ਸੰਪਾਦਕੀ

ਅਪਾਹਜ ਕੈਨੇਡੀਅਨ ਫੌਜੀ ‘ਲੰਗੜੀ ਲੂਲੀ’ ਪੈਨਸ਼ਨ ਤੋਂ ਵੱਧ ਦੇ ਹੱਕਦਾਰ

ਅਪਾਹਜ ਕੈਨੇਡੀਅਨ ਫੌਜੀ ‘ਲੰਗੜੀ ਲੂਲੀ’ ਪੈਨਸ਼ਨ ਤੋਂ ਵੱਧ ਦੇ ਹੱਕਦਾਰ

December 20, 2017 at 10:03 pm

ਵੈਟੇਰਨਜ਼ ਮਾਮਲਿਆਂ (ਸਾਬਕਾ ਫੌਜੀਆਂ) ਬਾਰੇ ਮੰਤਰੀ ਸੀਮਸ ਓ’ਰੀਗਨ ਨੇ ਫੈਡਰਲ ਸਰਕਾਰ ਦੀ ਉਸ ਪੈਨਸ਼ਨ ਯੋਜਨਾ ਦੇ ਹੋਂਦ ਵਿੱਚ ਆਉਣ ਦਾ ਐਲਾਨ ਕੀਤਾ ਹੈ ਜਿਸਨੂੰ ‘ਉਮਰ ਭਰ ਲਈ ਪੈਨਸ਼ਨ’ (Pension for life)  ਕਰਾਰ ਦਿੱਤਾ ਜਾ ਰਿਹਾ ਹੈ। ਸਰਕਾਰ ਦਾ ਦਾਅਵਾ ਹੈ ਕਿ ਨਵੀਂ ਪੈਨਸ਼ਨ ਯੋਜਨਾ ਵੈਟਰਨਾਂ ਅਤੇ ਉਹਨਾਂ ਦੇ ਪਰਿਵਾਰਾਂ ਲਈ […]

Read more ›
ਮੈਰੀਜੁਆਨਾ ਦੀ ਵਰਤੋਂ ਬਾਰੇ ਵਿਵਾਦ ਜਾਰੀ

ਮੈਰੀਜੁਆਨਾ ਦੀ ਵਰਤੋਂ ਬਾਰੇ ਵਿਵਾਦ ਜਾਰੀ

December 19, 2017 at 9:27 pm

ਅਗਲੇ ਸਾਲ 1 ਜੁਲਾਈ ਨੂੰ ਕੈਨੇਡਾ ਡੇਅ ਵਾਲੇ ਦਿਨ ਮਨੋਰੰਜਨ ਮੰਤਵ ਲਈ ਮੈਰੀਜੁਆਨਾ ਭਾਵ ਭੰਗ ਦਾ ਸੇਵਨ ਕਰਨਾ ਕੈਨੇਡਾ ਵਿੱਚ ਕਨੂੰਨੀ ਰੂਪ ਵਿੱਚ ਸੰਭਵ ਹੋ ਜਾਵੇਗਾ। ਇਸ ਕਨੂੰਨ ਨੂੰ ਲਾਗੂ ਕਰਨ ਤੋਂ ਪਹਿਲਾਂ ਕੈਨੇਡੀਅਨਾਂ ਦਾ ਭੰਗ ਬਾਰੇ ਰਵਈਆ ਜਾਨਣ ਵਾਸਤੇ ਕੈਨੇਡਾ ਦੇ ਅੰਕੜਾ ਵਿਭਾਗ ਵੱਲੋਂ ਇੱਕ ਸਰਵੇਖਣ ਕਰਵਾਇਆ ਗਿਆ। ਇਸ […]

