Welcome to Canadian Punjabi Post
Follow us on

16

January 2019
ਬ੍ਰੈਕਿੰਗ ਖ਼ਬਰਾਂ :
ਸੁਖਪਾਲ ਖਹਿਰਾ ਵਲੋਂ ਆਪ ਦੀ ਮੁਢਲੀ ਮੈਂਬਰੀ ਤੋਂ ਅਸਤੀਫਾਯੂਨੀਫੌਰ ਤੇ ਓਪੀਐਸਈਯੂ ਨੇ ਫੋਰਡ ਦੇ ਤਬਾਹਕੁੰਨ ਏਜੰਡੇ ਖਿਲਾਫ ਹੱਥ ਮਿਲਾਏਨਿਰੰਕਾਰੀ ਭਵਨ ਉੱਤੇ ਗ੍ਰਨੇਡ ਹਮਲੇ ਦਾ ਇੱਕ ਦੋਸ਼ੀ ਗ੍ਰਿਫਤਾਰ, ਦੂਜੇ ਦੀ ਪਛਾਣਅੰਮ੍ਰਿਤਸਰ ਗ੍ਰਨੇਡ ਅਟੈਕ: ਕੈਪਟਨ ਅਮਰਿੰਦਰ ਨੇ ਅਮਨ ਤੇ ਕਾਨੂੰਨ ਦੀ ਸਥਿਤੀ ਦਾ ਜਾਇਜ਼ਾ ਲਿਆ, ਪੁਲੀਸ ਦੇ ਚੋਟੀ ਦੇ ਅਫਸਰਾਂ ਨੂੰ ਤੁਰੰਤ ਪਿੰਡ ਅਦਲੀਵਾਲ ਪਹੁੰਚਣ ਦੇ ਹੁਕਮਅੰਮ੍ਰਿਤਸਰ `ਚ ਨਿਰੰਕਾਰੀ ਭਵਨ ਉੱਤੇ ਹਮਲਾ, ਡੀ.ਜੀ.ਪੀ. ਨੇ ਅੱਤਵਾਦੀ ਹਮਲਾ ਕਿਹਾਵੈਨਕੂਵਰ ਵਿੱਚ ਮਹਿਸੂਸ ਕੀਤੇ ਗਏ ਭੂਚਾਲ ਦੇ ਤਿੰਨ ਝਟਕੇ ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ ਹੁਣ ਓਨਟਾਰੀਓ ਵਿੱਚ ਸਿੱਖ ਹੈਲਮਟ ਤੋਂ ਬਿਨਾਂ ਚਲਾ ਸਕਣਗੇ ਮੋਟਰਸਾਈਕਲ!
ਸੰਪਾਦਕੀ
ਮਿਉਂਸਪੈਲਟੀਆਂ ਦਾ ਰਿਵਿਊ : ਮਿਸੀਸਾਗਾ ਅਤੇ ਬਰੈਂਪਟਨ ਲਈ ਵੱਖੋ ਵੱਖਰੇ ਮਾਅਨੇ

ਪੰਜਾਬੀ ਪੋਸਟ ਸੰਪਾਦਕੀ

ਉਂਟੇਰੀਓ ਦੀ ਕੰਜ਼ਰਵੇਟਿਵ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਦੀ ਪੱਤਝੜ ਰੁੱਤ ਤੋਂ ਪਹਿਲਾਂ ਪੀਲ, ਹਾਲਟਨ, ਡੁਰਹਮ ਅਤੇ ਯੌਰਕ ਸਮੇਤ 8 ਰੀਜਨਲ ਸਰਕਾਰਾਂ ਅਤੇ 74 ਮਿਉਂਸੀਪਲਟੀਆਂ ਦੇ ਕੰਮ ਕਾਜ ਦਾ ਰੀਵਿਊ ਕਰਵਾਇਆ ਜਾਵੇਗਾ। 

