2 ਜੀ ਸਪੈਕਟ੍ਰਮ ਦੇ ਘਪਲੇ ਦੇ ਦੋਸ਼ੀਆਂ ਨੂੰ ਸਜ਼ਾ ਮਿਲਣ ਲੱਗੀ

2g
ਨਵੀਂ ਦਿੱਲੀ, 20 ਅਪ੍ਰੈਲ (ਪੋਸਟ ਬਿਊਰੋ)- ਇੱਕ ਵਿਸ਼ੇਸ਼ ਅਦਾਲਤ ਨੇ ਦੋ ਜੀ ਸਪੈਕਟ੍ਰਮ ਵੰਡ ਕੇਸ ਨਾਲ ਜੁੜੇ ਉਸ ਮਾਮਲੇ ਵਿੱਚ ਆਖਰੀ ਬਹਿਸ ਕੱਲ੍ਹ ਪੂਰੀ ਕਰ ਲਈ, ਜਿਸ ਵਿੱਚ ਸਾਬਕਾ ਦੂਰਸੰਚਾਰ ਮੰਤਰੀ ਏ ਰਾਜਾ, ਡੀ ਐੱਮ ਕੇ ਪਾਰਟੀ ਦੀ ਪਾਰਲੀਮੈਂਟ ਮੈਂਬਰ ਕਨਿਮੋਈ ਅਤੇ ਹੋਰ ਲੋਕ ਦੋਸ਼ੀ ਹਨ। ਇਸ ਕੇਸ ਵਿੱਚ ਸੀ ਬੀ ਆਈ ਨੇ ਪਹਿਲਾ ਦੋਸ਼ ਪੱਤਰ ਛੇ ਸਾਲ ਪਹਿਲਾਂ ਪੇਸ਼ ਕੀਤਾ ਸੀ।
ਸਪੈਕਟ੍ਰਮ ਘਪਲੇ ਨਾਲ ਜੁੜੇ ਕੇਸਾਂ ਦੀ ਸੁਣਵਾਈ ਕਰ ਰਹੀ ਦਿੱਲੀ ਦੀ ਵਿਸ਼ੇਸ਼ ਅਦਾਲਤ ਦੇ ਜੱਜ ਓ ਪੀ ਸੈਣੀ ਵੱਲੋਂ ਤਿੰਨ ਕੇਸਾਂ ਵਿੱਚ ਤਿੰਨ ਮਹੀਨਿਆਂ ਦੇ ਅੰਦਰ ਫੈਸਲੇ ਸੁਣਾਏ ਜਾਣ ਦੀ ਉਮੀਦ ਹੈ। ਵਿਸ਼ੇਸ਼ ਅਦਾਲਤ ਜਿਹੜੇ ਤਿੰਨ ਕੇਸਾਂ ਦੀ ਸੁਣਵਾਈ ਕਰ ਰਹੀ ਹੈ, ਉਨ੍ਹਾਂ ਵਿੱਚੋਂ ਦੋ ਸੀ ਬੀ ਆਈ ਅਤੇ ਤੀਸਰਾ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਾਖਲ ਕੀਤਾ ਗਿਆ ਕੇਸ ਸੀ। ਪਹਿਲੇ ਕੇਸ ਵਿੱਚ ਰਾਜਾ ਅਤੇ ਕਨਿਮੋਈ ਦੇ ਨਾਲ ਸਾਬਕਾ ਦੂਰਸੰਚਾਰ ਸਕੱਤਰ ਸਿਧਾਰਥ ਬੇਹੁਰਾ, ਸਾਬਕਾ ਮੰਤਰੀ ਏ ਰਾਜਾ ਦੇ ਓਦੋਂ ਦੇ ਨਿੱਜੀ ਸਕੱਤਰ ਆਰ ਕੇ ਚੰਦੋਲਿਆ, ਸਵਾਨ ਟੈਲੀਕਾਮ ਦੇ ਡਾਇਰੈਕਟਰ ਸ਼ਾਹਿਦ ਉਸਮਾਨ ਬਲਵਾ ਅਤੇ ਵਿਨੋਦ ਗੋਇਨਕਾ, ਯੂਨੀਟੈਕ ਦੇ ਮੈਨੇਜਿੰਗ ਡਾਇਰੈਕਟਰ ਸੰਜੇ ਚੰਦਰਾ, ਰਿਲਾਇੰਸ ਧੀਰੂਭਾਈ ਅੰਬਾਨੀ ਗਰੁੱਪ (ਆਰ ਏ ਡੀ ਏ ਜੀ) ਦੇ ਤਿੰਨ ਵਡੇ ਅਧਿਕਾਰੀਆਂ ਗੌਤਮ ਦੋਸ਼ੀ, ਸੁਰਿੰਦਰ ਪਿਪਾਰਾ ਅਤੇ ਹਰੀ ਨਾਇਰ ਦੇ ਖਿਲਾਫ ਸੁਣਵਾਈ ਹੋ ਰਹੀ ਹੈ। ਇਸ ਕੇਸ ਵਿੱਚ ਹੋਰ ਦੋਸ਼ੀਆਂ ‘ਚ ਕੁਸੇਗਾਵ ਫਰੂਟਸ ਐਂਡ ਵੈਜੀਟੇਬਲ ਦੇ ਨਿਰਦੇਸ਼ਕ ਆਸਿਫ ਬਲਵਾ ਤੇ ਰਾਜੀਵ ਅਗਰਵਾਲ, ਕਲਾਈਗਨਰ ਟੀ ਵੀ ਦੇ ਨਿਰਦੇਸ਼ਕ ਸ਼ਰਦ ਕੁਮਾਰ ਤੇ ਬਾਲੀਵੁੱਡ ਤੇ ਨਿਰਮਾਤਾ ਕਰੀਮ ਮੋਰਾਨੀ ਵੀ ਸ਼ਾਮਲ ਹਨ। ਸਵਾਨ ਟੈਲੀਕਾਮ ਲਿਮਟਿਡ, ਰਿਲਾਇੰਸ ਟੈਲੀਕਾਮ ਅਤੇ ਯੂਨੀਟੈਕ ਵਾਇਰਲੈਸ (ਤਾਮਿਲ ਨਾਡੂ) ਵੀ ਇਸ ਕੇਸ ਦੇ ਦੋਸ਼ੀ ਹਨ।
ਦੂਸਰੇ ਸੀ ਬੀ ਆਈ ਕੇਸ ਵਿੱਚ ਐੱਸਾਰ ਗਰੁੱਪ ਦੇ ਡਾਇਰੈਕਟਰ ਰਵੀ ਰੂਈਆ ਅਤੇ ਅੰਸ਼ੂਮਾਨ ਰੂਈਆ, ਲੂਪਬ ਟੈਲੀਕਾਮ ਦੇ ਡਾਇਰੈਕਟਰ ਕਿਰਨ ਖੇਤਾਨ ਅਤੇ ਉਨ੍ਹਾਂ ਦੇ ਪਤੀ ਆਈ ਪੀ ਖੇਤਾਨ ਅਤੇ ਐੱਸਾਰ ਗਰੁੱਪ ਦੇ ਡਾਇਰੈਕਟਰ ਵਿਕਾਸ ਸਰਾਫਾ ਦੋਸ਼ੀ ਹੈ।