ਕਵਿਤਾਵਾਂ

ਲੋਹੜੀ ਦਾ ਗੀਤ…

ਲੋਹੜੀ ਦਾ ਗੀਤ…

January 14, 2014 at 9:38 am

  ਜਿਸ ਦਿਨ ਹਰ ਘਰ ਹੋਣੀ ਰਾਜੀ-ਖੁਸ਼ੀ ਦੀ ਜੋੜੀ ਏ ਉਸ ਦਿਨ ਭੈਣ-ਭਰਾਵੋ,ਆਉਣੀ ਅਸਲੀ ਲੋਹੜੀ ਏ॥ ਮਿਹਨਤ ਮੂੰਗਫ਼ਲੀ ਨਾ, ਜਿਸ ਦਿਨ ਲੁੱਟੀ ਜਾਵੇਗੀ, ਰੱਜ ਦੀ ਰਿਓੜੀ ਉਸ ਦਿਨ, ਕਿਰਤੀ ਦੇ ਘਰ ਆਵੇਗੀ। ਉਹ ਦਿਨ ਹੋਣਾ ਮਿੱਠਾ, ‘ਘਰ ਦੇ ਗੁੜ’ ਦੀ ਰੋੜੀ ਏ। ਲੋਹਣੀਆਂ ਬਣ ਕੇ ਫੇਰ ਜਦੋਂ, ਤੁਸੀਂ ਭੈਣੋਂ ਗੱਜਣਾ […]

Read more ›

ਕਿਵੇਂ ਆਖਾਂ ਨਵਾਂ ਸਾਲ ਮੁਬਾਰਕ ?

January 10, 2014 at 1:38 am

ਕਿਵੇਂ ਆਖਾਂ ਨਵਾਂ ਸਾਲ ਮੁਬਾਰਕ, ਇੱਕ ਬਦਲੇਗੀ ਤਰੀਕ ਪੁਰਾਣੀ। ਰਿਸ਼ਤੇ ਨਾਤੇ ਜੋੜਣ ਦੇ ਲਈ, ਏਥੇ ਬੋਲੀ ਲੱਗੀ ਜਾਣੀ। ਕਤਲ ਕੁੱਖ਼ ਵਿੱਚ ਹੁੰਦੀ ਰਹਿਣੀ, ਜਿਸ ਨੂੰ ਕਹਿੰਦੇ ਧੀ ਧਿਆਣੀ। ਜਿੰਨੇ ਮੁੱਲ ਮਰਜੀ ਹਨ ਲੈ ਲਉ, ਕੀਤੀ ਪਾਠਾਂ ਵਾਲੀ ਬਾਣੀ। ਤੈਨੂੰ ਮੈਨੂੰ ਲੁੱਟਣ ਦੇ ਲਈ ,ਕੱਠੀ ਹੋ ਗਈ ਲੋਟੂ ਢਾਣੀ। ਲੋਕੀ ਘੱਤ […]

Read more ›

ਕਵਿਤਾਵਾਂ

January 8, 2014 at 1:29 am

  ਨਹੀਂ ਪੈੜਾਂ ‘ਤੇ ਪੈਰ ਇੰਜ ਟਿਕਾਈਦੇ -ਪ੍ਰਤਾਪ ਪਾਰਸ ਗੁਰਦਾਸਪੁਰੀ ਨਹੀਂ ਪੈੜਾਂ ‘ਤੇ ਪੈਰ ਇੰਜ ਟਿਕਾਈਦੇ, ਕੁਝ ਰਸਤੇ ਕੁਝ ਘਰ ਵੀ ਆਪ ਬਣਾਈਦੇ। ਕਦੇ ਕਦੇ ਕੁਝ ਤਰਕ ਵੀ ਯਾਰ ਜ਼ਰੂਰੀ ਏ, ਅੱਖਾਂ ਮੀਚ ਨਹੀਂ ਐਵੇਂ ਸਿਰ ਹਿਲਾਈਦੇ। ਕਦਰ ਹੋਏ ਤਾਂ ਦਿਲ ਵੀ ਰਾਹ ਵਿੱਚ ਰੱਖ ਦੇਵੋ, ਜਣੇ ਖਣੇ ਲਈ ਫੁੱਲ […]

