2018 ਦੀਆਂ ਮਿਉਂਸਪਲ ਚੋਣਾਂ ਲਈ ਸਿਟੀ ਆਫ ਮਿਸੀਸਾਗਾ ਹਾਇਰ ਕਰ ਰਹੀ ਹੈ ਵਰਕਰਜ਼

ਮਿਸੀਸਾਗਾ, 9 ਜੁਲਾਈ (ਪੋਸਟ ਬਿਊਰੋ) : ਤੁਸੀਂ ਥੋੜ੍ਹਾ ਹੋਰ ਪੈਸਾ ਕਮਾਉਣਾ ਤੇ ਕੀਮਤੀ ਤਜਰਬਾ ਹਾਸਲ ਕਰਨਾ ਚਾਹੁੰਦੇ ਹੋਂ? ਸਿਟੀ ਆਫ ਮਿਸੀਸਾਗਾ ਵੱਲੋਂ ਆਉਣ ਵਾਲੀਆਂ ਮਿਉਂਸੀਪਲ ਚੋਣਾਂ ਲਈ ਲੋਕਾਂ ਨੂੰ ਹਾਇਰ ਕੀਤਾ ਜਾ ਰਿਹਾ ਹੈ। ਇਹ ਚੋਣਾਂ 22 ਅਕਤੂਬਰ, 2018 ਦਿਨ ਸੋਮਵਾਰ ਨੂੰ ਕਰਵਾਈਆਂ ਜਾਣਗੀਆਂ। ਇਲੈਕਸ਼ਨ ਡੇਅ ਲਈ ਕੰਮ ਕਰਨ ਵਾਸਤੇ ਸਿਟੀ ਨੂੰ 2500 ਅਮਲਾ ਤੋਂ ਵੱਧ ਮੈਂਬਰਾਂ ਦੀ ਲੋੜ ਹੈ।
ਸਿਟੀ ਆਫ ਮਿਸੀਸਾਗਾ ਲਈ ਲੈਜਿਸਲੇਟਿਵ ਸਰਵਿਸਿਜ਼ ਦੀ ਸਿਟੀ ਕਲਰਕ ਤੇ ਡਾਇਰੈਕਟਰ ਡਾਇਨਾ ਰੁਸਨੋਵ ਨੇ ਦੱਸਿਆ ਕਿ ਇਲੈਕਸ਼ਨ ਡੇਅ ਸਿਰਫ ਸਿਟੀ ਤੇ ਸਥਾਨਕ ਵਾਸੀਆਂ ਲਈ ਹੀ ਅਹਿਮ ਦਿਨ ਨਹੀਂ ਹੈ ਸਗੋਂ ਇਸ ਨੂੰ ਸਫਲ ਬਣਾਉਣ ਲਈ ਹਜ਼ਾਰਾਂ ਲੋਕ ਰਲ ਕੇ ਕੰਮ ਕਰਨਗੇ ਤੇ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਆਖਿਆ ਕਿ ਇਸ ਦੌਰਾਨ ਕੰਮ ਕਰਨ ਦੇ ਨਾਲ ਨਾਲ ਲੋਕ ਵਾਧੂ ਪੈਸਾ ਵੀ ਕਮਾ ਸਕਦੇ ਹਨ। ਜਿਹੜੇ ਸਾਡੀ ਮਦਦ ਕਰਨਗੇ ਅਸੀਂ ਉਨ੍ਹਾਂ ਦੇ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ।
