Archive for February, 2017

ਰਾਜਿੰਦਰ ਕੌਰ ਭੱਠਲ ਦੇ ਓ ਐੱਸ ਡੀ ਦੀ ਸੜਕ ਹਾਦਸੇ ਵਿੱਚ ਮੌਤ

ਰਾਜਿੰਦਰ ਕੌਰ ਭੱਠਲ ਦੇ ਓ ਐੱਸ ਡੀ ਦੀ ਸੜਕ ਹਾਦਸੇ ਵਿੱਚ ਮੌਤ

February 28, 2017 at 3:08 pm

ਸੁਨਾਮ, 28 ਫਰਵਰੀ (ਪੋਸਟ ਬਿਊਰੋ)- ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੇ ਰਿਸ਼ਤੇਦਾਰ, ਓ ਐੱਸ ਡੀ ਅਤੇ ਮੁੱਕੇਬਾਜ਼ੀ ਦੇ ਕੌਮਾਂਤਰੀ ਕੋਚ ਈਸ਼ਰ ਸਿੰਘ ਬਿਸ਼ਨਪੁਰਾ ਨੂੰ ਅਣਪਛਾਤੇ ਵਾਹਨ ਨੇ ਦਰੜ ਦਿੱਤਾ ਜਿਨ੍ਹਾਂ ਦੀ ਮੌਕੇ ‘ਤੇ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਈਸ਼ਰ ਸਿੰਘ ਬਿਸ਼ਨਪੁਰਾ ਕੱਲ੍ਹ ਸੁਵੱਖਤੇ ਸੁਨਾਮ-ਪਟਿਆਲਾ ਮੁੱਖ ਸੜਕ […]

Read more ›
ਪਤਨੀ ਦੇ ਕਾਤਲ ਪਤੀ ਵੱਲੋਂ ਵੀ ਆਤਮ ਹੱਤਿਆ

ਪਤਨੀ ਦੇ ਕਾਤਲ ਪਤੀ ਵੱਲੋਂ ਵੀ ਆਤਮ ਹੱਤਿਆ

February 28, 2017 at 3:07 pm

ਪਟਿਆਲਾ, 28 ਫਰਵਰੀ (ਪੋਸਟ ਬਿਊਰੋ)- ਪਿਛਲੇ ਹਫਤੇ ਇਥੋਂ ਦੇ ਟੋਭਾ ਬਾਬਾ ਧਿਆਨ ਸਿੰਘ ਖੇਤਰ ਵਿੱਚ ਘਰੇਲੂ ਝਗੜੇ ਦੌਰਾਨ ਆਪਣੀ 45 ਸਾਲਾ ਪਤਨੀ ਰੁਪਿੰਦਰ ਕੌਰ ਰੂਪੀ ਦੇ ਕਤਲ ਤੇ 23 ਸਾਲਾ ਪੁੱਤਰ ਸਿਮਰਨ ਉਰਫ ਵੀਨੂੰ ਨੂੰ ਜ਼ਖਮੀ ਕਰਨ ਵਾਲੇ ਹਰਚਰਨ ਸਿੰਘ ਬਿੱਟੂ ਨੇ ਖੁਦਕੁਸ਼ੀ ਕਰ ਲਈ ਹੈ। ਉਸ ਕਤਲ ਤੋਂ ਬਾਅਦ […]

Read more ›
ਨੇਚਰਵੇਅ ਦਾ ਸੀ ਐਮ ਡੀ ਨੀਰਜ ਅਰੋੜਾ ਭਗੌੜਾ ਐਲਾਨਿਆ

ਨੇਚਰਵੇਅ ਦਾ ਸੀ ਐਮ ਡੀ ਨੀਰਜ ਅਰੋੜਾ ਭਗੌੜਾ ਐਲਾਨਿਆ

February 28, 2017 at 3:06 pm

ਅਬੋਹਰ, 28 ਫਰਵਰੀ (ਪੋਸਟ ਬਿਊਰੋ)- ਨੇਚਰਵੇਅ ਕੰਪਨੀ ਦੇ ਸੀ ਐੱਮ ਡੀ ਨੀਰਜ ਅਰੋੜਾ ਨੂੰ ਸਥਾਨਕ ਅਦਾਲਤ ਨੇ ਭਗੌੜਾ ਐਲਾਨ ਕਰ ਦਿੱਤਾ ਹੈ। ਥਾਣਾ ਸਿਟੀ ਪੁਲਸ ਨੇ ਅਦਾਲਤ ਦੇ ਹੁਕਮ ‘ਤੇ ਨੀਰਜ ਅਰੋੜਾ ਦੇ ਖਿਲਾਫ 174 ਏ ਦੇ ਤਹਿਤ ਛੇ ਮਾਮਲੇ ਦਰਜ ਕੀਤੇ ਹਨ। ਸਿਟੀ ਥਾਣਾ ਇੱਕ ਦੀ ਪੁਲਸ ਨੇ ਪਿੰਡ […]