Read more ›
ਬਰੈਂਪਟਨ ਕਾਉਂਸਲ ਅਤੇ ਮੇਅਰ ਲਿੰਡਾ ਜੈਫਰੀ ਲਈ ਸੋਚਣ ਦਾ ਸਮਾਂ

ਬਰੈਂਪਟਨ ਕਾਉਂਸਲ ਅਤੇ ਮੇਅਰ ਲਿੰਡਾ ਜੈਫਰੀ ਲਈ ਸੋਚਣ ਦਾ ਸਮਾਂ

December 18, 2017 at 10:02 pm

ਮੇਅਰ ਲਿੰਡਾ ਜੈਫਰੀ ਨੇ ਇੱਕ ਬਿਆਨ ਮੀਡੀਆ ਦੇ ਨਾਮ ਕੱਲ ਇੱਕ ਬਿਆਨ ਜਾਰੀ ਕੀਤਾ ਗਿਆ। ਇਸ ਬਿਆਨ ਵਿੱਚ ਰੋਸ ਜ਼ਾਹਰ ਕੀਤਾ ਹੈ ਕਿ ਸਿਟੀ ਕਾਉਂਸਲ ਵੱਲੋਂ ਉਸਦੇ ਉਸ ਮੋਸ਼ਨ ਨੂੰ ਪਾਸ ਨਹੀਂ ਕੀਤਾ ਗਿਆ ਜਿਸ ਤਹਿਤ ਉਹ ਇੱਕ ਇੰਡੀਪੈਂਡੈਂਟ ਆਡੀਟਰ ਜਨਰਲ ਨੂੰ ਨਿਯੁਕਤ ਕਰਨਾ ਚਾਹੁੰਦੀ ਸੀ। ਚੇਤੇ ਰਹੇ ਕਿ ਪਿਛਲੀ […]

Read more ›
ਉਂਟੇਰੀਓ ਵਿੱਚ ਬੱਚਿਆਂ ਲਈ ਸੁਰੱਖਿਅਤਾ ਦੀ ਉਮਰ 17 ਸਾਲ ਹੋਣ ਦੇ ਮਾਅਨੇ

ਉਂਟੇਰੀਓ ਵਿੱਚ ਬੱਚਿਆਂ ਲਈ ਸੁਰੱਖਿਅਤਾ ਦੀ ਉਮਰ 17 ਸਾਲ ਹੋਣ ਦੇ ਮਾਅਨੇ

December 17, 2017 at 10:13 pm

ਉਂਟੇਰੀਓ ਪ੍ਰੋਵਿੰਸ਼ੀਅਲ ਪਾਰਲੀਮੈਂਟ ਵੱਲੋਂ 16 ਅਤੇ 17 ਸਾਲ ਦੇ ਬੱਚਿਆਂ ਲਈ ਸੰਭਾਲ ਅਤੇ ਸੇਵਾਵਾਂ ਪ੍ਰਦਾਨ ਕਰਨ ਦੇ ਦਾਇਰੇ ਨੂੰ ਮੋਕਲਾ ਕਰਨ ਦੇ ਇਰਾਦੇ ਨਾਲ Child, Youth and Family Services Act ਵਿੱਚ ਤਬਦੀਲੀਆਂ ਕਰਨ ਵਾਲਾ ਮੋਸ਼ਨ ਪਾਸ ਕੀਤਾ ਜਾ ਚੁੱਕਾ ਹੈ। ਇਸਦੇ ਜਨਵਰੀ 2018 ਵਿੱਚ ਲਾਗੂ ਹੋ ਜਾਣ ਦੀਆਂ ਸੰਭਾਵਨਾਵਾਂ ਹਨ। […]

Read more ›
ਪੰਜਾਬੀ ਅੰਤਰਰਾਸ਼ਟਰੀ ਵਿੱਦਿਆਰਥੀ : ਇੱਕ ਚੁਣੌਤੀ

ਪੰਜਾਬੀ ਅੰਤਰਰਾਸ਼ਟਰੀ ਵਿੱਦਿਆਰਥੀ : ਇੱਕ ਚੁਣੌਤੀ

December 13, 2017 at 10:25 pm

  ਬਰੈਂਪਟਨ ਵਿੱਚੋਂ ਨਿਕਲੀ ਇੱਕ ਵੀਡੀਓ ਪਿਛਲੇ ਦੋ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ ਵਿੱਚ ਕਥਿਤ ਰੂਪ ਵਿੱਚ ਪੰਜਾਬੀ ਅੰਤਰਰਾਸ਼ਟਰੀ ਵਿੱਦਿਆਰਥੀਆਂ ਦੇ ਦੋ ਗੁੱਟਾਂ ਵਿੱਚ ਮੈਕਲਾਗਨਿਲ ਅਤੇ ਸਟੀਲਜ਼ ਦੇ ਕੋਨੇ ਉੱਤੇ ਸਥਿਤ ਟਿਮ ਹਾਰਟਨ ਵਾਲੇ ਸ਼ਾਪਿੰਗ ਅਹਾਤੇ ਵਿੱਚ ਖੁੱਲ ਕੇ ਲੜਾਈ ਹੋਈ। ਇਸ ਵੀਡੀਓ ਵਿੱਚ ਵਿੱਦਿਆਰਥੀ […]

