ਕਵਿਤਾਵਾਂ

ਮੌਤ ਤੋਂ ਕੇਹਾ ਡਰੀਣਾ

March 27, 2018 at 9:36 pm

-ਕੰਵਰਜੀਤ ਭੱਠਲ ਚੜ੍ਹਦੇ ਸੂਰਜ ਜ਼ਹਿਰ ਪੀਣਾ। ਅੜਿਆ, ਸਾਡਾ ਵੀ ਕਾਹਦਾ ਜੀਣਾ। ਸੈਆਂ ਮਾਰੂਥਲ ਅਸਾਂ ਲੰਘੇ। ਸਾਨੂੰ ਗਮ ਲੱਗਦੇ ਨੇ ਚੰਗੇ। ਅਸਾਂ ਨਾ ਕਦੀ ਹਸੀਣਾ..। ਜ਼ਿੰਦਗੀ ਤੋਂ ਨਾਤਾ ਟੁੱਟੀ ਜਾਵੇ। ਅੰਦਰੋਂ ਹੀ ਕੋਈ ਲੁੱਟੀ ਜਾਵੇ। ਹਰ ਪਲ ਪਵੇ ਮਰੀਣਾ..। ਗਮ ਦੀ ਰਾਤ ਵਧਦੀ ਜਾਵੇ। ਖੁਸ਼ੀ ਕਿਧਰੇ ਨਜ਼ਰ ਨਾ ਆਵੇ। ਮੌਤ ਤੋਂ […]

Read more ›

ਸਲੀਕਾ

March 27, 2018 at 9:36 pm

-ਡਾ. ਧਰਮਪਾਲ ਸਾਹਿਲ ਸਿਆਸਤ ਵਿੱਚ ਹਰ ਕੰਮ ਬੜੇ ਸਲੀਕੇ ਨਾਲ ਹੁੰਦਾ ਹੈ। ਇਕ ਤੇਲ ਛਿੜਕਦਾ ਹੈ ਦੂਜਾ ਤੀਲ੍ਹੀ ਵਿਖਾਉਂਦਾ ਹੈ ਤੀਜਾ ਹਵਾ ਦਿੰਦਾ ਹੈ ਚੌਥਾ ਅਮਨ ਦਾ ਪੈਗਾਮ ਦਿੰਦਾ ਹੈ। ਪੰਜਵਾਂ ਮੁਆਵਜ਼ੇ ਦਾ ਸਾਮਾਨ ਵੰਡਦਾ ਹੈ ਫਿਰ ਜਾ ਕੇ ਵੋਟਾਂ ਦਾ ਅੰਬਾਰ ਲੱਗਦਾ ਹੈ।

Read more ›

ਨਵਾਂ ਸੱਭਿਆਚਾਰ

March 20, 2018 at 9:26 pm

-ਐਮ ਐਨ ਸਿੰਘ ਇਕ ਦਿਨ ਮੈਂ ਸੂਰਜ ਨੂੰ ਪੁੱਛਿਆ, ਤੂੰ ਉਦਾਸ ਕਿਉਂ ਹੈ? ਉਸ ਨੇ ਆਖਿਆ, ਸਰਦੀ ਤੇ ਕੱਕਰ ਦੀ ਆਗੋਸ਼ ‘ਚ ਸੁੱਤੇ ਪਏ ਸ਼ਹਿਰ ਨੂੰ, ਜਗਾਉਣ ਲਈ, ਮੈਂ ਖੋਲ੍ਹ ਦਿੱਤੀਆਂ ਹਨੇਰੇ ਸੂਰਜ ਦੀਆਂ ਬਾਰੀਆਂ। ਕੋਸੀ ਧੁੱਪ ‘ਚ ਫੜਫੜਾ ਤੇ ਅੰਗੜਾਈਆਂ ਲੈ ਰਹੇ ਹਨ ਪੰਛੀ। ਪਰ ਆਸਮਾਨ ਨੂੰ ਛੂਹ ਰਹੀਆਂ […]

