Welcome to Canadian Punjabi Post
Follow us on

20

January 2020
Archive News of January 20, 2020
ਮਿਸੂਰੀ ਵਿੱਚ ਵਾਪਰੇ ਗੋਲੀਕਾਂਡ ਵਿੱਚ 2 ਹਲਾਕ, 15 ਜ਼ਖ਼ਮੀ

ਕੰਸਾਸ, 20 ਜਨਵਰੀ (ਪੋਸਟ ਬਿਊਰੋ) : ਕੰਸਾਸ ਸਿਟੀ, ਮਿਸੂਰੀ ਦੀ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੱਕ ਬਾਰ ਦੇ ਬਾਹਰ ਚੱਲੀ ਗੋਲੀ ਕਾਰਨ ਦੋ ਵਿਅਕਤੀ ਮਾਰੇ ਗਏ ਜਦਕਿ 15 ਹੋਰ ਜ਼ਖ਼ਮੀ ਹੋ ਗਏ। 

January 20, 2020 05:48 PM
ਛੇ ਸਾਲ ਤੱਕ ਦੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਬਣੇਗੀ ਨੀਤੀ : ਅਰੁਨਾ ਚੌਧਰੀ

ਚੰਡੀਗੜ੍ਹ, 20 ਜਨਵਰੀ (ਪੋਸਟ ਬਿਊਰੋ): ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਨੇ ਅੱਜ ਐਲਾਨ ਕੀਤਾ ਕਿ ਸੂਬੇ ਦੇ 6 ਸਾਲ ਤੱਕ ਦੇ ਬੱਚਿਆਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਨੀਤੀ ਉਲੀਕੀ ਜਾਵੇਗੀ। ਇਸ ਮੰਤਵ ਦੀ ਪੂਰਤੀ ਲਈ ਉਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ 1 ਫਰਵਰੀ, 2020 ਤੱਕ ਸੁਝਾਅ ਅਤੇ ਸਿਫ਼ਾਰਸ਼ਾਂ ਭੇਜਣ ਦੀ ਹਦਾਇਤ ਕੀਤੀ ਹੈ। ਉਨਾਂ ਕਿਹਾ ਕਿ ਵਿਭਾਗ ਦੀ ਪੂਰੀ ਕੋਸ਼ਿਸ਼ ਹੋਵੇਗੀ ਕਿ ਇਸ ਨੀਤੀ ਨੂੰ ਮੰਤ

January 20, 2020 05:10 PM
ਹੁਆਵੇਈ ਦੀ ਸੀਐਫਓ ਖਿਲਾਫ ਅੱਜ ਤੋਂ ਸ਼ੁਰੂ ਹੋਵੇਗੀ ਹਵਾਲਗੀ ਸਬੰਧੀ ਸੁਣਵਾਈ

ਟੋਰਾਂਟੋ, 20 ਜਨਵਰੀ (ਪੋਸਟ ਬਿਊਰੋ) : ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਗ੍ਰਿਫਤਾਰ ਰਹਿਣ ਤੋਂ ਬਾਅਦ ਮੈਂਗ ਵਾਨਜੋ਼ਊ ਦੀ ਹਵਾਲਗੀ ਸਬੰਧੀ ਸੁਣਵਾਈ ਵੈਨਕੂਵਰ ਵਿੱਚ ਅੱਜ ਸ਼ੁਰੂ ਹੋਵੇਗੀ।

January 20, 2020 05:06 PM
ਹਿਨਾ ਖਾਨ ਦੀ ਪਹਿਲੀ ਫਿਲਮ ‘ਹੈਕਡ’ ਰਿਲੀਜ਼ ਲਈ ਤਿਆਰ

ਟੈਲੀਵਿਜ਼ਨ ਤੋਂ ਫਿਲਮਾਂ ਵਿੱਚ ਕਦਮ ਰੱਖ ਰਹੀ ਅਭਿਨੇਤਰੀ ਹਿਨਾ ਖਾਨ ਡੈਬਿਊ ਦੇ ਲਈ ਤਿਆਰ ਹੈ। ਵਿਕਰਮ ਭੱਟ ਨਿਰਦੇਨਿਸ਼ਤ ਫਿਲਮ ‘ਹੈਕਡ’ ਦੀ ਰਿਲੀਜ਼ ਤਰੀਕ ਸਾਹਮਣੇ ਆ ਗਈ ਹੈ। ਇਹ ਫਿਲਮ ਸੱਤ ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਦਾ ਪੋਸਟਰ ਵੀ ਕਾਫੀ ਦਿਲਚਸਪ ਹੈ। ਇੱਕ ਪੋਸਟਰ ਵਿੱਚ ਕੋਡ ਬਣਿਆ ਹੋਇਆ ਹੈ, ਜਿਸ 'ਤੇ ਲਿਖਿਆ ਹੈ ਕਿ ਛਿਪਣ ਲਈ ਕੋਈ ਜਗ੍ਹਾ ਨਹੀਂ ਹੈ। ਵਿਕਰਮ ਭੱਟ ਨੇ ਦੱਸਿਆ ਕਿ ਹਾਰਰ ਫਿਲਮਾਂ ਤੋਂ ਬਾਹਰ ਨਿਕਲ ਕੇ ਉਹ ਅਸਲ 

