ਕਹਾਣੀ

ਕਰਮਾਂ ਹਾਰੀ

September 6, 2016 at 10:21 pm

-ਅਮਰਜੀਤ ਸਿੰਘ ਮਾਨ ਅੱਜ ਮਾਸੀ ਹਰ ਰੋਜ਼ ਨਾਲੋਂ ਅੱਧਾ ਘੰਟਾ ਪਹਿਲਾਂ ਆਈ ਸੀ। ਉਹ ਖੁਸ਼ ਸੀ। ਉਸ ਨੂੰ ਇਕ ਹੋਰ ਘਰ ਦਾ ਕੰਮ ਮਿਲ ਗਿਆ ਸੀ। ਰਾਣੇ ਕਿਆਂ ਤੋਂ ਉਸ ਨੂੰ ਪੰਜ ਹਜ਼ਾਰ ਰੁਪਏ ਵਿਆਜ Ḕਤੇ ਮਿਲ ਗਏ ਸਨ। ਇਨ੍ਹਾਂ ਪੈਸਿਆਂ ਦੇ ਵਿਆਜ ਬਦਲੇ ਹੀ ਹੁਣ ਉਸ ਨੂੰ ਪੈਸੇ ਮੋੜਨ […]

Read more ›

ਦੀਵਾਨ ਜੀ

August 30, 2016 at 11:18 pm

-ਕੇ ਐਲ ਗਰਗ ਸਾਡੇ ਘਰ ਵਿੱਚ ਪੂਰੀ ਭੁੱਖ ਨੰਗ ਖੇਡਦੀ ਸੀ। ਚੂਹੇ ਤੇ ਕਾਕਰੋਚ ਛਾਲਾਂ ਮਾਰਦੇ ਸ਼ਰ੍ਹੇਆਮ ਘੁੰਮਦੇ ਫਿਰਦੇ ਸਨ। ਖਾਲੀ ਭਾਂਡੇ ‘ਮਾਲ ਲਿਆਓ, ਮਾਲ ਲਿਆਓ’ ਕੂਕਦੇ ਸਨ। ਭੱਜੇ ਫਿਰਦੇ ਚੂਹਿਆਂ ਨੂੰ ਦੇਖ ਮੇਰਾ ਵੱਡਾ ਭਰਾ ਮੰਗੂ ਹੱਸ ਕੇ ਆਖਿਆ ਕਰਦਾ ਸੀ, ‘ਦੇਖ ਕਿਵੇਂ ਕਮਲੇ ਹੋਏ ਫਿਰਦੇ ਐ। ਇਥੇ ਤਾਂ […]

Read more ›

ਉਹ ਵੀ ਏਹੀ ਸੋਚਦਾ ਹੋਊ

August 23, 2016 at 10:48 pm

-ਮੁਖਤਿਆਰ ਸਿੰਘ ਸੜਕ ਕੰਢੇ, ਖੇਤ ਵਿੱਚ ਭਰਾ ਦੇ ਵੱਡੇ ਵਿਹੜੇ ਵਾਲਾ ਘਰ ਹੈ। ਵੱਡੇ ਬੂਹੇ ਦੇ ਅੰਦਰ ਸਾਈਕਲ ਮੁਰੰਮਤ ਕਰਨ ਵਾਲਾ ਮਿਸਤਰੀ ਪੈਂਚਰ ਲਾ ਰਿਹਾ ਹੈ। ਉਸ ਦਾ ਰਿਕਸ਼ਾ-ਰੇੜ੍ਹੀ ਬੂਹੇ ਤੋਂ ਬਾਹਰ ਟਾਇਰ-ਟਿਊਬਾਂ ਨਾਲ ਲੱਦਿਆ ਖੜ੍ਹਾ ਹੈ। ਛੋਟੀਆਂ ਸਾਈਕਲੀਆਂ ਡੰਡੇ ਨਾਲ ਟੰਗੀਆਂ ਹਨ। ਹੋਰ ਵੀ ਮੁਰੰਮਤ ਕਰਨ ਵਾਲਾ ਨਵਾਂ ਪੁਰਾਣਾ […]

Read more ›

ਸੂਰਜ ਅਜੇ ਨਹੀਂ ਚੜ੍ਹਿਆ!

August 9, 2016 at 11:02 pm

-ਸੰਜੀਵ ਕੁਮਾਰ ਕਲਿਆਣ ਜਦੋਂ ਜੱਸੀ ਨੇ ਆਪਣੀ ਪੰਜਵੀਂ ਦੀ ਪ੍ਰੀਖਿਆ ਆਪਣੇ ਪਿੰਡ ਟੌਂਸਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪਾਸ ਕੀਤੀ ਤਾਂ ਉਸ ਦੀ ਪੜ੍ਹਾਈ ਨੂੰ ਜਾਰੀ ਰਖਵਾਉਣ ਲਈ ਉਸ ਦੇ ਪਿਤਾ ਨੇ ਜੱਸੀ ਨੂੰ ਨੇੜਲੇ ਪਿੰਡ ਫਰਜ਼ੁਲਾਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਜੱਸੀ ਇਕ ਚੰਗੀ ਐਥਲੀਟ […]

Read more ›

ਅਕ੍ਰਿਤਘਣ

August 2, 2016 at 10:58 pm

-ਅਮਰਜੀਤ ਸਿੰਘ ਹੇਅਰ (ਡਾ.) ਮੈਂ ਚੰਡੀਗੜ੍ਹ ਵਿੱਚ ਜੰਮੀ ਅਤੇ ਮਾਪਿਆਂ ਦੀ ਇਕਲੌਤੀ ਧੀ ਹਾਂ। ਮੇਰੇ ਮਾਪਿਆਂ ਨੂੰ ਮੁੰਡੇ ਦੀ ਕੋਈ ਇੱਛਾ ਨਹੀਂ ਸੀ। ਇਸ ਕਰਕੇ ਉਨ੍ਹਾਂ ਨੇ ਕੋਈ ਹੋਰ ਬੱਚਾ ਨਾ ਪੈਦਾ ਕਰਨ ਦਾ ਫੈਸਲਾ ਲਿਆ। ਮੇਰੇ ਪਾਲਣ ਪੋਸ਼ਣ ਤੇ ਪੜ੍ਹਾਈ ਵੱਲ ਪੂਰਾ ਧਿਆਨ ਦਿੱਤਾ। ਮੈਨੂੰ ਵਧੀਆ ਸਕੂਲਾਂ ਵਿੱਚ ਪੜ੍ਹਾਇਆ। […]

Read more ›

ਪੋਚਵੀਂ ਪੱਗ 

July 26, 2016 at 9:38 pm

-ਨਾਇਬ ਸਿੰਘ ਬੁੱਕਣਵਾਲ ਚਰਨ ਦਾ ਦਸਵੀਂ ਦਾ ਨਤੀਜਾ ਆਇਆ ਤਾਂ ਉਹ 78 ਫੀਸਦੀ ਨੰਬਰ ਲੈ ਕੇ ਸਕੂਲ ਵਿੱਚੋਂ ਪਹਿਲੇ ਸਥਾਨ Ḕਤੇ ਰਿਹਾ। ਉਹ ਪਿੰਡ ਵਿੱਚ ਮਹਿੰਦਰ ਸਿੰਘ ਨਾਲ ਇਕ ਮਹੀਨੇ Ḕਤੇ ਸੀਰੀ ਰਲਿਆ ਹੋਇਆ ਸੀ। ਸ਼ਹਿਰ ਦੇ ਕਿਸੇ ਮਹਿੰਗੇ ਸਕੂਲ ਵਿੱਚ ਪੜ੍ਹਦਾ ਮਹਿੰਦਰ ਸਿੰਘ ਦਾ ਪੁੱਤਰ ਦਸਵੀਂ ਵਿੱਚੋਂ ਫੇਲ੍ਹ ਹੋ […]

Read more ›

ਆਓ ਵਾਪਸ ਪਰਤੀਏ

July 19, 2016 at 10:40 pm

-ਰਮੇਸ਼ ਸੇਠੀ ਬਾਦਲ ”ਅੰਕਲ ਇੱਕ ਗੱਲ ਪੁੱਛਣੀ ਸੀ।” ਮੈਨੂੰ ਕਾਰ ਦੇ ਕੋਲ ਖੜਾ ਵੇਖ ਕੇ ਇੱਕ ਨੌਜਵਾਨ ਨੇ ਪੁੱਛਿਆ, ਜਿਸ ਨੂੰ ਮੈਂ ਸ਼ਕਲੋਂ ਪਛਾਣਦਾ ਸੀ, ਪਰ ਉਸ ਨੂੰ ਪੂਰੀ ਤਰ੍ਹਾਂ ਨਹੀਂ ਸੀ ਜਾਣਦਾ। ”ਹਾਂ ਬੋਲੋ ਬੇਟਾ, ਕੀ ਗੱਲ ਪੁੱਛਣੀ ਹੈ। ਨਿਰ ਸੰਕੋਚ ਹੋ ਕੇ ਪੁੱਛੋ। ਬਿਨਾਂ ਕਿਸੇ ਝਿਜਕ ਦੇ। ਸੰਗੋ […]

