ ਹਾਂ।
* ਬਾਲ ਮਜ਼ਦੂਰੀ ਨੂੰ ਰੋਕਣ ਲਈ ਕੀ ਨਿਯਮ ਹੋਣਾ ਚਾਹੀਦੈ?
- ਸਰਕਾਰ ਵੱਲੋਂ ਸਖਤ ਰੂਲ ਹੋਣਾ ਚਾਹੀਦਾ ਹੈ। ਕਦੇ ਕਦੇ ਮਾਪੇ ਵੀ ਇੰਨੇ ਐਜੂਕੇਟਿਡ ਨਹੀਂ ਹੁੰਦੇ ਕਿ ਉਹ ਇਸ ਵਿਜ਼ਨ ਨੂੰ ਦੇਖ ਸਕਣ। ਮੈਨੂੰ ਲੱਗਦਾ ਹੈ ਕਿ ਆਪਣੇ ਬੱਚਿਆਂ ਨੂੰ ਐਕਸਪੋਜ਼ਰ ਜ਼ਰੂਰ ਦੇਣ, ਪਰ ਉਸ ਨੂੰ ਕੰਟੀਨਿਊ ਨਹੀਂ ਬਣਾਉਣਾ ਚਾਹੀਦਾ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