January 20, 2020 09:48 AM
ਆਪਣੀ ਉਮਰ ਤੋਂ ਪੰਜ ਸਾਲ ਜਵਾਨ ਹੋ ਗਿਆ ਹਾਂ : ਵਰੁਣ ਧਵਨ

ਅਭਿਨੇਤਾ ਵਰੁਣ ਧਵਨ ਫਿਲਹਾਲ ਆਪਣੀ ਅਗਲੀ ਫਿਲਮ ‘ਸਟ੍ਰੀਟ ਡਾਂਸਰ 3ਡੀ’ ਦੇ ਪ੍ਰਮੋਸ਼ਨ ਵਿੱਚ ਬਿਜ਼ੀ ਹਨ। ਫਿਲਮ ਵਿੱਚ ਉਨ੍ਹਾਂ ਨਾਲ ਸ਼ਰਧਾ ਕਪੂਰ ਅਤੇ ਨੋਰਾ ਫਤੇਹੀ ਹਨ। ਇਸ ਫਿਲਮ ਲਈ ਵਰੁਣ ਨੇ ਕਾਫੀ ਮਿਹਨਤ ਕੀਤੀ ਹੈ। ਫਿਲਮ ਵਿੱਚ ਉਨ੍ਹਾਂ ਦੇ ਸ਼ਾਨਦਾਰ ਡਾਂਸ ਦੀ ਕਾਫੀ ਤਾਰੀਫ ਹੋਈ ਹੈ। ਵਰੁਣ ਕਹਿੰਦੇ ਹਨ, ‘‘ਇਹ ਸਭ ਕੁਝ ਇੰਨਾ ਆਸਾਨ ਨਹੀਂ ਸੀ, ਕਿਉਂਕਿ ਮੈਂ ਇੱਕ ਪ੍ਰੋਫੈਸ਼ਨਲ ਡਾਂਸਰ ਨਹੀਂ, ਇਸ ਲਈ ਪ੍ਰੋਫੈਸ਼ਨਲ ਡਾਂਸਰਾਂ ਨਾਲ ਟਰੇਨਿੰਗ ਮੁਸ਼ਕਲ ਕੰਮ ਸੀ। ਸਾਡੀ 

January 20, 2020 09:47 AM
ਅਮਰੀਕੀ ਹਾਕਮਾਂ ਦੀਆਂ ਕੀਤੀਆਂ ਭਾਰਤੀ ਲੋਕ ਵੀ ਭੁਗਤਦੇ ਪਏ ਹਨ ਤੇ ਹੋਰ ਦੇਸ਼ਾਂ ਦੇ ਵੀ

-ਜਤਿੰਦਰ ਪਨੂੰ
ਇਸ ਲਿਖਤ ਨੂੰ ਲਿਖਣ ਵੇਲੇ ਦਿੱਲੀ ਦੇ ਸ਼ਾਹੀਨ ਬਾਗ, ਲਖਨਊ ਅਤੇ ਮੁੰਬਈ ਸਮੇਤ ਕਈ ਥਾਂਈਂ ਨਰਿੰਦਰ ਮੋਦੀ ਸਰਕਾਰ ਵੱਲੋਂ ਨਵੇਂ ਪਾਸ ਕੀਤੇ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਅਣਮਿਥੇ ਸਮੇਂ ਦੇ ਧਰਨਿਆਂ ਵਿੱਚ ਲੋਕ ਬੈਠੇ ਹੋਏ ਹਨ। ਉਹ ਕਦੋਂ ਤੱਕ ਏਸੇ ਤਰ੍ਹਾਂ ਬੈਠੇ ਰਹਿਣਗੇ, ਕਿਸੇ ਨੂੰ ਪਤਾ ਨਹੀਂ। ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਵਿਰੋਧ ਦੀ ਲੀਹ ਪਏ ਲੋਕਾਂ ਲਈ ਇਹ ਅੱਜ ਦਾ ਨਹੀਂ, ਭਲਕ ਦਾ ਅਤੇ ਅਗਲੀਆਂ ਪੀੜ੍ਹੀਆਂ ਦੇ ਨਸੀਬੇ ਦਾ ਸਵਾਲ ਹੈ। ਇਸ ਦੌਰਾਨ ਅਮਰੀਕਾ ਤੋਂ ਇੱਕ ਖਬਰ ਆਈ ਹੈ ਕਿ ਓਥੇ ਪੰਜ ਜਣਿਆਂ ਨੂੰ ਪਾਕਿਸਤਾਨ ਲਈ ਐਟਮੀ ਤਕਨੀਕ ਤੇ ਇਸ ਤਕਨੀਕ ਦੇ ਨਾਲ ਵਰਤਿਆ ਜਾਣ ਵਾਲਾ ਅਮਰੀਕਾ ਦਾ ਬਣਿਆ 

January 20, 2020 09:45 AM
ਕਿੰਜ ਬਚੇ ਸਨ ਹਰਿਆਣਾ ਵਿੱਚ ਸਿੱਖ ਪਟੇਦਾਰ ਕਿਸਾਨ?

