13 ਨਵੰਬਰ ਨੂੰ ਲਾਈਫ ਸਰਟੀਫਿਕੇਟ ਬਣਾਏ ਜਾਣਗੇ

(ਬਰੈਂਪਟਨ/ ਬਾਸੀ ਹਰਚੰਦ) ਪੰਜਾਬੀ ਸੱਭਿਆਚਾਰ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਨੇ ਦੱਸਿਆ ਕਿ ਭਾਰਤੀ ਸੈਂਟਰ ਅਤੇ ਸਟੇਟ ਪੈਨਸ਼ਨਰਾਂ ਦੇ ਲਾਈਫ ਸਰਟੀਫਿਕੇਟ 13 ਨਵੰਬਰ ਦਿਨ ਸੋਮਵਾਰ ਨੂੰ 10-00ਵਜੇ ਤੋਂ 2-30 ਵਜੇ ਤੱਕ ਕੈਸੀਕੈਂਬਲ ਕਮਿਉਨਿਟੀ ਸੈਂਟਰ ਵਿਖੇ ਬਣਾਏ ਜਾਣਗੇ। ਕੈਸੀ ਕੈਂਬਲ ਕਮਿਉਨਿਟੀ ਸੈਂਟਰ ਸੈਂਡਲਵੁੱਡ ਅਤੇ ਚਿੰਕੂਜੀ ਇੰਟਰਸੈਕਸ਼ਨ ਦੇ ਬਿਲਕੁਲ ਕੋਨੇ ਵਿੱਚ ਵੱਡੀ ਸਾਰੀ ਇਮਾਰਤ ਹੈ। ਇਸ ਦਾ ਅਡਰੈਸ 1050 ਸੈਂਡਲਵੁੱਡ ਪਾਰਕਵੇ ਵੈਸਟ ਬਰੈਂਪਟਨ ਹੈ।।ਇਹ ਸੇਵਾਵਾਂ ਦਾ ਪਰਬੰਧ ਪੰਜਾਬੀ ਸੱਭਿਆਚਾਰ ਮੰਚ ਟਰੋਟੋ ਅਤੇ ਕੈਸੀਕੈਂਬਲ ਸੀਨੀਅਰਜ਼ ਕਲੱਬ ਵਲੋਂ ਕਮਿਸ਼ਨਰ ਆਫ ਓਥ ਮਨਿੰਦਰ ਕੌਰ ਦੀਆਂ ਮੁਫਤ ਸੇਵਾਵਾ ਨਾਲ ਕੀਤਾ ਗਿਆ ਹੈ। ਪੈਨਸ਼ਨਰ ਆਪਣੇ ਪਾਸਪੋਰਟ ਅਤੇ ਪੀ ਆਰ ਕਾਰਡ ਜਾਂ ਪਾਸਪੋਰਟ ਅਤੇ ਸਿਟੀਜ਼ਨਸਿ਼ਪ ਕਾਰਡ ਆਈ ਡੀ ਵਜੋਂ ਲੈ ਕੇ ਆਉਣ। ਉਹ ਆਪਣਾ ਪੀ ਪੀ ਓ ਨੰਬਰ ਵੀ ਫਾਰਮ ਵਿੱਚ ਭਰਨ ਲਈ ਲੈ ਕੇ ਆਉਣ।ਫਾਰਮ ਉਥੇ ਹੀ ਦਿਤੇ ਜਾਣਗੇ। ਚਾਹ ਪਾਣੀ ਦੀਆਂ ਸੇਵਾਵਾਂ ਕੈਸੀ ਕੈਂਬਲ ਸੀਨੀਅਰਜ਼ ਕਲੱਬ ਦੇ ਪਰਧਾਨ ਸੁਭਾਸ਼ ਖੁਰਮੀ,ਸਰਜਿੰਦਰ ਸਿੰਘ ਅਤੇ ਸਮੁੱਚੀ ਕਲੱਬ ਵਲੋਂ ਕੀਤਾ ਜਾਏਗਾ ਇਹ ਸੱਭ ਸੇਵਾਵਾਂ ਮੁਫਤ ਹਨ। ਹਰ ਮੈਂਬਰ ਦਾ ਸਹਿਯੋਗ ਲੋੜੀਦਾ ਹੈ ਤਾਂ ਕਿ ਕੰਮ ਸੁਚੱਜੇ ਢੰਗ ਨਾਲ ਹੋ ਸਕੇ। ਹੋਰ ਜਾਣਕਾਰੀ ਲਈ ਫੋਨ ਨੰਬਰ ਬਲਦੇਵ ਸਿੰਘ ਸਹਿਦੇਵ 647-328-7045 ਸੁਖਦੇਵ ਸਿੰਘ ਧਾਲੀਵਾਲ 647-298-7250, ਸੁਭਸ਼ ਚੰਦਰ ਖੁਰਮੀ 647-741-9003 ਹਰਚੰਦ ਸਿੰਘ ਬਾਸੀ647-786-9502