ਇਸ ਕੰਮ ਵਿੱਚ ਦਿਲਚਸਪੀ ਰੱਖਣ ਵਾਲੇ ਇਸ ਬਾਰੇ ਹੋਰ ਜਾਣਕਾਰੀ ਹਾਸਲ ਕਰ ਸਕਦੇ ਹਨ ਤੇ MississaugaVotes.ca <http://www.mississaugavotes.ca/> ਉੱਤੇ ਵਿਜਿ਼ਟ ਕਰ ਸਕਦੇ ਹਨ। ਲੋਕ ਆਪਣੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨਾਲ ਇੱਕ ਗਰੁੱਪ ਵਜੋਂ ਵੀ ਅਪਲਾਈ ਕਰ ਸਕਦੇ ਹਨ। ਇਸ ਮੌਕੇ ਹੇਠ ਲਿਖੇ ਕੰਮ ਕੀਤੇ ਜਾ ਸਕਦੇ ਹਨ :
ਲੋਕੇਸ਼ਨ ਮੈਨੇਜਰ (ਕੰਪਨਸੇਸ਼ਨ : 400 ਡਾਲਰ ਟਰੇਨਿੰਗ ਸਮੇਤ)
ਵੋਟਿੰਗ ਲੋਕੇਸ਼ਨ ਦਾ ਸਮੁੱਚਾ ਕੰਮਕਾਜ
ਜਦੋਂ ਵੋਟਿੰਗ ਲੋਕੇਸ਼ਨ ਖੁੱਲ੍ਹੇ ਤਾਂ ਇਹ ਯਕੀਨੀ ਬਣਾਉਣਾ ਕਿ ਵੋਟਿੰਗ ਲੋਕੇਸ਼ਨ ਸਹੀ ਢੰਗ ਨਾਲ ਕਾਇਮ ਹੋਵੇ।
ਉਮੀਦਵਾਰਾਂ, ਸਕਰੂਟਨਿੰਗ ਕਰਨ ਵਾਲਿਆਂ, ਵਰਕਰਜ਼ ਤੇ ਵੋਟਰਜ਼ ਨਾਲ ਜੁੜਿਆ ਕੋਈ ਵੀ ਮੁੱਦਾ ਹੱਲ ਕਰਨਾ।
ਸਪਲਾਈਜ਼ ਤੇ ਬੈਲਟਜ਼ ਨੂੰ ਲਿਆਉਣਾ ਤੇ ਵੰਡਣਾ
ਚੋਣਾਂ ਦੇ ਨਤੀਜੇ ਸਹੀ ਢੰਗ ਨਾਲ ਟਰਾਂਸਮਿਟ ਹੋਣ ਇਹ ਯਕੀਨੀ ਬਣਾਉਣਾ
ਜਦੋਂ ਵੋਟਿੰਗ ਲੋਕੇਸ਼ਨਜ਼ ਬੰਦ ਹੋਣ ਉਦੋਂ ਕਲੋਸਿੰਗ ਸਬੰਧੀ ਸਾਰੇ ਪ੍ਰੋਸੈੱਸ ਨੂੰ ਮੁਕੰਮਲ ਕਰਨਾ
ਵੋਟਿੰਗ ਲੋਕੇਸ਼ਨਜ਼ ਬੰਦ ਹੋਣ ਉੱਤੇ ਸਾਰੀ ਸਪਲਾਈ ਤੇ ਬੈਲਟਜ਼ ਨੂੰ ਮੋੜਨਾ
ਲੋਕੇਸ਼ਨ ਮੈਨੇਜਰਜ਼ ਨੂੰ ਇਸ ਅਹੁਦੇ ਲਈ ਯੋਗ ਹੋਣ ਵਾਸਤੇ ਪਿਛਲੀਆਂ ਮਿਉਂਸਪਲ ਚੋਣਾਂ ਦਾ ਤਜਰਬਾ ਹੋਣਾ ਜ਼ਰੂਰੀ ਹੈ। ਪਿਛਲੀਆਂ ਚੋਣਾਂ ਵਿੱਚ ਵੀ ਉਸ ਸ਼ਖਸ ਨੇ ਸੁਪਰਵਾਈਜ਼ਰੀ ਭੂਮਿਕਾ ਸਹੀ ਢੰਗ ਨਾਲ ਨਿਭਾਈ ਹੋਵੇ।
ਡਿਪਟੀ ਰਿਟਰਨਿੰਗ ਆਫੀਸਰ ( ਕੰਪਨਸੇਸ਼ਨ : 270 ਡਾਲਰ ਟਰੇਨਿੰਗ ਸਮੇਤ)
ਕੁਆਲੀਫਾਈ ਕਰਨ ਵਾਲੇ ਇਲੈਕਟਰਜ਼ ਨੂੰ ਬੈਲਟਜ਼ ਜਾਰੀ ਕਰਨਾ
ਇਲੈਕਟ੍ਰੌਨਿਕ ਸਿਸਟਮ ਦੀ ਵਰਤੋਂ ਕਰਕੇ : ਇਲੈਕਟਰਜ਼ ਨੂੰ ਪ੍ਰੋਸੈੱਸ ਕਰਨਾ ਤੇ ਉਨ੍ਹਾਂ ਦੇ ਨਾਂ ਇਲੈਕਟ੍ਰੌਨਿਕ ਵੋਟਰਜ਼ ਲਿਸਟ ਵਿੱਚੋਂ ਕੱਟ ਦੇਣਾ ਤੇ, ਵੋਟਰਜ਼ ਲਿਸਟ ਨੂੰ ਰਿਵਾਈਜ਼ ਕਰਨਾ
ਵੋਟਰਾਂ ਦੀ ਪਛਾਣ ਦੀ ਪੁਸ਼ਟੀ ਕਰਨਾ
ਲੈਪਟੌਪਜ਼ ਨੂੰ ਸੈੱਟ ਕਰਨਾ ਤੇ ਪੈਕ ਕਰਨਾ
ਡਿਪਟੀ ਰਿਟਰਨਿੰਗ ਆਫੀਸਰਜ਼ ਨੂੰ ਲੈਪਟੌਪ ਦੀ ਵਰਤੋਂ ਕਰਨ ਦਾ ਤਜਰਬਾ ਹੋਵੇ, ਉਹ ਵੇਰਵੇ ਚੰਗੀ ਤਰ੍ਹਾਂ ਸਮਝ ਸਕਦੇ ਹੋਣ ਤੇ ਵਾਧੂ ਸਮੇਂ ਲਈ ਵੀ ਕੰਮ ਕਰ ਸਕਣ।
ਆਪਰੇਟਰ (ਕੰਪਨਸੇਸ਼ਨ : 270 ਡਾਲਰ ਟਰੇਨਿੰਗ ਸਮੇਤ ਤੇ ਇਕਿਉਪਮੈਟ ਨੂੰ ਪਿੱਕ ਕਰਨਾ)
ਵੋਟ ਟੈਬੂਲੇਟਰ ਰਾਹੀਂ ਮਾਰਕਡ ਬੈਲਟਜ਼ ਫੀਡ ਕਰਨਾ
ਇਹ ਯਕੀਨੀ ਬਣਾਉਣਾ ਕਿ ਵੋਟ ਟੈਬੂਲੇਟਰ ਸਹੀ ਢੰਗ ਨਾਲ ਕੰਮ ਕਰ ਰਿਹਾ ਹੋਵੇ
ਮਿਥੀ ਹੋਈ ਥਾਂ ਤੋਂ ਵੋਟ ਟੈਬੂਲੇਟਰ ਪਿੱਕ ਕਰਨਾ ਤੇ ਵਾਪਿਸ ਕਰਨਾ
ਵੋਟਿੰਗ ਲੋਕੇਸ਼ਨ ਕਾਇਮ ਕਰਨ ਲਈ, ਓਪਨਿੰਗ ਤੇ ਕਲੋਜਿੰ਼ਗ ਲਈ ਸਹਾਇਤਾ ਕਰਨਾ
