7ਵੀਂ ਸਾਲਾਨਾ ਵ੍ਹੀਲਚੇਅਰ ਰੇਸ 13 ਨੂੰ

3
ਬਰੈਂਪਟਨ, 7 ਅਗਸਤ (ਪੋਸਟ ਬਿਊਰੋ) : ਕੈਨੇਡੀਅਨ ਸਾਊਥ ਏਸੀਅਨਜ ਸਪੋਰਟਿੰਗ ਇੰਡੀਪੈਂਡੇਟ ਲਿਵਿੰਗ (ਸੀ-ਐਸਏਐਸਆਈਐਲ) ਵੱਲੋਂ ਐਤਵਾਰ 13 ਅਗਸਤ, 2017 ਨੂੰ ਸਵੇਰੇ 10:00 ਵਜੇ ਤੋਂ 2:00 ਵਜੇ ਤੱਕ 7ਵੀਂ ਸਾਲਾਨਾ ਐਬਿਲਿਟੀਜ ਚੈਲੇਂਜ (ਵ੍ਹੀਲਚੇਅਰ ਰੇਸ) ਕਰਵਾਇਆ ਜਾ ਰਿਹਾ ਹੈ। ਇਹ ਈਵੈਂਟ 1495 ਸੈਂਡਲਵੁੱਡ ਪਾਰਕਵੇਅ, ਬਰੈਂਪਟਨ ਉੱਤੇ ਸਥਿਤ ਬਰੈਂਪਟਨ ਸੌਕਰ ਸੈਂਟਰ ਵਿਖੇ ਕਰਵਾਇਆ ਜਾਵੇਗਾ।
ਐਬਿਲਿਟੀਜ ਚੈਲੈਂਜ ਦਾ ਅਸਲ ਮਕਸਦ ਕਮਿਊਨਿਟੀ ਵਿੱਚ ਅਪਾਹਜਤਾ ਬਾਰੇ ਜਾਗਰੂਕ ਪੈਦਾ ਕਰਨ ਦੇ ਨਾਲ ਨਾਲ ਅੰਗਹੀਣ ਵਿਅਕਤੀਆਂ ਲਈ ਚਲਾਏ ਜਾ ਰਹੇ ਪ੍ਰੋਗਰਾਮਾਂ ਤੇ ਸੇਵਾਵਾਂ ਵਾਸਤੇ ਫੰਡ ਇੱਕਠਾ ਕਰਨਾ ਹੈ। ਹਰ ਸਾਲ ਇਸ ਈਵੈਂਟ ਵਿੱਚ ਮੌਜ-ਮਸਤੀ ਤੋਂ ਇਲਾਵਾ ਹਰ ਉਮਰ ਵਰਗ ਦੇ ਲੋਕਾਂ ਲਈ ਵੱਖਰਾ ਤਜਰਬਾ ਵੀ ਹੁੰਦਾ ਹੈ। ਇਸ ਤੋਂ ਇਲਾਵਾ ਹਰ ਉਮਰ ਵਰਗ ਦੇ ਲੋਕ ਇਸ ਈਵੈਂਟ ਵਿੱਚ ਹਿੱਸਾ ਲੈ ਸਕਦੇ ਹਨ ਤੇ ਉਨ੍ਹਾਂ ਲੋਕਾਂ ਲਈ ਫੰਡ ਇੱਕਠਾ ਕਰਨ ਵਿੱਚ ਮਦਦ ਕਰ ਸਕਦੇ ਹਨ ਜਿਨ੍ਹਾਂ ਨੂੰ ਆਪਣੀਆਂ ਅਸਮਰੱਥਤਾਵਾਂ ਕਾਰਨ ਜਿੰਦਗੀ ਦੇ ਕਈ ਉਤਰਾਅ ਚੜ੍ਹਾਅ ਦੇਖਣੇ ਪੈਂਦੇ ਹਨ।
ਇਸ ਲਈ ਆਪਣੀਆਂ ਅਸਮਰੱਥਤਾਵਾਂ ਨਾਲ ਜਿੰਦਗੀ ਜਿਊ ਰਹੇ ਲੋਕਾਂ ਦੀ ਰਹਿਣੀ ਸਹਿਣੀ ਦੇ ਮਿਆਰ ਵਿੱਚ ਸੁਧਾਰ ਕਰਨ ਲਈ ਇਸ ਈਵੈਂਟ ਵਿੱਚ ਹਿੱਸਾ ਲੈਣ ਵਾਲਿਆਂ ਕੋਲ ਵਿਲੱਖਣ ਮੌਕਾ ਹੁੰਦਾ ਹੈ। ਇਸ ਲਈ ਉਹ ਵ੍ਹੀਲਚੇਅਰ ਚੈਲੇਂਜ ਦੀ ਕਿਸੇ ਵੀ ਟੀਮ ਨੂੰ ਸਪਾਂਸਰ ਕਰਕੇ ਜਾਂ ਆਪਣਾ ਨਾਂ ਰਜਿਸਟਰ ਕਰਵਾਕੇ ਇਸ ਮੁਕਾਬਲੇ ਵਿੱਚ ਹਿੱਸਾ ਲੈ ਸਕਦੇ ਹਨ।