Welcome to Canadian Punjabi Post
Follow us on

29

March 2024
 

ਈ-ਪੇਪਰ

ਵੀਡੀਓ ਗੈਲਰੀ

ਅੱਜ-ਨਾਮਾ

ਭਾਜਪਾ ਵੱਲ ਸਭ ਦਿੱਸ ਰਿਹਾ ਵਗੇ ਪਾਣੀ,

ਕਿਧਰੇ ਹੋਰ ਨਹੀਂ ਦਿੱਸਦਾ ਵਹਿਣ ਮੀਆਂ।
ਮੋਦੀ-ਮੋਦੀ ਦਾ ਸ਼ੋਰ ਜਿਹਾ ਸੁਣਨ ਮਗਰੋਂ,
ਲੋਕੀਂ ਨਾ ਚਾਹੁੰਦੇ ਵੀ ਇਹੋ ਕਹਿਣ ਮੀਆਂ।
ਨਵੇਂ ਆਏ ਜਦ ਵਧੀ ਜਾਣ ਭਾਜਪਾ ਵਿੱਚ,
ਪਹਿਲੇ ਦਿਲੋਂ ਨਾ ਕਦੀ ਵੀ ਸਹਿਣ ਮੀਆਂ।
ਰੋਸਾ ਅੰਦਰ ਦਾ ਸਾਂਭ ਲਿਆ ਦਿਲ ਅੰਦਰ,
ਘੁੱਟੇ-ਵੱਟੇ ਜਿਹੇ ਲੱਗ ਪਏ ਰਹਿਣ ਮੀਆਂ।
ਜੇਕਰ ਦਬਾਏ ਦਬਾਅ ਹੇਠ ਰਹਿਣਗੇ ਉਹ,
ਫਿਰ ਨਹੀਂ ਚੜ੍ਹਤ ਦਾ ਕੋਈ ਜਵਾਬ ਮੀਆਂ।
ਅੰਦਰ ਦੀ ਰਿੱਝਦੀ ਕੜ੍ਹੀ ਜੇ ਪਈ ਉੱਬਲ,
ਸਮਝ ਲਉ ਹੋਊ ਫਿਰ ਖੇਡ ਖਰਾਬ ਮੀਆਂ।
-ਤੀਸ ਮਾਰ ਖਾਂ

 

ਤਾਜ਼ੀ ਖ਼ਬਰਾਂ

ਫੋਟੋ ਗੈਲਰੀ

ਪ੍ਰਸਿੱਧ ਖ਼ਬਰਾਂ

ਸੁਝਾਅ