2018 ਵਿੱਚ ਤਬਾਹੀ ਮਚਾਉਣ ਵਾਲੇ ਭੂਚਾਲ ਆਉਣ ਦੀ ਸੰਭਾਵਨਾ


ਵਾਸ਼ਿੰਗਟਨ, 21 ਨਵੰਬਰ (ਪੋਸਟ ਬਿਊਰੋ)- ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਹੈ ਕਿ 2018 ਵਿੱਚ ਦੁਨੀਆ ਵਿੱਚ ਜਲਦੀ-ਜਲਦੀ ਤਬਾਹੀ ਵਾਲੇ ਭੂਚਾਲ ਆ ਸਕਦੇ ਹਨ। ਇਹ ਧਰਤੀ ਦੀ ਚੱਕਰਾਂ ਦੀ ਗਤੀ ਕਾਰਨ ਹੋ ਸਕਦਾ ਹੈ। ਕ੍ਰਾਰਟ੍ਰਜ ਦੀ ਰਿਪੋਰਟ ਮੁਤਾਬਕ 2018 ਵਿੱਚ 15-20 ਦੀ ਜਗ੍ਹਾ ਔਸਤਨ 25-30 ਵੱਡੇ ਭੂਚਾਲ ਆ ਸਕਦੇ ਹਨ।
ਕੋਲੋਰਾਡੋ ਯੂਨੀਵਰਸਿਟੀ ਦੇ ਰੋਜ਼ਰ ਬਿਲਹਮ ਅਤੇ ਯੂਨੀਵਰਸਿਟੀ ਆਫ ਮੋਂਟਾਨਾ ਦੇ ਰਿਬੈਕਾ ਸਾਲ 1900 ਤੋਂ ਲੈ ਕੇ ਉਸ ਦੇ ਬਾਅਦ ਦੇ ਸੱਤ ਮੈਗਨੀਚਿਊਡ ਦੇ ਕਈ ਭੂਚਾਲ ਦੀ ਸਟੱਡੀ ਕਰ ਚੁੱਕੇ ਹਨ। ਉਨ੍ਹਾਂ ਨੇ ਇਕ ਸਟੱਡੀ ਵਿੱਚ ਇਹ ਪਾਇਆ ਕਿ ਜਦ ਵੀ ਧਰਤੀ ਦੀ ਰੋਟੇਸ਼ਨ ਯਾਨੀ ਚੱਕਰ ਲਾਉਣ ਦੀ ਗਤੀ ਘੱਟ ਹੁੰਦੀ ਹੈ ਤਾਂ ਕਈ ਵੱਡੇ ਭੂਚਾਲ ਰਿਕਾਰਡ ਕੀਤੇ ਗਏ। ਇਸ ਸਾਲ ਉਨ੍ਹਾਂ ਦੀ ਇਹ ਸਟੱਡੀ ਜਿਓਫਿਜੀਕਲ ਰਿਸਰਚ ਲੈਟਰ ਵਿੱਚ ਪ੍ਰਕਾਸ਼ਿਤ ਵੀ ਹੋ ਚੁੱਕੀ ਹੈ। ਰੋਜ਼ਰ ਬਿਲਹਮ ਨੇ ਅਕਤੂਬਰ ਵਿੱਚ ਦੱਸਿਆ ਕਿ ਧਰਤੀ ਦੀ ਰੋਟੇਸ਼ਨ ਤੇ ਐਕਿਟੀਵਿਟੀ ਵਿੱਚ ਬੜੇ ਮਜ਼ਬੂਤ ਸੰਬੰਧ ਹਨ, ਇਹੀ ਵਜ੍ਹਾ ਹੈ ਕਿ ਅਗਲੇ ਸਾਲ ਤੱਕ ਵੱਡੇ ਭੂਚਾਲ ਆਉਣ ਦੀ ਸੰਭਾਵਨਾ ਵਧ ਜਾਂਦੀ ਹੈ। ਧਰਤੀ ਦੀ ਰੋਟਸ਼ਨ ਦਿਨ ਵਿੱਚ ਕੁਝ ਮਿਲੀਸੈਂਕੰਡ ਲਈ ਹੁੰਦੀ ਹੈ। ਸਟੱਡੀ ਵਿੱਚ ਇਹ ਵੀ ਪਾਇਆ ਗਿਆ ਕਿ ਹਰ 32 ਸਾਲ ਵਿੱਚ ਵੱਡੇ ਭੂਚਾਲਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਅਤੇ ਇਸ ਦਾ ਕਾਰਨ ਧਰਤੀ ਦੀ ਹਲਕੀ ਜਿਹੀ ਰੋਟੇਸ਼ਨ ਵੀ ਹੁੰਦੀ ਹੈ।