Read more ›

ਚਿੱਟੇ ਦੈਂਤ ਦਾ ਸ਼ਹਿਰ

July 5, 2016 at 10:27 pm

-ਸੁਖਦੇਵ ਸਿੰਘ ਮਾਨ ਹੁਣ ਇਹ ਪਿੰਡ ਮੈਨੂੰ ਬੜਾ ਓਪਰਾ ਜਾਪਦਾ ਹੈ। ਆਪਣਾ ਲੱਗਦਾ ਹੀ ਨਹੀਂ। ਇੰਜ ਜਾਪਦਾ ਹੈ ਜਿਵੇਂ ਪਿੰਡ ਦੀ ਆਤਮਾ ਕਿਸੇ ਸ਼ੈਤਾਨ ਨੇ ਚੁਰਾ ਲਈ ਹੋਵੇ। ਖੁਦਗਰਜ਼ ਜਿਹਾ ਪਿੰਡ। ਜਿੱਦਣ ਦਾ ਪ੍ਰਭਜੋਤ ਭਵਨਾਂ ਵਾਲੇ ਸ਼ਹਿਰ ਪੜ੍ਹਨ ਗਿਆ ਹੈ, ਮੈਂ ਪਿੰਡ ਬਾਰੇ ਸੋਚਣਾ ਛੱਡਣ ਦਾ ਯਤਨ ਕਰਦਾ ਹਾਂ, ਪਰ […]

Read more ›

ਸ਼ਰਾਧ

June 21, 2016 at 1:34 pm

-ਪਰਦੀਪ ਮਹਿਤਾ ਮੇਰੇ ਪਿਤਾ ਜੀ ਵੱਡੇ ਮੰਦਰ Ḕਚ ਪੁਜਾਰੀ ਸਨ। ਸਾਡੇ ਘਰ ਦਾ ਮਾਹੌਲ ਧਾਰਮਿਕ ਸੀ। ਘਰ ਦੀ ਆਈ ਚਲਾਈ ਮੰਦਰ ਤੇ ਪੂਜਾ ਤੋਂ ਪ੍ਰਾਪਤ ਸਮੱਗਰੀ ਨਾਲ ਹੀ ਚੱਲਦੀ ਸੀ। ਪੱਤਰਾ ਵਾਚਣ, ਟੇਵਾ ਬਣਾਉਣ, ਹੱਥ ਵੇਖਣ, ਗ੍ਰਹਿ ਦਸ਼ਾ ਦੱਸਣ, ਸ਼ੁਭ ਮਹੂਰਤ ਜਾਂ ਤਿੱਥਾਂ ਦੇਖਣ, ਸਸਕਾਰ ਕਰਾਉਣ, ਹਵਨ ਪਾਠ ਕਰਾਉਣ, ਜਗਰਾਤਾ, […]

Read more ›

ਹਿੱਸਿਆਂ ਵਿੱਚ ਖੁਰਦੇ ਰਿਸ਼ਤੇ

June 14, 2016 at 10:59 pm

-ਮਨਦੀਪ ਸਿੰਘ ਡਡਿਆਣਾ ਮੈਂ ਸਵੇਰੇ ਕੱਖ-ਕੰਡੇ ਤੋਂ ਵਿਹਲਾ ਹੋ ਕੇ ਵਿਹੜੇ ਵਿੱਚ ਡਹੀ ਮੰਜੀ ‘ਤੇ ਲੰਮਾ ਪੈ ਗਿਆ। “ਕੋਠੇ ‘ਤੇ ਗੋਡੇ-ਗੋਡੇ ਕੱਖ ਹੋਇਆ ਪਿਐ, ਕਦੇ ਹੱਥ ਲਾ ਲਿਆ ਕਰੋ।” ਅੰਦਰ ਖਿਝੀ-ਖਪੀ ਪਤਨੀ ਦੀ ਆਵਾਜ਼ ਨੇ ਮੈਨੂੰ ਉਪਰ ਕੋਠੇ ਦੀ ਛੱਤ ‘ਤੇ ਵੇਖਣ ਲਈ ਮਜਬੂਰ ਕਰ ਦਿੱਤਾ। ਕੋਠੇ ‘ਤੇ ਤਾਂ ਮੇਰੀ […]

Read more ›