ਪੰਜਾਬ

ਭਾਜਪਾ ਆਗੂ ਦੇ ਪੁੱਤਰ ਵੱਲੋਂ ਖੁਦਕੁਸ਼ੀ, ਭਾਜਪਾ ਜਿ਼ਲਾ ਪ੍ਰਧਾਨ ਉੱਤੇ ਕੇਸ ਦਰਜ

ਭਾਜਪਾ ਆਗੂ ਦੇ ਪੁੱਤਰ ਵੱਲੋਂ ਖੁਦਕੁਸ਼ੀ, ਭਾਜਪਾ ਜਿ਼ਲਾ ਪ੍ਰਧਾਨ ਉੱਤੇ ਕੇਸ ਦਰਜ

April 24, 2017 at 5:46 am

ਤਰਨ ਤਾਰਨ, 24 ਅਪ੍ਰੈਲ (ਪੋਸਟ ਬਿਊਰੋ)- ਸਥਾਨਕ ਨਗਰ ਕੌਂਸਲ ਵਿੱਚ ਅਕਾਲੀ ਦਲ ਨੂੰ ਛੱਡ ਕੇ ਹਾਕਮ ਧਿਰ ਕਾਂਗਰਸ ਨਾਲ ਚਲੀ ਗਈ ਕੌਂਸਲਰ ਬੀਬੀ ਰੇਣੂ ਮਹੰਤ ਦੇ 28 ਸਾਲਾ ਲੜਕੇ ਨੇ ਕੱਲ੍ਹ ਆਪਣੇ ਘਰ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਬਾਰੇ ਸਿਟੀ ਪੁਲਸ ਨੇ ਭਾਰਤੀ ਜਨਤਾ ਪਾਰਟੀ ਦੇ ਜ਼ਿਲਾ […]

Read more ›
ਹਿੰਦੂ ਸੰਗਠਨਾਂ ਵੱਲੋਂ ਸਿੱਖ ਪ੍ਰਚਾਰਕ ਦੀ ਗ੍ਰਿਫਤਾਰੀ ਦੀ ਮੰਗ ਦੇ ਨਾਲ ਤਣਾਅ

ਹਿੰਦੂ ਸੰਗਠਨਾਂ ਵੱਲੋਂ ਸਿੱਖ ਪ੍ਰਚਾਰਕ ਦੀ ਗ੍ਰਿਫਤਾਰੀ ਦੀ ਮੰਗ ਦੇ ਨਾਲ ਤਣਾਅ

April 24, 2017 at 5:43 am

ਮੋਗਾ, 24 ਅਪ੍ਰੈਲ (ਪੋਸਟ ਬਿਊਰੋ)- ਵੱਖ-ਵੱਖ ਹਿੰਦੂ ਜਥੇਬੰਦੀਆਂ ਵੱਲੋਂ ਸਿੱਖ ਪ੍ਰਚਾਰਕ ਹਰਜੀਤ ਸਿੰਘ ਢਪਾਲੀ ਦੀ ਗ੍ਰਿਫਤਾਰੀ ਦੀ ਮੰਗ ਦੇ ਕਾਰਨ ਇਸ ਇਲਾਕੇ ਵਿੱਚ ਤਣਾਅ ਦੀ ਸਥਿਤੀ ਬਣੀ ਹੋਈ ਹੈ। ਸਿਵਲ ਅਤੇ ਪੁਲਸ ਪ੍ਰਸ਼ਾਸਨ ਨੇ ਟਕਰਾਅ ਨੂੰ ਟਾਲਣ ਲਈ ਸਿੱਖ ਜਥੇਬੰਦੀਆਂ ਅਤੇ ਹਿੰਦੂ ਸੰਗਠਨਾਂ ਦੇ ਨਾਲ ਬੈਠਕ ਕੀਤੀ, ਪਰ ਦੋਵੇਂ ਜਥੇਬੰਦੀਆਂ […]

Read more ›
ਡੇਰਾ ਸੱਚਾ ਸੌਦਾ ਦੇ ਮੁਖੀ ਬਾਰੇ ਮੇਰੀ ਕੋਠੀ ਵਿੱਚ ਸਿੰਘ ਸਾਹਿਬਾਨ ਦੀ ਮੀਟਿੰਗ ਨਹੀਂ ਸੀ ਹੋਈ: ਬਾਦਲ

