ਅਨੁਭਵੀ ਮੁੱਕੇਬਾਜ਼ ਮੈਰੀਕਾਮ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਦਰਅਸਲ, ਅੰਤਰਰਾਸ਼ਟਰੀ ਮੁੱਕੇਬਾਜ਼ੀ ਸੰਘ (ਆਈਬੀਏ) ਦੇ ਨਿਯਮਾਂ ਅਨੁਸਾਰ ਪੁਰਸ਼ ਅਤੇ ਮਹਿਲਾ ਮੁੱਕੇਬਾਜ਼ਾਂ ਨੂੰ 40 ਸਾਲ ਦੀ ਉਮਰ ਤੱਕ ਹੀ ਮੁਕਾਬਲਿਆਂ ਵਿੱਚ ਲੜਨ ਦੀ ਇਜਾਜ਼ਤ ਹੈ। ਅਜਿਹੇ 'ਚ ਉਨ੍ਹਾਂ ਨੂੰ ਸੰਨਿਆਸ ਦਾ ਐਲਾਨ ਕਰਨਾ ਪਿਆ। ਇਕ ਈਵੈਂਟ ਦੌਰਾਨ, 41 ਸਾਲਾ ਮੈਰੀ ਨੇ ਮੰਨਿਆ ਕਿ ਉਨ੍ਹਾਂ ਨੂੰ ਅਜੇ ਵੀ ਵੱਡੇ ਮੰਚ 'ਤੇ ਮੁਕਾਬਲਾ ਕਰਨ ਦੀ ਭੁੱਖ ਹੈ, ਪਰ ਉਮਰ ਸੀਮਾ ਕਾਰਨ ਉਸ ਨੂੰ ਆਪਣੇ ਕਰੀਅਰ 'ਤੇ ਰੋਕ ਲਗਾਉਣੀ ਪਵੇਗੀ।