Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਟੋਰਾਂਟੋ/ਜੀਟੀਏ

ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਗਟ ਦਿਹਾੜੇ ਨੂੰ ਸਮਰਪਿਤ ਦੋ-ਦਿਨਾਂ ਅੰਤਰਰਾਸ਼ਟਰੀ ਕਾਨਫ਼ਰੰਸ

October 02, 2019 10:09 AM
ਅੰਤਰਰਾਸ਼ਟਰੀ ਸ਼ਤਾਬਦੀ ਕਾਨਫਰੰਸ ਮੌਕੇ ਵਿਚਾਰ ਸਾਂਝੇ ਕਰਨ, ਕਿਤਾਬ ਗੁਰੂ ਨਾਨਕ ਦਰਸ਼ਨ ਰਬਾਬ ਤੋਂ ਨਗਾਰੇ ਤਕ ਰਿਲੀਜ਼ ਕਰਨ ਅਤੇ ਕਾਨਫਰੰਸ ਦੇ ਮੁੱਖ ਬੁਲਾਰੇ ਦੇ ਸਨਮਾਨ ਸਮੇਂ ਦੀਆਂ ਤਸਵੀਰਾਂ।

ਟੋਰਾਂਟੋ: ਨਾਨਕ ਸਾਹਿਬ ਦੇ 550 ਸਾਲਾ ਪ੍ਰਗਟ ਦਿਹਾੜੇ ਨੂੰ ਸਮਰਪਿਤ ਦੋ-ਦਿਨਾਂ ਅੰਤਰਰਾਸ਼ਟਰੀ ਕਾਨਫ਼ਰੰਸ, ਟੋਰਾਂਟੋ ਕੈਨੇਡਾ, ਸਰੋਤਿਆਂ 'ਤੇ ਅਮਿੱਟ ਪ੍ਰਭਾਵ ਛੱਡਦਿਆਂ, ਸੰਪੂਰਨ ਹੋਈ। ਓਂਟਾਰੀਓ ਖਾਲਸਾ ਦਰਬਾਰ ਵੱਲੋਂ ਡਿਕਸੀ ਰੋਡ ਸਥਿਤ ਗੁਰਦੁਆਰਾ ਸਾਹਿਬ ਦੇ ਮੁੱਖ ਦਰਬਾਰ ਹਾਲ ਅਤੇ ਕਾਨਫਰੰਸ ਹਾਲ ਵਿੱਚ, ਦੋਵੇਂ ਦਿਨ ਵੱਖੋ-ਵੱਖਰੇ ਸਥਾਨਾਂ 'ਤੇ ਇਹ ਕਾਨਫਰੰਸ ਕਰਵਾਈ ਗਈ, ਜਿਸ ਲਈ ਪ੍ਰਬੰਧਕ ਤੇ ਸਮੂਹ ਵਲੰਟੀਅਰ ਵਧਾਈ ਦੇ ਪਾਤਰ ਹਨ। ਵਿਲੱਖਣਤਾ ਇਸ ਗੱਲ ਵਿੱਚ ਸੀ ਕਿ ਇਸ ਅੰਤਰਰਾਸ਼ਟਰੀ ਸ਼ਤਾਬਦੀ ਕਾਨਫਰੰਸ ਵਿੱਚ ਜਿੱਥੇ ਵਿਦਵਾਨਾਂ ਨੇ ਵੱਖ- ਵੱਖ ਵਿਸ਼ਿਆਂ 'ਤੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਵਿਚਾਰ ਸਾਂਝੇ ਕੀਤੇ, ਉੱਥੇ ਇਸ ਮੌਕੇ 'ਤੇ ਰਿਲੀਜ਼ ਕੀਤੀ ਗਈ ਵਡਮੁੱਲੀ ਪੁਸਤਕ 'ਗੁਰੂ ਨਾਨਕ ਦਰਸ਼ਨ: ਰਬਾਬ ਤੋਂ ਨਗਾਰੇ ਤੱਕ' ਹੱਥੋ- ਹੱਥੀਂ ਪਾਠਕ ਕੁਝ ਪਲਾਂ 'ਚ ਹੀ ਲੈ ਗਏ ਅਤੇ ਉਨ੍ਹਾਂ ਇਸ ਧਾਰਨਾ ਨੂੰ ਗ਼ਲਤ ਸਾਬਤ ਕਰ ਦਿੱਤਾ ਕਿ ਪੰਜਾਬੀ ਚੰਗਾ ਸਾਹਿਤ ਪੜ੍ਹਨਾ ਨਹੀਂ ਚਾਹੁੰਦੇ ਜਾਂ ਪੜ੍ਹਦੇ ਨਹੀ। ਇਸ ਕਾਨਫ਼ਰੰਸ ਮੌਕੇ ਪੰਜਾਬ ਤੋਂ ਆਏ ਸਿੱਖ ਵਿਦਵਾਨ ਅਤੇ ਲਿਖਾਰੀ ਰਾਜਵਿੰਦਰ ਸਿੰਘ ਰਾਹੀ ਨੇ 'ਗੁਰੂ ਨਾਨਕ ਸਾਹਿਬ ਦਾ ਮੈਨੀਫੈਸਟੋ' ਵਿਸ਼ੇ 'ਤੇ ਪ੍ਰਭਾਵਸ਼ਾਲੀ ਲੈਕਚਰ ਦਿੱਤਾ, ਜਦਕਿ ਸਿੱਖ ਸਕਾਲਰ ਅਤੇ ਪੱਤਰਕਾਰ ਡਾ ਗੁਰਵਿੰਦਰ ਸਿੰਘ ਵੱਲੋਂ 'ਗੁਰੂ ਨਾਨਕ ਦਰਸ਼ਨ ਰਬਾਬ ਤੋਂ ਨਗਾਰੇ ਤੱਕ' ਵਿਸ਼ੇ 'ਤੇ ਵਿਚਾਰ ਸਾਂਝੇ ਕੀਤੇ ਗਏ। ਨੌਜਵਾਨ ਬੁੱਧੀਜੀਵੀ ਬਲਪ੍ਰੀਤ ਸਿੰਘ ਨੇ ਅੰਗਰੇਜ਼ੀ ਵਿੱਚ 'ਗੁਰੂ ਨਾਨਕ ਸਾਹਿਬ ਦਾ ਇਨਕਲਾਬ' ਵਿਸ਼ਾ ਸਾਂਝਾ ਕੀਤਾ, ਜਦਕਿ ਸਿੱਖ ਵਿਦਵਾਨ ਭਾਈ ਨਛੱਤਰ ਸਿੰਘ ਨੇ 'ਗੁਰੂ ਨਾਨਕ ਸਾਹਿਬ ਦੇ ਜੀਵਨ ਅਤੇ ਬਾਣੀ' ਵਿਸ਼ੇ 'ਤੇ ਸੰਗਤ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਤੋਂ ਮਗਰੋਂ ਸਵਾਲ ਜਵਾਬ ਦੇ ਸੈਸ਼ਨ ਵਿੱਚ ਬੁਲਾਰਿਆਂ ਨੇ ਸਰੋਤਿਆਂ ਦੇ ਵੱਖ- ਵੱਖ ਸਵਾਲਾਂ ਦੇ ਉੱਤਰ ਦਿੱਤੇ।
ਕਾਨਫਰੰਸ ਦੇ ਦੂਸਰੇ ਦਿਨ ਗੁਰਦੁਆਰਾ ਸਾਹਿਬ ਖ਼ਾਲਸਾ ਦਰਬਾਰ ਓਨਟੈਰੀਓ ਦੇ ਮੇਨ ਹਾਲ ਵਿੱਚ ਸਿੱਖ ਵਿਦਵਾਨ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਵੱਲੋਂ ਗੁਰੂ ਨਾਨਕ ਸਾਹਿਬ ਸ਼ਤਾਬਦੀ ਦੇ ਧਾਰਮਿਕ ਮਹੱਤਵ ਨੂੰ ਦਰਸਾਇਆ ਗਿਆ, ਜਦਕਿ ਇਤਿਹਾਸਕਾਰ ਰਾਜਵਿੰਦਰ ਸਿੰਘ ਰਾਹੀ ਨੇ 29 ਸਤੰਬਰ 1914 ਦੇ ਦਿਨ ਵਾਪਰੇ ਕਾਮਾਗਾਟਾ ਮਾਰੂ 'ਗੁਰੂ ਨਾਨਕ ਜਹਾਜ਼' ਨਾਲ ਸੰਬੰਧਤ ਬਜਬਜ ਘਾਟ ਦੇ ਸ਼ਹੀਦੀ ਸਾਕੇ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਤੇ ਡਾ ਗੁਰਵਿੰਦਰ ਸਿੰਘ ਵੱਲੋਂ ਗੁਰੂ ਨਾਨਕ ਸਾਹਿਬ ਦਾ ਚਿੰਤਨ ਬਾਣੀ ਅਤੇ ਮੌਜੂਦਾ ਹਾਲਾਤ ਬਾਰੇ ਕੌਮਾਂਤਰੀ ਮੰਚ 'ਤੇ ਆਮ ਕਰਕੇ ਅਤੇ ਸਿੱਖ ਸਮਾਜ ਬਾਰੇ ਖਾਸ ਕਰਕੇ ਵਿਚਾਰ ਪ੍ਰਗਟਾਏ ਗਏ। ਗੁਰਦੁਆਰਾ ਡਿਕਸੀ ਰੋਡ ਦੀ ਸਟੇਜ ਤੋਂ 1995 ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ 'ਸ਼ਹੀਦ' ਦੇ ਸੰਕਲਪ ਬਾਰੇ ਦਿੱਤੇ ਯਾਦਗਾਰੀ ਲੈਕਚਰ ਵਿੱਚੋਂ ਹਵਾਲੇ ਸਾਂਝੇ ਕਰਦਿਆਂ, ਮੌਜੂਦਾ ਸਮੇਂ ਦੀਆਂ ਚੁਣੌਤੀਆਂ ਦੇ ਹੱਲ ਕੱਢਣ ਅਤੇ ਇੱਕਮੁਠਤਾ ਦਾ ਮਾਹੌਲ ਸਿਰਜਣ 'ਤੇ ਜ਼ੋਰ ਦਿੱਤਾ ਗਿਆ, ਤਾਂ ਕਿ ਸ਼ਤਾਬਦੀ ਪੁਰਬ ਕੌਮ ਦੇ ਸੁਨਹਿਰੀ ਭਵਿੱਖ ਦਾ ਆਧਾਰ ਬਣ ਸਕਣ। ਦੋ-ਦਿਨਾਂ ਅੰਤਰਰਾਸ਼ਟਰੀ ਕਾਨਫ਼ਰੰਸ ਦੇ ਅਖੀਰ ਵਿੱਚ ਪ੍ਰਬੰਧਕ ਸਹਿਬਾਨ ਵੱਲੋਂ ਬੁਲਾਰਿਆਂ ਨੂੰ ਸਨਮਾਨ ਚਿੰਨ ਭੇਟ ਕਰਦਿਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਸਮਾਗਮਾਂ ਸਬੰਧੀ ਸ਼ਤਾਬਦੀ ਕਮੇਟੀ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਬੱਲ, ਜਨਰਲ ਸਕੱਤਰ ਰਣਜੀਤ ਸਿੰਘ ਦੂਲੇ, ਪਰਮਜੀਤ ਸਿੰਘ ਗਿਲ, ਹਰਪਾਲ ਸਿੰਘ, ਗੁਰਮੇਲ ਸਿੰਘ ਅਤੇ ਹੋਰਨਾਂ ਪ੍ਰਬੰਧਕਾਂ ਤੋਂ ਇਲਾਵਾ, ਸਿੱਖ ਆਗੂਆਂ ਅਜੀਤ ਸਿੰਘ ਸਹੋਤਾ, ਵੈਨਕੁਵਰ ਤੋਂ ਆਏ ਪੰਜਾਬ ਗਾਰਡੀਅਨ ਦੇ ਮੈਨੇਜ਼ਰ ਕੰਵਲਜੀਤ ਸਿੰਘ, ਵਿਨੀਪੈੱਗ ਤੋਂ ਪਹੁੰਚੇ ਪਰਮਜੀਤ ਸਿੰਘ ਗਿੱਲ, ਇੰਦਰਜੀਤ ਸਿੰਘ ਬਲ, ਪੂਨੀਆ ਸਾਹਿਬ, ਮਨਦੀਪ ਸਿੰਘ ਗਿੱਲ, ਡਾ ਕੁਲਜੀਤ ਸਿੰਘ ਜੰਜੂਆ, ਪੰਜਾਬੀ ਭਵਨ ਦੇ ਪ੍ਰਮੁੱਖ ਵਿਪਨ ਸਿੰਘ ਮਹਿਰੋਕ, ਸੁਖਮੰਦਰ ਸਿੰਘ ਹੰਸਰਾ' ਸੁਖਦੇਵ ਸਿੰਘ ਗਿੱਲ, ਕੰਵਲਜੀਤ ਸਿੰਘ ਕੰਵਲ, ਅਮਰਜੀਤ ਸਿੰਘ, ਗੁਰਬਚਨ ਸਿੰਘ, ਮੋਹਨ ਸਿੰਘ ਲੱਖਾ ਧਾਲੀਵਾਲ, ਹਰਮਨ ਸ਼ਿੰਘ ਅਤੇ ਪ੍ਰਿੰਸੀਪਲ ਚਰਨ ਸਿੰਘ ਸਮੇਤ ਬਹੁਤ ਸਾਰੀਆਂ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ। ਮਿਸੀਸਾਗਾ ਅਤੇ ਬਰੈਮਟਨ ਸ਼ਹਿਰਾਂ ਦੀ ਮੇਅਰ ਸਾਹਿਬਾਨ ਵੱਲੋਂ ਜਿੱਥੇ ਸ਼ਤਾਬਦੀ ਕਾਨਫਰੰਸ 'ਤੇ ਵਧਾਈਆਂ ਦਿੱਤੀਆਂ ਗਈਆਂ, ਉੱਥੇ ਇਸ ਮੌਕੇ ਤੇ 550 ਦਰੱਖਤ ਲਗਾਉਣ ਦੀ ਮੁਹਿੰਮ ਨੂੰ ਵੀ ਉਤਸ਼ਾਹਤ ਕੀਤਾ ਗਿਆ। ਦੋਵੇਂ ਦਿਨਾਂ ਦੇ ਸਮਾਗਮਾਂ ਦਾ ਸਿੱਧਾ ਪ੍ਰਸਾਰਨ ਵੱਖ-ਵਖ ਚੈਨਲ ਰਾਹੀਂ ਲੱਖਾਂ ਸਿੱਖ-ਸੰਗਤਾਂ ਨੇ ਦੇਖਿਆ। ਕੈਨੇਡਾ ਵਿੱਚ ਗੁਰਦੁਆਰਾ ਸਿੰਘ ਸਭਾ ਸਰੀ ਵੱਲੋਂ ਕੀਤੀ ਪਹਿਲੀ ਅੰਤਰਰਾਸ਼ਟਰੀ ਕਾਨਫਰੰਸ ਤੋਂ ਮਗਰੋਂ ਟੋਰਾਂਟੋ ਦੀ ਕਾਨਫਰੰਸ ਦੇ ਉਪਰਾਲੇ ਨੇ ਸਿੱਖ ਜਗਤ ਵਿੱਚ ਸ਼ਤਾਬਦੀਆਂ ਮਨਾਉਣ ਦੇ ਬਿਹਤਰੀਨ ਤਰੀਕੇ ਵਜੋਂ ਸ਼ਬਦ ਗੁਰੂ ਵਿਚਾਰ ਅਤੇ ਗੋਸ਼ਟੀਆਂ ਦੇ ਰੂਪ ਵਿੱਚ ਅਮਿੱਟ ਪ੍ਰਭਾਵ ਸਿਰਜਿਆ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