ਚੀਨ ਵਿੱਚ ਕੈਨੇਡੀਅਨ ਨੂੰ ਮੌਤ ਦੀ ਸਜ਼ਾ- ਇੱਕ ਪਰਖ ਦੀ ਘੜੀ

ਪੰਜਾਬੀ ਪੋਸਟ ਸੰਪਾਦਕੀ

ਅਮਰੀਕਾ ਦੀ ਮੰਗ ਉੱਤੇ ਚੀਨ ਦੀ ਸੱਭ ਤੋਂ ਵੱਡੀ ਟੈਕ ਕੰਪਨੀ ਵਾਵੇਅ (Huawei) ਦੀ ਚੀਫ਼ ਫਾਈਨਾਂਸ਼ੀਅਲ ਅਫ਼ਸਰ ਅਤੇ ਕੰਪਨੀ ਦੇ ਸੰਸਥਾਪਕ ਰੇਨ ਜ਼ੈਗਫੇ (Ren Zhengfei) ਦੀ ਬੇਟੀ ਮੈਂਗ ਵੈਨਜ਼ੂ (Meng Wanzhou) ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਚੀਨ ਵੱਲੋਂ ਕੈਨੇਡਾ ਦੀ ਅੱਖ ਵਿੱਚ ਇੱਕ ਤੋਂ ਬਾਅਦ ਇੱਕ ਸੂਈ ਚੁਭੋਈ ਜਾ ਰਹੀ ਹੈ। ਕੱਲ ਚੀਨ ਨੇ ਐਲਾਨ ਕੀਤਾ ਕਿ ਡਰੱਗ ਸਮਗਲਿੰਗ ਦੇ ਕੇਸ ਵਿੱਚ ਫੜੇ ਗਏ ਵੈਨਕੂਵਰ ਵਾਸੀ ਰੌਬਰਟ ਲੀਓਡ ਸ਼ੈਲਨਬਰਜ (Robert Lloyd Schellenberg )ਨੂੰ ਫਾਂਸੀ ਲਾਈ ਜਾਵੇਗੀ।

ਸਾਊਦੀ ਲੜਕੀ ਨੂੰ ਸ਼ਰਣ ਮਨੁੱਖੀ ਅਧਿਕਾਰਾਂ ਦੀ ਰਾਖੀ ਹੇਠ ਚੋਣ ਸਟੰਟ

ਪੰਜਾਬੀ ਪੋਸਟ ਸੰਪਾਦਕੀ

ਸਾਊਦੀ ਅਰਬੀਆ ਵਿੱਚ ਆਪਣੇ ਮਾਪਿਆਂ ਦੇ ਤਸ਼ੱਦਦ ਤੋਂ ਬਚ ਕੇ ਥਾਈਲੈਂਡ ਬਰਾਸਤਾ ਕੈਨੇਡਾ ਪੁੱਜਣ ਵਾਲੀ ਲੜਕੀ ਰਾਹਫ ਮੁਹੰਮਦ ਅਲਕੁਨੁਨ ਨੂੰ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕੱਲ ਟੋਰਾਂਟੋ ਵਿੱਚ ਇੱਕ ‘ਬਹਾਦਰ ਕੁੜੀ’ ਹੋਣ ਦਾ ਖਿਤਾਬ ਦਿੱਤਾ।

ਦਾਨ ਬਕਸਿਆਂ ਵਿੱਚੋਂ ਚੋਰੀ ਕਰਦੇ ਲੋਕਾਂ ਦੇ ਮਰਨ ਦਾ ਦੁਖਾਂਤ

ਪੰਜਾਬੀ ਪੋਸਟ ਸੰਪਾਦਕੀ

ਕੈਨੇਡਾ ਵਿੱਚ ਪਿਛਲੇ ਸਮੇਂ ਦੌਰਾਨ 7 ਲੋਕਾਂ ਦੀਆਂ ਦਾਨ ਕਰਨ ਲਈ ਰੱਖੇ ਗਏ ਸਟੀਲ ਦੇ ਡੋਨੇਸ਼ਨ ਬਕਸਿਆਂ ਵਿੱਚੋਂ ਕੱਪੜੇ ਚੋਰੀ ਕਰਨ ਦੇ ਯਤਨਾਂ ਦੌਰਾਨ ਮੌਤਾਂ ਹੋ ਚੁੱਕੀਆਂ ਹਨ। ਬੀਤੇ ਮੰਗਲਵਾਰ ਵਾਲੇ ਦਿਨ ਟੋਰਾਂਟੋ ਵਿੱਚ ਇੱਕ ਔਰਤ ਦੀ ਡੋਨੇਸ਼ਨ ਬਕਸੇ ਵਿੱਚੋਂ ਕੱਪੜੇ ਚੋਰੀ ਕਰਨ ਦੌਰਾਨ ਹੋਈ ਮੌਤ ਇਸ 

