Welcome to Canadian Punjabi Post
Follow us on

29

March 2024
 
ਮਨੋਰੰਜਨ

ਲੋਕ ਕੁਝ ਤਾਂ ਕਹਿਣਗੇ ਹੀ : ਕ੍ਰਿਤੀ ਖਰਬੰਦਾ

October 02, 2019 10:33 AM

ਦੱਖਣ ਦੀਆਂ ਫਿਲਮਾਂ ਨਾਲ ਸ਼ੁਰੂਆਤ ਕਰਨ ਪਿੱਛੋਂ ਬਾਲੀਵੁੱਡ 'ਚ ਵੀ ਆਪਣੀ ਧਾਕ ਜਮਾ ਚੁੱਕੀ ਖੂਬਸੂਰਤ ਕ੍ਰਿਤੀ ਖਰਬੰਦਾ ਅੱਜ ਤੱਕ ‘ਰਾਜ਼ ਰੀਬੂਟ’, ‘ਗੈਸਟ ਇਨ ਲੰਡਨ’, ‘ਸ਼ਾਦੀ ਮੇਂ ਜ਼ਰੂਰ ਆਨਾ’, ‘ਵੀਰੇ ਦੀ ਵੈਡਿੰਗ’, ‘ਯਮਲਾ ਪਗਲਾ ਦੀਵਾਨਾ ਫਿਰ ਸੇ’ ਵਰਗੀਆਂ ਫਿਲਮਾਂ 'ਚ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਣ 'ਚ ਖੂਬ ਸਫਲ ਰਹੀ ਹੈ। ਅੱਗੇ ਵੀ ਉਸ ਦੀ ਝੋਲੀ ‘ਹਾਊਸਫੁੱਲ 4’, ‘ਪਾਗਲਪੰਤੀ’, ‘ਚਿਹਰੇ’ ਅਤੇ ‘ਤੈਸ਼’ ਵਰਗੀਆਂ ਕੁਝ ਚੰਗੀਆਂ ਫਿਲਮਾਂ ਨਾਲ ਭਰੀ ਹੈ। ਪੇਸ਼ ਹਨ ਉਸ ਨਾਲ ਹੋਈ ਇੱਕ ਗੱਲਬਾਤ ਦੇ ਕੁਝ ਅੰਸ਼ :
* ਤੁਸੀਂ ਕਈ ਫਿਲਮਾਂ ਨੂੰ ਬੋਲਡ ਸ਼ੀਨਜ਼ ਕਾਰਨ ਮਨ੍ਹਾ ਕੀਤਾ ਹੈ। ਅੱਗੋਂ ਕੀ ਇਸ ਬਾਰੇ ਤੁਹਾਡੇ ਵਿਚਾਰ ਬਦਲੇ ਹਨ?
- ਫਿਲਮਾਂ 'ਚ ਮੈਂ ਇੰਟੀਮੇਟ ਸੀਨਜ਼ ਨਹੀਂ ਕਰ ਸਕਦੀ। ਮੈਂ ਕਈ ਫਿਲਮਾਂ ਨੂੰ ਇਸ ਲਈ ਮਨ੍ਹਾ ਕੀਤਾ ਕਿ ਉਨ੍ਹਾਂ ਵਿੱਚ ਬਿਕਨੀ ਪਹਿਨਣੀ ਸੀ। ਮੈਂ ਅਜਿਹੇ ਸੀਨਜ਼ ਵਿੱਚ ਕਨਫਰਟੇਬਲ ਨਹੀਂ ਹਾਂ।
* ਇਸ ਸਮੇਂ ਤੁਹਾਡੀ ਝੋਲੀ ਬਾਲੀਵੁੱਡ ਦੀਆਂ ਚੰਗੀਆਂ ਫਿਲਮਾਂ ਨਾਲ ਭਰੀ ਹੈ। ਆਪਣੀਆਂ ਆਉਣ ਵਾਲੀਆਂ ਫਿਲਮਾਂ ਬਾਰੇ ਕੁਝ ਦੱਸੋ।