-ਤਰਲੋਚਨ ਸਿੰਘ
ਮੱਧ ਪ੍ਰਦੇਸ਼ ਵਿੱਚ ਇੱਕ ਪਿੰਡ 'ਚੋਂ ਖੇਤੀ ਕਰਨ ਵਾਲੇ ਕੁਝ ਸਿੱਖ ਪਰਵਾਰ ਉਜਾੜ ਦੇਣ ਦੀ ਖ਼ਬਰ ਨੇ ਸਿੱਖਾਂ ਵਿੱਚ ਬੜੀ ਘਬਰਾਹਟ ਪੈਦਾ ਕੀਤੀ ਹੈ। ਹਰ ਪਾਸੇ ਸਰਕਾਰ ਵਿਰੁੱਧ, ਖ਼ਾਸ ਕਰਕੇ ਮੁੱਖ ਮੰਤਰੀ ਕਮਲਨਾਥ ਦੇ ਵਿਰੁੱਧ ਆਵਾਜ਼ਾਂ ਆਈਆਂ ਸਨ। ਸਿੱਖ ਵਫ਼ਦ ਉਸ ਪਿੰਡ ਪੁੱਜ ਗਏ। ਇਹ ਖ਼ਬਰ ਵੀ ਛਪ ਗਈ ਕਿ ਮੁੱਖ ਮੰਤਰੀ ਨੇ ਤੁਰੰਤ ਦੋਸ਼ੀ ਅਫ਼ਸਰ ਬਦਲ ਦਿੱਤੇ ਤੇ ਮਾਮਲਾ ਦੱਬ ਗਿਆ ਹੈ। ਸਾਲ 2013 ਵਿੱਚ ਗੁਜਰਾਤ ਵਿੱਚ ਸਿੱਖਾਂ ਦੀ ਜ਼ਮੀਨ ਲੈਣ ਦਾ ਵਾਵੇਲਾ ਉਠਿਆ ਸੀ, ਜਦੋਂ ਓਥੇ ਮੁੱਖ ਮੰਤਰੀ ਨਰਿੰਦਰ ਮੋਦੀ ਵਿਰੁੱਧ ਬਿਆਨ ਦਿੱਤੇ ਗਏ ਸਨ, ਫਿਰ ਇਹ ਠੰਢਾ ਪੈ ਗਿਆ ਸੀ।

January 20, 2020 09:43 AM
ਲੋਕਾਂ ਵਿੱਚ ਅਪਰਾਧ ਅਤੇ ਬੇਚੈਨੀ ਵਧ ਰਹੀ ਹੈ

-ਦੇਵੀ ਚੇਰੀਅਨ
ਮੈਂ ਮਹਾਨ ਭਾਰਤ ਦੀ ਰਾਸ਼ਟਰੀ ਰਾਜਧਾਨੀ ਵਿੱਚ ਰਹਿੰਦੀ ਹਾਂ। ਮੈਂ ਆਪਣੇ ਰਾਸ਼ਟਰ ਦੇ ਸਭਿਆਚਾਰ, ਭਾਸ਼ਾ ਅਤੇ ਧਰਮ ਦੇ ਕਈ ਰੰਗਾਂ ਨੂੰ ਪੂਜਦੀ ਹਾਂ। ਮੈਂ ਚਿੰਤਤ ਅਤੇ ਹੈਰਾਨ ਵੀ ਹਾਂ। ਮੇਰਾ ਦਿਲ ਇਸ ਗੱਲ ਬਾਰੇ ਖੁਸ਼ ਹੈ ਕਿ ਭਾਰਤ ਦੇ ਵਿਦਿਆਰਥੀ ਦੇਸ਼ ਦਾ ਭਵਿੱਖ ਹਨ ਅਤੇ ਸਾਡੇ ਵੋਟਰਾਂ ਦਾ 75 ਫੀਸਦੀ ਇੰਨਾ ਜਿਗਰਾ ਰੱਖਦਾ ਹੈ ਕਿ ਉਹ ਖੁੱਲ੍ਹੇ ਤੌਰ 'ਤੇ ਆਪਣੇ ਅਧਿਕਾਰਾਂ ਲਈ ਲੜ ਸਕੇ। ਮੈਂ ਹਿੰਸਾ ਦੇ ਵਿਰੁੱਧ ਹਾਂ ਤੇ ਜਾਤੀ, ਧਰਮ ਲਈ ਮਨੁੱਖਤਾ ਨੂੰ ਵੰਡਣ ਵਾਲੀਆਂ ਗੱਲਾਂ ਦੇ ਸਖਤ ਖਿਲਾਫ 

