21 ਮਈ ਦੀ ਮੈਰਾਥੋਨ ਦੌੜ ਲਈ ਤਿਆਰੀਆਂ

dorਬਰੈਂਪਟਨ, (ਹਰਜੀਤ ਬੇਦੀ): ਗੁਰੂ ਗੋਬਿੰਦ ਸਿੰਘ ਚਿਲਡਰਨਜ਼ ਫਾਊਂਡੇਸ਼ਨ ਵਲੋਂ 21 ਮਈ ਨੂੰ ਕਰਵਾਈ ਜਾਣ ਵਾਲੀ ਮੈਰਾਥੋਨ ਦੌੜ ਵਿੱਚ ਭਾਗ ਲੈਣ ਲਈ ਲਈ ਟੋਰਾਂਟੋ ਪੀਅਰਸਨ ਏਅਰਪੋਰਟ ਸਪੋਰਟਸ ਰੱਨਰ ਕਲੱਬ ਵਲੋਂ ਪੂਰੀ ਸਰਗਰਮੀ ਨਾਲ ਤਿਆਰੀਆਂ ਸ਼ੁਰੂ ਕਰ ਦਿੱਤੀਆ ਹਨ। ਰੋਜ਼ਾਨਾ ਦੌੜ ਅਤੇ ਵਾਅਕ ਦੇ ਅਭਿਆਸ ਤੋਂ ਬਿਨਾਂ ਕਾਫੀ ਗਿਣਤੀ ਵਿੱਚ ਕਲੱਬ ਦੇ ਮੈਂਬਰਾਂ ਨੇ 27 ਅਪਰੈਲ , 29 ਅਪਰੈਲ ਅਤੇ 30 ਅਪਰੈਲ ਨੂੰ ਸਮੂਹਕ ਤੌਰ ਤੇ ਕੈਲਡਨ ਵਿੱਚੋਂ ਲੰਘਦੀ ਇਤਿਹਾਸਕ ਟਰਾਂਸ ਕਨੇਡਾ ਟਰੇਲ ਤੇ ਮੈਰਾਥੋਨ ਰੇਸ ਅਤੇ ਵਾਅਕ ਦੀ ਪਰੈਕਟਿਸ ਕੀਤੀ। ਇਸ ਨੂੰ ਜੀ ਟੀ ਵੀ ਮੀਡੀਆ ਵਲੋਂ ਕਵਰ ਕੀਤਾ ਗਿਆ। ਨਿਜੀ ਤੌਰ ਤੇ ਪਰੈਕਟਿਸ ਤੋਂ ਬਿਨਾਂ ਅਗਲੇ ਦਿਨਾਂ ਵਿੱਚ ਵੀ ਸਮੂਹਕ ਤੌਰ ਤੇ ਪਰੈਕਟਿਸ ਜਾਰੀ ਰਹੇਗੀ। ਕਲੱਬ ਵਲੋਂ 21 ਮਈ ਦੀ ਮੈਰਾਥੋਨ ਵਿੱਚ 42 ਕਿਲੋਮੀਟਰ ਲਈ 15, 21 ਕਿਲੋਮੀਟਰ ਲਈ 35, 12 ਕਿ:ਮੀ; ਲਈ 75 ਅਤੇ 5 ਕਿ: ਮੀ:ਲਈ ਲੱਗਪੱਗ 25 ਮੈਂਬਰ ਸ਼ਾਮਲ ਹੋਣਗੇ।
ਇਸ ਕਲੱਬ ਦਾ ਉਦੇਸ਼ ਕਮਿਊਨਿਟੀ ਅਤੇ ਕਲੱਬ ਮੈਂਬਰਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਅਜਿਹੇ ਈਵੈਂਟਸ ਵਿੱਚ ਸ਼ਾਮਲ ਹੋਕੇ ਫੰਡ ਰੇਜਿੰਗ ਵਿੱਚ ਸਹਾਇਤਾ ਕਰਨਾ ਹੈ। ਕਲੱਬ ਸਬੰਧੀ ਕਿਸੇ ਵੀ ਤਰ੍ਹਾ ਦੀ ਜਾਣਕਾਰੀ ਲਈ ਸੰਧੂਰਾ ਸਿੰਘ ਬਰਾੜ(416-275-9337) ਜਾਂ ਜੈਪਾਲ ਸਿੰਘ ਸਿੱਧੂ(416-837-1562) ਨਾਲ ਸੰਪਰਕ ਕੀਤਾ ਜਾ ਸਕਦਾ ਹੈ।