Archive for November 6th, 2017

ਭਾਜਪਾ ਕੋਲ ਕਿਹੜੀ ਵਿਚਾਰਧਾਰਾ ਹੈ

November 6, 2017 at 9:08 pm

-ਆਕਾਰ ਪਟੇਲ ਕੀ ਪ੍ਰਧਾਨ ਮੰਤਰੀ ਦੀ ਕੋਈ ਵਿਚਾਰਧਾਰਾ ਹੈ? ਹੋ ਸਕਦਾ ਹੈ ਕਿ ਇਹ ਸਵਾਲ ਪੁੱਛਣਾ ਕੁਝ ਅਟਪਟਾ ਜਿਹਾ ਲੱਗੇ ਕਿਉਂਕਿ ਉਨ੍ਹਾਂ ਦੀ ਪਾਰਟੀ ਦੀ ਵੈੱਬਸਾਈਟ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕਰਦੀ ਹੈ ਅਤੇ ਇਸ ਨੂੰ ਇੱਕ ਨਾਮ ਵੀ ਦਿੰਦੀ ਹੈ ‘ਹਿੰਦੂਤਵ’। ਫਿਰ ਵੀ ਇਹ ਸਵਾਲ ਪੁੱਛੇ ਜਾਣ ਦੀ ਲੋੜ ਹੈ […]

Read more ›

ਜ਼ਿੰਦਗੀ ਦੇ ਕੁਝ ਅਣਫਰੋਲੇ ਵਰਕੇ

November 6, 2017 at 9:07 pm

-ਪ੍ਰਿੰਸੀਪਲ ਵਿਜੈ ਕੁਮਾਰ ਬੱਚੇ ਹੁਣ ਵੱਡੇ ਹੋ ਗਏ ਹਨ। ਘਰ ਦੇ ਆਲ੍ਹਣੇ ਵਿੱਚੋਂ ਨਿਕਲ ਕੇ ਦੂਰ ਉਡਾਰੀਆਂ ਭਰਨ ਲੱਗੇ ਹਨ। ਹੁਣ ਜ਼ਿੰਦਗੀ ਦਾ ਇਕੱਲ ਕਾਫੀ ਭਾਉਣ ਲੱਗ ਪਿਆ ਹੈ। ਜ਼ਿੰਦਗੀ ਦੀਆਂ ਯਾਦਾਂ ਕਦੇ-ਕਦੇ ਬੀਤੇ ਸਮੇਂ ਦੇ ਕੌੜੇ ਮਿੱਠੇ ਅਨੁਭਵਾਂ ਦੀ ਸ਼ਤਰੰਜ ਵਿਛਾ ਦਿੰਦੀਆਂ ਹਨ। ਮੈਂ ਇਕੱਲਾ ਹੀ ਸਾਰੀਆਂ ਚਾਲਾਂ ਚੱਲਦਾ […]

Read more ›

ਉਮਰ ਦੀਆਂ ਤਰਕਾਲਾਂ ਦਾ ਪੈਂਡਾ

November 6, 2017 at 9:07 pm

– ਕੁਲਮਿੰਦਰ ਕੌਰ ਮੈਂ ਆਪਣੀ ਉਮਰ ਦੇ ਛੇ ਦਹਾਕੇ ਪਾਰ ਕਰਕੇ ਸੱਤਰਵਿਆਂ ਦੇ ਕੰਢੇ ਖੜੀ ਹਾਂ। ਬਚਪਨ ਤੇ ਜਵਾਨੀ ਦਾ ਲੰਮਾ ਪੰਧ ਗੁਜ਼ਾਰ ਕੇ ਹੁਣ ਬਜ਼ੁਰਗੀ ਦੇ ਰਸਤੇ ਪੈ ਗਈ ਹਾਂ, ਜੋ ਮੁਕਾਬਲਤਨ ਥੋੜ੍ਹਾ ਹੀ ਬਚਿਆ ਹੈ। ਪਹਿਲਾਂ ਇਹ ਇਕ ਬੁਝਾਰਤ ਵਾਂਗ ਲੱਗਦਾ ਸੀ। ਬੁੱਢੇ ਹੋ ਜਾਣ ਦੀ ਗਵਾਹੀ ਕਦੇ […]

Read more ›
ਵੀਅਤਨਾਮ ਵਿੱਚ ਤੂਫਾਨ ਨਾਲ ਮੌਤਾਂ ਦੀ ਗਿਣਤੀ 49 ਹੋਈ

ਵੀਅਤਨਾਮ ਵਿੱਚ ਤੂਫਾਨ ਨਾਲ ਮੌਤਾਂ ਦੀ ਗਿਣਤੀ 49 ਹੋਈ

November 6, 2017 at 9:06 pm

ਦਾਨਾਂਗ, 6 ਨਵੰਬਰ (ਪੋਸਟ ਬਿਊਰੋ)- ਦੱਖਣੀ ਅਤੇ ਮੱਧ ਵੀਅਤਨਾਮ ਵਿਚ ਭਿਆਨਕ ਚੱਕਰਵਾਤੀ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 49 ਹੋ ਗਈ ਹੈ। ਪ੍ਰਸ਼ਾਸਨ ਇੱਥੇ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ (ਏ ਪੀ ਈ ਸੀ) ਦੇ ਆਯੋਜਨ ਦੀਆਂ ਤਿਆਰੀਆਂ ਕਰ ਰਿਹਾ ਹੈ। ਵੀਅਤਨਾਮ ਦੀ ਸੰਕਟ ਰੋਕੂ ਅਤੇ ਪ੍ਰਬੰਧ ਕਮੇਟੀ ਨੇ ਦੱਸਿਆ […]

Read more ›
ਨੇਤਨਯਾਹੂ ਭਿ੍ਰਸ਼ਟਾਚਾਰ ਕੇਸ ਵਿੱਚ ਟਾਟਾ ਦੀ ਗਵਾਹੀ ਤੋਂ ਵਿਵਾਦ

ਨੇਤਨਯਾਹੂ ਭਿ੍ਰਸ਼ਟਾਚਾਰ ਕੇਸ ਵਿੱਚ ਟਾਟਾ ਦੀ ਗਵਾਹੀ ਤੋਂ ਵਿਵਾਦ

November 6, 2017 at 9:04 pm

ਯੋਰੋਸ਼ਲਮ, 6 ਨਵੰਬਰ (ਪੋਸਟ ਬਿਊਰੋ)- ਇਸਰਾਈਲ ਦੇ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸ਼ਮੂਲੀਅਤ ਵਾਲੇ ਭਿ੍ਰਸ਼ਟਾਚਾਰ ਕੇਸ ਵਿੱਚ ਰਤਨ ਟਾਟਾ ਇਸਰਾਇਲੀ ਪੁਲਸ ਕੋਲ ਪੇਸ਼ ਹੋਏ ਤੇ ਉਨ੍ਹਾਂ ਨੇ ਗਵਾਹੀ ਦਿੱਤੀ ਹੈ। ਭਾਰਤੀ ਸਨਅਤਕਾਰ ਟਾਟਾ ਦੇ ਦਫਤਰ ਨੇ ਇਸ ਨੂੰ ਤੱਥਹੀਣ ਰਿਪੋਰਟ ਕਿਹਾ ਹੈ। ਟਾਈਮਜ਼ ਆਫ […]