Read more ›

ਕਵਿਤਾਵਾਂ

December 17, 2013 at 12:46 pm

ਪੰਜਾਬੀ ਬੋਲੀ – ਡਾ. ਰਮੇਸ਼ ਰੰਗੀਲਾ ਕਦੇ ਦਰਿਆਵਾਂ ਅੱਗੇ ਨਾ ਬੰਨ੍ਹ ਰੁਕਦੇ ਨੇ ਚਿੜੀਆਂ ਦੇ ਪੀਣ ਨਾਲ ਨਾ ਸਮੁੰਦਰ ਸੁੱਕਦੇ ਨੇ ਕੀ ਹੋਇਆ ਜੇ ਦਿੱਲੀ ਯੂਨੀਵਰਸਿਟੀ ਗ਼ੱਦਾਰ ਨਿਕਲੀ 150 ਮੁਲਕਾਂ ਵਿੱਚ ਪੰਦਰਾਂ ਕਰੋੜ ਪੰਜਾਬੀ ਬੁੱਕਦੇ ਨੇ..। ਹੜੱਪਾ-ਮੋਹਿੰਜੋਦੜੋ ਸੱਭਿਅਤਾ ਹੈ ਸਭ ਤੋਂ ਪੁਰਾਣੀ ਇਸ ਦੀਆਂ ਰਗਾਂ ਵਿੱਚ ਪੰਜ ਦਰਿਆਵਾਂ ਦਾ ਹੈ […]

Read more ›

ਬੀਬੀ ‘ਨਾਨੀ ਮਾਂ’

December 5, 2013 at 12:13 pm

ਬੀਬੀ ਜੇ ਤੂੰ ਹੁੰਦੀ ਤਾਂ ਮਹੀਨੇ ਬਾਅਦ ਗੇੜਾ ਇਕ ਜ਼ਰੂਰ ਮਾਰਦੀ। ਲੈ ਕੇ ਪੈਨਸ਼ਨ ਪਹਿਲੀ ਤਰੀਕ ਨੂੰ ਆਪਣੀ ਖੰਨੇ ਅਉਣ ਬਾਰੇ ਵਿਚਾਰੀ ਬੀਬੀ ਜੇ ਤੂੰ ਹੁੰਦੀ। ਘਰ ਜਦ ਤੂੰ ਆਉਂਦੀ ਸੀ, ਖੁਸ਼ੀ ਸਾਰਿਆਂ ਦੇ ਚਿਹਰਿਆਂ ’ਤੇ ਲਿਆਉਂਦੀ ਸੀ ਇਕ ਅਲੱਗ ਹੀ ਜਾਨ ਪੈ ਜਾਂਦੀ ਸਭਨਾਂ ਵਿਚ ਸੀ ਜੋ ਤੇਰੇ ਸੁਭਾਅ […]

Read more ›

ਕਵਿਤਾਵਾਂ

December 3, 2013 at 12:29 pm

ਗਮ – ਅਮਰਜੀਤ ਸਿੰਘ ਸੰਧੂ ਕੌਣ ਹੈ ਜੋ ਗਮ ‘ਚ ਡੁੱਬਿਆ ਮੁਸਕਰਾਈ ਜਾ ਰਿਹਾ ਏ। ਜ਼ਖਮ ਦਿਲ ਦੇ ਹਾਸਿਆਂ ਹੇਠਾਂ ਲੁਕਾਈ ਜਾ ਰਿਹਾ ਏ। ਦਿਲ ਕੋਈ ਛੋਟਾ ਨਹੀਂ ਹੁੰਦਾ ਕਿ ਵੇਖੋ ਮੇਰੇ ਦਿਲ ਵਿੱਚ, ਲੱਖ ਬ੍ਰਹਿਮੰਡਾਂ ਦਾ ਮਾਲਕ ਵੀ ਸਮਾਈ ਜਾ ਰਿਹਾ ਏ। ਇਕ ਭੰਬੀਰੀ ਵੀ ਚਲਾਏ ਬਿਨ ਜੇ ਚੱਲ […]

Read more ›
ਗ਼ਜ਼ਲ

ਗ਼ਜ਼ਲ

December 3, 2013 at 12:25 pm

– ਗੁਰਭਜਨ ਗਿੱਲ ਤਪਿਆ ਖਪਿਆ ਸੂਰਜ ਸ਼ਾਮੀਂ ‘ਨੇ੍ਹਰੇ ਦੇ ਘਰ ਢਲ ਜਾਂਦਾ ਹੈ। ਸਾਡੇ ਪਿੰਡ ਦਾ ਕਹਿਣਾ ਇਹ ਤਾਂ ਚੋਰਾਂ ਦੇ ਸੰਗ ਰਲ ਜਾਂਦਾ ਹੈ। ਮਿੱਟੀ ਦਾ ਕਲਬੂਤ ਵਿਚਾਰਾ, ਸਿਰ ‘ਤੇ ਚੁੱਕ ਹੰਕਾਰ ਦੀ ਗਠੜੀ, ਚਹੁੰ ਕਣੀਆਂ ਦੀ ਮਾਰ ਵਿਚਾਰਾ, ਖੜਾ ਖਲੋਤਾ ਗਲ ਜਾਂਦਾ ਹੈ। ਸਤਿਯੁਗ ਤੋਂ ਅੱਜ ਤੀਕ ਫਰੋਲੋ, […]