ਉਂਟੇਰੀਓ ਸੈਕਸ ਸਿਲੇਬਸ: ਆਪੋ ਆਪਣੇ ਵਿਚਾਰਾਂ ਉੱਤੇ ਅਡਿੱਗ ਧਿਰਾਂ ਦਾ ਕੇਸ

ਪੰਜਾਬੀ ਪੋਸਟ ਸੰਪਾਦਕੀ

ਐਲੀਮੈਂਟਰੀ ਟੀਚਰਜ਼ ਫੈਡਰੇਸ਼ਨ ਆਫ ਉਂਟੇਰੀਓ ਵੱਲੋਂ ਕੈਨੇਡੀਅਨ ਸਿਵਲ ਲਿਬਰਟੀਜ਼ ਐਸੋਸੀਏਸ਼ਨ ਨਾਲ ਮਿਲ ਕੇ ਕੀਤੇ ਉਸ ਕੇਸ ਦੀ ਸੁਣਵਾਈ ਕੱਲ ਟੋਰਾਂਟੋ ਦੀ ਅਦਾਲਤ ਵਿੱਚ ਆਰੰਭ ਹੋ ਗਈ ਜਿਸ ਵਿੱਚ ਡੱਗ ਫੋਰਡ ਸਰਕਾਰ ਦੇ ਉਸ ਫੈਸਲੇ ਨੂੰ ਸੰਵਿਧਾਨਕ ਚੁਣੌਤੀ ਦਿੱਤੀ ਗਈ ਹੈ ਜਿਸ ਰਾਹੀਂ 2015 ਵਿੱਚ ਕੈਥਲਿਨ ਵਿੱਨ ਸਰਕਾਰ ਵੱਲੋਂ ਲਾਗੂ ਨਵੇਂ ਸੈਕਸ ਸਿੱਖਿਆ ਸਿਲੇਬਸ ਨੂੰ ਰੱਦ ਕਰ ਦਿੱਤਾ ਗਿਆ ਸੀ। 

ਹਮਬੋਲਟ ਬਰੌਂਕੋਸ ਹਾਦਸਾ: ਜਸਕੀਰਤ ਵੱਲੋਂ ਦੋਸ਼ ਕਬੂਲਣ ਤੋਂ ਮਿਲਦੇ ਸਬਕ

ਪੰਜਾਬੀ ਪੋਸਟ ਸੰਪਾਦਕੀ

6 ਅਪਰੈਲ 2018 ਨੂੰ ਸੈਸਕੈਚਵਨ ਵਿੱਚ ਹਮਬੋਲਟ ਬਰੌਂਕੋਸ ਜੁਨੀਅਰ ਹਾਕੀ ਟੀਮ ਦੇ 16 ਮੈਂਬਰਾਂ ਦੀ ਮੌਤ ਅਤੇ 13 ਦੇ ਜਖ਼ਮੀ ਹੋਣ ਦੇ ਹਾਦਸੇ ਵਿੱਚ ਸ਼ਾਮਲ ਪੰਜਾਬੀ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੇ ਬਿਨਾ ਕਿਸੇ ਕਿਸਮ ਦੀ ਡੀਫੈਂਸ ਪੇਸ਼ ਕੀਤਿਆਂ ਕੱਲ ਆਪਣਾ ਦੋਸ਼ ਕਬੂਲ ਕਰ ਲਿਆ ਹੈ।

