17 ਸਾਲ ਬਾਅਦ ਫਿਰ ਇਕੱਠੇ ਕੰਮ ਕਰਨਗੇ ਸੈਫ ਤੇ ਮਾਧਵਨ


ਸੈਫ ਅਲੀ ਖਾਨ ਅਤੇ ਆਰ ਮਾਧਵਨ ਆਖਰੀ ਵਾਰ 17 ਸਾਲ ਪਹਿਲਾਂ ਰੋਮਾਂਟਿਕ ਡਰਾਮਾ ਫਿਲਮ ‘ਰਹਿਨਾ ਹੈ ਤੇਰੇ ਦਿਲ ਮੇਂ’ ਵਿੱਚ ਇਕੱਠੇ ਨਜ਼ਰ ਆਏ ਸਨ। ਚਰਚਾ ਹੈ ਕਿ ਦੋਵੇਂ ਹੁਣ ਇੱਕ ਹਿਸਟੋਰੀਕਲ ਡਰਾਮਾ ਫਿਲਮ ਵਿੱਚ ਨਜ਼ਰ ਆਉਣ ਵਾਲੇ ਹਨ। ਇੱਕ ਰਿਪੋਰਟ ਮੁਤਾਬਕ ਸੈਫ ਅਤੇ ਮਾਧਵਨ ਆਨੰਦ ਐੱਲ ਰਾਏ ਦੀ ਅਗਲੀ ਫਿਲਮ ਵਿੱਚ ਹੋ ਸਕਦੇ ਹਨ, ਜਿਸ ਨੂੰ ਨਵਦੀਪ ਸਿੰਘ ਡਾਇਰੈਕਟ ਕਰਨਗੇ। ਇਸ ਫਿਲਮ ਵਿੱਚ ਦੀਪਕ ਡੋਬਰੀਆਲ ਵੀ ਦਿਖਾਈ ਦੇਣਗੇ।
ਖਬਰ ਹੈ ਕਿ ‘ਮੁੱਕਾਬਾਜ਼’ ਦੀ ਹੀਰੋਇਨ ਜੋਇਆ ਹੁਸੈਨ ਨੂੰ ਇਸ ਫਿਲਮ ਵਿੱਚ ਬਤੌਰ ਫੀਮੇਲ ਲੀਡ ਫਾਈਨਲ ਕਰ ਲਿਆ ਗਿਆ ਹੈ। ਅਗਲੇ ਮਹੀਨੇ ਤੱਕ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਏਗੀ ਅਤੇ ਮਾਧਵਨ ਇਸ ਫਿਲਮ ਵਿੱਚ ਇਕਦਮ ਅਲੱਗ ਅੰਦਾਜ਼ ਵਿੱਚ ਨਜ਼ਰ ਆਉਣਗੇ। ਸੂਤਰਾਂ ਮੁਤਾਬਕ ਇਹ ਇੱਕ ਪੀਰੀਅਡ ਡਰਾਮਾ ਫਿਲਮ ਹੈ, ਇਸ ਲਈ ਮਾਧਵਨ ਤੇ ਸੈਫ ਇਸ ਦੇ ਲਈ ਤਲਵਾਰਬਾਜ਼ੀ ਅਤੇ ਘੋੜਸਵਾਰੀ ਦੀ ਟਰੇਨਿੰਗ ਵੀ ਲੈਣਗੇ। ਇਸ ਨੂੰ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮੁੰਬਈ ਵਿੱਚ ਸ਼ੂਟ ਕੀਤਾ ਜਾਏਗਾ।