Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਸੱਜੇ ਹੱਥ ਵਰਗੇ ਲੋਕ

October 02, 2019 10:23 AM

-ਪਰਮਜੀਤ ਕੌਰ ਸਰਹਿੰਦ
ਬੀਤੇ ਤੇ ਵਰਤਮਾਨ ਸਮੇਂ ਦਾ ਅੰਤਰ ਬੜੇ ਉਘੜਵੇਂ ਰੂਪ ਵਿੱਚ ਸਾਹਮਣੇ ਆ ਚੁੱਕਾ ਹੈ। ਅੱਜ ‘ਲੋਕਾਂ ਆਪੋ ਆਪਣੀ ਮੈਂ ਆਪਣੀ ਪਈ' ਵਾਲਾ ਹਾਲ ਹੈ, ਜਦੋਂ ਕਿ ਬੀਤੇ ਸਮੇਂ ਲੋਕ ਇਕ ਦੂਜੇ ਦੀ ਮਦਦ ਕਰਕੇ ਖੁਸ਼ ਹੁੰਦੇ ਸਨ। ਇਨ੍ਹਾਂ ਵਿੱਚੋਂ ਮਿਹਨਤਕਸ਼ ਸ਼੍ਰੇਣੀ ਦੇ ਲੋਕ ਆਮ ਲੋਕਾਂ ਦੇ ਸੱਜੇ ਹੱਥ ਵਾਲੀ ਭੂਮਿਕਾ ਨਿਭਾਉਂਦੇ ਸਨ, ਜਿਨ੍ਹਾਂ ਵਿੱਚੋਂ ਪੀਂਜਾ ਅਹਿਮ ਸਥਾਨ ਰੱਖਦਾ ਹੈ। ਪੇਂਡੂ ਸਮਾਜ ਦੇ ਜੀਵਨ ਦਾ ਇਹ ਬਹੁਤ ਲੋੜੀਂਦਾ ਕਿਰਦਾਰ ਹੁੰਦਾ ਹੈ। ਪੇਂਡੂ ਲੋਕ ਜਿੱਥੇ ਪੱਛੜੇ ਇਲਾਕਿਆਂ ਵਿੱਚ ਤੰਗੀਆਂ ਤੁਰਸ਼ੀਆਂ ਕੱਟਦੇ ਸਨ, ਉਥੇ ਉਨ੍ਹਾਂ ਨੂੰ ਪਿੰਡ ਦੇ ਕਾਮੇ ਕਈ ਸਹੂਲਤਾਂ ਵੀ ਹਾਸਲ ਕਰਵਾ ਦਿੰਦੇ ਸਨ। ਨਿੱਕੇ ਮੋਟੇ ਕੰਮਾਂ ਲਈ ਉਨ੍ਹਾਂ ਨੂੰ ਸ਼ਹਿਰ ਨਾ ਜਾਣਾ ਪੈਂਦਾ। ਸਿਆਲ ਦੀ ਰੁੱਤੇ ਰਜਾਈਆਂ ਗਦੇਲੇ ਭਰਾਉਣ ਲਈ ਪਿੰਡ ਵਿੱਚ ਪੇਂਜਾ ਹੁੰਦਾ, ਜਿਸ ਨੂੰ ਪੇਂਡੂ ਲੋਕ ‘ਪੀਂਜਾ' ਕਹਿੰਦੇ। ਹੱਥੀਂ ਕੰਮ ਕਰਨ ਵਾਲਾ ਇਹ ਕਾਮਾ ਆਮ ਤੌਰ 'ਤੇ ਮੁਸਲਮਾਨ ਭਾਈਚਾਰੇ ਵਿੱਚੋਂ ਹੁੰਦਾ। ਕਿੱਤਾ ਵੰਡ ਸਦਕਾ ਹੀ ਇਹ ਨਾਮ ਬਣਿਆ ਸੀ, ਕਿਉਂਕਿ ਰੂੰ ਪਿੰਜਣ ਵਾਲੇ ਨੂੰ ਪੇਂਜਾ ਕਿਹਾ ਜਾਂਦਾ। ਛੋਟੇ ਪਿੰਡਾਂ ਵਿੱਚ ਸਾਰੇ ਕਾਮੇ ਨਹੀਂ ਸਨ ਹੁੰਦੇ, ਪਰ ਨਾਲ ਲੱਗਦੇ ਪਿੰਡਾਂ ਤੋਂ ਅਜਿਹੇ ਬਹੁਤ ਸਾਰੇ ਕੰਮ ਸਰ ਜਾਂਦੇ। ਇਹ ਲੋਕ ਆਪਣੇ ਛੋਟੇ-ਛੋਟੇ ਘਰਾਂ ਵਿੱਚ ਰੂੰ ਪਿੰਜਣ ਦਾ ਕੰਮ ਕਰਕੇ ਆਪਣੀ ਰੋਜ਼ੀ ਰੋਟੀ ਤੋਰਦੇ। ਇਹ ਕਾਮੇ ਬਹੁਤੇ ਮੁਸਲਮਾਨ ਭਾਈਚਾਰੇ ਨਾਲ ਸਬੰਧਤ ਹੁੰਦੇ। ਅੱਜ ਸ਼ਹਿਰਾਂ ਵਿੱਚ ਜਾਤੀਵਾਦ ਛੱਡ ਕੇ ਹੋਰ ਲੋਕਾਂ ਨੇ ਵੀ ਇਹ ਕਿੱਤਾ ਆਪਣਾ ਲਿਆ ਹੈ।
ਪਿੰਡਾਂ ਵਿੱਚ ਕਪਾਹ ਆਮ ਹੁੰਦੀ ਸੀ। ਘਰ ਦੀਆਂ ਸੁਆਣੀਆਂ ਕਪਾਹ ਦੀਆਂ ਫੁੱਟੀਆਂ ਨੂੰ ਹੱਥ ਨਾਲ ਗੇੜਨ ਵਾਲੇ ਵੇਲਣੇ ਨਾਲ ਵੇਲ ਕੇ ਵੜੇਵੇਂ (ਬੀਜ) ਅਲੱਗ ਕੱਢ ਲੈਂਦੀਆਂ। ਇਸੇ ਵੇਲਣੇ ਬਾਰੇ ਕਿਹਾ ਗਿਆ ਹੈ:
ਕਰੀਰ ਦਾ ਵੇਲਣਾ ਮੈਂ ਵੇਲ-ਵੇਲ ਥੱਕੀ
ਜਾਂ ਕਿਸੇ ਚਾਤਰ ਸੱਸ ਵੱਲੋਂ ਨੂੰਹ ਨੂੰ ਕਿਹਾ ਜਾਂਦਾ ਹੈ:
ਉਠ ਨੂੰਹੇ ਸੁਸਤਾ ਲੈ, ਚਰਖਾ ਛੱਡ, ਵੇਲਣਾ ਡਾਹ ਲੈ
ਇਸ ਵੇਲੀ ਹੋਈ ਕਪਾਹ ਨੂੰ ਪੀਂਜੇ ਦੇ ਘਰ ਭੇਜਿਆ ਜਾਂਦਾ ਜਾਂ ਉਹ ਆਪ ਆ ਕੇ ਲੈ ਜਾਂਦਾ ਤੇ ਉਹ ਰੂੰ ਨੂੰ ਤਾੜੇ ਨਾਲ ਪਿੰਜਦਾ। ਤਾੜੇ ਨੂੰ ਕਈ ਇਲਾਕਿਆਂ ਵਿੱਚ ਧੁਣਖੀ ਜਾਂ ਪਿੰਜਣੀ ਵੀ ਕਿਹਾ ਜਾਂਦਾ ਹੈ। ਧੁਣਖੀ, ਧਨੁਸ਼ ਜਾਂ ਤੀਰ ਕਮਾਨ ਦਾ ਸੰਕੇਤਕ ਸ਼ਬਦ ਹੈ, ਕਿਉਂਕਿ ਤਾੜਾ ਤੀਰ ਕਮਾਨ ਵਰਗਾ ਹੁੰਦਾ ਸੀ। ਤਾੜਾ ਬਣਾਉਣ ਲਈ ਲੱਕੜ ਦੀ ਗੋਲ ਲਰ ਲਈ ਜਾਂਦੀ ਜਾਂ ਇਸ ਨੂੰ ਰੰਦ ਸੁਆਰ ਕੇ ਗੋਲ ਕਰ ਲਿਆ ਜਾਂਦਾ। ਇਹ ਲਰ ਭਾਵ ਡੰਡਾ ਇਕ ਸਿਰੇ ਤੋਂ ਮੋਟਾ ਤੇ ਦੂਜੇ ਸਿਰੇ ਤੋਂ ਪਤਲਾ ਹੁੰਦਾ। ਖੱਬੇ ਪਾਸੇ ਮੋਟੇ ਸਿਰੇ ਵੱਲੋਂ ਇਹ ਖੂੰਡੇ ਵਰਗਾ ਜਾਪਦਾ ਕਿਉਂਕਿ ਇਸ ਨੂੰ ਡੇਢ ਕੁ ਫੁੱਟ ਦੀ ਇਕ ਫੱਟੀ ਥੱਲੇ ਠੋਕੀ ਹੁੰਦੀ ਜੋ ਖੂੰਡੇ ਵਾਂਗੂ ਮੁੜਵੀਂ ਹੁੰਦੀ। ਇਸ ਦਾ ਸਿਰਾ ਵੀ ਗੋਲ ਕੀਤਾ ਹੁੰਦਾ। ਸਿਰੇ ਉਤੇ ਤਾੜੇ ਦੀ ਤੰਦ ਕਸਣ ਲਈ ਕਿੱਲ ਗੱਡੇ ਹੁੰਦੇ। ਡੰਡੇ ਦੇ ਸੱਜੇ ਪਾਸੇ ਛੋਟੀ ਜਿਹੀ ਗੋਲ ਫੱਟੀ ਲੱਗੀ ਹੁੰਦੀ ਤੇ ਉਸ ਦੇ ਉਪਰ ਚਪਟੀ ਲੱਗੀ ਹੁੰਦੀ। ਇਸ ਵਿੱਚੋਂ ਤੰਦ ਲੰਘਾਈ ਜਾਂਦੀ। ਇਨ੍ਹਾਂ ਵਿੱਚ ਕਿੱਲੇ ਗੱਡੇ ਹੁੰਦੇ ਜਿਨ੍ਹਾਂ ਨਾਲ ਤੰਦ ਨੂੰ ਕੱਸ ਕੇ ਬੰਨ੍ਹਿਆ ਜਾਂਦਾ। ਤੰਦ ਕਾਫੀ ਲੰਬੀ ਬਣਾਈ ਜਾਂਦੀ ਤੇ ਵਾਧੂ ਤੰਦ ਨੂੰ ਉਥੇ ਲਪੇਟ ਕੇ ਸਾਂਭ ਦਿੱਤਾ ਜਾਂਦਾ। ਜਦੋਂ ਸੱਟਾਂ ਨਾਲ ਘਸ ਕੇ ਤੰਦ ਟੁੱਟ ਜਾਂਦੀ ਤਾਂ ਵਾਧੂ ਤੰਦ ਖੋਲ੍ਹ ਕੇ ਬੰਨ੍ਹ ਲਈ ਜਾਂਦੀ। ਇਸ ਤੰਦ ਦੇ ਸਹਾਰੇ ਤਾੜਾ ਚੱਲਦਾ। ਤਾੜੇ ਦੀ ਤੰਦ ਝੋਟੇ ਜਾਂ ਮੱਝ ਦੇ ਚਮੜੇ ਤੋਂ ਬਣਾਈ ਜਾਂਦੀ। ਦੋਵੇਂ ਪਾਸੇ ਕਸ ਕੇ ਰੱਖੀ ਇਸ ਤੰਦ ਦੇ ਅੱਗੇ ਰੂੰ ਰੱਖੀ ਹੁੰਦੀ ਤੇ ਉਥੇ ਹੀ ਪੀਂਜਾ ਬੈਠਦਾ। ਸੱਜੇ ਪਾਸੇ ਤੋਂ ਤੰਦ ਨੂੰ ਤੇੜੇ ਦੇ ਡੰਡੇ ਨਾਲ ਮਜ਼ਬੂਤ ਰੱਸੀ ਨਾਲ ਬੰਨ੍ਹਿਆ ਹੁੰਦਾ।
ਤਾੜੇ ਦੇ ਉਪਰ ਛੱਤ ਨਾਲ ਇਕ ਲਚਕਦਾਰ ਫੱਟੀ ਬੰਨ੍ਹੀ ਜਾਂਦੀ ਜੋ ਵਹਿੰਗੀ ਦੀ ਫੱਟੀ ਵਰਗੀ ਹੁੰਦੀ। ਇਸ ਦੇ ਦੋਵੇਂ ਸਿਰੇ ਤਾੜੇ ਦੇ ਡੰਡੇ ਦੇ ਸਿਰਿਆਂ ਨਾਲ ਬੰਨ੍ਹ ਦਿੱਤੇ ਜਾਂਦੇ, ਤਾੜੇ ਵਿਚਕਾਰੋਂ ਵੀ ਇਕ ਰੱਸੀ ਉਸ ਵਹਿੰਗੀ ਦੀ ਫੱਟੀ ਵਰਗੀ ਫੱਟੀ ਨਾਲ ਬੰਨ੍ਹੀ ਜਾਂਦੀ। ਤਾੜੇ ਨੂੰ ਚਲਾਉਣ ਲਈ ਲੱਕੜ ਦਾ ਛੋਟਾ ਜਿਹਾ ਮੋਗਰਾ ਹੁੰਦਾ ਜੋ ਵਿਚਕਾਰੋਂ ਪਤਲਾ ਤੇ ਸਿਰਿਆਂ ਤੋਂ ਮੋਟਾ ਹੁੰਦਾ। ਰੂੰ, ਤੰਦ ਦੇ ਹੇਠ ਰੱਖੀ ਜਾਂਦੀ ਪੀਂਜਾ ਖੱਬੇ ਹੱਥ ਨਾਲ ਤਾੜੇ ਦੇ ਖੂੰਡੇ ਵਰਗੇ ਡੰਡੇ ਨੂੰ ਫੜੀ ਰੱਖਦਾ ਤੇ ਸੱਜੇ ਹੱਥ ਨਾਲ ਤੰਦ 'ਤੇ ਛੇਤੀ-ਛੇਤੀ ਮੋਗਰਾ ਮਾਰਦਾ। ਜਦੋਂ ਕੱਸੀ ਹੋਈ ਤੰਦ 'ਤੇ ਸੱਟ ਪੈਂਦੀ, ਉਹ ਜ਼ੋਰ-ਜ਼ੋਰ ਦੀ ਉਪਰ ਥੱਲੇ ਹੁੰਦੀ ਤੇ ਉਸ ਦੀ ਜ਼ੁੰਬਸ਼ ਨਾਲ ਰੂੰ ਫੂਹੀ-ਫੂਹੀ ਹੋ ਕੇ ਪਰੇ ਡਿੱਗਦੀ ਰਹਿੰਦੀ। ਮੋਗਰੇ ਦੀ ਸੱਟ ਨਾਲ ਛੱਤ ਵਾਲੀ ਲਚਕਦਾਰ ਫੱਟੀ ਵੀ ਲਚਕਦੀ ਤੇ ਤੰਦ ਨੂੰ ਕਸਦੀ ਤੇ ਢਿੱਲੀ ਛੱਡਦੀ। ਪਿੰਜੀ ਹੋਈ ਰੂੰ ਦੇ ਢੇਰ ਸਾਹਮਣੇ ਪਾਸੇ ਲੱਗਦੇ ਜਾਂਦੇ। ਘਰ ਦੇ ਹੋਰ ਜੀਅ ਵੀ ਇਸ ਕਾਮੇ ਕਾਰੀਗਰ ਦੀ ਮਦਦ ਕਰਦੇ। ਔਰਤਾਂ ਇਸ ਕੰਮ ਵਿੱਚ ਮਰਦਾਂ ਦਾ ਪੂਰਾ ਸਾਥ ਦਿੰਦੀਆਂ ਤੇ ਆਪ ਵੀ ਤਾੜਾ ਚਲਾਉਂਦੀਆਂ।