ਡੇਰਾ ਸੱਚਾ ਸੌਦਾ ਦੇ ਮੁਖੀ ਬਾਰੇ ਮੇਰੀ ਕੋਠੀ ਵਿੱਚ ਸਿੰਘ ਸਾਹਿਬਾਨ ਦੀ ਮੀਟਿੰਗ ਨਹੀਂ ਸੀ ਹੋਈ: ਬਾਦਲ

April 24, 2017 at 5:42 am

ਗਿੱਦੜਬਾਹਾ, 24 ਅਪ੍ਰੈਲ (ਪੋਸਟ ਬਿਊਰੋ)- ਗਿੱਦੜਬਾਹਾ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਹਾਦਸੇ ਵਿੱਚ ਮਾਰੇ ਗਏ ਪਿਤਾ-ਪੁੱਤਰ ਲਾਲ ਚੰਦ (50) ਅਤੇ ਬਿੱਟੂ ਕੁਮਾਰ (22) ਦੇ ਪਰਵਾਰ ਨਾਲ ਕੱਲ੍ਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦੁੱਖ ਸਾਂਝਾ ਕੀਤਾ ਤੇ ਘਟਨਾ ‘ਤੇ ਅਫਸੋਸ ਜਤਾਇਆ। ਸਾਬਕਾ ਮੁੱਖ ਮੰਤਰੀ ਨੇ ਅਕਾਲੀ ਦਲ ਦੇ ਸੀਨੀਅਰ ਆਗੂ […]

Read more ›
ਸ਼ਾਰਟ ਸਰਕਟ ਨਾਲ ਕਣਕ ਸੜੀ, ਨਵਜੋਤ ਸਿੱਧੂ ਨੇ 24 ਲੱਖ ਰੁਪਏ ਪੱਲਿਓਂ ਦੇਣ ਦਾ ਐਲਾਨ ਕੀਤਾ

ਸ਼ਾਰਟ ਸਰਕਟ ਨਾਲ ਕਣਕ ਸੜੀ, ਨਵਜੋਤ ਸਿੱਧੂ ਨੇ 24 ਲੱਖ ਰੁਪਏ ਪੱਲਿਓਂ ਦੇਣ ਦਾ ਐਲਾਨ ਕੀਤਾ

April 23, 2017 at 8:43 pm

ਅੰਮ੍ਰਿਤਸਰ, 23 ਅਪਰੈਲ, (ਪੋਸਟ ਬਿਉਰੋ)- ਰਾਜਾਸਾਂਸੀ ਹਲਕੇ ਵਿਚਲੇ ਪਿੰਡ ਓਠੀਆਂ ਨੇੜੇ ਬੀਤੇ ਦਿਨੀਂ ਬਿਜਲੀ ਦੇ ਸ਼ਾਰਟ ਸਰਕਟ ਨਾਲ ਜਿਨ੍ਹਾਂ ਕਿਸਾਨਾਂ ਦੀ ਕਰੀਬ 300 ਏਕੜ ਕਣਕ ਸੜ ਗਈ ਸੀ, ਉਨ੍ਹਾਂ ਨੂੰ ਹੌਂਸਲਾ ਦੇਣ ਲਈ ਉਚੇਚੇ ਪੁੱਜੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੀੜਤ ਕਿਸਾਨਾਂ ਨੂੰ ਆਪਣੀ ਜੇਬ ਵਿੱਚੋਂ ਮੁਆਵਜ਼ਾ ਦੇਣ […]

Read more ›
ਪੁਲਸ ਦੀ ਵਰਦੀ ਪਾੜਨ ਵਾਲੇ ਪਿਤਾ-ਪੁੱਤਰ ਫੜੇ ਗਏ

ਪੁਲਸ ਦੀ ਵਰਦੀ ਪਾੜਨ ਵਾਲੇ ਪਿਤਾ-ਪੁੱਤਰ ਫੜੇ ਗਏ

April 23, 2017 at 8:56 am

ਰਾਮਾਂ ਮੰਡੀ, 23 ਅਪ੍ਰੈਲ (ਪੋਸਟ ਬਿਊਰੋ)- ਲੋਕਾਂ ਦੀ ਰਾਖੀ ਕਰਨ ਵਾਲੀ ਪੰਜਾਬ ਪੁਲਸ ਉੱਤੇ ਜੇ ਲੋਕਾਂ ਵੱਲੋਂ ਹਮਲੇ ਹੋਣ ਲੱਗ ਜਾਣ ਤਾਂ ਪੁਲਸ ਆਪਣਾ ਬਚਾਅ ਅਤੇ ਲੋਕਾਂ ਦੀ ਰਾਖੀ ਕਿਸ ਤਰ੍ਹਾਂ ਕਰ ਸਕੇਗੀ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਰਾਮਾਂ ਮੰਡੀ ਥਾਣੇ ਵਿੱਚ ਡਿਊਟੀ ਕਰਦਾ ਪੁਲਸ ਵਾਲਾ ਜਦੋਂ ਦਰਖਾਸਤ ਦੀ ਪੜਤਾਲ ਕਰਨ […]