ਆਪਰੇਟਰਜ਼ ਕੋਲ ਜਾਇਜ਼ ਡਰਾਈਵਰ ਲਾਇਸੰਸ ਜ਼ਰੂਰ ਹੋਵੇ ਤੇ ਚੋਣਾਂ ਵਾਲੇ ਦਿਨ ਉਸ ਕੋਲ ਕੋਈ ਵਾਹਨ ਵੀ ਜ਼ਰੂਰ ਹੋਵੇ ਤਾਂ ਕਿ ਵੋਟ ਟੈਬੂਲੇਟਰ ਨੂੰ ਵੋਟਿੰਗ ਵਾਲੀ ਥਾਂ ਉੱਤੇ ਲਿਆਂਦਾ ਲਿਜਾਇਆ ਜਾ ਸਕੇ।
ਇਨਫਰਮੇਸ਼ਨ ਆਫੀਸਰ (ਕੰਪਨਸੇਸ਼ਨ : 245 ਡਾਲਰ ਟਰੇਨਿੰਗ ਸਮੇਤ)
ਵੋਟਿੰਗ ਲੋਕੇਸ਼ਨ ਦੀ ਐਂਟਰੈਂਸ ਉੱਤੇ ਸਾਰਿਆਂ ਦਾ ਸਵਾਗਤ ਕਰਨਾ
ਬੈਲਟ ਕਿਸ ਤਰ੍ਹਾਂ ਵਰਤਣੀ ਹੈ ਇਸ ਬਾਰੇ ਜਾਣਕਾਰੀ ਦੇਣਾ
ਇਹ ਯਕੀਨੀ ਬਣਾਉਣਾ ਕਿ ਇਲੈਕਟਰਜ਼ ਕੋਲ ਵੋਟਰ ਨੋਟੀਫਿਕੇਸ਼ਨ ਕਾਰਡ ਹੋਵੇ ਤੇ ਜਾਂ ਕੋਈ ਹੋਰ ਆਇਡੈਂਟੀਫਿਕੇਸ਼ਨ
ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਹਰ ਕਿਸਮ ਦੇ ਸਾਈਨ ਬੋਰਡ ਥਾਓਂ ਥਾਈਂ ਲਗਾਉਣਾ
ਵੋਟਿੰਗ ਲੋਕੇਸ਼ਨ ਕਾਇਮ ਕਰਨ ਤੇ ਕਲੋਜ਼ ਕਰਨ ਵਿੱਚ ਮਦਦ ਕਰਨਾ

ਯੋਗਤਾ: ਤੁਹਾਡੇ ਕੋਲ ਕਾਨੂੰਨੀ ਤੌਰ ਉੱਤੇ ਕੈਨੇਡਾ ਵਿੱਚ ਕੰਮ ਕਰਨ ਦਾ ਪਰਮਿਟ ਹੋਵੇ ਤੇ ਤੁਹਾਡਾ ਨਿਜੀ ਈਮੇਲ ਐਡਰੈੱਸ (ਸਾਂਝਾ ਨਹੀਂ) ਵੀ ਹੋਵੇ।
ਸਮੇਂ ਦੀ ਪਾਬੰਦੀ: ਚੋਣਾਂ ਵਾਲੇ ਦਿਨ ਸਾਰੇ ਵਰਕਰਜ਼ ਲਈ ਕੰਮ ਕਰਨ ਦਾ ਸਮਾਂ ਸਵੇਰੇ 9:00 ਵਜੇ ਤੋਂ ਰਾਤ ਦੇ 9:00 ਵਜੇ ਤੱਕ ਹੋਵੇਗਾ। ਇਸ ਤੋਂ ਇਲਾਵਾ ਵਰਕਰਜ਼ ਨੂੰ ਅਕਤੂਬਰ ਵਿੱਚ (ਦੋ ਘੰਟੇ ਲਈ) ਨਿਜੀ ਤੌਰ ਉੱਤੇ ਟਰੇਨਿੰਗ ਵੀ ਲੈਣੀ ਹੋਵੇਗੀ। ਡਿਪਟੀ ਰਿਟਰਨਿੰਗ ਆਫੀਸਰਜ਼ ਨੂੰ ਵੀ ਇੱਕ ਘੰਟੇ ਦੀ ਆਨਲਾਈਨ ਟਰੇਨਿੰਗ ਲੈਣੀ ਹੋਵੇਗੀ।