ਪਿੰਜੀ ਹੋਈ ਦੁੱਧ ਚਿੱਟੀ ਰੂੰ ਪੰਡਾਂ ਬੰਨ੍ਹ ਕੇ ਪਾਸੇ ਰੱਖੀ ਜਾਂਦੀ। ਜੇ ਕਿਸੇ ਨੇ ਕੱੜਣ ਲਈ ਪਿੰਜਾਈ ਹੁੰਦੀ ਤਾਂ ਉਸ ਦੇ ਘਰ ਛੱਡ ਆਉਂਦੇ ਤੇ ਜੇ ਕਿਸੇ ਨੇ ਰਜਾਈਆਂ ਗਦੇਲੇ ਭਰਾਉਣੇ ਹੁੰਦੇ ਤਾਂ ਪੀਂਜੇ ਦਾ ਪਰਵਾਰ ਨਾਲ ਰਜਾਈਆਂ ਗਦੇਲੇ ਤੇ ਸਰ੍ਹਾਣੇ ਆਦਿ ਰੂੰ ਨਾਲ ਭਰੀ ਜਾਂਦਾ। ਉਂਜ ਔਰਤਾਂ ਰਜਾਈਆਂ ਗਦੈਲੇ ਆਪ ਹੀ ਘਰਾਂ ਵਿੱਚ ਨਗੰਦ ਲੈਂਦੀਆਂ, ਪਰ ਵਿਆਹ ਸ਼ਾਦੀ ਵੇਲੇ ਜਾਂ ਕਾਹਲੀ ਕਾਰਨ ਉਹ ਪੀਂਜੇ ਦੇ ਪਰਵਾਰ ਤੋਂ ਹੀ ਨਗੰਦੇ ਪੁਆ ਲੈਂਦੀਆਂ। ਪੀਂਜੇ ਨੂੰ ਰੂੰ ਪਿੰਜਣ ਅਤੇ ਨਗੰਦੇ ਪਾਉਣ ਦੇ ਮਿਹਨਤਾਨੇ ਵਜੋਂ ਅਨਾਜ ਹੀ ਦਿੱਤਾ ਜਾਂਦਾ। ਕਈ ਵਾਰ ਨਗਾਂ ਦੇ ਹਿਸਾਬ ਨਗੰਦਿਆਂ ਦੇ ਪੈਸੇ ਵੀ ਦੇ ਦਿੱਤੇ ਜਾਂਦੇ ਜੋ ਉਸ ਸਮੇਂ ਪ੍ਰਤੀ ਨਗ ਰੁਪਈਆ ਦੋ ਰੁਪਈਏ ਹੁੰਦੇ। ਰਜਾਈਆਂ ਗਦੇਲਿਆਂ ਆਦਿ ਵਿੱਚੋਂ ਕੱਢੀ ਪੁਰਾਣੀ ਰੂੰ ਨੂੰ ‘ਲੋਗੜ' ਕਿਹਾ ਜਾਂਦਾ ਹੈ। ਚੀੜ੍ਹੀ ਹੋਈ ਇਸ ਪੁਰਾਣੀ ਰੂੰ ਅਰਥਾਤ ਲੋਗੜ ਨੇ ਪੀਂਜੇ ਅਤੇ ਤਾੜੇ ਦੀ ਨਾਂਹ ਕਰਵਾ ਦੇਣੀ। ਲੋਗੜ ਪਿੰਜਦਿਆਂ ਧੂੜ ਵੀ ਉਡਦੀ, ਪਰ ਚੰਗੀ ਤਰ੍ਹਾਂ ਪਿੰਜਿਆ ਲੋਗੜ ਮੁੜ ਸੋਹਣੀ ਪੋਲੀ-ਪੋਲੀ ਰੂੰ ਬਣ ਜਾਂਦਾ। ਇਹ ਲੋਗੜ ਭਾਵੇਂ ਨਵੀਂ ਰੂੰ ਵਰਗਾ ਚਿੱਟਾ ਤਾਂ ਨਾ ਹੁੰਦਾ, ਪਰ ਸਾਫ ਸੁਥਰਾ ਹੋ ਜਾਂਦਾ ਤੇ ਮੁੜ ਕੱਤਣ ਜਾਂ ਭਰਾਉਣ ਦੇ ਕੰਮ ਆ ਜਾਂਦਾ।
ਅੱਜ ਇਸ ਮਸ਼ੀਨੀ ਯੁੱਧ ਵਿੱਚ ਬਣੀਆਂ ਬਣਾਈਆਂ ਹਲਕੀਆਂ ਫੁਲਕੀਆਂ ਰਜਾਈਆਂ ਮਿਲਦੀਆਂ ਹਨ, ਨਰਮ-ਨਰਮ ਸਰ੍ਹਾਣੇ ਕੁਸ਼ਨ ਮਿਲਦੇ ਹਨ ਤੇ ਬਹੁਤ ਤਰ੍ਹਾਂ ਦੇ ਗੱਦੇ ਮਿਲਦੇ ਹਨ, ਜਿਸ ਕਾਰਨ ਇਹ ਤਾੜੇ ਧੁਣਖੀਆਂ ਕਿਤੇ ਨਹੀਂ ਲੱਭਦੇ। ਪਿੰਡਾਂ ਵਿੱਚੋਂ ਤਾੜਾ ਗੁੰਮ ਹੋ ਗਿਆ ਹੈ, ਪਰ ਰਾਜਸਥਾਨ ਅਤੇ ਯੂ ਪੀ ਤੋਂ ਆਏ ਲੋਕ ਸਿਆਲ ਦੇ ਦਿਨਾਂ ਵਿੱਚ ਸੜਕਾਂ ਕਿਨਾਰੇ ਤਾੜੇ ਨਾਲ ਰੂੰ ਪਿੰਜਦੇ ਨਜ਼ਰ ਆਉਂਦੇ ਹਨ। ਪਿੰਡਾਂ ਵਿੱਚ ਵੀ ਅੱਜ ਕੱਲ੍ਹ ਰੂੰ ਪਿੰਜਣ ਦੀਆਂ ਮਸ਼ੀਨਾਂ ਲੱਗ ਗਈਆਂ ਹਨ ਜੋ ਥੋੜ੍ਹੇ ਸਮੇਂ ਵਿੱਚ ਬਹੁਤ ਸਾਰੀ ਰੂੰ ਪਿੰਜ ਦਿੰਦੀਆਂ ਹਨ। ਅਜੋਕੇ ਸਮੇਂ ਆਮ ਤੌਰ 'ਤੇ ਆਟਾ ਪੀਹਣ ਦੀ ਚੱਕੀ, ਕੋਹਲੂ ਤੇ ਰੂੰ ਪਿੰਜਣੀ ਮਸ਼ੀਨ ਇਕੋ ਥਾਂ ਲਗਾ ਲਈਆਂ ਜਾਂਦੀਆਂ ਹਨ। ਪੁਰਾਣੇ ਸਮੇਂ ਵਾਲੇ ਪੀਂਜੇ ਪਰਵਾਰਾਂ ਨੇ ਇਹ ਪਿਤਾ ਪੁਰਖੀ ਕਿੱਤਾ ਬਹੁਤਾ ਕਰਕੇ ਛੱਡ ਹੀ ਦਿੱਤਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”