50 ਹਜ਼ਾਰ ਛੋਟੀਆਂ ਆਈ ਟੀ ਕੰਪਨੀਆਂ ਦਾ ਡਾਟਾ ਹੈਕ

data hack
ਨੋਇਡਾ, 19 ਮਈ (ਪੋਸਟ ਬਿਊਰੋ)- ਨੋਇਡਾ ਸਮੇਤ ਦੇਸ਼ ਭਰ ਦੀਆਂ 50 ਹਜ਼ਾਰ ਛੋਟੀਆਂ ਆਈ ਟੀ ਕੰਪਨੀਆਂ ਦਾ ਵਾਨਾਕ੍ਰਾਈ ਵਾਇਰਸ ਦੇ ਜ਼ਰੀਏ ਡਾਟਾ ਹੈਕ ਕਰ ਲਿਆ ਗਿਆ ਹੈ। ਇਨ੍ਹਾਂ ਵਿੱਚ ਵਿੰਡੋ ਬੇਸ ਅੱਸੀ ਫੀਸਦੀ ਅਤੇ ਲਾਈਨਰ ਬੇਸ 30 ਫੀਸਦੀ ਕੰਪਨੀਆਂ ਸ਼ਾਮਲ ਹਨ।
ਆਈ ਟੀ ਇੰਡਸਟਰੀ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਜ਼ਿਆਦਾ ਕੰਪਨੀਆਂ ‘ਤੇ ਜੋ ਸਾਈਬਰ ਅਟੈਕ ਹੋਇਆ ਹੈ, ਉਨ੍ਹਾਂ ਦਾ ਜ਼ਰੀਆ ਫਰਾਂਸ ਅਤੇ ਯੂ ਐਸ ਬਣਿਆ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇੰਡੀਅਨ ਇੰਡਸਟਰੀਜ਼ ਐਸੋਸੀਏਸ਼ਨ ਦੀ ਆਈ ਟੀ ਸੈਲ ਦੇ ਨੈਸ਼ਨਲ ਚੇਅਰਮੈਨ ਨੂੰ ਐਵਡਾਈਜ਼ਰੀ ਜਾਰੀ ਕਰਨੀ ਪਈ। ਇਸ ਵਿੱਚ ਉਨ੍ਹਾਂ ਨੇ ਕੁਝ ਦਿਨਾਂ ਤੱਕ ਆਪਣਾ ਏ ਟੀ ਐਮ ਕਾਰਡ ਇਸਤੇਮਾਲ ਨਾ ਕਰਨ ਦੀ ਸਲਾਹ ਦਿੱਤੀ। ਜਿਨ੍ਹਾਂ ਕੰਪਨੀਆਂ ‘ਤੇ ਸਾਈਬਰ ਅਟੈਕ ਹੋਇਆਹੈ, ਉਹ ਆਪਣੀ ਜਾਣਕਾਰੀ ਇੱਕ ਦੂਸਰੇ ਨਾਲ ਸ਼ੇਅਰ ਕਰਨ।