January 20, 2020 09:36 AM
ਰਾਊਤ ਫਿਰ ਬੋਲਿਆ ਸਾਵਰਕਰ ਨੂੰ ਭਾਰਤ ਰਤਨ ਦੇਣ ਦੇ ਵਿਰੋਧੀਆਂ ਨੂੰ ਅੰਡੇਮਾਨ ਭੇਜੋ

ਮੁੰਬਈ, 19 ਜਨਵਰੀ (ਪੋਸਟ ਬਿਊਰੋ)- ਕੁਝ ਸਮੇਂ ਤੋਂ ਮੀਡੀਆ 'ਚ ਵੀਰ ਸਾਵਰਕਰ ਬਾਰੇ ਜਾਰੀ ਬਿਆਨਬਾਜ਼ੀ ਵਿੱਚ ਕਾਂਗਰਸ ਸੇਵਾ ਦਲ ਦੇ ਬੁਕਲੈਟ ‘ਵੀਰ ਸਾਵਰਕਰ ਕਿਤਨੇ ਵੀਰ’ ਵਿੱਚ ਕੀਤੇ ਦਾਅਵੇ ਪਿੱਛੋਂ ਸਾਵਰਕਰ ਬਾਰੇ ਕਈ ਤਰ੍ਹਾਂ ਦੇ ਬਿਆਨ ਆ ਰਹੇ ਹਨ। ਸ਼ਿਵ ਸੈਨਾ ਆਗੂ ਸੰਜੇ ਰਾਊਤ ਨੇ ਕਿਹਾ ਹੈ ਕਿ ਜਿਹੜੇ ਵਿਅਕਤੀ ਸਾਵਰਕਰ ਨੂੰ ਭਾਰਤ ਰਤਨ ਦੇਣ ਦਾ ਵਿਰੋਧ ਕਰਦੇ ਹਨ, ਉਨ੍ਹਾਂ ਨੂੰ ਅੰਡੇਮਾਨ ਦੀ ਸੈਲੂਲਰ ਜੇਲ੍ਹ 'ਚ ਦੋ ਦਿਨ ਬਿਤਾਉਣ ਭੇਜਣਾ ਚਾਹੀਦਾ ਹੈ। ਉਨ੍ਹਾਂ ਨੂੰ ਉਥੇ ਜਾ ਕੇ ਸਮਝ ਆ ਜਾਏਗੀ, ਜਿੱਥੇ ਸਾਵਰਕਰ ਨੰ ਕੈਦ ਕਰ ਕੇ ਰੱਖਿਆ ਗਿਆ ਸੀ।

January 20, 2020 09:28 AM
ਗੁਡੀਆ ਗੈਂਗ ਰੇਪ ਕੇਸ: ਸੱਤ ਸਾਲ ਬਾਅਦ ਦੋ ਜਣੇ ਦੋਸ਼ੀ ਕਰਾਰ, ਸਜ਼ਾ ਦਾ ਫੈਸਲਾ 30 ਨੂੰ

ਨਵੀਂ ਦਿੱਲੀ, 19 ਜਨਵਰੀ, (ਪੋਸਟ ਬਿਊਰੋ)- ਦਿੱਲੀ ਦੇ ਬਹੁ-ਚਰਚਿਤ ਗੁੜੀਆ ਬਲਾਤਕਾਰ ਕੇਸ ਵਿੱਚ ਅਦਾਲਤ ਨੇ ਪ੍ਰਦੀਪ ਕੁਮਾਰ ਤੇ ਮਨੋਜ ਸ਼ਾਹ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਵਾਂ ਨੂੰ ਸਜ਼ਾ 30 ਜਨਵਰੀ ਨੂੰ ਸੁਣਾਈ ਜਾਵੇਗੀ। 

January 20, 2020 09:27 AM
ਰਣਜੀਤ ਸਿੰਘ ਕਤਲ ਕੇਸ ਵਿੱਚ ਰਾਮ ਰਹੀਮ ਦੇ ਵਿਰੁੱਧ ਸੀ ਬੀ ਆਈ ਦੀ ਬਹਿਸ ਪੂਰੀ

ਪੰਚਕੂਲਾ, 19 ਜਨਵਰੀ, (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨਾਲ ਜੁੜੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਸੀ ਬੀ ਆਈ ਦੀ ਬਹਿਸ ਪੂਰੀ ਹੋ ਗਈ ਹੈ। ਕੇਸ ਦੀ ਅਗਲੀ ਸੁਣਵਾਈ ਵੇਲੇ ਇਕ ਫਰਵਰੀ ਨੂੰ ਬਚਾਅ ਧਿਰ ਵੱਲੋਂ ਬਹਿਸ ਸ਼ੁਰੂ ਕੀਤੀ ਜਾਵੇਗੀ। 

January 20, 2020 09:26 AM
ਵਿਆਹ ਦੇ ਨਾਂਅ ਉੱਤੇ 13 ਲੱਖ ਰੁਪਏ ਠੱਗ ਲਏ

ਸੁਲਾਤਨਪੁਰ ਲੋਧੀ, 19 ਜਨਵਰੀ (ਪੋਸਟ ਬਿਊਰੋ)- ਵਿਆਹ ਦਾ ਝਾਂਸਾ ਦੇ ਕੇ 13 ਲੱਖ ਰੁਪਏ ਦੇ ਧੋਖਾਧੜੀ ਦੇ ਦੋਸ਼ ਵਿੱਚ ਪਤੀ ਪਤਨੀ, ਉਨ੍ਹਾਂ ਦੇ ਲੜਕੇ, ਲੜਕੀ ਅਤੇ ਰਿਸ਼ਤੇਦਾਰਾਂ ਖਿਲਾਫ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਧੋਖਾਧੜੀ ਅਤੇ ਹੋਰ ਵੱਖ-ਵੱਖ ਧਾਰਾਵਾਂ ਦਾ ਕੇਸ ਦਰਜ ਕੀਤਾ ਹੈ, ਪਰ ਦੋਸ਼ੀ ਅਜੇ ਪੁਲਸ ਦੀ ਪਹੁੰਚ ਤੋਂ ਬਾਹਰ ਹਨ। 

January 20, 2020 09:23 AM
ਇੰਟਰਨੈੱਟ ਆਜ਼ਾਦੀ ਦੇ ਪੱਖ ਤੋਂ ਪਾਕਿ ਸਭ ਤੋਂ ਪਛੜੇ ਦੇਸ਼ਾਂ ਵਿੱਚ

ਅੰਮ੍ਰਿਤਸਰ, 19 ਜਨਵਰੀ (ਪੋਸਟ ਬਿਊਰੋ)- ਇੰਟਰਨੈੱਟ ਆਜ਼ਾਦੀ ਬਾਰੇ ਕਰਾਏ ਗਏ ਇੱਕ ਕੌਮਾਂਤਰੀ ਸਰਵੇਖਣ ਵਿੱਚ ਪਾਕਿਸਤਾਨ ਨੂੰ ਦੁਨੀਆ ਦੇ ਸਭ ਤੋਂ ਪਛੜੇ ਦੇਸ਼ਾਂ 'ਚ ਸ਼ਾਮਲ ਕੀਤਾ ਗਿਆ ਹੈ। 

January 20, 2020 09:22 AM
ਅੰਬਾਲਾ ਟੀਮ ਦੇ ਛਾਪੇ ਵਿੱਚ ਖੁਲਾਸਾ: ਖੇਤਾਂ ਵਿੱਚ ਸੈਂਟਰ ਖੋਲ੍ਹ ਕੇ ਭਰੂਣ ਲਿੰਗ ਦੀ ਜਾਂਚ ਹੁੰਦੀ ਰਹੀ

ਲੁਧਿਆਣਾ, 19 ਜਨਵਰੀ, (ਪੋਸਟ ਬਿਊਰੋ)- ਇਸ ਜਿ਼ਲੇ ਵਿੱਚ ਡੇਹਲੋਂ ਕੋਲ ਪਿੰਡ ਜੜਤੌਲੀ ਦੇ ਖੇਤਾਂ ਵਿਚ ਬਣਾਏ ਘਰ ਵਿੱਚ 30 ਹਜ਼ਾਰ ਰੁਪਏ ਲੈ ਕੇ ਭਰੂਣ ਲਿੰਗ ਟੈਸਟ ਕੀਤਾ ਜਾਂਦਾ ਸੀ ਤੇ ਇਸ ਲਈ ਏਜੰਟ ਚਾਰ ਹਜ਼ਾਰ ਰੁਪਏ ਕਮਿਸ਼ਨ ਲੈਂਦਾ ਸੀ। ਅੰਬਾਲਾ ਦੀ ਪੀ ਐੱਨ ਡੀ ਟੀ ਟੀਮ ਨੇ ਸਿਹਤ ਵਿਭਾਗ ਨਾਲ ਛਾਪਾ ਮਾਰਿਆ ਹੈ। ਛਾਪੇ ਦੌਰਾਨ ਭਰੂਣ ਲਿੰਗ ਟੈਸਟ ਕਰਨ ਵਾਲਾ ਜੋੜਾ ਫਰਾਰ ਹੋ ਗਿਆ, ਪਰ ਏਜੰਟ ਕੁਲਵਿੰਦਰ ਸਿੰਘ ਫੜਿਆ ਗਿਆ। ਸੈਲ ਨੇ ਇਸ ਦੀ ਸ਼ਿਕਾਇਤ ਥਾਣਾ ਸਦਰ ਪੁਲਿਸ ਨੂੰ ਦਿੱਤੀ ਹੈ ਅਤੇ ਪੁਲਿਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ।

January 20, 2020 09:19 AM
ਦਮਦਮੀ ਟਕਸਾਲ ਨੇ ਢੱਡਰੀਆਂ ਵਾਲੇ ਉੱਤੇ ਜਾਇਦਾਦ ਬਣਾਉਣ ਦੇ ਦੋਸ਼ ਲਾਏ

