Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਦਿਲ ਵਿੱਚ ਸਕੂਨ ਹੈ : ਟਾਈਗਰ ਸ਼ਰਾਫ

October 02, 2019 10:32 AM

ਜੈਕੀ ਸ਼ਰਾਫ ਅਤੇ ਆਇਸ਼ਾ ਸ਼ਰਾਫ ਦੇ ਬੇਟੇ ਟਾਈਗਰ ਸ਼ਰਾਫ ਨੇ ਪਹਿਲੀ ਫਿਲਮ ‘ਹੀਰੋਪੰਤੀ’ ਨਾਲ ਸਾਫ ਕਰ ਦਿੱਤਾ ਕਿ ਉਹ ਫਿਲਮ ਨਗਰੀ ਵਿੱਚ ਲੰਮੀ ਰੇਸਾ ਦਾ ਘੋੜਾ ਸਿੱਧ ਹੋਣ ਲਈ ਪੂਰੀ ਤਿਆਰੀ ਨਾਲ ਆਇਆ ਹੈ। ਅੱਜ ਇੱਕ ਟੇਲੈਂਟਿਡ ਤੇ ਸਮਰਪਿਤ ਕਲਾਕਾਰ ਵਜੋਂ ਉਸ ਨੂੰ ਮਾਨਤਾ ਮਿਲ ਰਹੀ ਹੈ। ਟਾਈਗਰ ਦਾ ਚਿਹਰਾ ਬਹੁਤ ਹੀ ਮਾਸੂਮ, ਪਰ ਐਕਸ਼ਨ ਜ਼ਬਰਦਸਤ ਹੈ। ਬਾਲੀਵੁੱਡ ਦੇ ਐਕਟਰ ਕੋਲ ਜੋ ਖੂਬੀਆਂ ਚਾਹੀਦੀਆਂ ਹਨ, ਉਹ ਸਭ ਉਸ ਅੰਦਰ ਮੌਜੂਦ ਹਨ। ਕਈ ਹਿੱਟ ਫਿਲਮਾਂ ਦੇਣ ਪਿੱਛੋਂ ਉਸ ਨੇ ਆਪਣੀ ਸਮਰੱਥਾ ਸਿੱਧਾ ਕਰ ਦਿੱਤੀ ਹੈ। ਜਲਦੀ ਹੀ ਉਹ ਰਿਤਿਕ ਰੋਸ਼ਨ ਨਾਲ ਜ਼ਬਰਦਸਤ ਐਕਸ਼ਨ ਫਿਲਮ ‘ਵਾਰ' ਵਿੱਚ ਨਜ਼ਰ ਆਵੇਗਾ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਬਾਲੀਵੁੱਡ ਵਿੱਚ ਅੱਜ ਤੱਕ ਦੇ ਸਫਰ ਨੂੰ ਤੁਸੀਂ ਕਿਵੇਂ ਦੇਖਦੇ ਹੋ?
- ਮੇਰੀਆਂ ਕੁਝ ਫਿਲਮਾਂ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ ਤੇ ਕੁਝ ਖਰਾਬ ਵੀ ਰਹੀਆਂ ਹਨ, ਪਰ ਅਜੇ ਮੇਰੀ ਫਿਲਮ ਨਗਰੀ ਵਿੱਚ ਸ਼ੁਰੂਆਤ ਹੋਈ ਹੈ। ਐਕਟਰ ਵਜੋਂ ਮੇਰੇ ਦਿਲ ਨੂੰ ਸਕੂਨ ਹੈ, ਲੱਗਦਾ ਹੈ ਕਿ ਮੇਰੇ ਪ੍ਰਤੀ ਲੋਕਾਂ ਦਾ ਭਰੋਸਾ ਵਧ ਰਿਹਾ ਹੈ। ਹਾਲੇ ਤੱਕ ਮੈਂ ਐਕਸ਼ਨ ਤੇ ਰੋਮਾਂਟਿਕ ਫਿਲਮਾਂ ਕੀਤੀਆਂ ਹਨ, ਪਰ ਮੈਂ ਖੁਦ ਨੂੰ ਕਿਸੇ ਘੇਰੇ ਵਿੱਚ ਨਹੀਂ ਬੰਨ੍ਹਣਾ ਚਾਹੁੰਦਾ। ਮੈਂ ਐਕਸ਼ਨ, ਰੋਮਾਂਸ ਦੇ ਨਾਲ ਯਥਾਰਥਵਾਦੀ ਫਿਲਮਾਂ ਕਰਨੀਆ ਚਾਹੁੰਦਾ ਹਾਂ।
* ਕੀ ਕਿਸੇ ਦੀ ਬਾਇਓਪਿਕ ਕਰਨੀ ਚਾਹੋਗੇ?