Read more ›

ਦੋਹੇ

March 20, 2018 at 9:25 pm

-ਨਵਰਾਹੀ ਘੁਗਿਆਣਵੀ ਕਾਂ ਪਏ ਗੰਦ ਫਰੋਲਦੇ, ਮੋਤੀ ਚੁਗਦੇ ਹੰਸ। ਦਸਮ ਪਿਤਾ ਨੇ ਧਰਮ ਲਈ, ਵਾਰ ਦਿੱਤਾ ਸਰਬੰਸ। ਗੱਲਾਂ ਕਰਨ ਸੁਖਾਲੀਆਂ, ਦੁਰਲੱਭ ਹੈ ਕਰਤੂਤ! ਕਿੱਥੇ ਕੁਕੜੀ ਅੱਕ ਦੀ, ਕਿੱਥੇ ਮਧੁਰ ਸ਼ਤੂਤ! ਕੂੜ ਮਲੰਮਾ ਲਿਸ਼ਕਦਾ, ਝਲਕ ਸੁਨਹਿਰੀ ਗਾਇਬ। ਡਾਕੂ ਹੋਏ ਚੌਧਰੀ, ਚੋਰ ਲੁਟੇਰੇ ਨਾਇਬ। ਕੁੱਲ ਵਿਕਾਊ ਹੋ ਗਏ, ਕੋਈ ਨਾ ਫੜਦਾ ਬਾਂਹ। […]

Read more ›

ਐਵੇਂ ਨਹੀਂ

March 20, 2018 at 9:25 pm

-ਡਾ. ਧਰਮਪਾਲ ਸਾਹਿਲ ਫੁੱਲ ਐਵੇਂ ਨਹੀਂ ਝੜਦੇ ਪੱਤੇ ਐਵੇਂ ਨਹੀਂ ਕਿਰਦੇ ਰੁੱਖ ਐਵੇਂ ਨਹੀਂ ਸੁੱਕਦੇ ਘਰ ਐਵੇਂ ਨਹੀਂ ਟੁੱਟਦੇ ਸ਼ਾਮਲ ਹੁੰਦੀ ਹੈ ਇਸ ਵਿੱਚ ਕੋਈ ਨਾ ਕੋਈ ਸਾਜ਼ਿਸ਼ ਹਵਾਵਾਂ ਦੀ ਹੁੰਦੀ ਹੈ ਨਵਾਜ਼ਿਸ਼ ਭਰਾਵਾਂ ਦੀ।

Read more ›

ਕਾਸ਼! ਮੈਂ ਰੱਬਾ ਰੁੱਖ ਹੁੰਦਾ

February 27, 2018 at 10:50 pm

-ਨਰਿੰਦਰ ਨਿੰਦੀ ਕਾਸ਼! ਮੈਂ ਰੱਬਾ ਰੁੱਖ ਹੁੰਦਾ, ਰੁੱਖ ਹੁੰਦਾ ਇਸ ਧਰਤੀ ਦਾ ਪੁੱਤਰ ਹੁੰਦਾ। ਨਾ ਮੈਂ ਕਿਸੇ ਦਾ ਵੈਰੀ ਹੁੰਦਾ, ਨਾ ਮੇਰੇ ਨਾਲ ਕਿਸੇ ਦਾ ਵੈਰ ਹੁੰਦਾ। ਮੈਨੂੰ ਆਪਣੇ ਹੁੰਦੇ ਸਾਰੇ ਜਾਪਦੇ, ਨਾ ਮੈਂ ਕਿਸੇ ਲਈ ਗੈਰ ਹੁੰਦਾ। ਕਾਸ਼! ਮੈਂ ਰੱਬਾ… ਉਸ ਦੀ ਰਜ਼ਾ ਵਿੱਚ ਰਹਿ ਕੇ, ਝੱਲਦਾ ਤੇਜ਼ ਹਵਾਵਾਂ […]

Read more ›

ਬੰਦਿਸ਼ਾਂ

February 27, 2018 at 10:49 pm

-ਰਮਨਪ੍ਰੀਤ ਕੌਰ ਸਫਰੀ ਕਾਸ਼! ਕਿਤੇ ਮੈਂ ਚਿੜੀ ਬਣ ਜਾਵਾਂ, ਦੂਰ ਵਿੱਚ ਅਸਮਾਨੀ ਉਡਾਰੀ ਲਾ ਆਵਾਂ। ਛੁੱਟ ਜਾਵਾਂ ਬੰਦਿਸ਼ਾਂ ਦੀ ਕੈਦ ‘ਚੋਂ, ਖੁੱਲ੍ਹ ਕੇ ਸਾਹ ਮੈਂ ਲੈ ਲਵਾਂ। ਜੋ ਕੱਟਣਾ ਚਾਹੁਣ ਪਰ ਮੇਰੇ, ਐਸੇ ਲੋਕਾਂ ਤੋਂ, ਦੂਰ ਹੀ ਰਹਾਂ। ਤਿਣਕਾ-ਤਿਣਕਾ ਕਰ ਐਸਾ ਘਰ ਬਣਾਵਾਂ, ਜਿੱਥੇ ਹਰ ਸੁਫਨੇ ਨੂੰ ਪੂਰਾ ਕਰ ਪਾਵਾਂ। […]