ਪਟਿਆਲਾ, 19 ਜਨਵਰੀ (ਪੋਸਟ ਬਿਊਰੋ)- ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਿਰੁੱਧ ਦਮਦਮੀ ਟਕਸਾਲ ਵੱਲੋਂ ਉਸ ਦੇ ਨਾਂਅ ਜ਼ਮੀਨ ਹੋਣ ਦਾ ਖੁਲਾਸਾ ਕਰਦਿਆਂ ਉਸ ਉੱਤੇ ਜਾਇਦਾਦ ਬਣਾਉਣ ਦੇ ਦੋਸ਼ ਲਾਏ ਗਏ ਹਨ। 

January 20, 2020 09:17 AM
ਹਿਟਲਰ ਦੇ ਮੰਤਰੀ ਦਾ ਹਵਾਲਾ ਦੇਣ ਉੱਤੇ ਬਰਾਜ਼ੀਲ ਦਾ ਮੰਤਰੀ ਕੱਢ ਦਿੱਤਾ ਗਿਆ

ਬ੍ਰਾਸੀਲੀਆ, 19 ਜਨਵਰੀ (ਪੋਸਟ ਬਿਊਰੋ)- ਇੱਕ ਵਿਵਾਦ ਗ੍ਰਸਤ ਵੀਡੀਓ ਆਉਣ ਪਿੱਛੋਂ ਬਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰੋ ਨੇ ਆਪਣੇ ਸੱਭਿਆਚਾਰ ਮੰਤਰੀ ਰੋਬਰਟੋ ਅਲਵਿਮ ਨੂੰ ਕੱਢ ਦਿੱਤਾ ਹੈ। ਵੀਡੀਓ ਵਿੱਚ ਉਹ ਹਿਟਲਰ ਦੇ ਪ੍ਰਚਾਰ ਮੰਤਰੀ ਡਾ: ਜੋਸਫ ਗੋਏਬਲਸ ਦਾ ਹਵਾਲਾ ਦਿੰਦੇ ਹੋਏ ਬਰਾਜੀਲ ਦੀ ਕਲਾ ਅਤੇ ਸੱਭਿਆਚਾਰ 'ਤੇ ਭਾਸ਼ਣ ਦਿੰਦੇ ਦਿਖਾਈ ਦੇ ਰਹੇ ਹਨ, ਜਿਸ ਤੋਂ ਵਿਵਾਦ ਛਿੜ ਗਿਆ ਹੈ।

January 20, 2020 09:16 AM
ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ 86 ਜਣਿਆਂ ਨੂੰ 55-55 ਸਾਲ ਦੀ ਸਜ਼ਾ ਸੁਣਾਈ

ਰਾਵਲਪਿੰਡੀ, 19 ਜਨਵਰੀ, (ਪੋਸਟ ਬਿਊਰੋ)- ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ ਦੇਸ਼ ਵਿਚ ਅਰਾਜਕਤਾ ਫੈਲਾਉਣ ਦੇ ਦੋਸ਼ ਵਿਚ ਕੱਟੜਪੰਥੀ ਜਮਾਤ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ ਐੱਲ ਪੀ) ਦੇ ਮੁਖੀ ਖਾਦਿਮ ਹੁਸੈਨ ਰਿਜ਼ਵੀ, ਉਨ੍ਹਾਂ ਦੇ ਭਰਾ ਅਤੇ ਭਤੀਜੇ ਸਮੇਤ 86 ਲੋਕਾਂ ਨੂੰ 55-55 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਉੱਤੇ ਇਕ ਕਰੋੜ 30 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਅਦਾਲਤ ਨੇ ਸਾਰੇ ਦੋਸ਼ੀਆਂ ਦੀ ਚੱਲ-ਅਚੱਲ ਜਾਇਦਾਦ ਵੀ ਜ਼ਬਤ ਕਰਨ ਦਾ ਆਦੇਸ਼ ਦਿੱਤਾ ਹੈ।

January 20, 2020 09:15 AM
ਯਮਨ ਵਿੱਚ ਮਸਜਿਦ ਉੱਤੇ ਮਿਜ਼ਾਈਲ ਹਮਲੇ ਦੌਰਾਨ 83 ਫ਼ੌਜੀਆਂ ਦੀ ਮੌਤ