Read more ›
ਪ੍ਰਾਪਰਟੀ ਦੇ ਫਰਜ਼ੀ ਦਸਤਾਵੇਜ਼ਾਂ ਦੇ ਕੇਸ ਵਿੱਚ ਰੈਡੀਸਨ ਹੋਟਲ ਦੇ ਮਾਲਕ ਦੇ ਪਿਤਾ ਨੂੰ ਕੈਦ

ਪ੍ਰਾਪਰਟੀ ਦੇ ਫਰਜ਼ੀ ਦਸਤਾਵੇਜ਼ਾਂ ਦੇ ਕੇਸ ਵਿੱਚ ਰੈਡੀਸਨ ਹੋਟਲ ਦੇ ਮਾਲਕ ਦੇ ਪਿਤਾ ਨੂੰ ਕੈਦ

February 28, 2017 at 3:05 pm

ਜਲੰਧਰ, 28 ਫਰਵਰੀ (ਪੋਸਟ ਬਿਊਰੋ)- ਜੁਡੀਸ਼ੀਅਲ ਮੈਜਿਸਟਰੇਟ ਅਰੁਣ ਸ਼ੋਰੀ ਦੀ ਅਦਾਲਤ ਨੇ ਇੱਕ ਅਪਰਾਧਕ ਕੇਸ ਵਿੱਚ ਸ਼ਹਿਰ ਦੇ ਵਪਾਰੀ ਤੇ ਹੋਟਲ ਰੈਡੀਸਨ ਦੇ ਮਾਲਕ ਗੌਤਮ ਕਪੂਰ ਦੇ ਪਿਤਾ ਮਦਨ ਲਾਲ ਨੂੰ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਸਿਵਲ ਲਾਈਨਸ ਦੇ ਰਹਿਣ ਵਾਲੇ ਗੁਰਚਰਨ ਸਿੰਘ ਦੀ ਕ੍ਰਿਮੀਨਲ ਕੰਪਲੇਂਟ […]

Read more ›
ਪਾਵਰਕਾਮ ਨੇ ਵਾਟਰ ਵਰਕਸ ਦੀ ਬਿਜਲੀ ਕੱਟੀ, ਲੋਕਾਂ ਨੇ ਸਰਪੰਚ ਨੂੰ ਜ਼ਿਮੇਵਾਰ ਕਿਹਾ 

ਪਾਵਰਕਾਮ ਨੇ ਵਾਟਰ ਵਰਕਸ ਦੀ ਬਿਜਲੀ ਕੱਟੀ, ਲੋਕਾਂ ਨੇ ਸਰਪੰਚ ਨੂੰ ਜ਼ਿਮੇਵਾਰ ਕਿਹਾ 

February 28, 2017 at 3:05 pm

ਲਹਿਰਾ ਗਾਗਾ, 28 ਫਰਵਰੀ (ਪੋਸਟ ਬਿਊਰੋ)- ਪਿੰਡ ਰਾਮਗੜ੍ਹ ਸੰਧੂਆਂ ਦੇ ਵਾਟਰ ਵਰਕਸ ਦਾ ਬਿਜਲੀ ਕੁਨੈਕਸ਼ਨ ਬਿੱਲ ਨਾ ਭਰਿਆ ਜਾਣ ਦੇ ਕਾਰਨ ਪਾਵਰਕਾਮ ਨੇ ਕੱਟ ਦਿੱਤਾ ਹੈ। ਪਿੰਡ ਰਾਮਗੜ੍ਹ ਸੰਧੂਆਂ ਵਿੱਚੋਂ ਮਿਲੀ ਜਾਣਕਾਰੀ ਅਨੁਸਾਰ ਪਾਵਰਕਾਮ ਦਾ 8 ਤੋਂ 10 ਲੱਖ ਰੁਪਏ ਦਾ ਬਿੱਲ ਬਕਾਇਆ ਹੋਣ ਕਾਰਨ ਵਾਟਰ ਵਰਕਸ ਦਾ ਬਿਜਲੀ ਕੁਨੈਕਸ਼ਨ […]