Read more ›
ਗ਼ਜ਼ਲ

ਗ਼ਜ਼ਲ

November 19, 2013 at 9:20 pm

-ਬਲਵਿੰਦਰ ਸੰਧੂ ਜਦ ਵੀ ਯਾਦਾਂ ਦੀ ਰੁੱਤ ਮੌਲੇ। ਮੇਰੇ ਮਨ ਦਾ ਸਾਗਰ ਖ਼ੌਲੇ। ਖਿੜਿਆ ਕੋਈ ਫੁੱਲ ‘ਜੇ ਦੇਖਾਂ, ਸੱਜਣਾ ਦੇ ਨੇ ਪੈਂਦੇ ਝੌਲੇ। ਦਿਲ ਦੇ ਬੂਹੇ ਦਸਤਕ ਦਿੰਦਾ, ਪੈਰ ਕੋਈ ਧਰਦਾ ਪੋਲੇ-ਪੋਲੇ ਕੱਕੇ ਰੇਤ ਦੀ ਮੁੱਠੀ ਜ਼ਿੰਦਗੀ, ਕਿਰਦੀ ਜਾਵੇ ਹੌਲੇ ਹੌਲੇ। ਤੂੰ ਜਦ ਸਾਨੂੰ ‘ਵਾਜ਼ ਸੀ ਮਾਰੀ, ਪੈਰਾਂ ਵਿੱਚ ਨਾ […]

Read more ›
ਧਰਤੀ ਤੇ ਰੁੱਖ

ਧਰਤੀ ਤੇ ਰੁੱਖ

November 19, 2013 at 9:20 pm

-ਮੇਜਰ ਸਿੰਘ ਚਾਹਲ ਇੱਕ ਪਾਸਿਓਂ ਆਵਾਜ਼ਾਂ ਆਉਂਦੀਆਂ ਨੇ ਇਹ ਨਿੰਮ ਸਾਡੀ ਐ ਅਸੀਂ ਨਹੀਂ ਪੁੱਟਣ ਦਿਆਂਗੇ ਅਸੀਂ ਨਹੀਂ ਕੱਟਣ ਦਿਆਂਗੇ ਦੂਜੇ ਪਾਸਿਓਂ ਆਵਾਜ਼ਾਂ ਆਉਂਦੀਆਂ ਨੇ ਇਹ ਨਿੰਮ ਸਾਡੀ ਐ ਅਸੀਂ ਕੱਟਾਂਗੇ ਅਸੀਂ ਵੱਢਾਂਗੇ ਹਤਿਆਰੇ ਕੁਹਾੜੇ ਲੈ ਕੇ ਨਿੰਮ ਦੁਆਲੇ ਹੋ ਜਾਂਦੇ ਨੇ ਟੱਕ…ਟੱਕ…ਟੱਕ…ਟੱਕ… ਨਿੰਮ ਵਿਰਲਾਪ ਕਰਦੀ ਹੈ ਮੇਰੇ ‘ਤੇ ਹੱਕ […]

Read more ›
ਗ਼ਜ਼ਲ

ਗ਼ਜ਼ਲ

November 19, 2013 at 9:18 pm

-ਮਾ. ਰਾਜਿੰਦਰ ਸਿੰਘ ਲੱਲੋਂ ਸੁਣੋ ਸੁਣਾਵਾਂ ਅੱਜ ਦੇ ਯੁੱਗ ਦੀ ਲੋਕੋ ਕਥਾ ਕਹਾਣੀ ਪੀ ਪੀ ਕੇ ਦੁੱਧ ਮਾਵਾਂ ਤੋਂ, ਫਿਰ ਪੁੱਤ ਨਾ ਪੁੱਛਦੇ ਪਾਣੀ ਨਸ਼ਿਆਂ ਵਿੱਚ ਗਲਤਾਨ ਹੋ ਗਏ, ਧੀਆਂ-ਪੁੱਤ ਪੰਜਾਬੀ ਪਹਿਰਾਵੇ ਨੂੰ ਦੇਖ ਸਿਆਣੇ, ਹੋ ਗਏ ਪਾਣੀ ਪਾਣੀ ਬਾਪੂ ਡੁੱਬਿਆ ਸੋਚਾ ਦੇ ਵਿੱਚ, ਕਦੋੋਂ ਮੁੱਕੂਗਾ ਕਰਜ਼ਾ ਮੁੰਡਾ ਬੈਠਾ ਫੇਸਬੁਕ […]

Read more ›