ਪੁਲੀਸ ਅਫ਼ਸਰਾਂ ਵੱਲੋਂ ਖੁਦਕਸ਼ੀਆਂ ਅਤੇ ਮਾਨਸਿਕ ਸਿਹਤ

ਪੰਜਾਬੀ ਪੋਸਟ ਸੰਪਾਦਕੀ

ਉਂਟੇਰੀਓ ਦੀ ਚੀਫ਼ ਕੋਰੋਨਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੁਲੀਸ ਅਫ਼ਸਰਾਂ ਵਿੱਚ ਪਾਏ ਜਾਂਦੇ ਖੁਦਕਸ਼ੀਆਂ ਦੇ ਰੁਝਾਨ ਦੀ ਮਾਹਰਾਂ ਆਧਾਰਿਤ ਕਮੇਟੀ ਦੁਆਰਾ ਡੂੰਘੀ ਤਫ਼ਤੀਸ਼ ਕਰਵਾਈ ਜਾਵੇਗੀ। ਅਜਿਹਾ ਇਹ ਜਾਨਣ ਤੋਂ ਬਾਅਦ ਕੀਤਾ ਗਿਆ ਹੈ ਕਿ ਉਂਟੇਰੀਓ ਵਿੱਚ 2018 ਵਿੱਚ 9 ਅਫ਼ਸਰਾਂ ਨੇ ਖੁਦਕਸ਼ੀਆਂ ਕੀਤੀਆਂ ਹਨ। 

ਨੰਬਰ ਪਲੇਟਾਂ, ਮੂਲਵਾਸੀ ਅਤੇ ਪੰਜਾਬੀ!

ਪੰਜਾਬੀ ਪੋਸਟ ਸੰਪਾਦਕੀ

ਟੈਲੀਵੀਜ਼ਨ ਸੀਰੀਜ਼ ਸਟਾਰ ਟਰੈਕ ਦੇ ਇੱਕ ਕਿਰਦਾਰ ਦਾ ਨਾਮ ਬੌਰਗ (Borg)  ਹੈ ਜੋ ਆਪਣੇ ਦੁਸ਼ਮਣਾਂ ਨੂੰ ਚੇਤਾਵਨੀ ਦੇਣ ਦੇ ਇਰਾਦੇ ਨਾਲ ਵਾਰ 2  "you will be assimilated"' (ਤੁਹਾਡਾ ਰਲੇਵਾਂ ਕਰ ਲਿਆ ਜਾਵੇਗਾ) ਵਾਕ ਬੋਲਦਾ ਹੈ

ਜਿ਼ਮਨੀ ਚੋਣਾਂ ਨਾਲ ਲੱਗਿਆ ਐਨ ਡੀ ਪੀ ਦਾ ਵੱਕਾਰ ਦਾਅ ਉੱਤੇ

ਪੰਜਾਬੀ ਪੋਸਟ ਸੰਪਾਦਕੀ

ਜਾਪਦਾ ਹੈ ਕਿ ਸਾਲ 2019 ਨਿਊ ਡੈਮੋਕਰੈਟਿਕ ਪਾਰਟੀ (ਐਨ ਡੀ ਪੀ) ਲਈ 2018 ਨਾਲੋਂ ਵੀ ਵਧੇਰੇ ਚੁਣੌਤੀਆਂ ਭਰਪੂਰ ਹੋਣ ਜਾ ਰਿਹਾ ਹੈ। ਬ੍ਰਿਟਿਸ਼ ਕੋਲੰਬੀਆਂ ਦੀ ਨਾਨਾਈਮੋ ਲੇਡੀਸਮਿਥ ਰਾਈਡਿੰਗ ਤੋਂ ਐਨ ਡੀ ਪੀ ਦੀ ਐਮ ਪੀ ਸ਼ੀਲਾ ਮੈਲਕਮਸਨ ਨੇ ਆਪਣੀ ਸੀਟ ਛੱਡ ਕੇ ਸੂਬਾਈ ਪਾਰਲੀਮੈਂਟ ਵਿੱਚ ਐਮ ਐਲ ਏ ਬਣਨ ਲਈ ਕਿਸਮਤ ਅਜ਼ਮਾਈ ਕਰਨ ਨੂੰ ਤਰਜੀਹ ਦਿੱਤੀ ਹੈ।