Read more ›
ਦੁੱਧ ਨਾਲ ਕੀਮੋਥੈਰੇਪੀ ਦਾ ਦਰਦ ਦੂਰ ਹੋ ਸਕਦੈ

ਦੁੱਧ ਨਾਲ ਕੀਮੋਥੈਰੇਪੀ ਦਾ ਦਰਦ ਦੂਰ ਹੋ ਸਕਦੈ

February 28, 2017 at 11:31 am

ਨਿਊ ਯਾਰਕ, 28 ਫਰਵਰੀ (ਪੋਸਟ ਬਿਊਰੋ)- ਦੁੱਧ ਵਿੱਚ ਪਾਇਆ ਜਾਣ ਵਾਲਾ ਵਿਟਾਇਮਨ ਕੀਮੋਥੈਰੇਪੀ ਦਵਾਈਆਂ ਕਾਰਨ ਹੋਣ ਵਾਲੀ ਦਰਦ ਨੂੰ ਰੋਕਣ ਤੇ ਇਲਾਜ ਵਿੱਚ ਉਪਯੋਗੀ ਹੋ ਸਕਦਾ ਹੈ। ਇੱਕ ਖੋਜ ਤੋਂ ਇਹ ਗੱਲ ਸਾਹਮਣੇ ਆਈ ਹੈ। ਖੋਜਕਾਰਾਂ ਨੇ ਦੁੱਧ ਵਿੱਚ ਮੌਜੂਦ ਨਿਕੋਟਿਨਾਮਾਈਡ ਰਿਬੋਸਾਈਡ (ਐੱਨ ਆਰ) ਦੇ ਪ੍ਰਭਾਵ ਦਾ ਅਧਿਐਨ ਕੀਤਾ। ਇਹ […]

Read more ›
ਤਣਾਅ ਦੂਰ ਕਰਨ ਲਈ ਪੰਛੀਆਂ ਨੂੰ ਨਿਹਾਰਿਆ ਕਰੋ

ਤਣਾਅ ਦੂਰ ਕਰਨ ਲਈ ਪੰਛੀਆਂ ਨੂੰ ਨਿਹਾਰਿਆ ਕਰੋ

February 28, 2017 at 11:30 am

ਲੰਡਨ, 28 ਫਰਵਰੀ (ਪੋਸਟ ਬਿਊਰੋ)- ਇੱਕ ਅਧਿਐਨ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਜੇ ਤੁਸੀਂ ਦਰੱਖਤਾਂ, ਝਾੜੀਆਂ ਤੇ ਚਿੜੀਆਂ ਦੀ ਚਹਿਚਹਾਹਟ ਦੇ ਗੁਆਂਢ ਵਿੱਚ ਰਹਿੰਦੇ ਹੋ ਤਾਂ ਤੁਹਾਡੇ ਤਣਾਅ ਪੀੜਤ ਜਾਂ ਬੇਚੈਨ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਐਕਸੈਸਟਰ ਯੂਨੀਵਰਸਿਟੀ ਅਤੇ ਬ੍ਰਿਟਿਸ਼ ਟਰੱਸਟ ਫਾਰ ਆਰਨੀਥੋਲੋਜੀ ਅਤੇ ਕਵੀਂਸਲੈਂਡ […]

