‘2.0’ ਦੀ ਮੇਕਿੰਗ ਵੀਡੀਓ ਵਿੱਚ ਅਕਸ਼ੈ ਦੀ ਖਤਰਨਾਕ ਲੁਕ

akshay robot
ਸੁਪਰ ਸਟਾਰ ਰਜਨੀਕਾਂਤ ਅਤੇ ਅਕਸ਼ੈ ਕੁਮਾਰ ਦੀ ਫਿਲਮ ‘2.0’ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਯੂ ਟਿਊਬ ‘ਤੇ ਇਸ ਫਿਲਮ ਦੀ ਮੇਕਿੰਗ ਦੀ ਵੀਡੀਓ ਰਿਲੀਜ਼ ਕੀਤੀ ਗਈ ਹੈ। ਇਸ ਫਿਲਮ ਵਿੱਚ ਰਜਨੀ ਕਾਂਤ ਅਤੇ ਅਕਸ਼ੈ ਦੇ ਨਾਲ ਐਮੀ ਜੈਕਸਨ ਹੈ। ਨਾਲ ਏ ਆਰ ਰਹਿਮਾਨ ਫਿਲਮ ਦੇ ਮਿਊਜ਼ਕ ‘ਤੇ ਕੰਮ ਕਰ ਰਹੇ ਹਨ। ਇਸ ਫਿਲਮ ਨੂੰ ਰੋਬੋਟ ਫਿਲਮ ਦੇ ਡਾਇਰੈਕਟਰ ਐੱਸ ਸ਼ੰਕਰ ਬਣਾ ਰਹੇ ਹਨ।
ਫਿਲਮ ਦੀ ਮੇਕਿੰਗ ਵੀਡੀਓ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਇਸ ਵਿੱਚ ਅਕਸ਼ੈ ਵਿਲੇਨ ਦੀ ਭੂਮਿਕਾ ਨਿਭਾਏਗਾ। ਅਕਸ਼ੈ ਦੀ ਲੁਕ ਬੇਹੱਦ ਖਤਰਨਾਕ ਅਤੇ ਡਰਾਉਣੀ ਤਿਆਰ ਕੀਤੀ ਗਈ ਹੈ।