ਸਿਆਸੀ ਦਿਸ਼ਾ ਦਾ ਸੰਕੇਤ ਹੈ ਕਾਰਬਨ ਟੈਕਸ ਬਾਰੇ ਚਰਚਾ

ਪੰਜਾਬੀ ਪੋਸਟ ਸੰਪਾਦਕੀ

ਫੈਡਰਲ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਐਂਡਰੀਊ ਸ਼ੀਅਰ ਨੇ 2019 ਵਿੱਚ ਸਿਆਸੀ ਬਿਆਨਾਂ ਦੀ ਪਾਰੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 1 ਜਨਵਰੀ 2019 ਤੋਂ ਲਾਗੂ ਕੀਤੇ ਗਏ ਕਾਰਬ

ਪ੍ਰਧਾਨ ਮੰਤਰੀ ਟਰੂਡੋ ਲਈ ਠੰਡੇ ਮੌਸਮ ਦੀ ਰੁੱਤ

ਪੰਜਾਬੀ ਪੋਸਟ ਸੰਪਾਦਕੀ

ਕਿਸੇ ਵੇਲੇ ਹਰਮਨ-ਪਿਆਰਤਾ ਦੀਆਂ ਬੁਲੰਦੀਆਂ ਛੂਹਣ ਵਾਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਸਿਆਸੀ ਰੂਪ ਵਿੱਚ ਆ ਰਿਹਾ ਸਰਦ ਮੌਸਮ ਯੱਖ ਠੰਡਾ ਹੋਣ ਜਾ ਰਿਹਾ ਹੈ? ਐਨਗਸ ਰੀਡ ਵੱਲੋਂ ਜਾਰੀ ਕੀਤੇ ਗਏ ਇੱਕ ਸਰਵੇਖਣ ਮੁਤਾਬਕ ਟਰੂਡੋ ਹੋਰਾਂ ਦੀ ਕੈਨੇਡੀਅਨਾਂ ਦੀਆਂ ਨਜ਼ਰਾਂ ਵਿੱਚ ਹਰਮਨ ਪਿਆਰਾ ਪ੍ਰਧਾਨ ਮੰਤਰੀ ਹੋਣ ਦੇ ਦਿਨ ਪੁੱਗ ਚੁੱਕੇ ਹਨ। ਇਸ ਰੁਝਾਨ ਦਾ ਜਿ਼ਆਦਾਤਰ ਲਾਭ ਕੰਜ਼ਰਵੇਟਿਵ ਲੀਡਰ ਐਂਡਰੀਊ ਸ਼ੀ