Read more ›
ਮੈਰਾਥਨ ਦੌੜਾਕ ਪ੍ਰਦੀਪ ਮਿਨਹਾਸ ਨੇ ਚੱਪਲਾਂ ਪਾ ਕੇ ਦੌੜ ਦਾ ਸੰਸਾਰ ਰਿਕਾਰਡ ਤੋੜਿਆ

ਮੈਰਾਥਨ ਦੌੜਾਕ ਪ੍ਰਦੀਪ ਮਿਨਹਾਸ ਨੇ ਚੱਪਲਾਂ ਪਾ ਕੇ ਦੌੜ ਦਾ ਸੰਸਾਰ ਰਿਕਾਰਡ ਤੋੜਿਆ

February 28, 2017 at 11:29 am

ਲੰਡਨ, 28 ਫਰਵਰੀ (ਪੋਸਟ ਬਿਊਰੋ)- ਲੰਡਨ ਦੇ ਇਲਾਕੇ ਹੇਜ਼ ਦੇ ਪ੍ਰਦੀਪ ਮਿਨਹਾਸ ਨੇ ਚੱਪਲਾਂ ਪਾ ਕੇ ਮੈਰਾਥਨ ਦੌੜ ਦਾ ਵਿਸ਼ਵ ਰਿਕਾਰਡ ਤੋੜਿਆ ਹੈ। ਦੋ ਬੱਚਿਆਂ ਦੇ ਪਿਤਾ ਪ੍ਰਦੀਪ ਨੇ ਹਾਫ ਮੈਰਾਥਨ ਦੌੜਦੇ ਹੋਏ ਹਲਿੰਗਡਨ ਹਾਫ ਮੈਰਾਥਨ ਇਕ ਘੰਟੇ 37 ਮਿੰਟ ਤੇ 58 ਸਕਿੰਟਾਂ ਵਿੱਚ ਪੂਰੀ ਕੀਤੀ, ਜੋ ਵਿਸ਼ਵ ਰਿਕਾਰਡ ਤੋਂ […]

Read more ›
ਸ਼ਰਨਾਰਥੀਆਂ ਉੱਤੇ ਰੋਜ਼ ਕਰੀਬ 10 ਹਮਲੇ ਹੁੰਦੇ ਰਹੇ

ਸ਼ਰਨਾਰਥੀਆਂ ਉੱਤੇ ਰੋਜ਼ ਕਰੀਬ 10 ਹਮਲੇ ਹੁੰਦੇ ਰਹੇ

February 28, 2017 at 11:28 am

ਬਰਲਿਨ, 28 ਫਰਵਰੀ (ਪੋਸਟ ਬਿਊਰੋ)- ਜਰਮਨੀ ‘ਚ ਪਿਛਲੇ ਸਾਲ 2,500 ਤੋਂ ਵੱਧ ਸ਼ਰਨਾਰਥੀਆਂ ‘ਤੇ ਹਮਲੇ ਹੋਏ। ਜਰਮਨੀ ਦੇ ਅੰਦਰੂਨੀ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਇਸ ਰਿਪੋਰਟ ਤੋਂ ਬਾਅਦ ਉਥੇ ਰਹਿ ਰਹੇ ਸ਼ਰਨਾਰਥੀਆਂ ਨੂੰ ਲੈ ਕੇ ਚਿੰਤਾਵਾਂ ਵੱਧ ਗਈਆਂ ਹਨ। ਜ਼ਿਕਰ ਯੋਗ ਹੈ ਕਿ ਸੀਰੀਆ ਤੇ […]

Read more ›
ਨਿਊਜ਼ੀਲੈਂਡ ਵਿੱਚ ਸਿੱਖ ਡਰਾਈਵਰ ਉੱਤੇ ਗੋਰੇ ਵੱਲੋਂ ਨਸਲੀ ਟਿੱਪਣੀ

ਨਿਊਜ਼ੀਲੈਂਡ ਵਿੱਚ ਸਿੱਖ ਡਰਾਈਵਰ ਉੱਤੇ ਗੋਰੇ ਵੱਲੋਂ ਨਸਲੀ ਟਿੱਪਣੀ

February 28, 2017 at 11:28 am

ਆਕਲੈਂਡ, 28 ਫਰਵਰੀ (ਪੋਸਟ ਬਿਊਰੋ)- ਨਿਊਜ਼ੀਲੈਂਡ ਵਿਖੇ ਕਾਰ ਸਵਾਰ ਸਿੱਖ ਨੂੰ ਸੜਕ ਕਿਨਾਰੇ ਕਾਰ ਧੋ ਰਹੇ ਗੋਰੇ ਵੱਲੋਂ ਇਤਰਾਜ਼ਯੋਗ ਸ਼ਬਦ ਕਹੇ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ। ਸਿੱਖ ਡਰਾਈਵਰ ਨੇ ਇਸ ਦੀ ਪੁਲਸ ਨੂੰ ਸ਼ਿਕਾਇਤ ਕੀਤੀ ਤੇ ਵੀਡੀਓ ਵਾਇਰਲ ਕਰ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਗੜੀਧਾਰੀ […]

Read more ›