ਦੁਬਈ, 19 ਜਨਵਰੀ, (ਪੋਸਟ ਬਿਊਰੋ)- ਯਮਨ ਦੇ ਮਾਰਿਬ ਸੂਬੇ ਵਿੱਚ ਹਾਊਦੀ ਬਾਗੀਆਂ ਵੱਲੋਂ ਇਕ ਮਸਜਿਦ ਉੱਤੇ ਕੀਤੇ ਮਿਜ਼ਾਈਲ ਤੇ ਡਰੋਨ ਹਮਲੇ ਵਿੱਚ 83 ਫ਼ੌਜੀਆਂ ਦੀ ਮੌਤ ਹੋ ਗਈ ਤੇ 148 ਜ਼ਖ਼ਮੀ ਹੋ ਗਏ। ਹਮਲਾ ਸ਼ਨਿਚਰਵਾਰ ਓਦੋਂ ਕੀਤਾ ਗਿਆ, ਜਦੋਂ ਫ਼ੌਜੀ ਸ਼ਾਮ ਦੀ ਨਮਾਜ਼ ਅਦਾ ਕਰ ਰਹੇ ਸਨ। 
ਇਕ ਮਹੀਨੇ ਦੀ ਸ਼ਾਂਤੀ ਪਿੱਛੋਂ ਹਾਊਦੀ ਬਾਗੀਆਂ ਨੇ ਇਹ ਹਮਲਾ ਕੀਤਾ ਹੈ। ਇਹ ਹਮਲਾ ਯਮਨ ਅਤੇ ਸਾਊਦੀ ਅਰਬ ਦੀਆਂ ਸਾਂਝੀਆਂ ਫ਼ੌਜਾਂ ਵੱਲੋਂ ਸਨਾ 

January 20, 2020 09:15 AM
ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਮੈਡੀਕਲ ਰਿਪੋਰਟ ਪਾਕਿ ਦੀ ਪੰਜਾਬ ਸਰਕਾਰ ਵੱਲੋਂ ਰੱਦ

ਕਰਾਚੀ, 19 ਜਨਵਰੀ, (ਪੋਸਟ ਬਿਊਰੋ)- ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਨੇਤਾ ਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਮੈਡੀਕਲ ਰਿਪੋਰਟ ਰੱਦ ਕਰ ਦਿੱਤੀ ਹੈ। ਸਰਕਾਰ ਦਾ ਦਾਅਵਾ ਹੈ ਕਿ ਇਹ ਰਿਪੋਰਟ ਲੰਡਨ ਦੇ ਕਿਸੇ ਨਿੱਜੀ ਹਸਪਤਾਲ ਤੋਂ ਬਣਵਾਈ ਗਈ ਹੈ। 

January 20, 2020 09:14 AM
ਜਨਰਲ ਮੁਸ਼ੱਰਫ ਦੀ ਅਰਜ਼ੀ ਵਿਚਾਰਨ ਤੋਂ ਪਾਕਿ ਸੁਪਰੀਮ ਕੋਰਟ ਦਾ ਇਨਕਾਰ

ਇਸਲਾਮਾਬਾਦ, 19 ਜਨਵਰੀ, (ਪੋਸਟ ਬਿਊਰੋ)- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਦੇਸ਼ ਧ੍ਰੋਹ ਦੇ ਕੇਸ ਵਿਚ ਮੌਤ ਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਸਾਬਕਾ ਫ਼ੌਜੀ ਸ਼ਾਸਕ ਜਨਰਲ ਪਰਵੇਜ਼ ਮੁਸ਼ੱਰਫ ਦੀ ਅਰਜ਼ੀ ਉੱਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਅਰਜ਼ੀ ਵਾਪਸ ਕਰਦੇ ਹੋਏ ਕਿਹਾ ਕਿ ਜਦੋਂ ਤਕ ਜਨਰਲ ਮੁਸ਼ੱਰਫ ਆਤਮ ਸਮੱਰਪਣ ਨਹੀਂ ਕਰਦੇ, ਤਦ ਤਕ ਉਨ੍ਹਾਂ ਨੂੰ ਅਪੀਲ ਕਰਨ ਦੀ ਇਜਾਜ਼ਤ ਨਹੀਂ ਮਿਲ ਸਕਦੀ। 

January 20, 2020 09:13 AM
ਗੁਰਦੁਆਰਾ ਨਾਨਕਸਰ, ਟਿੱਬਾ ਅਭੋਰ, ਪਾਕਪਤਨ

ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਪਾਵਨ ਅਸਥਾਨ ਪਾਕਪਤਨ - ਆਰਿਫਵਾਲਾ ਰੋਡ ਉੱਤੇ ਟਿੱਬਾ ਅਭੋਰ ਉੱਤੇ ਹੈ । ਇਸ ਪਿੰਡ ਨੂੰ ਜਾਣ ਵਾਸਤੇ ਪਾਕਪਤਨ ਤੋਂ ਕੋਈ 30 ਕਿਲੋਮੀਟਰ ਦੀ ਵਿੱਥ ਉੱਤੇ ਰੰਗ ਸ਼ਾਹ ਨਾਮੀ ਸਟਾਪ ਤੇ ਉੱਤਰ ਕੇ ਟਾਗੇ ਤੇ ਬਹਿ ਕੇ ਜਾਇਆ ਜਾ ਸਕਦਾ ਹੈ। ਇਸ ਪਿੰਡ ਦਾ ਪੂਰਾ ਨਾਮ ਵਨ ਓਭ ਟਿੱਬਾ ਅਭੋਰ ਹੈ । ਇਹ ਪਾਵਨ ਅਸਥਾਨ ਬਹੁਤ ਹੀ ਸੁੰਦਰ ਤੇ ਵਿਸ਼ਾਲ ਬਣਿਆ ਹੋਇਆ ਹੈ ।

