18 ਸਾਲ ਬਾਅਦ ਸੈਫ ਅਲੀ ਖਾਨ ਇਕੱਠੀਆਂ ਚਾਰ ਫਿਲਮਾਂ ਵਿੱਚ ਨਜ਼ਰ ਆਉਣਗੇ

saif ali khan
ਇਸ ਸਾਲ ਸੈਫ ਅਲੀ ਖਾਨ ਸਭ ਤੋਂ ਵੱਧ ਫਿਲਮਾਂ ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਚਾਰ ਫਿਲਮਾਂ ਕੀਤੀਆਂ ਹਨ, ਜਿਨ੍ਹਾਂ ਵਿੱਚੋਂ ‘ਰੰਗੂਨ’ ਰਿਲੀਜ਼ ਹੋ ਚੁੱਕੀ ਹੈ ਅਤੇ ‘ਸ਼ੈਫ’, ‘ਬਾਜ਼ਾਰ’ ਅਤੇ ‘ਕਲਾਕੰਦੀ’ ਰਿਲੀਜ਼ ਹੋਣੀਆਂ ਬਾਕੀ ਹਨ।
ਸੈਫ ਅਲੀ ਖਾਨ ਦੇ ਕਰੀਅਰ ‘ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਉਸ ਦੇ ਨਾਲ ਕੰਮ ਸ਼ੁਰੂ ਕਰਨ ਵਾਲੇ ਅਜੈ ਦੇਵਗਨ ਅਤੇ ਅਕਸ਼ੈ ਕੁਮਾਰ ਹੁਣ ਤੱਕ ਲਗਭਗ 100 ਫਿਲਮਾਂ ਕਰ ਚੁੱਕੇ ਹਨ, ਪਰ ਸੈਫ ਨੇ ਅਜੇ ਤੱਕ 50 ਫਿਲਮਾਂ ਕੀਤੀਆਂ ਹਨ। ਸਾਲ 2015 ਵਿੱਚ ਉਸ ਦੀ ਫਿਲਮ ‘ਫੈਂਟਮ’ ਰਿਲੀਜ਼ ਹੋਈ, 2016 ਵਿੱਚ ਉਸ ਦੀ ਇੱਕ ਵੀ ਫਿਲਮ ਰਿਲੀਜ਼ ਨਹੀਂ ਹੋਈ। ਇਸ ਸਾਲ ‘ਰੰਗੂਨ’, ਆਈ, ਜੋ ਮਲਟੀਸਟਾਰਰ ਸੀ, ਹੁਣ ਉਹ ਤਿੰਨ ਹੋਰ ਫਿਲਮਾਂ ਵਿੱਚ ਨਜ਼ਰ ਆਉਣ ਵਾਲੇ ਹਨ। ਹਾਲ ਹੀ ਵਿੱਚ ਸੈਫ ਨੇ ‘ਬਾਜ਼ਾਰ’ ਦੀ ਅਨਾਊਂਸਮੈਂਟ ਕੀਤੀ ਹੈ, ਇਸ ਦੇ ਇਲਾਵਾ ਜਲਦ ਹੀ ਉਸ ਦੀ ‘ਸ਼ੈਫ’ ਰਿਲੀਜ਼ ਹੋਣ ਵਾਲੀ ਹੈ ਤੇ ਸਤੰਬਰ ਤੱਕ ‘ਕਲਾਕੰਦੀ’ ਵੀ ਆ ਜਾਏਗੀ। ਸਾਲ ਦੇ ਅਖੀਰ ਤੱਕ ਉਹ ‘ਬਾਜ਼ਾਰ’ ਰਿਲੀਜ਼ ਕਰਨਗੇ।