Read more ›

ਜ਼ਿੰਦਗੀ

February 13, 2018 at 9:27 pm

-ਦਿਲਜੀਤ ਬੰਗੀ ਇਹ ਜ਼ਿੰਦਗੀ ਤਿਲਕਣਬਾਜ਼ੀ ਹੈ ਪੱਬ ਬੋਚ-ਬੋਚ ਕੇ ਧਰੀਏ, ਜੇ ਚਾਰ ਖੁਸ਼ੀਆਂ ਮਿਲ ਜਾਵਣ ਇਨ੍ਹਾਂ ‘ਤੇ ਮਾਣ ਨਾ ਬਹੁਤਾ ਕਰੀਏ। ਜ਼ਿੰਦਗੀ ਮਹਾਂ ਸੰਗਰਾਮ ਵੀ ਹੈ ਇਹਦੇ ਨਾਲ ਯੁੱਧ ਕਰਨਾ ਹੀ ਪੈਣਾ ਇਸ ਯੁੱਧ ਦੇ ਵਿੱਚ ਲੋਕੋ ਅਸੀਂ ਜਿੱਤੀਏ ਭਾਵੇਂ ਹਰੀਏ। ਜ਼ਿੰਦਗੀ ਕੌੜਾ ਸੱਚ ਵੀ ਹੈ ਇਹਦਾ ਘੁੱਟ ਭਰਨਾ ਹੀ […]

Read more ›

ਸਿਰਨਾਵਾਂ

February 13, 2018 at 9:26 pm

-ਹਰਦੀਪ ਬਿਰਦੀ ਸਿਰਨਾਵਾਂ ਉਹਦਾ ਕੋਲ ਹੈ ਪਰ ਜਾਵਾਂ ਕਿ ਨਾ। ਕਲਮ ਵੀ ਹੈ ਤਿਆਰ, ਲਿਖ ਖਤ ਪਾਵਾਂ ਕਿ ਨਾ। ਹਰ ਰਸਤਾ ਹੈ ਯਾਦ ਉਹਦੇ ਗਰਾਂ ਦਾ ਮੈਨੂੰ ਤਾਂ, ਪਿਆ ਹਾਂ ਸੋਚੀਂ ਕਿ ਉਸ ਨੂੰ ਮਿਲ ਆਵਾਂ ਕਿ ਨਾ। ਭੁੱਲ ਕੇ ਬਹਿ ਗਿਆ ਲੱਗਦਾ ਕੰਮ ਕਾਰਾਂ ਦੇ ਵਿੱਚ, ਹੋ ਸਾਹਮਣੇ ਪੇਸ਼ […]

Read more ›

ਜਿਹੜਾ ਆਪਣੇ ਹੱਥੀਂ

January 9, 2018 at 10:35 pm

-ਮਹਿੰਦਰ ਸਿੰਘ ਮਾਨ ਜਿਹੜਾ ਆਪਣੇ ਹੱਥੀਂ ਕਰਦਾ ਕਾਰ ਨਹੀਂ, ਇਥੇ ਉਸ ਦੇ ਕੋਈ ਵੀ ਗਮਖਾਰ ਨਹੀਂ। ਜਿਸ ਦੇ ਪੱਲੇ ਹਿੰਮਤ ਤੇ ਤਦਬੀਰਾਂ ਨੇ, ਜੀਵਨ ਦੇ ਵਿੱਚ ਹੁੰਦੀ ਉਸ ਦੀ ਹਾਰ ਨਹੀਂ। ਉਸ ਬੰਦੇ ਦਾ ਜੀਣਾ ਵੀ ਕੋਈ ਜੀਣਾ ਏ, ਜਿਸ ਦਾ ਆਪਣਾ ਕੋਈ ਵੀ ਘਰ ਬਾਰ ਨਹੀਂ। ਜਿਹੜਾ ਨੇਤਾ ਕੰਮ […]

Read more ›