ਧਾਰਮਿਕ ਚਿੰਨਾਂ ਬਾਰੇ ਕਿਉਬਿੱਕ ਅਤੇ ਬਾਕੀ ਕੈਨੇਡਾ ਵਿੱਚ ਪ੍ਰਭਾਵ

ਪੰਜਾਬੀ ਪੋਸਟ ਸੰਪਾਦਕੀ

ਕਿਉਬਿੱਕ ਵਿੱਚ ਨਵੀਂ ਚੁਣੀ ਗਈ CAQ ਪਾਰਟੀ ਦੀ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਦੇ ਨੌਕਰੀ ਉੱਤੇ ਧਾਰਮਿਕ ਚਿੰਨ ਨਾ ਪਹਿਨਣ ਦੇਣ ਦੇ ਪ੍ਰਸਤਾਵਿਤ ਨੇਮ ਬਾਰੇ ਕਾਫ਼ੀ ਚਰਚਾ ਹੋ ਚੁੱਕੀ ਹੈ। ਚਰਚਾ ਇਹ ਵੀ ਬਹੁਤ ਹੋ ਚੁੱਕੀ ਹੈ ਕਿ ਕਿਉਬਿੱਕ ਵਾਸੀਆਂ ਨੇ ਸਿਰਫ਼ ਇਸ ਮੁੱਦੇ ਨੂੰ ਆਧਾਰ ਬਣਾ ਕੇ CAQ ਪਾਰਟੀ ਨੂੰ ਸੱਤਾ ਹੀ ਪ੍ਰਦਾਨ ਨਹੀਂ ਕੀਤੀ ਸਗੋਂ ਵੋਟਾਂ ਤੋਂ ਬਾਅਦ ਵੀ ਬਹੁ ਗਿਣਤੀ ਕਿਉਬਿੱਕ ਵਾਸੀ (65%) ਧਾਰਮਿਕ ਚਿੰਨਾਂ ਉੱਤੇ ਰੋਕ ਦੇ ਹੱਕ ਵਿੱਚ ਹਨ। ਇਸ ਪਰੀਪੇਖ ਵਿੱਚ ਵੱਖ ਵੱਖ ਮੁੱਦਿਆਂ ਉੱਤੇ ਕੈਨੇਡਾ ਭਰ ਵਿੱਚ ਪਬਲਿਕ ਦੀ ਰਾਏ ਜਾਨਣ ਦਾ ਕੰਮ ਕਰਨ ਵਾਲੀ ਐਗਨਸ ਰੀਡ ਵੱਲੋਂ ਧਾਰਮਿਕ ਚਿੰਨਾਂ ਬਾਰੇੇ ਕੈਨੇਡੀਅਨ ਪਬਲਿਕ ਅਤੇ ਕਿਉਬਿੱਕ ਵਾਸੀਆਂ ਦੇ ਵਿਚਾਰਾਂ ਦੀ ਤੁਲਨਾ ਕਰਨ ਵਾਲੇ ਹਾਲੀਆ ਸਰਵੇਖਣ ਦੇ ਨਤੀਜੇ ਦਿਲਚਸਪ ਹਨ।

ਚੀਨ ਅਮਰੀਕਾ ਦੀ ਲੜਾਈ ਵਿੱਚ ਕੈਨੇਡਾ ਦੇ ਪੈਰੀਂ ਕੁਹਾੜੀ?

ਪੰਜਾਬੀ ਪੋਸਟ ਸੰਪਾਦਕੀ

ਅਮਰੀਕਾ ਅਤੇ ਚੀਨ ਦਰਮਿਆਨ ਚੱਲ ਰਹੀ ਟਰੇਡ ਜੰਗ ਵਿੱਚ ਕੈਨੇਡਾ ਵਿਚਾਰਾ ਜਿਹਾ ਹੋ ਕੇ ਨਮੋਸ਼ੀ ਦੇ ਪਲ ਝੱਲ ਰਿਹਾ ਹੈ। ਅੰਤਰਰਾਸ਼ਟਰੀ ਪੱਧਰ ਉੱਤੇ ਕੈਨੇਡਾ ਦੀ ਸਥਿਤੀ ਅਜਿਹੀ ਬਣ ਚੁੱਕੀ ਹੈ ਕਿ ਪ੍ਰਭੂਸੱਤਾ ਮੁਲਕ ਵਜੋਂ ਇਸਦੀ ਆਨ, ਬਾਣ ਅਤੇ ਸ਼ਾਨ ਦਾ ਪਿਟਾਰਾ ਸ਼ਰੇਆਮ ਚੌਂਕ ਵਿੱਚ ਖੁੱਲ ਰਿਹਾ ਹੈ। ਚੀਨ ਦੀ ਟੈਲੀਕਾਮ ਕੰਪਨੀ ਵਾਅਵੇਅ ਦੀ ਚੀਫ ਫਾਨਾਂਸ਼ੀਅਲ ਅਫ਼ਸਰ ਮੈਂਗ ਵੈਂਜ਼ੂ ਦੀ ਗ੍ਰਿਫਤਾਰੀ ਨੂੰ ਲੈ ਕੇ ਚੀਨ ਅਤੇ ਅਮਰੀਕਾ ਦੋ ਪਹਿਲਵਾਨਾਂ ਦੇ ਭੇੜ ਵਿੱਚ ਕੈਨੇਡਾ ਦੇ ਦਰੜੇ ਜਾਣ ਦੀ ਕਹਾਣੀ ਬਣਦੀ ਜਾ ਰਹੀ ਹੈ। (ਅੰਗਰੇਜ਼ੀ ਵਿੱਚ ਇਸ ਕੰਪਨੀ ਨੂੰ ੍ਹੁਅੱੲ ਿਲਿਖਿਆ ਜਾਂਦਾ ਹੈ)।