Read more ›
ਕੀ ਨਿਰਪੱਖਤਾ ਰੱਖ ਪਾਵੇਗਾ ਨਵ-ਨਿਯੁਕਤ ਫੈਡਰਲ ਇਮਾਨਦਾਰੀ ਕਮਿਸ਼ਨਰ

ਕੀ ਨਿਰਪੱਖਤਾ ਰੱਖ ਪਾਵੇਗਾ ਨਵ-ਨਿਯੁਕਤ ਫੈਡਰਲ ਇਮਾਨਦਾਰੀ ਕਮਿਸ਼ਨਰ

December 12, 2017 at 11:09 pm

ਹਾਊਸ ਆਫ ਕਾਮਨਜ਼ ਵਿੱਚ ਸਰਕਾਰੀ ਪੱਖ ਦੀ ਲੀਡਰ (ਮੰਤਰੀ) ਗਰਦੀਸ਼ ਚੱਗੜ ਵੱਲੋਂ ਮਾਰੀਓ ਡੀਓਨ ਨੂੰ ਕੈਨੇਡਾ ਦੇ ਨਵੇਂ ਇਮਦਾਨਦਾਰੀ ਕਮਿਸ਼ਨਰ (integrity commissioner) ਵਜੋਂ ਨਿਯੁਕਤ ਕਰਨ ਦਾ ਐਲਾਨ ਦਿਲਚਸਪ ਗੱਲ ਹੈ। ਇਸ ਦਿਲਚਸਪੀ ਦਾ ਇੱਕ ਕਾਰਣ ਮਾਰਓ ਡੀਓਨ ਦਾ ਵਿਵਾਦਮਈ ਪਿਛੋਕੜ ਅਤੇ ਵਿਰੋਧੀ ਪਾਰਟੀਆਂ ਵੱਲੋਂ ਨਿਯੁਕਤੀ ਕਰਨ ਲਈ ਅਪਣਾਏ ਗਏ ਵਿਧੀ […]

Read more ›
ਉਂਟੇਰੀਓ ਚੋਣਾਂ ਦੇ ਮੱਦੇਨਜ਼ਰ ‘ਚਾਈਲਡ ਕੇਅਰ’ ਸਿਆਸਤ

ਉਂਟੇਰੀਓ ਚੋਣਾਂ ਦੇ ਮੱਦੇਨਜ਼ਰ ‘ਚਾਈਲਡ ਕੇਅਰ’ ਸਿਆਸਤ

December 11, 2017 at 9:56 pm

ਕੈਨੇਡੀਅਨ ਸੈਂਟਰ ਫਾਰ ਪਾਲਸੀ ਆਲਟਰਨੇਟਿਵਜ਼ ਅਨੁਸਾਰ ਉਂਟੇਰੀਓ ਇੱਕ ਅਜਿਹਾ ਪ੍ਰੋਵਿੰਸ ਹੈ ਜਿੱਥੇ ਚਾਈਲਡ ਕੇਅਰ ਦੇ ਖਰਚੇ ਕੈਨੇਡਾ ਭਰ ਨਾਲੋਂ ਵੱਧ ਹਨ। ਟੋਰਾਂਟੋ ਵਿੱਚ ਇੱਕ ਨਵਜਾਤ ਨੂੰ ਚਾਈਲਡ ਕੇਅਰ ਵਿੱਚ ਪਾਉਣ ਦਾ ਔਸਤਨ ਸਾਲਾਨਾ ਖਰਚਾ 19,800 ਡਾਲਰ ਹੈ ਜੋ 1650 ਡਾਲਰ ਪ੍ਰਤੀ ਮਹੀਨਾ ਬਣਦਾ ਹੈ। ਸੁਭਾਵਿਕ ਹੈ ਕਿ ਪ੍ਰੋਵਿੰਸ ਦੀਆਂ ਸਿਆਸੀ […]

Read more ›
‘ਟੈਕਸਟ ਮੈਸੇਜਾਂ’ ਬਾਰੇ ਸੁਪਰੀਮ ਕੋਰਟ ਦੇ ਫੈਸਲੇ

‘ਟੈਕਸਟ ਮੈਸੇਜਾਂ’ ਬਾਰੇ ਸੁਪਰੀਮ ਕੋਰਟ ਦੇ ਫੈਸਲੇ

December 10, 2017 at 11:14 pm

ਕੈਨੇਡੀਅਨ ਸੁਪਰੀਮ ਕੋਰਟ ਨੇ ਬੀਤੇ ਦਿਨੀਂ ਫੋਨਾਂ ਰਾਹੀਂ ਭੇਜੇ ਜਾਂਦੇ ਟੈਕਸਟ ਮੈਸੇਜਾਂ ਬਾਰੇ ਦੋ ਅਹਿਮ ਫੈਸਲੇ ਕੀਤੇ ਹਨ। ਪਹਿਲੇ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਭਰੋਸਾ ਦਿੱਤਾ ਹੈ ਕਿ ਜਦੋਂ ਕੈਨੇਡੀਅਨ ਟੈਕਸਟ ਮੈਸੇਜ ਭੇਜਦੇ ਹਨ ਤਾਂ ਉਹ ਇਹ ਆਸ ਰੱਖ ਸਕਦੇ ਹਨ ਕਿ ਉਹਨਾਂ ਦੀ ਨਿੱਜਤਾ ਭਾਵ ਪ੍ਰਾਈਵੇਸੀ ਨੂੰ ਕਾਇਮ ਰੱਖਿਆ […]

