13 ਦਿਨ ਬਾਅਦ ‘ਧੜਕ’ ਦੀ ਸ਼ੂਟਿੰਗ ਉੱਤੇ ਪਰਤੀ ਜਾਹਨਵੀ


ਜਾਹਨਵੀ ਕਪੂਰ ਨੇ ਆਪਣੀ ਡੈਬਿਊ ਫਿਲਮ ‘ਧੜਕ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਨੂੰ ਮਾਂ ਸ੍ਰੀਦੇਵੀ ਦੀ ਮੌਤ ਦੇ 13 ਦਿਨ ਬਾਅਦ ਜਾਹਨਵੀ ਨੇ ਮੁੰਬਈ ਵਿੱਚ ਇਸ ਫਿਲਮ ਦੀ ਸ਼ੂਟਿੰਗ ਵਾਪਸ ਸ਼ੁਰੂ ਕੀਤੀ ਹੈ। ਉਨ੍ਹਾਂ ਦੇ ਇਸ ਕਮਿਟਮੈਂਟ ਬਾਰੇ ਸੋਸ਼ਲ ਮੀਡੀਆ ‘ਤੇ ਫੈਨਸ ਨੇ ਉਨ੍ਹਾਂ ਦੇ ਜਜ਼ਬੇ ਨੂੰ ਸਲਾਮ ਕੀਤਾ। ਫਿਲਮ ਦੀ ਸ਼ੂਟਿੰਗ ਕਾਰਨ ਜਾਹਨਵੀ ਆਪਣੀ ਮਾਂ ਸ੍ਰੀਦੇਵੀ ਨਾਲ ਦੁਬਈ ਨਹੀਂ ਜਾ ਸਕੀ ਸੀ, ਜਿੱਥੇ ਉਨ੍ਹਾਂ ਦੇ ਕਜ਼ਿਨ ਮੋਹਿਤ ਮਾਰਵਾਹ ਦਾ ਵਿਆਹ ਸੀ। ਫਿਲਮ ਦੇ ਦੂਸਰੇ ਸ਼ਡਿਊਲ ਦੀ ਸ਼ੂਟਿੰਗ ਮੁੰਬਈ ਵਿੱਚ ਹੋ ਰਹੀ ਹੈ, ਇਸ ਪਿੱਛੋਂ ਬਾਕੀ ਸ਼ੂਟਿੰਗ ਕੋਲਕਾਤਾ ਵਿੱਚ ਕੀਤੀ ਜਾਏਗੀ।
ਸੂਤਰਾਂ ਮੁਤਾਬਕ ਫਿਲਮ ਪ੍ਰੋਡਿਊਸਰ ਕਰਣ ਜੌਹਰ ਸ੍ਰੀਦੇਵੀ ਦੇ ਬੜੇ ਨੇੜੂ ਸਨ ਅਤੇ ਸ੍ਰੀਦੇਵੀ ਵੀ ਬੇਟੀ ਜਾਹਨਵੀ ਦੀ ਫਿਲਮ ਵਿੱਚ ਪੂਰੀ ਤਰ੍ਹਾਂ ਇਨਵਾਲਵ ਸੀ। ਕਰਣ ਨੇ ਇਹ ਫਿਲਮ ਉਨ੍ਹਾਂ ਨੂੰ ਡੈਡੀਕੇਟ ਕਰਨ ਦਾ ਫੈਸਲਾ ਕੀਤਾ ਹੈ। ਫਿਲਮ ਦੀ ਸ਼ੁਰੂਆਤ ਵਿੱਚ ਮੈਸੇਜ ਦਿਖਾਇਆ ਜਾਏਗਾ, ਜਿੱਥੇ ‘ਸ੍ਰੀਦੇਵੀ ਦੀ ਪਿਆਰੀ ਯਾਦ ਵਿੱਚ’ ਲਿਖਿਆ ਹੋਵੇਗਾ।