900 ਮੀਟਰ ਡੂੰਘੀ ਖੱਡ ਵਿੱਚ ਡਿੱਗੀ ਬੱਸ ਦੇ 47 ਲੋਕਾਂ ਵਿੱਚੋਂ ਸਿਰਫ ਦੋ ਦੀ ਜਾਨ ਬਚੀ

bus accident shimla

shimla accidentn
ਸ਼ਿਮਲਾ, 20 ਅਪ੍ਰੈਲ (ਪੋਸਟ ਬਿਊਰੋ)- ਹਿਮਾਚਲ ਪ੍ਰਦੇਸ਼ ਵਿੱਚ ਕੱਲ੍ਹ ਇੱਕ ਬਸ ਨਦੀ ਵਿੱਚ ਡਿੱਗ ਜਾਣ ਕਾਰਨ 47 ਵਿੱਚੋਂ 45 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ਿਮਲਾ ਜ਼ਿਲ੍ਹੇ ਦੇ ਗੁੰਮਾ ਕਸਬੇ ਨੇੜੇ ਟੌਂਸ ਨਦੀ ਵਿੱਚ ਹੋਇਆ। ਹਾਦਸੇ ਵਿੱਚ ਬਸ ਕੰਡਕਟਰ ਸਮੇਤ ਦੋ ਲੋਕ ਛਾਲ ਮਾਰ ਕੇ ਜਾਨ ਬਚਾ ਸਕੇ ਹਨ।
ਕੱਲ੍ਹ ਸਵੇਰੇ ਹੋਏ ਇਸ ਹਾਦਸੇ ਵਾਲੀ ਜੈਨ ਟ੍ਰੈਵਲਜ਼ ਦੀ ਇਹ ਨਿੱਜੀ ਬਸ ਉਤਰਾਖੰਡ ਦੇ ਵਿਕਾਸ ਨਗਰ ਤੋਂ ਤਿਊਣੀ ਵੱਲ ਆ ਰਹੀ ਸੀ। ਗੁੰਮਾ ਤਹਿਸੀਲ ਨੇੜੇ ਬਸ ਬੇਕਾਬੂ ਹੋ ਕੇ ਕਰੀਬ 900 ਮੀਟਰ ਡੂੰਘੀ ਖੱਡ ਵਿਚ ਡਿੱਗ ਪਈ। ਮ੍ਰਿਤਕਾਂ ਵਿੱਚ 26 ਮਰਦ, ਚਾਰ ਲੜਕੇ, 10 ਔਰਤਾਂ, ਪੰਜ ਲੜਕੀਆਂ ਸ਼ਾਮਲ ਹਨ। ਬਸ ਡਿੱਗੀ ਦੇਖ ਕੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਤਾਂ ਉਥੇ ਪਹੁੰਚੀ ਪੁਲਸ ਅਤੇ ਬਚਾਅ ਕਰਮਚਾਰੀਆਂ ਨੇ ਨਦੀ ‘ਚੋਂ ਲਾਸ਼ਾਂ ਨੂੰ ਕੱਢਿਆ।
ਜਿੰਦਾ ਬਚੇ ਵਿਅਕਤੀ ਦਾ ਦੋਸ਼ ਹੈ ਕਿ ਕੰਡਕਟਰ ਨੇ 28 ਮੀਟਰ ਬਸ ਵਿੱਚ 47 ਲੋਕ ਬਿਠਾਏ ਸਨ। ਘਟਨਾ ਦੀ ਥਾਂ ਤੋਂ ਅੱਠ ਕਿਲੋਮੀਟਰ ਪਹਿਲਾਂ ਬਸ ਦੀ ਕਮਾਨੀ ਟੁੱਟ ਗਈ। ਯਾਤਰੀਆਂ ਨੇ ਬਸ ਨਾ ਚਲਾਉਣ ਦੀ ਗੱਲ ਕਹੀ, ਪਰ ਕੰਡਕਟਰ ਨੇ ਅਗਲੇ ਸਰਵਿਸ ਸਟੇਸ਼ਨ ‘ਤੇ ਇਸ ਨੂੰ ਠੀਕ ਕਰਾਉਣ ਦੀ ਗੱਲ ਕਹਿ ਕੇ ਡਰਾਈਵਰ ਨੂੰ ਬਸ ਲੈ ਚੱਲਣ ਲਈ ਕਿਹਾ ਅਤੇ ਹਾਦਸਾ ਹੋ ਗਿਆ।