Welcome to Canadian Punjabi Post
Follow us on

29

March 2024
 

ਈ-ਪੇਪਰ

ਵੀਡੀਓ ਗੈਲਰੀ

ਅੱਜ-ਨਾਮਾ

ਕੇਜਰੀਵਾਲ ਦੇ ਕੇਸ ਵਿੱਚ ਛਿੜੀ ਚਰਚਾ,

ਜਿਸ ਦੀ ਪੈਂਦੀ ਪਈ ਰੋਜ਼ ਤਾਰੀਕ ਬੇਲੀ।
ਦਖਲ ਦਿੱਤਾ ਅਮਰੀਕਾ ਇਸ ਕੇਸ ਬਾਰੇ,
ਚਰਚਾ ਛਿੜੀ ਕਿ ਗਲਤ ਜਾਂ ਠੀਕ ਬੇਲੀ।
ਪਹਿਲਾਂ ਜਰਮਨਾਂ ਨੇਇਹੀ ਕਿਹਾ ਸੀ ਗਾ,
ਉਹ ਵੀ ਮੁਦੱਈ ਨਾ ਤੀਜਾ ਫਰੀਕ ਬੇਲੀ।
ਇਨ੍ਹਾਂ ਬਾਤਾਂ ਦੇ ਬਾਬਤ ਕੁਝ ਹੋਰਨਾਂ ਦੀ,
ਟਿਪਣੀ ਆਉਣ ਦੀ ਅਜੇ ਉਡੀਕ ਬੇਲੀ।
ਵਿਹੜੇ ਵਿੱਚ ਜਦ ਪਿੱਟਣਾ ਪਿਆ ਸੁਣਦਾ,
ਚਰਚਾ ਵਿਹੜੇ ਤੋਂ ਜਾਵਣੀ ਬਾਹਰ ਬੇਲੀ।
ਦੁਨੀਆ ਸਾਰੀ ਦੇ ਕਿਸੇ ਨਹੀਂ ਮੂੰਹ ਬੰਨ੍ਹੇ,
ਸਾਰੇ ਈ ਬਣਨਗੇ ਮੁੱਦੇ ਦੇ ਮਾਹਰ ਬੇਲੀ।
-ਤੀਸ ਮਾਰ ਖਾਂ

 

ਤਾਜ਼ੀ ਖ਼ਬਰਾਂ

ਫੋਟੋ ਗੈਲਰੀ

ਪ੍ਰਸਿੱਧ ਖ਼ਬਰਾਂ

ਸੁਝਾਅ