- ਕਾਫੀ ਲੋਕਾਂ 'ਤੇ ਬਾਇਓਪਿਕ ਬਣੀਆਂ ਹਨ ਤੇ ਅੱਗੇ ਵੀ ਬਣ ਰਹੀਆਂ ਹਨ। ਜਿੱਥੋਂ ਤੱਕ ਮੇਰਾ ਸਵਾਲ ਹੈ, ਮੈਂ ਮਾਈਕਲ ਜੈਕਸਨ ਦੀ ਬਾਇਓਪਿਕ ਕਰਨੀ ਚਾਹੁੰਦਾ ਹਾਂ। ਜੇ ਮੈਨੂੰ ਕੋਈ ਚਾਂਸ ਮਿਲ ਜਾਵੇ ਤਾਂ ਮਜ਼ਾ ਆ ਜਾਵੇ।
* ਤੁਸੀਂ ਐਕਸ਼ਨ ਦੇ ਨਾਲ-ਨਾਲ ਡਾਂਸ ਵੀ ਵਧੀਆ ਕਰਦੇ ਹੋ? ਡਾਂਸ ਲਈ ਕਿਸ ਨੂੰ ਆਪਣੀ ਪ੍ਰੇਰਨਾ ਮੰਨਦੇ ਹੋ?
- ਅੱਜ ਮੈਂ ਜਿੱਥੇ ਹਾਂ, ਉਸ ਦੀ ਵਜ੍ਹਾ ਮਾਈਕਲ ਜੈਕਸਨ ਹਨ, ਕਿਉਂਕਿ ਉਹ ਮੇਰੀ ਪ੍ਰੇਰਨਾ ਸਨ। ਪਹਿਲੀ ਫਿਲਮ ਸਾਈਨ ਕਰਨ ਤੋਂ ਇੱਕ ਸਾਲ ਪਹਿਲਾਂ ਮੈਂ ਡਾਂਸ ਸਿੱਖਣਾ ਸ਼ੁਰੂ ਕੀਤਾ ਸੀ। ਮੈਂ ਸਿਰਫ ਛੇ ਸਾਲ ਡਾਂਸ ਸਿਖਿਆ। ਦਰਅਸਲ ਮੇਰੀ ਬਾਡੀ ਕਾਫੀ ਸਖਤ ਸੀ। ਮੈਂ ਡਾਂਸ ਕਰਨ ਲਈ ਮਿਹਨਤ ਕੀਤੀ। ਉਂਝ ਮੈਂ ਰਿਤਿਕ ਰੋਸ਼ਨ ਦੇ ਡਾਂਸ ਦਾ ਵੀ ਫੈਨ ਹਾਂ।
* ਫਿਲਮ ਦੀ ਚੋਣ ਵਿੱਚ ਕਿੰਨਾ ਰਿਸਕ ਲੈਣ ਨੂੰ ਤਿਆਰ ਹੋ?
- ਰਿਸਕ ਦੀ ਬਦੌਲਤ ਤੁਸੀਂ ਜ਼ਿੰਦਗੀ ਵਿੱਚ ਤਰੱਕੀ ਕਰਦੇ ਹੋ। ਜੇ ਅਸੀਂ ਰਿਸਕ ਨਹੀਂ ਲੈਂਦੇ ਹਾਂ ਤਾਂ ਜ਼ਿੰਦਗੀ ਜਿਊਣ ਦਾ ਮਜ਼ਾ ਹੀ ਨਹੀਂ ਹੈ। ਰਿਸਕ ਲੈ ਕੇ ਹੀ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ। ਮੈਂ ਚਾਹੁੰਦਾ ਹਾਂ ਕਿ ਨਵੇਂ ਨਵੇਂ ਕਿਰਦਾਰ ਨਿਭਾਵਾਂ। ਮੇਰੀ ਕੋਸ਼ਿਸ਼ ਹੋਵੇਗੀ ਕਿ ਸਿਰਫ ਲਵ ਸਟੋਰੀ ਜਾਂ ਡਰਾਮਾ ਕਰਨ ਦੀ ਬਜਾਏ ਆਪਣੀ ਪਛਾਣ ਨੂੰ ਬਣਾਈ ਰੱਖਦੇ ਹੋਏ ਕੁਝ ਵੱਖਰਾ ਕਰਾਂ। ਇੱਕ ਗੱਲ ਜੋ ਸਾਡੇ ਲਈ ਇਮਤਿਹਾਨ ਵਾਂਗ ਹੁੰਦੀ ਹੈ, ਉਹ ਇਹ ਕਿ ਦਰਸ਼ਕ ਸਾਡੇ ਤੋਂ ਬਹੁਤ ਆਸਾਂ ਲਾ ਲੈਂਦੇ ਹਨ। ਲੋਕ ਸਾਡੇ ਬਾਰੇ ਸਭ ਕੁਝ ਜਾਨਣ ਦੀ ਕੋਸ਼ਿਸ਼ ਕਰਦੇ ਹਨ। ਮੈਂ ਫੁੱਟਬਾਲ ਪਲੇਅਰ ਬਣਨਾ ਚਾਹੁੰਦਾ ਸੀ, ਪਰ ਉਸ ਸਮੇਂ ਸਪੋਰਟਸ ਵਿੱਚ ਖਾਸ ਸਕੋਪ ਨਹੀਂ ਸੀ। ਫਿਰ ਮੈਂ ਫਿਲਮ ਨਗਰੀ ਦਾ ਰੁਖ਼ ਕੀਤਾ ਤੇ ਸ਼ੁਕਰ ਗੁਜ਼ਾਰ ਹਾਂ ਕਿ ਫਿਲਮ ਨਗਰੀ ਵਿੱਚ ਮੈਨੂੰ ਅਟੈਂਸ਼ਨ ਮਿਲੀ।
* ਹਰ ਵਾਰ ਕੁਝ ਨਵਾਂ ਕਰਨ ਦਾ ਦਬਾਅ ਵੀ ਹੁੰਦਾ ਹੋਵੇਗਾ?
- ਮੈਂ ਇਹੀ ਸੋਚਦਾ ਹਾਂ ਕਿ ਹੋਰ ਬਿਹਤਰ ਕੀ ਕਰਾਂ। ਮੇਰਾ ਟੀਚਾ ਹਮੇਸ਼ਾ ਸਾਫ ਰਹਿੰਦਾ ਹੈ, ਇਸ ਲਈ ਇਨ੍ਹਾਂ ਚੀਜ਼ਾਂ ਨੂੰ ਮੈਂ ਇੰਜੁਆਏ ਵੀ ਕਾਫੀ ਕਰਦਾ ਹਾਂ। ਮੈਂ ਮੰਨਦਾ ਹਾਂ ਕਿ ਹਰ ਵਾਰ ਪਹਿਲਾਂ ਤੋਂ ਬਿਹਤਰ ਕਰਨਾ ਥੋੜ੍ਹਾ ਮੁਸ਼ਕਲ ਹੁੰਦਾ ਹੈ, ਪਰ ਇਸ ਦੇ ਲਈ ਸਾਰੀਆਂ ਤਿਆਰੀਆਂ ਹਮੇਸ਼ਾ ਰਹਿੰਦੀਆਂ ਹਨ।
* ਫਿਰ ਰਿਤਿਕ ਨਾਲ ਫਿਲਮ ‘ਵਾਰ’ ਵਿੱਚ ਕੰਮ ਕਰਨਾ ਕਿਹੋ ਜਿਹਾ ਰਿਹਾ?
- ਇਹ ਫੁਲ ਐਕਸ਼ਨ ਫਿਲਮ ਹੈ। ਇਸ ਦੀ ਰਿਲੀਜ਼ ਬਾਰੇ ਬਹੁਤ ਉਤਸ਼ਾਹਤ ਹਾਂ, ਕਿਉਂਕਿ ਰਿਤਿਕ ਹਮੇਸ਼ਾ ਮੇਰੇ ਸੁਪਰ ਹੀਰੋ ਰਹੇ ਹਨ। ਜਦੋਂ ਮੈਨੂੰ ਇਸ ਰੋਲ ਲਈ ਪੁੱਛਿਆ ਗਿਆ ਤਾਂ ਮੇਰੇ ਦਿਲ ਦੀਆਂ ਧੜਕਣਾਂ ਵਧ ਗਈਆਂ। ਮੈਂ ਖੁਸ਼ੀ ਨਾਲ ਝੂਮ ਉਠਿਆ। ਮੈਂ ਸੈੱਟ 'ਤੇ ਰਿਤਿਕ ਤੋਂ ਬਹੁਤ ਕੁਝ ਸਿਖਿਆ। ਇਸ ਫਿਲਮ ਬਾਰੇ ਅਸਲ ਵਿੱਚ ਮੈਂ ਨਰਵਸ ਹਾਂ ਕਿ ਉਨ੍ਹਾਂ ਸਾਹਮਣੇ ਮੇਰਾ ਪ੍ਰਦਰਸ਼ਨ ਕਿਹੋ ਜਿਹਾ ਹੋਵੇਗਾ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