ਬਰੈਂਪਟਨ ਵਿੱਚ ਆਟੋ ਬੀਮਾ ਨਸਲਵਾਦ ਅਤੇ ਪੱਖਪਾਤ ਦਾ ਮੁੱਦਾ

ਪੰਜਾਬੀ ਪੋਸਟ ਸੰਪਾਦਕੀ

ਬਰੈਂਪਟਨ ਸ਼ਹਿਰ ਨੂੰ ਲੱਗੇ ਆਟੋ ਬੀਮਾ ਕੋਹੜ ਬਾਰੇ ਇੱਕ ਹੋਰ ਖ਼ਬਰ ਸਾਹਮਣੇ ਆਈ ਹੈ। ਇਸ ਕੋਹੜ ਨੂੰ ਸਿਆਸੀ ਆਗੂਆਂ ਵੱਲੋਂ ਪਤਾ ਨਹੀਂ ਕਦੋਂ ਨਜਿੱਠਿਆ ਜਾਵੇਗਾ ਪਰ ਨਵੀਂ ਖਬਰ ਇਸਦੇ ਅਦਾਲਤੀ ਹੱਲ ਦੀਆਂ ਸੰਭਾਵਨਾਵਾਂ ਵੱਲ ਇਸ਼ਾਰਾ ਕਰਦੀ ਹੈ।