- ਮੇਰੀ ਅਗਲੀ ਫਿਲਮ ਹੋਵੇਗੀ ਅਨੀਸ ਬਜ਼ਮੀ ਦੀ ‘ਪਾਗਲਪੰਤੀ’। ਇਸ ਵਿੱਚ ਮੇਰੇ ਨਾਲ ਜਾਨ ਅਬਰਾਹਮ, ਅਨਿਲ ਕਪੂਰ, ਇਲਿਆਨਾ ਡਿਕਰੂਜ਼, ਅਰਸ਼ਦ ਵਾਰਸੀ, ਪੁਲਕਿਤ ਸਮਰਾਟ, ਉਰਵਸ਼ੀ ਰੌਤੇਲਾ, ਸੌਰਭ ਸ਼ੁਕਲਾ ਅਹਿਮ ਭੂਮਿਕਾ 'ਚ ਹਨ। ਇਹ ਜ਼ਬਰਦਸਤ ਕਾਮੇਡੀ ਹੈ। ਇਸ ਤੋਂ ਇਲਾਵਾ ਫਰਹਾਦ ਸਾਮਜੀ ਦੀ ਫਿਲਮ ‘ਹਾਊਸਫੁੱਲ 4’ ਵਿੱਚ ਸੋਨੀਆ ਕਪੂਰ ਦਾ ਰੋਲ ਕਰ ਰਹੀ ਹਾਂ, ਜੋ ਹਾਰਰ ਕਾਮੇਡੀ ਹੈ। ਉਂਝ ਮੇਰੀਆਂ ਹੋਰ ਦੋ ਫਿਲਮਾਂ ਵਿੱਚ ‘ਚਿਹਰੇ’ ਅਤੇ ‘ਤੈਸ਼’ ਸ਼ਾਮਲ ਹਨ। ਇਸ ਤੋਂ ਇਲਾਵਾ ਮੈਂ ਤਮਿਲ ਦੀ ਇੱਕ ਫਿਲਮ ‘ਵਾਨ’ ਵੀ ਸਾਈਨ ਕੀਤੀ ਹੈ।
* ‘ਚਿਹਰੇ’ ਵਿੱਚ ਤੁਸੀਂ ਪਹਿਲੀ ਵਾਰ ਅਮਿਤਾਭ ਬੱਚਨ ਨਾਲ ਨਜ਼ਰ ਆਓਗੇ। ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ?
- ਮੈਂ ਬਹੁਤ ਖੁਸ਼ ਹਾਂ। ਫਿਲਮ ਦੀ ਪੂਰੀ ਕਾਸਟ ਹੀ ਬਹੁਤ ਟੈਲੇਂਟਿਡ ਹੈ ਅਤੇ ਉਨ੍ਹਾਂ ਸਾਰਿਆਂ ਨਾਲ ਕੰਮ ਕਰ ਕੇ ਖੁਦ ਨੂੰ ਬੜਾ ਸਨਮਾਨਤ ਮਹਿਸੂਸ ਕਰ ਰਹੀ ਹਾਂ। ਇਹ ਫਿਲਮ ਮੇਰੇ ਲਈ ਬਹੁਤ ਸਪੈਸ਼ਲ ਹੈ। ਸਦੀ ਦੇ ਮਹਾਨਾਇਕ ਅਮਿਤਾਬ ਬੱਚਨ ਕਾਰਨ ਇਹ ਫਿਲਮ ਮੇਰੇ ਲਈ ਹੋਰ ਵੀ ਸਪੈਸ਼ਲ ਹੋ ਗਈ ਹੈ।
* ਫਿਲਮ ‘ਤੈਸ਼’ ਵਿੱਚ ਤੁਹਾਡੀ ਕਿਹੋ ਜਿਹੀ ਭੂਮਿਕਾ ਹੈ?
- ਅਜੇ ਇਸ ਫਿਲਮ 'ਚ ਆਪਣੇ ਰੋਲ ਬਾਰੇ ਖਾਸ ਖੁਲਾਸਾ ਤਾਂ ਨਹੀਂ ਕਰ ਸਕਦੀ, ਪਰ ਇੰਨਾ ਦੱਸ ਸਕਦੀ ਹਾਂ ਕਿ ਇਹ ਬਿਓਜ਼ ਨਾਂਬੀਆਰ ਦੀ ਫਿਲਮ ਹੈ, ਜੋ ਇੱਕ ‘ਰਿਵੈਂਜ ਡਰਾਮਾ', ਮਤਲਬ ਬਦਲਾ ਲੈਣ ਦੀ ਕਹਾਣੀ ਹੈ। ਇਸ ਵਿੱਚ ਮੇਰੇ ਨਾਲ ਪੁਲਕਿਤ ਸਮਰਾਟ ਅਤੇ ਨੇਹਾ ਸ਼ਰਮਾ ਵੀ ਹਨ।