Read more ›
ਭਾਰਤ ਵੱਲੋਂ ਦਾਇਰ ਕੀਤੀ ਹਵਾਲਗੀ ਮੰਗ ਲਈ ਦੋ ਅਰਜ਼ੀਆਂ ਰੱਦ

ਭਾਰਤ ਵੱਲੋਂ ਦਾਇਰ ਕੀਤੀ ਹਵਾਲਗੀ ਮੰਗ ਲਈ ਦੋ ਅਰਜ਼ੀਆਂ ਰੱਦ

November 6, 2017 at 9:03 pm

ਲੰਡਨ, 6 ਨਵੰਬਰ (ਪੋਸਟ ਬਿਊਰੋ)- ਬ੍ਰਿਟੇਨ ਦੀ ਇਕ ਅਦਾਲਤ, ਜੋ ਭਾਰਤੀ ਕਾਰੋਬਾਰੀ ਵਿਜੈ ਮਾਲਿਆ ਦੇ ਕੇਸ ਦੀ ਸੁਣਵਾਈ ਕਰ ਰਹੀ ਹੈ, ਨੇ ਭਾਰਤੀ ਅਧਿਕਾਰੀਆਂ ਵੱਲੋਂ ਭਾਰਤੀ ਮੂਲ ਦੇ ਦੋ ਜਣਿਆਂ ਨੂੰ ਭਾਰਤ ਹਵਾਲੇ ਕਰਨ ਦੀਆਂ ਹਵਾਲਗੀ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਹੈ। ਇਹ ਅਰਜ਼ੀਆਂ ਪਿਛਲੇ ਹਫਤਿਆਂ ਵਿੱਚ ਦਿੱਤੀਆਂ ਗਈਆਂ ਸਨ। […]

Read more ›
ਟਰੰਪ ਨੇ ਕਿਹਾ, ਉੱਤਰੀ ਕੋਰੀਆ ਨਾਲ ਜੰਗ ਹੋਈ ਤਾਂ ਅਸੀਂ ਜਾਪਾਨ ਦੇ ਨਾਲ ਖੜੇ ਹੋਵਾਂਗੇ

ਟਰੰਪ ਨੇ ਕਿਹਾ, ਉੱਤਰੀ ਕੋਰੀਆ ਨਾਲ ਜੰਗ ਹੋਈ ਤਾਂ ਅਸੀਂ ਜਾਪਾਨ ਦੇ ਨਾਲ ਖੜੇ ਹੋਵਾਂਗੇ

November 6, 2017 at 9:02 pm

ਟੋਕੀਓ, 6 ਨਵੰਬਰ (ਪੋਸਟ ਬਿਊਰੋ)- ਜਾਪਾਨ ਦੌਰੇ ਦੇ ਦੂਸਰੇ ਦਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਫ਼ ਕਿਹਾ ਕਿ ਉੱਤਰੀ ਕੋਰੀਆ ਨਾਲ ਜੰਗ ਹੋਈ ਤਾਂ ਉਨ੍ਹਾਂ ਦਾ ਦੇਸ਼ ਜਾਪਾਨ ਨਾਲ ਖੜਾ ਹੋਵੇਗਾ। ਉਨ੍ਹਾਂ ਜਾਪਾਨ ਨਾਲ ਅਮਰੀਕਾ ਦੇ ਵਪਾਰਕ ਅਸੰਤੁਲਨ ਨੂੰ ਦੂਰ ਕਰਨ ਦੀ ਕੋਸ਼ਿਸ਼ ਨੂੰ ਆਪਣੇ ਦੌਰੇ ਦਾ ਮਹੱਤਵ ਪੂਰਨ ਮਕਸਦ […]

Read more ›
ਡਾਕ ਟਿਕਟਾਂ ਉੱਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਤੋਂ ਮੋਦੀ ਸਰਕਾਰ ਵਿਵਾਦਾਂ ਵਿੱਚ ਘਿਰੀ

ਡਾਕ ਟਿਕਟਾਂ ਉੱਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਤੋਂ ਮੋਦੀ ਸਰਕਾਰ ਵਿਵਾਦਾਂ ਵਿੱਚ ਘਿਰੀ

November 6, 2017 at 8:58 pm

ਮੋਗਾ, 6 ਨਵੰਬਰ (ਪੋਸਟ ਬਿਊਰੋ)- ਭਾਰਤੀ ਡਾਕ ਮੰਤਰਾਲੇ ਵੱਲੋਂ ਹਿੰਦੂ ਧਰਮ ਨਾਲ ਸੰਬੰਧਤ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਡਾਕ ਟਿਕਟਾਂ ਉੱਤੇ ਲਾਉਣ ਨਾਲ ਕੇਂਦਰ ਦੀ ਮੋਦੀ ਸਰਕਾਰ ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਕੇਂਦਰ ਸਰਕਾਰ ਦੇ ਇਸ ਵਰਤਾਰੇ ਬਾਰੇ ਹਿੰਦੂ ਸਮਾਜ ਵਿੱਚ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਕੱਲ੍ਹ […]