Read more ›
ਘਪਲਿਆਂ ਦੀ ਜੜ – ਉਂਟੇਰੀਓ ਦੇ ਪਾਵਰ ਪਲਾਂਟ

ਘਪਲਿਆਂ ਦੀ ਜੜ – ਉਂਟੇਰੀਓ ਦੇ ਪਾਵਰ ਪਲਾਂਟ

December 8, 2017 at 12:01 am

ਉਂਟੇਰੀਓ ਵਿੱਚ 9 ਨੈਚੂਰਲ ਗੈਸ ਨਾਲ ਚੱਲਣ ਵਾਲੇ ਪਾਵਰ ਪਲਾਂਟ ਹਨ ਜਿਹਨਾਂ ਵਿੱਚੋਂ ਇੱਕ ਬਰੈਂਪਟਨ ਵਿੱਚ ਗੋਰਵੇਅ ਡਰਾਈਵ-ਕੁਈਨ ਸਟਰੀਟ ਉੱਤੇ ਹੈ। ਬਰੈਂਪਟਨ ਵਾਲੇ ਪਾਵਰ ਪਲਾਂਟ ਦੇ ਅਧਿਕਾਰੀਆਂ ਵੱਲੋਂ ਨਜ਼ਾਇਜ਼ ਖਰਚੇ ਕਰਨ ਦੀ ਸਜ਼ਾ ਵਜੋਂ ਉਂਟੇਰੀਓ ਦੇ ਸੁਤੰਤਰ ਇਲੈਕਰੀਸਿਟੀ ਸਿਸਟਮ ਅਪਰੇਟਰ (Independent Electricity Systems Operator ਭਾਵ IESO) ਨੇ ਇਸਨੂੰ 10 ਮਿਲੀਅਨ […]

Read more ›
ਪੰਜਾਬੀ ਪੋਸਟ ਵਿਸ਼ੇਸ਼: ‘ਜੇ ਧਰਮ ਬਦਲ ਲਿਆ ਧੀਏ ਤੇਰੀ ਕੁੱਲ ਬਦਲ ਜਾਊ’  ਸੰਵੇਦਨਸ਼ੀਲ ਗੀਤ ਹੈ ਜੱਗੇ ਮਾਨ ਦਾ

ਪੰਜਾਬੀ ਪੋਸਟ ਵਿਸ਼ੇਸ਼: ‘ਜੇ ਧਰਮ ਬਦਲ ਲਿਆ ਧੀਏ ਤੇਰੀ ਕੁੱਲ ਬਦਲ ਜਾਊ’ ਸੰਵੇਦਨਸ਼ੀਲ ਗੀਤ ਹੈ ਜੱਗੇ ਮਾਨ ਦਾ

December 7, 2017 at 7:43 pm

ਬਰੈਂਪਟਨ ਵਾਸੀ ਜੱਗਾ ਸਿੰਘ ਮਾਨ ਦਾ ਲਿਖਿਆ ਅਤੇ ਸਤਨਾਮ ਭੱਟੀ ਦਾ ਗਾਇਆ ਗੀਤ ‘ਜੇ ਧਰਮ ਬਦਲ ਲਿਆ ਧੀਏ ਤੇਰੀ ਕੁੱਲ ਬਦਲ ਜਾਊ’ ਕੁੱਝ ਉਸ ਰੁਝਾਨਾਂ ਵੱਲ ਅਸਿੱਧਾ ਇਸ਼ਾਰਾ ਕਰਦਾ ਹੈ ਜਿਸ ਬਾਰੇ ਵਿਦੇਸ਼ਾਂ ਖਾਸ ਕਰਕੇ ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਵੱਸਦੇ ਸਿੱਖ ਭਾਈਚਾਰੇ ਨੂੰ ਦਰਪੇਸ਼ ਹਨ। ਪਹਿਲਾ ਰੁਝਾਨ ਹੈ ਸਿੱਖ ਲੜਕੀਆਂ […]

Read more ›