* ਤੁਸੀਂ ਪਹਿਲਾਂ ਵੀ ਪੁਲਕਿਤ ਸਮਰਾਟ ਨਾਲ ਫਿਲਮ ਕੀਤੀ ਹੈ ਅਤੇ ਅੱਗੋਂ ‘ਪਾਗਲਪੰਤੀ’ ਤੋਂ ਇਲਾਵਾ ‘ਤੈਸ਼' ਵਿੱਚ ਵੀ ਤੁਸੀਂ ਦੋਵੇਂ ਹੋ। ਕੁਝ ਸਮੇਂ ਤੋਂ ਤੁਹਾਡੇ ਦੋਵਾਂ ਦੇ ਰਿਲੇਸ਼ਨਸ਼ਿਪ 'ਚ ਹੋਣ ਦੀ ਵੀ ਚਰਚਾ ਹੋ ਰਹੀ ਹੈ। ਕੀ ਕਹੋਗੇ?
- ਦੇਖੋ, ਲੋਕ ਤੁਹਾਨੂੰ ਕੁਝ ਥਾਵਾਂ 'ਤੇ ਦੇਖਣ ਤੋਂ ਬਾਅਦ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਬਣਾਉਣ ਲੱਗਦੇ ਹਨ। ਅਸੀਂ ਇੰਨੀਆਂ ਫਿਲਮਾਂ ਵਿੱਚ ਕੰਮ ਕਰ ਰਹੇ ਹਾਂ ਤਾਂ ਸਾਨੂੰ ਇੱਕ ਦੂਜੇ ਨਾਲ ਮਿਲਣਾ ਤਾਂ ਪਵੇਗਾ ਹੀ। ਅਜਿਹੀ ਹਾਲਤ ਵਿੱਚ ਕੁਝ ਤਾਂ ਲੋਕ ਕਹਿਣਗੇ ਹੀ, ਮੈਨੂੰ ਅਫਵਾਹਾਂ ਨਾਲ ਫਰਕ ਨਹੀਂ ਪੈਂਦਾ। ਮੈਂ ਅਜੇ ਫਿਲਮੀ ਦੁਨੀਆ ਦੀਆਂ ਉਚਾਈਆਂ ਨੂੰ ਛੂਹਣਾ ਹੈ ਅਤੇ ਮੈਂ ਕੰਮ ਨੂੰ ਜ਼ਿਆਦਾ ਅਹਿਮੀਅਤ ਦੇਣ ਲੱਗੀ ਹਾਂ। ਮੈਂ ਆਪਣੀ ਜ਼ਿੰਦਗੀ 'ਤੇ ਉਨ੍ਹਾਂ ਦੇ ਕਾਰਨ ਬ੍ਰੇਕ ਨਹੀਂ ਲਾ ਸਕਦੀ।
* ...ਤਾਂ ਤੁਸੀਂ ਕਿਸ ਤਰ੍ਹਾਂ ਦਾ ਜੀਵਨਸਾਥੀ ਚਾਹੁੰਦੇ ਹੋ?
- ਕੋਈ ਅਜਿਹਾ, ਜੋ ਮੈਨੂੰ ਸਮਝ ਸਕੇ। ਉਹ ਮੈਨੂੰ ਜਾਣੇ ਤੇ ਮੇਰੇ ਬਾਰੇ ਸਮੇਂ-ਸਮੇਂ 'ਤੇ ਜਾਣਕਾਰੀ ਵੀ ਰੱਖੇ, ਪਰ ਜੇ ਮੈਨੂੰ ਸ਼ਾਂਤੀ ਪਸੰਦ ਹੈ ਤਾਂ ਕੁਝ ਸਮਾਂ ਮੈਨੂੰ ਇਕਾਂਤ ਵਿੱਚ ਰਹਿਣ ਦੇੇਵੇ ਕਿਉਂਕਿ ਮੈਨੂੰ ਇਕੱਲੇ ਰਹਿਣਾ ਪਸੰਦ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