ਕਿਵੇਂ ਕਰਨਗੇ ਸਿੱਖ ‘ਐਮ ਪੀ’ ਦੋ ਵੱਡੀਆਂ ਚੁਣੌਤੀਆਂ ਦਾ ਸਾਹਮਣਾ? ਪੰਜਾਬੀ ਪੋਸਟ ਵਿਸ਼ੇਸ਼: ਕਰਤਾਰਪੁਰ ਦਾ ਲਾਂਘਾ - ਵਿਸ਼ਵਾਸ਼ ਦਾ ਲਾਂਘਾ ਗੂਗਲ ਦਾ ਸੱਚ- ਖੇਡਾਂ ਅਤੇ ਖੂਬਸੂਰਤੀ ਇਸਤੋਂ ਪਹਿਲਾਂ ਕਿ ਟੋਰਾਂਟੋ ਪੁਲੀਸ ਦਾ ਅਨੁਭਵ ਹੋਰ ਥਾਵੀਂ ਫੈਲੇ! ਕੀ ਲਿਬਰਲਾਂ ਦਾ ਐਨ ਡੀ ਪੀ ਦੇ ਪਤਨ ਉੱਤੇ ਖੁਸ਼ ਹੋਣਾ ਸਹੀ ਹੈ? ਨਿਆਗਾਰਾ ਕਾਲਜ ਦੀ ‘ਭਾਰਤੀ ਵਿੱਦਿਆਰਥੀਆਂ ਨੂੰ ਚੇਤਾਵਨੀ ਦੇ ਮਾਅਨੇ ਬਰੈਂਪਟਨ ਵਿੱਚ ਭੰਗ ਦੇ ਸੇਲ ਬਾਰੇ ਅਨਿਸ਼ਚਿਤਤਾ ਔਰਤ-ਮਰਦ ਬਰਾਬਰੀ ਲਈ ਸ਼ਰਾਬ ਪੈਮਾਨਾ ਕਿਉਂ? ਕੀ ਕੈਨੇਡਾ ਦੇ ਵਕੀਲ ਅਤੇ ਜੱਜ ਸਚਮੁੱਚ ਭ੍ਰਿਸ਼ਟ ਹਨ? ਜਵਾਬ ਨਹੀਂ ਸਰਕਾਰ ਦੇ ਰਿਫਿਊਜੀ ਕਲੇਮੈਂਟਾਂ ਉੱਤੇ ਖਰਚਿਆਂ ਦਾ? ਬਰੈਂਪਟਨ ਈਸਟ ਆਰ ਲਾਂਘਾ ਨਾ ਪਾਰ ਲਾਂਘਾ ਨਫ਼ਰਤ ਦੀਆਂ ਵਾਰਦਾਤਾਂ ਵਿੱਚ ਵਾਧਾ ਅਤੇ ਫੈਡਰਲ ਸਰਕਾਰ ਦੀ ਪਹੁੰਚ ਫਰੈਂਚ ਭਾਸ਼ਾ: ਫੋਰਡ ਅਤੇ ਸ਼ੀਅਰ ਲਈ ਦੁੱਚਿਤੀ ‘ਤੇ ਕੁੜਿੱਕੀ ਜੀ ਐਮ ਮੋਟਰਜ਼: ਕੈਨੇਡਾ ਨੂੰ ਚਾਹੀਦਾ ਹੈ ਇੱਕ ਗਲਤ ਆਦਮੀ? ਚੋਰਾਂ ਨੂੰ ‘ਜੀ ਆਇਆਂ ਨੂੰ’? ਰਾਜ ਗਰੇਵਾਲ ਦੇ ਅਸਤੀਫੇ ਤੋਂ ਉੱਠੇ ਸੁਆਲ ਵਿਤਕਰੇ ਦਾ ਸਿ਼ਕਾਰ ਇੱਕ ਹੋਰ ‘ਬੀ ਜੇ ਸੰਧੂ’? ਉਂਟੇਰੀਓ ਫਾਲ ਸਟੇਟਮੈਂਟ, ਪੈਟਰਿਕ ਬਰਾਊਨ ਅਤੇ ਗਰਮ ਹਵਾਵਾਂ ਕੀ ਦੱਸਦਾ ਹੈ ਪੰਜਾਬੀਆਂ ਦੇ ਰਿਫਿਊਜੀ ਕਲੇਮਾਂ ਵਿੱਚ ਵਾਧਾ ਲਿਬਰਲਾਂ ਨੂੰ ਮਹਿੰਗੀ ਪਵੇਗੀ ਡੱਗ ਫੋਰਡ ਦੀ ਮਾਰ ਸੋਸ਼ਲ ਮੀਡੀਆ ਅਤੇ ਕੈਨੇਡੀਅਨ ਸਿਆਸਤਦਾਨ ਇੱਕ ਨਾਸਤਿਕ ਦੇ ਚਰਚ ਵਿੱਚ ਪਾਦਰੀ ਹੋਣ ਦੇ ਅਰਥ ਲਿਬਰਲਾਂ ਅਤੇ ਟੋਰੀਆਂ ਦੀ ਹਿੰਸਾ ਅਤੇ ਗੈਂਗਾਂ ਬਾਰੇ ਪਹੁੰਚ ਵਿੱਚ ਫ਼ਰਕ ਜੀ 7 ਸੰਮੇਲਨ ਦੀਆਂ ਗੱਡੀਆਂ ਦੇ ਖੰਭਾਂ ਦਾ ਟੁੱਟਣਾ ‘ਸੀ ਐਨ ਟੀ ਐਲ’ਵਿਖੇ ਮਨੁੱਖੀ ਹੱਕਾਂ ਦਾ ਘਾਣ ਟੈਕਸੀ ਮਾਲਕਾਂ ਵੱਲੋਂ ਟੋਰਾਂਟੋ ਸਿਟੀ ਉੱਤੇ 1.7 ਬਿਲੀਅਨ ਡਾਲਰ ਦੇ ਮੁੱਕਦਮਾ ਦਾ ਤਰਕ ਖਾਣੇ ਬਾਰੇ ਕੈਨੇਡੀਅਨਾਂ ਦੀ ਸੁਹਜ ਦੀ ਭਾਰਤੀ ਮੂਲ ਦੇ ਪਰਵਾਸੀਆਂ ਨੂੰ ਚੁਣੌਤੀ ਅਤਿਵਾਦ ਬਾਰੇ ਲਿਬਰਲ ਅਸੱਪਸ਼ਟ ਸਟੈਂਡ? ਸਿਸਟਮ ਕਿਉਂ ਅਣਸੁਖਾਵਾਂ ਮਹਿਸੂਸ ਕਰ ਰਿਹਾ ਹੈ ਜਗਮੀਤ ਸਿੰਘ ਤੋਂ? ਵੋਟਾਂ ਦਾ ਦਿਨ ਫਰਜ਼ ਨਿਭਾਉਣ ਦਾ ਦਿਨ