2026 ਵਿੱਚ ਫੀਫਾ ਵਰਲਡ ਕੱਪ ਦੀ ਮੇਜ਼ਬਾਨੀ ਦੀ ਸਾਂਝੀ ਜਿ਼ੰਮੇਵਾਰੀ ਕੈਨੇਡਾ ਨੂੰ ਮਿਲੀ

ਓਟਵਾ, 13 ਜੂਨ (ਪੋਸਟ ਬਿਊਰੋ) : ਇਸ ਵਾਰੀ ਵਿਸ਼ਵ ਕੱਪ ਕੈਨੇਡਾ ਦੀ ਮੇਜ਼ਬਾਨੀ ਸਾਂਝੇ ਤੌਰ ਉੱਤੇ ਕਰਵਾਉਣ ਦੀ ਬਿੱਡ ਕੈਨੇਡਾ ਨੇ ਜਿੱਤ ਲਈ ਹੈ। ਫੀਫਾ ਦੀ ਮੈਂਬਰ ਐਸੋਸਿਏਸ਼ਨ ਵੱਲੋਂ 65 ਦੇ ਮੁਕਾਬਲੇ 134 ਵੋਟਾਂ ਦੇ ਫਰਕ ਨਾਲ ਕੈਨੇਡਾ, ਅਮਰੀਕਾ ਤੇ ਮੈਕਸਿਕੋ ਦੀ ਸਾਂਝੀ ਫੀਫਾ ਵਰਲਡ ਕੱਪ ਕਰਵਾਉਣ ਦੀ ਬਿੱਡ ਦਾ ਪੱਖ ਲਿਆ ਗਿਆ।
ਇਹ ਵਰਲਡ ਕੱਪ 2026 ਵਿੱਚ ਕਰਵਾਇਆ ਜਾਵੇਗਾ। ਅਮਰੀਕਾ ਦੇ ਸੌਕਰ ਪ੍ਰੈਜ਼ੀਡੈਂਟ ਕਾਰਲੌਸ ਕੋਰਡੇਅਰੋ ਨੇ ਦੱਸਿਆ ਕਿ ਅੱਜ ਫੁੱਟਬਾਲ ਹੀ ਜੇਤੂ ਹੈ। ਮੋਰਾਕੋ ਨੇ ਇਸ ਵਾਰੀ ਪੰਜਵੀ ਬਿੱਡ ਗੰਵਾਈ ਹੈ। ਇਸ ਤੋਂ ਪਹਿਲਾਂ ਮੈਕਸਿਕੋ ਦੋ ਵਾਰੀ, ਇੱਕ ਵਾਰੀ 1970 ਵਿੱਚ ਤੇ ਦੂਜੀ ਵਾਰੀ 1986 ਵਿੱਚ, ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਚੁੱਕਿਆ ਹੈ।
ਇਸ ਤੋਂ ਪਹਿਲਾਂ ਕੈਨੇਡਾ ਦੋ ਵਾਰੀ ਇੱਕਲੇ ਤੌਰ ਉੱਤੇ ਵਿਸ਼ਵ ਕੱਪ ਕਰਵਾਉਣ ਦੀ ਆਪਣੀ ਬਿੱਡ ਗੁਆ ਚੁੱਕਿਆ ਹੈ। ਇਸ ਫੈਸਲੇ ਨਾਲ ਇੱਕ ਵਾਰੀ ਮੁੜ ਕੈਨੇਡਾ ਲਈ ਪੁਰਸ਼ਾਂ ਦੇ ਵਿਸ਼ਵ ਮੰਚ ਉੱਤੇ ਆਪਣੀ ਪਛਾਣ ਬਣਾਉਣ ਦਾ ਰਾਹ ਪੱਧਰਾ ਹੋ ਗਿਆ ਹੈ।