Read more ›
ਐਨ ਆਰ ਆਈ ਬੀਬੀ ਨੇ ਕਿਹਾ: ਏਥੇ ਕੋਈ ਸੁਣਦਾ ਹੀ ਨਹੀਂ ਐਨ ਆਰ ਆਈਜ਼ ਦੀ

ਐਨ ਆਰ ਆਈ ਬੀਬੀ ਨੇ ਕਿਹਾ: ਏਥੇ ਕੋਈ ਸੁਣਦਾ ਹੀ ਨਹੀਂ ਐਨ ਆਰ ਆਈਜ਼ ਦੀ

April 23, 2017 at 8:52 am

* ਕਨੇਡਾ ਤੋਂ ਆਈ ਬੀਬੀ ਨਾਲ ਭਰਾ-ਭਰਜਾਈ ਵੱਲੋਂ ਜਾਅਲਸਾਜ਼ੀ ਅੰਮ੍ਰਿਤਸਰ, 23 ਅਪ੍ਰੈਲ (ਪੋਸਟ ਬਿਊਰੋ)- ਕਨੇਡਾ ਤੋਂ ਆਈ ਪਰਵਿੰਦਰ ਕੌਰ ਨੇ ਕਿਹਾ: ‘ਮੈਂ ਤੇ ਮੇਰੀ ਐੱਨ ਆਰ ਆਈ ਮਾਂ ਗੁਰਦੀਪ ਕੌਰ ਚਾਵਲਾ ਲੰਬੇ ਸਮੇਂ ਤੋਂ ਇਨਸਾਫ ਲਈ ਭਟਕ ਰਹੀਆਂ ਹਾਂ। ਅਸੀਂ ਇਸ ਸਬੰਧ ਵਿੱਚ ਮੁੱਖ ਮੰਤਰੀ ਤੋਂ ਲੈ ਕੇ ਪੁਲਸ ਦੇ […]

Read more ›
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੀ ਸੁਰੱਖਿਆ ਛਤਰੀ ਵਿੱਚ ਵੀ ਕਟੌਤੀ ਕੀਤੀ

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੀ ਸੁਰੱਖਿਆ ਛਤਰੀ ਵਿੱਚ ਵੀ ਕਟੌਤੀ ਕੀਤੀ

April 22, 2017 at 2:30 pm

ਚੰਡੀਗੜ੍ਹ, 22 ਅਪ੍ਰੈਲ (ਪੋਸਟ ਬਿਊਰੋ)- ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਵੀ ਆਈ ਪੀ ਸੁਰੱਖਿਆ ਵਾਸਤੇ ਤਾਇਨਾਤ ਦੋ ਹਜ਼ਾਰ ਮੁਲਾਜ਼ਮਾਂ ਦੀ ਕਟੌਤੀ ਕੀਤੀ ਹੈ ਤਾਂ ਕਿ ਪੁਲਸ ਮੁਲਾਜ਼ਮਾਂ ਨੂੰ ਵੱਧ ਅਹਿਮ ਥਾਵਾਂ ਉੱਤੇ ਲਾ ਕੇ ਕਾਨੂੰਨ ਵਿਵਸਥਾ ਸੁਧਾਰਨ ਦਾ ਕੰਮ ਲਿਆ ਜਾ ਸਕੇ। ਪੰਜਾਬ ਦੇ ਗ੍ਰਹਿ ਅਤੇ ਨਿਆਂ ਵਿਭਾਗ ਨੂੰ ਨਵੇਂ […]

Read more ›
ਸ਼ਹੀਦ ਭਗਤ ਸਿੰਘ ਦਾ ਪਿਸਤੌਲ ਪੰਜਾਬ ਪੁੱਜਾ, ਹੁਸੈਨੀਵਾਲਾ ਵਿੱਚ ਛੇਤੀ ਪ੍ਰਦਰਸ਼ਤ ਕੀਤਾ ਜਾਵੇਗਾ