January 20, 2020 09:09 AM
ਪ੍ਰਸ਼ਾਂਤ ਤਿਵਾੜੀ ਆਤਮਹੱਤਿਆ ਕੇਸ: ਅਦਾਲਤਾਂ ਦੇ ਬਿਰਖ ਹੋਣ ਜਾਣ ਦਾ ਕਿੱਸਾ

ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਉੱਜੜੇ ਘਰੀਂ ਜਾਣ ਹੁਣ-ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ’। ਅਰਥਾਂ ਦੇ ਬੇਸ਼ੁਮਾਰ ਪਸਾਰੇ ਨੂੰ ਕਲਾਵੇ ਵਿੱਚ ਸਮੇਟ ਲੈਣ ਵਾਲੀ ਇਹ ਕਵਿਤਾ ਜੀਨ ਦੇ ਕਈ ਹੋਰ ਪਹਿਲੂਆਂ ਦੇ ਨਾਲ 2 ਅਦਾਲਤੀ ਸਿਸਟਮ ਤੋਂ ਇਨਸਾ

January 20, 2020 09:08 AM
ਅਕਾਲੀ-ਭਾਜਪਾ ਆਗੂਆਂ ਵਿਚਾਲੇ ਅਗਲੀਆਂ ਚੋਣਾਂ ਦੀ ਸੀਟ-ਵੰਡ ਤੋਂ ਖਿੱਚੋਤਾਣ ਹੋਰ ਵਧੀ

ਅਨੰਦਪੁਰ ਸਾਹਿਬ, 19 ਜਨਵਰੀ, (ਪੋਸਟ ਬਿਊਰੋ)- ਅਕਾਲੀ-ਭਾਜਪਾ ਗਠਜੋੜ ਦਾ ਸੰਬੰਧ ਅੱਜ ਤੱਕ ਨਹੁੰ-ਮਾਸ ਵਾਲਾ ਕਿਹਾ ਜਾਂਦਾ ਸੀ, ਪਰ ਇਸ ਵੇਲੇ ਇਸ ਰਿਸ਼ਤੇ ਵਿਚ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਅਤੇ ਇਸ ਬਾਰੇ ਦੋਵਾਂ ਪਾਰਟੀਆਂ ਦੇ ਆਗੂ ਇੱਕ ਦੂਸਰੇ ਨਾਲ ਬਿਆਨਬਾਜ਼ੀ ਵਿੱਚ ਉਲਝ ਗਏ ਹਨ। ਪਹਿਲਾਂ ਭਾਜਪਾ ਦੇ ਦੋ ਸਾਬਕਾ ਮੰਤਰੀਆਂ ਮੋਹਨ ਲਾਲ ਅਤੇ ਮਦਨ ਮੋਹਨ ਮਿੱਤਲ ਨੇ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਵੱਧ ਸੀਟਾਂ ਦੀ ਮੰਗ ਕਰ ਕੇ ਵਿਵਾਦ ਖੜਾ ਕਰ ਦਿੱਤਾ ਸੀ, ਇਸ ਦੇ ਜਵਾਬ ਵਿੱਚ ਅਕਾਲੀ ਦਲ ਦੇ ਆਗੂ ਵੀ ਭੜਕਣ ਲੱਗ ਪਏ ਹਨ।

January 20, 2020 08:33 AM
ਭਾਰਤ ਨੇ ਕੇ-4 ਐਟਮੀ ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ

ਵਿਸ਼ਾਖਾਪਟਨਮ, 19 ਜਨਵਰੀ, (ਪੋਸਟ ਬਿਊਰੋ)- ਭਾਰਤ ਨੇ ਐਤਵਾਰ ਨੂੰ ਆਂਧਰਾ ਪ੍ਰਦੇਸ਼ ਵਿੱਚ ਸਮੁੰਦਰ ਕੰਢੇ 3500 ਕਿਲੋਮੀਟਰ ਦੀ ਮਾਰਕ ਸਮਰੱਥਾ ਵਾਲੀ ਐਟਮੀ ਹਥਿਆਰ ਲਿਜਾਣ ਦੇ ਸਮਰੱਥ ਪਣਡੁੱਬੀ ਕੇ-4 ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਹੈ। ਡੀ ਆਰ ਡੀ ਓ ਵੱਲੋਂ ਬਣਾਈ ਗਈ ਮਿਜ਼ਾਈਲ ਨੂੰ ਨੇਵੀ ਦੀਆਂ ਦੇਸ ਅੰਦਰ ਹੀ ਬਣਾਈਆਂ ਆਈ ਐੱਨ ਐੱਸ ਅਰੀਹੰਤ ਕੈਟੇਗਰੀ ਦੀਆਂ ਐਟਮੀ ਪਣਡੁੱਬੀਆਂ ਨਾਲ ਲੈਸ ਕੀਤਾ ਜਾਵੇਗਾ। 

January 20, 2020 08:33 AM
12