Read more ›
ਖਹਿਰਾ ਨੇ ਕਿਹਾ:  ਸਰਪੰਚ ਕੇਸ ਵਿੱਚ ਪੁਲਸ ਨੂੰ ਜਾਣਕਾਰੀ ਲੈਣ ਲਈ ਫੋਨ ਕੀਤੇ ਸੀ

ਖਹਿਰਾ ਨੇ ਕਿਹਾ: ਸਰਪੰਚ ਕੇਸ ਵਿੱਚ ਪੁਲਸ ਨੂੰ ਜਾਣਕਾਰੀ ਲੈਣ ਲਈ ਫੋਨ ਕੀਤੇ ਸੀ

November 6, 2017 at 8:57 pm

* ਫੋਨ ਕਾਲਾਂ ਦੀ ਲਿਸਟ ਨਾਲ ਛੇੜਛਾੜ ਦਾ ਸ਼ੱਕ ਪ੍ਰਗਟ ਚੰਡੀਗੜ੍ਹ, 6 ਨਵੰਬਰ (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਉੱਤੇ ਨਸ਼ਾ ਤਸਕਰਾਂ ਨਾਲ ਸਬੰਧ ਰੱਖਣ ਦੇ ਦੋਸ਼ਾਂ ਬਾਰੇ ਕੱਲ੍ਹ ਕਿਹਾ ਕਿ ਉਨ੍ਹਾਂ ਨੇ ਪੁਲਸ ਅਧਿਕਾਰੀਆਂ ਨੂੰ ਸਿਰਫ ਇਕ ਨਸ਼ਾ ਤਸਕਰ ਦੇ ਖਿਲਾਫ ਦਰਜ ਹੋਏ […]

Read more ›
ਸਾਊਦੀ ਅਰਬ ਵਿੱਚ ਦੋ ਦਿਨਾਂ ਵਿੱਚ ਦੋ ਪ੍ਰਿੰਸ ਮਾਰੇ ਗਏ

ਸਾਊਦੀ ਅਰਬ ਵਿੱਚ ਦੋ ਦਿਨਾਂ ਵਿੱਚ ਦੋ ਪ੍ਰਿੰਸ ਮਾਰੇ ਗਏ

November 6, 2017 at 8:56 pm

* ਇੱਕ ਦੀ ਮੌਤ ਹੈਲੀਕਾਪਟਰ ਹਾਦਸੇ ਵਿੱਚ, ਦੂਸਰੇ ਦੀ ਗ੍ਰਿਫਤਾਰੀ ਮੌਕੇ ਦੱਸੀ ਗਈ ਰਿਆਦ, 6 ਨਵੰਬਰ, (ਪੋਸਟ ਬਿਊਰੋ)- ਸਾਬਕਾ ਕਰਾਊਨ ਪ੍ਰਿੰਸ ਮੁਕਰਿਨ-ਅਲ-ਸਾਊਦ ਦੇ ਪੁੱਤਰ ਮਨਸੂਰ-ਬਿਨ-ਮੋਕਰਿਨ ਦੀ ਮੌਤ ਤੋਂ ਦੋ ਘੰਟੇ ਬਾਅਦ ਟਵਿੱਟਰ ਉੱਤੇ ਇਕ ਹੋਰ ਪ੍ਰਿੰਸ ਦੀ ਮੌਤ ਦੀ ਖਬਰ ਸੁਣੀ ਗਈ ਹੈ। ਇੱਕ ਅਰਬੀ ਨਿਊਜ਼ ਏਜੰਸੀ ਨੇ ਨੇ ਸਾਊਦੀ […]

Read more ›