ਸ਼ਹੀਦ ਭਗਤ ਸਿੰਘ ਦਾ ਪਿਸਤੌਲ ਪੰਜਾਬ ਪੁੱਜਾ, ਹੁਸੈਨੀਵਾਲਾ ਵਿੱਚ ਛੇਤੀ ਪ੍ਰਦਰਸ਼ਤ ਕੀਤਾ ਜਾਵੇਗਾ

April 22, 2017 at 2:29 pm

ਚੰਡੀਗੜ੍ਹ, 22 ਅਪ੍ਰੈਲ (ਪੋਸਟ ਬਿਊਰੋ)- ਸ਼ਹੀਦੇ ਆਜ਼ਮ ਭਗਤ ਸਿੰਘ ਵੱਲੋਂ ਬ੍ਰਿਟੇਨ ਦੇ ਇੱਕ ਪੁਲਸ ਅਧਿਕਾਰੀ ਜੇ ਪੀ ਸਾਂਡਰਸ ਦੇ ਕਤਲ ਲਈ ਵਰਤਿਆ ਸਾਢੇ 47 ਸਾਲਾਂ ਮਗਰੋਂ ਪੰਜਾਬ ਮੁੜ ਆਇਆ ਹੈ। ਇਸ ਨੂੰ ਛੇਤੀ ਹੀ ਸ਼ਹੀਦ ਦੀ ਯਾਦਗਾਰ ਹੁਸੈਨੀਵਾਲਾ ਵਿਖੇ ਦਿਖਾਇਆ ਜਾਵੇਗਾ। ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਖਲ […]

Read more ›
ਬੇਅਦਬੀ ਜਾਂਚ ਤੋਂ ਤ੍ਰਹਿਕੇ ਅਕਾਲੀਆਂ ਵੱਲੋਂ ਜਸਟਿਸ ਰਣਜੀਤ ਸਿੰਘ ਨੂੰ ਬਦਲਣ ਦੀ ਮੰਗ

ਬੇਅਦਬੀ ਜਾਂਚ ਤੋਂ ਤ੍ਰਹਿਕੇ ਅਕਾਲੀਆਂ ਵੱਲੋਂ ਜਸਟਿਸ ਰਣਜੀਤ ਸਿੰਘ ਨੂੰ ਬਦਲਣ ਦੀ ਮੰਗ

April 22, 2017 at 2:28 pm

* ਕਹਿਣ ਲੱਗੇ: ਅਕਾਲੀਆਂ ਨੂੰ ਫਸਾਉਣਾ ਚਾਹੁੰਦੀ ਹੈ ਕਾਂਗਰਸ ਚੰਡੀਗੜ੍ਹ, 22 ਅਪ੍ਰੈਲ (ਪੋਸਟ ਬਿਊਰੋ)- ਅਕਾਲੀ ਦਲ ਨੇ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਲਈ ਬਣਾਏ ਗਏ ਜਾਂਚ ਕਮਿਸ਼ਨ ਦਾ ਮੁਖੀ ਕਿਸੇ ਅਜਿਹੇ ਜੱਜ ਨੂੰ ਲਾਇਆ ਜਾਵੇ, ਜਿਸ ਦਾ ਆਪਣਾ ਕਿਰਦਾਰ ਤੇ […]

Read more ›
ਕਰਜ਼ਾਈ ਕਿਸਾਨ ਨੇ ਖੁਦਕੁਸ਼ੀ ਕਰ ਲਈ

ਕਰਜ਼ਾਈ ਕਿਸਾਨ ਨੇ ਖੁਦਕੁਸ਼ੀ ਕਰ ਲਈ

April 21, 2017 at 1:59 pm

ਟਾਂਡਾ, 21 ਅਪ੍ਰੈਲ (ਪੋਸਟ ਬਿਊਰੋ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਬੇਟ ਖੇਤਰ ਦੇ ਪਿੰਡ ਟਾਹਲੀ ਵਿਖੇ ਕੱਲ੍ਹ ਇੱਕ ਕਿਸਾਨ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਜਸਵੰਤ ਸਿੰਘ ਪੁੱਤਰ ਮੱਸਾ ਸਿੰਘ ਵਾਸੀ ਟਾਹਲੀ ਵਜੋਂ ਹੋਈ ਹੈ। ਟਾਂਡਾ ਪੁਲਸ ਨੇ ਇਸ ਖੁਦਕੁਸ਼ੀ ਦੇ ਜ਼ਿੰਮੇਵਾਰ ਆੜ੍ਹਤੀ ਵਿਰੁੱਧ ਮ੍ਰਿਤਕ ਜਸਵੰਤ […]

Read more ›